ਬਹੁਪੱਖੀ ਲੇਖਕ ਪ੍ਰਕਾਸ਼ ਕੌਰ ਸੰਧੂ ਸ਼ਾਇਰ ਸੁਰਿੰਦਰ ਪਾਲ ਸਿੰਘ ਸੰਧੂ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ..... ਕੰਵਰ ਇਕਬਾਲ ਸਿੰਘ* ਕਪੂਰਥਲਾ 1 ਅਪ੍ਰੈਲ ਗੌਰਵ ਮੜੀਆ *ਬਹੁਪੱਖੀ ਲੇਖਕ ਪ੍ਰਕਾਸ਼ ਕੌਰ ਸੰਧੂ ਸ਼ਾਇਰ ਸੁਰਿੰਦਰ ਪਾਲ ਸਿੰਘ ਸੰਧੂ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ..... ਕੰਵਰ ਇਕਬਾਲ ਸਿੰਘ* ਕਪੂਰਥਲਾ 1 ਅਪ੍ਰੈਲ ਗੌਰਵ ਮੜੀਆ ਸਾਹਿਤਕ ਅਤੇ ਸਲਾਨਾ ਸਨਮਾਨ ਸਮਾਗਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਇਸ ਸਾਲ ਮਰਹੂਮ ਸ਼ਾਇਰ ਸੁਰਿੰਦਰਪਾਲ ਸਿੰਘ ਸੰਧੂ ਦੂਸਰਾ ਯਾਦਗਾਰੀ ਪੁਰਸਕਾਰ ਪੰਜਾਬ ਦੀ ਨਾਮਵਰ ਸ਼ਾਇਰਾ ਅਤੇ ਅਨੁਵਾਦਕ ਪ੍ਰਕਾਸ਼ ਕੌਰ ਸੰਧੂ ਨੂੰ ਦਿੱਤਾ ਗਿਆ। ਸੰਧੂ ਪਰਿਵਾਰ ਅਤੇ ਇਲਾਕੇ ਦੀ ਨਾਮਵਰ ਸਾਹਿਤਕ ਸੰਸਥਾ ਸਿਰਜਣਾ ਕੇਂਦਰ ਕਪੂਰਥਲਾ ਦੇ ਪਰਸਪਰ ਸਹਿਯੋਗ ਨਾਲ ਇਹ ਸਨਮਾਨ ਸਮਾਗਮ ਸਿਰਜਣਾ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਵਿਖੇ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ੍ਰ. ਤੇਜਿੰਦਰ ਸਿੰਘ ਮੌੜ (ਸੇਵਾ ਮੁਕਤ ਡੀ.ਆਈ.ਜੀ.) ਨੇ ਸ਼ਿਰਕਤ ਕੀਤੀ ਜਦ ਕਿ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ, ਸੁਰਿੰਦਰਪਾਲ ਸਿੰਘ ਸੰਧੂ ਦੇ ਸਪੁੱਤਰ ਗੁਰਤੇਜ ਸਿੰਘ (ਰਾਜਾ ਸੰਧੂ) ਉਸਤਾਦ ਸ਼ਾਇਰ ਸੁਰਜੀਤ ਸਾਜਨ, ਰੂਪ ਦਬੁਰਜੀ ਆਦਿ ਬਿਰਾਜਮਾਨ ਹੋਏ। ਸਮਾਗਮ ਦੀ ਸ਼ੁਰੂਆਤ ਕਰਦਿਆਂ ਕੇਂਦਰ ਦੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਕੇਂਦਰ ਦੀਆਂ ਸਾਹਿਤਕ ਗਤੀਵਿਧੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਸਨਮਾਨ ਦੇ ਕੇ ਸਭਾ ਦਾ ਕੱਦ ਹੋਰ ਉੱਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮਰਹੂਮ ਸ਼ਾਇਰ ਸੁਰਿੰਦਰਪਾਲ ਸਿੰਘ ਸੰਧੂ ਨੇ ਲੰਮਾ ਸਮਾਂ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਬਤੌਰ ਡਿਪਟੀ ਸੈਕਟਰੀ ਆਪਣੀਆਂ ਸੇਵਾਵਾਂ ਵੀ ਦਿੱਤੀਆਂ। ਪ੍ਰਧਾਨ ਕੰਵਰ ਇਕਬਾਲ ਸਿੰਘ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਸਿਰਜਣਾ ਕੇਂਦਰ ਤਕਰੀਬਨ ਚੁਤਾਲੀ ਸਾਲ ਪੁਰਾਣੀ ਸਾਹਿਤਕ ਸੰਸਥਾ ਹੈ ਜਿਸ ਨੇ ਬਹੁਤ ਸਾਰੇ ਨਾਮਵਰ ਸ਼ਾਇਰਾਂ ਨੂੰ ਪੈਦਾ ਕੀਤਾ। ਉਨ੍ਹਾਂ ਨੇ ਸੁਰਿੰਦਰਪਾਲ ਸਿੰਘ ਸੰਧੂ ਅਤੇ ਪ੍ਰਕਾਸ਼ ਕੌਰ ਸੰਧੂ ਦੇ ਸਾਹਿਤਕ ਜੀਵਨ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਇਸ ਉਪਰੰਤ ਜਨਰਲ ਸਕੱਤਰ ਨੇ ਕਵੀ ਦਰਬਾਰ ਦਾ ਆਗ਼ਾਜ਼ ਕੀਤਾ ਜਿਸ ਵਿੱਚ ਆਏ ਹੋਏ ਕਲਮਕਾਰਾਂ ਅਤੇ ਸ਼ਾਇਰਾਂ ਵਿੱਚੋਂ ਮਲਕੀਤ ਸਿੰਘ ਮੀਤ, ਅਵਤਾਰ ਸਿੰਘ ਗਿੱਲ, ਰਜਨੀ ਵਾਲੀਆ, ਆਸ਼ੂ ਕੁਮਰਾ, ਅਵਤਾਰ ਸਿੰਘ ਭੰਡਾਲ, ਸਰਵਨ ਸਿੰਘ, ਅਮਨ ਗਾਂਧੀ, ਮੰਗਲ ਸਿੰਘ ਭੰਡਾਲ (ਨੈਸ਼ਨਲ ਐਵਾਰਡੀ) ਤੇਜਬੀਰ ਸਿੰਘ, ਉੱਘੀ ਸਮਾਜ ਸੇਵਿਕਾ ਅਤੇ ਸ਼ਾਇਰਾ ਪ੍ਰੋਮਿਲਾ ਅਰੋੜਾ ਨੇ ਆਪਣੀਆਂ ਰਚਨਾਵਾਂ ਨਾਲ ਸਮਾਗਮ ਨੂੰ ਹੋਰ ਵੀ ਗੂੜ੍ਹਾ ਸਾਹਿਤਕ ਰੂਪ ਦਿੱਤਾ। ਉਸਤਾਦ ਸ਼ਾਇਰ ਸੁਰਜੀਤ ਸਾਜਨ ਨੇ ਆਪਣੀ ਗ਼ਜ਼ਲ ਨਾਲ ਸਰੋਤਿਆਂ ਦਾ ਮਨ ਮੋਹਿਆ ਅਤੇ ਇਹ ਆਖਿਆ ਕਿ ਸਿਰਜਣਾ ਕੇਂਦਰ ਅਤੇ ਸੰਧੂ ਪਰਿਵਾਰ ਮੁਬਾਰਕ ਦੇ ਹੱਕਦਾਰ ਨੇ ਕਿ ਉਨ੍ਹਾਂ ਨੇ ਆਪਸੀ ਸਾਂਝ ਨਾਲ ਯਾਦਗਾਰੀ ਸਨਮਾਨ ਦਾ ਇਹ ਸ਼ਲਾਘਾਯੋਗ ਕਦਮ ਪੁੱਟਿਆ ਹੈ। ਉਸਤਾਦ ਸ਼ਾਇਰ ਰੂਪ ਦਬੁਰਜੀ ਨੇ ਆਪਣੀ ਰਚਨਾ ਸੁਨਾਉਣ ਉਪਰੰਤ ਇਹ ਕਿਹਾ ਕਿ ਕਿਸੇ ਸ਼ਾਇਰ ਪਿੱਛੋਂ ਉਸਨੂੰ ਜਿਊਂਦਾ ਰੱਖਣ ਵਿੱਚ ਉਸਦੇ ਪਰਿਵਾਰ ਦਾ ਇੱਕ ਅਹਿਮ ਰੋਲ ਹੁੰਦਾ ਹੈ ਜਿਸਦੇ ਲਈ ਸੰਧੂ ਪਰਿਵਾਰ ਸ਼ਲਾਘਾ ਦਾ ਪਾਤਰ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਇਲਾਕੇ ਦੇ ਉੱਘੇ ਆਗੂ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਅਜਿਹੀਆਂ ਸਾਹਿਤਕ ਸੰਸਥਾਵਾਂ ਆਪਣੇਂ ਉੱਦਮ ਸਦਕਾ ਸਾਹਿਤ ਅਤੇ ਸ਼ਾਇਰਾਂ ਦੇ ਨਾਮ ਨੂੰ ਹੋਰ ਉੱਚਾ ਚੁੱਕਣ ਵਿੱਚ ਮਦਦਗਾਰ ਸਾਬਿਤ ਹੁੰਦੀਆਂ ਨੇ ਜਿਨ੍ਹਾਂ ਵਿੱਚੋਂ ਸਿਰਜਣਾ ਕੇਂਦਰ ਇੱਕ ਹੈ। ਗੁਰਤੇਜ ਸਿੰਘ ਰਾਜਾ ਸੰਧੂ ਨੇ ਆਪਣੇਂ ਸ਼ਬਦਾਂ ਵਿੱਚ ਆਪਣੇਂ ਪਿਤਾ ਸੁਰਿੰਦਰਪਾਲ ਸਿੰਘ ਸੰਧੂ ਦੇ ਜੀਵਨ ਅਤੇ ਸਾਹਿਤਕ ਸਫ਼ਰ ਉੱਤੇ ਝਾਤ ਮਰਵਾਉਂਦਿਆਂ ਕਿਹਾ ਕਿ ਸ਼ਾਇਰੀ ਇੱਕ ਅਜਿਹਾ ਰਸ ਹੈ ਜਿਹੜਾ ਇਨਸਾਨ ਨੂੰ ਅਦਬ ਨਾਲ ਵੀ ਜੋੜਦਾ ਹੈ ਅਤੇ ਇਨਸਾਨ ਅੰਦਰ ਰੌਸ਼ਨੀ ਵੀ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਹਰ ਸਾਲ ਹੀ ਆਪਣੇ ਪਿਤਾ ਦੀ ਯਾਦ ਵਿੱਚ ਇਹ ਸਾਹਿਤਕ ਸਨਮਾਨ ਇਲਾਕੇ ਦੇ ਯੋਗ ਅਤੇ ਕਰਮਸ਼ੀਲ ਕਲਮਕਾਰਾਂ ਨੂੰ ਦੇਣ ਲਈ ਵਚਨਬੱਧ ਹੈ। ਆਦੇਸ਼ਇੰਦਰ ਸਿੰਘ ਸੰਧੂ ਨੇ ਆਪਣੇ ਦਾਦਾ ਜੀ ਨਾਲ ਬਿਤਾਏ ਯਾਦਗਰ ਪਲਾਂ ਬਾਰੇ ਜ਼ਿਕਰ ਕੀਤਾ। ਪ੍ਰਕਾਸ਼ ਕੌਰ ਸੰਧੂ ਨੇ ਆਖਿਆ ਕਿ ਇਹ ਸਨਮਾਨ ਪ੍ਰਾਪਤ ਕਰਕੇ ਉਨ੍ਹਾਂ ਨੂੰ ਜਿੱਥੇ ਬਹੁਤ ਖ਼ੁਸ਼ੀ ਅਤੇ ਮਾਣ ਦਾ ਅਹਿਸਾਸ ਹੋ ਰਿਹਾ ਹੈ ਉੱਥੇ ਉਹ ਸੰਧੂ ਪਰਿਵਾਰ ਅਤੇ ਸਿਰਜਣਾ ਕੇਂਦਰ ਦੀ ਵੀ ਇਸ ਸਤਿਕਾਰ ਲਈ ਦਿਲੋਂ ਧੰਨਵਾਦੀ ਹੈ। ਸਮਾਗਮ ਦੇ ਮੁੱਖ ਮਹਿਮਾਨ ਸ੍ਰ. ਤੇਜਿੰਦਰ ਸਿੰਘ ਮੌੜ ਨੇ ਆਪਣੀ ਅਤੇ ਸੰਧੂ ਪਰਿਵਾਰ ਦੀ ਆਪਸੀ ਨੇੜਤਾ ਬਾਰੇ ਗੱਲ ਕਰਦਿਆਂ ਆਖਿਆ ਕਿ ਸੁਰਿੰਦਰਪਾਲ ਸਿੰਘ ਸੰਧੂ ਇੱਕ ਚੰਗੇ ਅਫ਼ਸਰ ਹੋਣ ਦੇ ਨਾਲ-ਨਾਲ ਇੱਕ ਸੰਵੇਦਨਸ਼ੀਲ ਸ਼ਾਇਰ ਵੀ ਸਨ । ਆਪਣੇ ਸ਼ਬਦਾਂ ਵਿੱਚ ਉਨ੍ਹਾਂ ਨੇ ਸੰਧੂ ਪਰਿਵਾਰ ਨਾਲ ਜੁੜੀਆਂ ਆਪਣੀਆਂ ਮਿੱਠੀਆਂ ਅਤੇ ਨਿੱਘੀਆਂ ਯਾਦਾਂ ਬਾਰੇ ਵੀ ਗੱਲਬਾਤ ਕੀਤੀ। ਇਸ ਉਪਰੰਤ ਸਨਮਾਨ ਦੀ ਰਸਮ ਅਦਾ ਕੀਤੀ ਗਈ। ਸੰਧੂ ਪਰਿਵਾਰ ਵਲੋਂ ਪ੍ਰਕਾਸ਼ ਕੌਰ ਸੰਧੂ ਨੂੰ ਸਵਰਗੀ ਸੁਰਿੰਦਰਪਾਲ ਸਿੰਘ ਸੰਧੂ ਯਾਦਗਾਰੀ ਸਨਮਾਨ ਨਾਲ ਸਨਮਾਨ ਚਿੰਨ੍ਹ ਅਤੇ ਸਨਮਾਨ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਸਿਰਜਣਾ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ, ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ, ਸੀਨੀਅਰ ਮੀਤ ਪ੍ਰਧਾਨ ਆਸ਼ੂ ਕੁਮਰਾ, ਮੀਤ ਪ੍ਰਧਾਨ ਮਲਕੀਤ ਸਿੰਘ ਮੀਤ ਅਤੇ ਸਲਾਹਕਾਰਾਂ ਵਿੱਚ ਸ਼ਾਮਿਲ ਅਵਤਾਰ ਸਿੰਘ ਗਿੱਲ ਅਤੇ ਅਵਤਾਰ ਸਿੰਘ ਭੰਡਾਲ ਨੇ ਸੁਰਿੰਦਰਪਾਲ ਸਿੰਘ ਦੀ ਸੁਪਤਨੀ ਸਰਬਜੀਤ ਕੌਰ ਸੰਧੂ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ। ਸਮੁੱਚੇ ਸੰਧੂ ਪਰਿਵਾਰ ਨੇ ਸਿਰਜਣਾ ਕੇਂਦਰ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਮੁੱਖ ਮਹਿਮਾਨ ਤੇਜਿੰਦਰ ਸਿੰਘ ਮੌੜ ਨੂੰ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ। ਇਸ ਵਿਸ਼ੇਸ਼ ਸਮਾਗਮ ਵਿੱਚ ਸੰਧੂ ਪਰਿਵਾਰ ਵਿੱਚੋਂ ਸੁਰਿੰਦਰ ਪਾਲ ਸਿੰਘ ਜੀ ਦੀ ਧਰਮ ਪਤਨੀ ਸਰਬਜੀਤ ਕੌਰ ਸੰਧੂ ,ਨੂੰਹ ਸੁਖਵਿੰਦਰ ਕੌਰ ਸੰਧੂ, ਪੋਤਰੇ ਆਦੇਸ਼ਇੰਦਰ ਸਿੰਘ ਸੰਧੂ ,ਜਗਤੇਸ਼ਵਰ ਸਿੰਘ ਸੰਧੂ ਹਾਜ਼ਰ ਸਨ। ਅੰਤ ਵਿੱਚ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸਭ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਆਏ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਵਿੱਚ ਸ਼ਾਮਿਲ ਰਵਿੰਦਰ ਸਿੰਘ ਬੈਂਸ ਅਤੇ ਹਰਿੰਦਰ ਸਿੰਘ ਬੈਂਸ ਬ੍ਰਦਰਜ਼ ਕੈਨੇਡਾ, ਡਾ.ਪ੍ਰਿਤਪਾਲ ਸਿੰਘ, ਰਣਜੀਤ ਸਿੰਘ ਖੋਜੇਵਾਲ, ਨਰਿੰਦਰ ਸਿੰਘ ਚੀਮਾਂ ਸਮੇਤ ਹੋਰ ਸ਼ਖਸ਼ੀਅਤਾਂ ਦਾ ਵੀ ਦੁਸ਼ਾਲਿਆਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਅਮਨਦੀਪ ਸਿੰਘ, ਐੱਸ.ਕੇ. ਤਲਵਾੜ, ਨਰੇਸ਼ ਕਾਲੀਆ, ਪ੍ਰੇਮਜੀਤ ਸਿੰਘ, ਡਾ. ਹਰਪ੍ਰੀਤ ਸਿੰਘ ਰਾਣਾ (ਪਟਿਆਲਾ), ਹਰਪ੍ਰੀਤ ਸਿੰਘ, ਅਮਰ ਸਿੰਘ, ਡਾ. ਪਰਮਜੀਤ ਸਿੰਘ ਮਾਨਸਾ, ਗੁਰਤੇਜ ਸਿੰਘ ਮੌੜ, ਰਣਵੀਰ ਸਿੰਘ ਬਰਾੜ, ਸੌਰਵ ਮੜੀਆ, ਫਤਿਹਜੀਤ ਸਿੰਘ, ਮਨਰਾਜ ਸਿੰਘ ਦਿਓਲ ਅਤੇ ਜਸਮੀਤ ਸਿੰਘ ਫੁੱਲ ਹਾਜ਼ਰ ਸਨ। ਇਹ ਪ੍ਰੈਸ ਨੋਟ ਜਨਰਲ ਸਕੱਤਰ ਸ਼ਹਿਬਾਜ਼ ਖਾਨ ਅਤੇ ਸਹਾਇਕ ਪ੍ਰੈਸ ਸਕੱਤਰ ਰਜਨੀ ਵਾਲੀਆ ਵੱਲੋਂ ਜਾਰੀ ਕੀਤਾ ਗਿਆ।
ਬਹੁਪੱਖੀ ਲੇਖਕ ਪ੍ਰਕਾਸ਼ ਕੌਰ ਸੰਧੂ ਸ਼ਾਇਰ ਸੁਰਿੰਦਰ ਪਾਲ ਸਿੰਘ ਸੰਧੂ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ..... ਕੰਵਰ ਇਕਬਾਲ ਸਿੰਘ* ਕਪੂਰਥਲਾ 1 ਅਪ੍ਰੈਲ ਗੌਰਵ ਮੜੀਆ *ਬਹੁਪੱਖੀ ਲੇਖਕ ਪ੍ਰਕਾਸ਼ ਕੌਰ ਸੰਧੂ ਸ਼ਾਇਰ ਸੁਰਿੰਦਰ ਪਾਲ ਸਿੰਘ ਸੰਧੂ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ..... ਕੰਵਰ ਇਕਬਾਲ ਸਿੰਘ* ਕਪੂਰਥਲਾ 1 ਅਪ੍ਰੈਲ ਗੌਰਵ ਮੜੀਆ ਸਾਹਿਤਕ ਅਤੇ ਸਲਾਨਾ ਸਨਮਾਨ ਸਮਾਗਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਇਸ ਸਾਲ ਮਰਹੂਮ ਸ਼ਾਇਰ ਸੁਰਿੰਦਰਪਾਲ ਸਿੰਘ ਸੰਧੂ ਦੂਸਰਾ ਯਾਦਗਾਰੀ ਪੁਰਸਕਾਰ ਪੰਜਾਬ ਦੀ ਨਾਮਵਰ ਸ਼ਾਇਰਾ ਅਤੇ ਅਨੁਵਾਦਕ ਪ੍ਰਕਾਸ਼ ਕੌਰ ਸੰਧੂ ਨੂੰ ਦਿੱਤਾ ਗਿਆ। ਸੰਧੂ ਪਰਿਵਾਰ ਅਤੇ ਇਲਾਕੇ ਦੀ ਨਾਮਵਰ ਸਾਹਿਤਕ ਸੰਸਥਾ ਸਿਰਜਣਾ ਕੇਂਦਰ ਕਪੂਰਥਲਾ ਦੇ ਪਰਸਪਰ ਸਹਿਯੋਗ ਨਾਲ ਇਹ ਸਨਮਾਨ ਸਮਾਗਮ ਸਿਰਜਣਾ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਵਿਖੇ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ੍ਰ. ਤੇਜਿੰਦਰ ਸਿੰਘ ਮੌੜ (ਸੇਵਾ ਮੁਕਤ ਡੀ.ਆਈ.ਜੀ.) ਨੇ ਸ਼ਿਰਕਤ ਕੀਤੀ ਜਦ ਕਿ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ, ਸੁਰਿੰਦਰਪਾਲ ਸਿੰਘ ਸੰਧੂ ਦੇ ਸਪੁੱਤਰ ਗੁਰਤੇਜ ਸਿੰਘ (ਰਾਜਾ ਸੰਧੂ) ਉਸਤਾਦ ਸ਼ਾਇਰ ਸੁਰਜੀਤ ਸਾਜਨ, ਰੂਪ ਦਬੁਰਜੀ ਆਦਿ ਬਿਰਾਜਮਾਨ ਹੋਏ। ਸਮਾਗਮ ਦੀ ਸ਼ੁਰੂਆਤ ਕਰਦਿਆਂ ਕੇਂਦਰ ਦੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਕੇਂਦਰ ਦੀਆਂ ਸਾਹਿਤਕ ਗਤੀਵਿਧੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਸਨਮਾਨ ਦੇ ਕੇ ਸਭਾ ਦਾ ਕੱਦ ਹੋਰ ਉੱਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮਰਹੂਮ ਸ਼ਾਇਰ ਸੁਰਿੰਦਰਪਾਲ ਸਿੰਘ ਸੰਧੂ ਨੇ ਲੰਮਾ ਸਮਾਂ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਬਤੌਰ ਡਿਪਟੀ ਸੈਕਟਰੀ ਆਪਣੀਆਂ ਸੇਵਾਵਾਂ ਵੀ ਦਿੱਤੀਆਂ। ਪ੍ਰਧਾਨ ਕੰਵਰ ਇਕਬਾਲ ਸਿੰਘ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਸਿਰਜਣਾ ਕੇਂਦਰ ਤਕਰੀਬਨ ਚੁਤਾਲੀ ਸਾਲ ਪੁਰਾਣੀ ਸਾਹਿਤਕ ਸੰਸਥਾ ਹੈ ਜਿਸ ਨੇ ਬਹੁਤ ਸਾਰੇ ਨਾਮਵਰ ਸ਼ਾਇਰਾਂ ਨੂੰ ਪੈਦਾ ਕੀਤਾ। ਉਨ੍ਹਾਂ ਨੇ ਸੁਰਿੰਦਰਪਾਲ ਸਿੰਘ ਸੰਧੂ ਅਤੇ ਪ੍ਰਕਾਸ਼ ਕੌਰ ਸੰਧੂ ਦੇ ਸਾਹਿਤਕ ਜੀਵਨ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਇਸ ਉਪਰੰਤ ਜਨਰਲ ਸਕੱਤਰ ਨੇ ਕਵੀ ਦਰਬਾਰ ਦਾ ਆਗ਼ਾਜ਼ ਕੀਤਾ ਜਿਸ ਵਿੱਚ ਆਏ ਹੋਏ ਕਲਮਕਾਰਾਂ ਅਤੇ ਸ਼ਾਇਰਾਂ ਵਿੱਚੋਂ ਮਲਕੀਤ ਸਿੰਘ ਮੀਤ, ਅਵਤਾਰ ਸਿੰਘ ਗਿੱਲ, ਰਜਨੀ ਵਾਲੀਆ, ਆਸ਼ੂ ਕੁਮਰਾ, ਅਵਤਾਰ ਸਿੰਘ ਭੰਡਾਲ, ਸਰਵਨ ਸਿੰਘ, ਅਮਨ ਗਾਂਧੀ, ਮੰਗਲ ਸਿੰਘ ਭੰਡਾਲ (ਨੈਸ਼ਨਲ ਐਵਾਰਡੀ) ਤੇਜਬੀਰ ਸਿੰਘ, ਉੱਘੀ ਸਮਾਜ ਸੇਵਿਕਾ ਅਤੇ ਸ਼ਾਇਰਾ ਪ੍ਰੋਮਿਲਾ ਅਰੋੜਾ ਨੇ ਆਪਣੀਆਂ ਰਚਨਾਵਾਂ ਨਾਲ ਸਮਾਗਮ ਨੂੰ ਹੋਰ ਵੀ ਗੂੜ੍ਹਾ ਸਾਹਿਤਕ ਰੂਪ ਦਿੱਤਾ। ਉਸਤਾਦ ਸ਼ਾਇਰ ਸੁਰਜੀਤ ਸਾਜਨ ਨੇ ਆਪਣੀ ਗ਼ਜ਼ਲ ਨਾਲ ਸਰੋਤਿਆਂ ਦਾ ਮਨ ਮੋਹਿਆ ਅਤੇ ਇਹ ਆਖਿਆ ਕਿ ਸਿਰਜਣਾ ਕੇਂਦਰ ਅਤੇ ਸੰਧੂ ਪਰਿਵਾਰ ਮੁਬਾਰਕ ਦੇ ਹੱਕਦਾਰ ਨੇ ਕਿ ਉਨ੍ਹਾਂ ਨੇ ਆਪਸੀ ਸਾਂਝ ਨਾਲ ਯਾਦਗਾਰੀ ਸਨਮਾਨ ਦਾ ਇਹ ਸ਼ਲਾਘਾਯੋਗ ਕਦਮ ਪੁੱਟਿਆ ਹੈ। ਉਸਤਾਦ ਸ਼ਾਇਰ ਰੂਪ ਦਬੁਰਜੀ ਨੇ ਆਪਣੀ ਰਚਨਾ ਸੁਨਾਉਣ ਉਪਰੰਤ ਇਹ ਕਿਹਾ ਕਿ ਕਿਸੇ ਸ਼ਾਇਰ ਪਿੱਛੋਂ ਉਸਨੂੰ ਜਿਊਂਦਾ ਰੱਖਣ ਵਿੱਚ ਉਸਦੇ ਪਰਿਵਾਰ ਦਾ ਇੱਕ ਅਹਿਮ ਰੋਲ ਹੁੰਦਾ ਹੈ ਜਿਸਦੇ ਲਈ ਸੰਧੂ ਪਰਿਵਾਰ ਸ਼ਲਾਘਾ ਦਾ ਪਾਤਰ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਇਲਾਕੇ ਦੇ ਉੱਘੇ ਆਗੂ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਅਜਿਹੀਆਂ ਸਾਹਿਤਕ ਸੰਸਥਾਵਾਂ ਆਪਣੇਂ ਉੱਦਮ ਸਦਕਾ ਸਾਹਿਤ ਅਤੇ ਸ਼ਾਇਰਾਂ ਦੇ ਨਾਮ ਨੂੰ ਹੋਰ ਉੱਚਾ ਚੁੱਕਣ ਵਿੱਚ ਮਦਦਗਾਰ ਸਾਬਿਤ ਹੁੰਦੀਆਂ ਨੇ ਜਿਨ੍ਹਾਂ
ਵਿੱਚੋਂ ਸਿਰਜਣਾ ਕੇਂਦਰ ਇੱਕ ਹੈ। ਗੁਰਤੇਜ ਸਿੰਘ ਰਾਜਾ ਸੰਧੂ ਨੇ ਆਪਣੇਂ ਸ਼ਬਦਾਂ ਵਿੱਚ ਆਪਣੇਂ ਪਿਤਾ ਸੁਰਿੰਦਰਪਾਲ ਸਿੰਘ ਸੰਧੂ ਦੇ ਜੀਵਨ ਅਤੇ ਸਾਹਿਤਕ ਸਫ਼ਰ ਉੱਤੇ ਝਾਤ ਮਰਵਾਉਂਦਿਆਂ ਕਿਹਾ ਕਿ ਸ਼ਾਇਰੀ ਇੱਕ ਅਜਿਹਾ ਰਸ ਹੈ ਜਿਹੜਾ ਇਨਸਾਨ ਨੂੰ ਅਦਬ ਨਾਲ ਵੀ ਜੋੜਦਾ ਹੈ ਅਤੇ ਇਨਸਾਨ ਅੰਦਰ ਰੌਸ਼ਨੀ ਵੀ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਹਰ ਸਾਲ ਹੀ ਆਪਣੇ ਪਿਤਾ ਦੀ ਯਾਦ ਵਿੱਚ ਇਹ ਸਾਹਿਤਕ ਸਨਮਾਨ ਇਲਾਕੇ ਦੇ ਯੋਗ ਅਤੇ ਕਰਮਸ਼ੀਲ ਕਲਮਕਾਰਾਂ ਨੂੰ ਦੇਣ ਲਈ ਵਚਨਬੱਧ ਹੈ। ਆਦੇਸ਼ਇੰਦਰ ਸਿੰਘ ਸੰਧੂ ਨੇ ਆਪਣੇ ਦਾਦਾ ਜੀ ਨਾਲ ਬਿਤਾਏ ਯਾਦਗਰ ਪਲਾਂ ਬਾਰੇ ਜ਼ਿਕਰ ਕੀਤਾ। ਪ੍ਰਕਾਸ਼ ਕੌਰ ਸੰਧੂ ਨੇ ਆਖਿਆ ਕਿ ਇਹ ਸਨਮਾਨ ਪ੍ਰਾਪਤ ਕਰਕੇ ਉਨ੍ਹਾਂ ਨੂੰ ਜਿੱਥੇ ਬਹੁਤ ਖ਼ੁਸ਼ੀ ਅਤੇ ਮਾਣ ਦਾ ਅਹਿਸਾਸ ਹੋ ਰਿਹਾ ਹੈ ਉੱਥੇ ਉਹ ਸੰਧੂ ਪਰਿਵਾਰ ਅਤੇ ਸਿਰਜਣਾ ਕੇਂਦਰ ਦੀ ਵੀ ਇਸ ਸਤਿਕਾਰ ਲਈ ਦਿਲੋਂ ਧੰਨਵਾਦੀ ਹੈ। ਸਮਾਗਮ ਦੇ ਮੁੱਖ ਮਹਿਮਾਨ ਸ੍ਰ. ਤੇਜਿੰਦਰ ਸਿੰਘ ਮੌੜ ਨੇ ਆਪਣੀ ਅਤੇ ਸੰਧੂ ਪਰਿਵਾਰ ਦੀ ਆਪਸੀ ਨੇੜਤਾ ਬਾਰੇ ਗੱਲ ਕਰਦਿਆਂ ਆਖਿਆ ਕਿ ਸੁਰਿੰਦਰਪਾਲ ਸਿੰਘ ਸੰਧੂ ਇੱਕ ਚੰਗੇ ਅਫ਼ਸਰ ਹੋਣ ਦੇ ਨਾਲ-ਨਾਲ ਇੱਕ ਸੰਵੇਦਨਸ਼ੀਲ ਸ਼ਾਇਰ ਵੀ ਸਨ । ਆਪਣੇ ਸ਼ਬਦਾਂ ਵਿੱਚ ਉਨ੍ਹਾਂ ਨੇ ਸੰਧੂ ਪਰਿਵਾਰ ਨਾਲ ਜੁੜੀਆਂ ਆਪਣੀਆਂ ਮਿੱਠੀਆਂ ਅਤੇ ਨਿੱਘੀਆਂ ਯਾਦਾਂ ਬਾਰੇ ਵੀ ਗੱਲਬਾਤ ਕੀਤੀ। ਇਸ ਉਪਰੰਤ ਸਨਮਾਨ ਦੀ ਰਸਮ ਅਦਾ ਕੀਤੀ ਗਈ। ਸੰਧੂ ਪਰਿਵਾਰ ਵਲੋਂ ਪ੍ਰਕਾਸ਼ ਕੌਰ ਸੰਧੂ ਨੂੰ ਸਵਰਗੀ ਸੁਰਿੰਦਰਪਾਲ ਸਿੰਘ ਸੰਧੂ ਯਾਦਗਾਰੀ ਸਨਮਾਨ ਨਾਲ ਸਨਮਾਨ ਚਿੰਨ੍ਹ ਅਤੇ ਸਨਮਾਨ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਸਿਰਜਣਾ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ, ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ, ਸੀਨੀਅਰ ਮੀਤ ਪ੍ਰਧਾਨ ਆਸ਼ੂ ਕੁਮਰਾ, ਮੀਤ ਪ੍ਰਧਾਨ ਮਲਕੀਤ ਸਿੰਘ ਮੀਤ ਅਤੇ ਸਲਾਹਕਾਰਾਂ ਵਿੱਚ ਸ਼ਾਮਿਲ ਅਵਤਾਰ ਸਿੰਘ ਗਿੱਲ ਅਤੇ ਅਵਤਾਰ ਸਿੰਘ ਭੰਡਾਲ ਨੇ ਸੁਰਿੰਦਰਪਾਲ ਸਿੰਘ ਦੀ ਸੁਪਤਨੀ ਸਰਬਜੀਤ ਕੌਰ ਸੰਧੂ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ। ਸਮੁੱਚੇ ਸੰਧੂ ਪਰਿਵਾਰ ਨੇ ਸਿਰਜਣਾ ਕੇਂਦਰ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਮੁੱਖ ਮਹਿਮਾਨ ਤੇਜਿੰਦਰ ਸਿੰਘ ਮੌੜ ਨੂੰ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ। ਇਸ ਵਿਸ਼ੇਸ਼ ਸਮਾਗਮ ਵਿੱਚ ਸੰਧੂ ਪਰਿਵਾਰ ਵਿੱਚੋਂ ਸੁਰਿੰਦਰ ਪਾਲ ਸਿੰਘ ਜੀ ਦੀ ਧਰਮ ਪਤਨੀ ਸਰਬਜੀਤ ਕੌਰ ਸੰਧੂ ,ਨੂੰਹ ਸੁਖਵਿੰਦਰ ਕੌਰ ਸੰਧੂ, ਪੋਤਰੇ ਆਦੇਸ਼ਇੰਦਰ ਸਿੰਘ ਸੰਧੂ ,ਜਗਤੇਸ਼ਵਰ ਸਿੰਘ ਸੰਧੂ ਹਾਜ਼ਰ ਸਨ। ਅੰਤ ਵਿੱਚ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸਭ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਆਏ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਵਿੱਚ ਸ਼ਾਮਿਲ ਰਵਿੰਦਰ ਸਿੰਘ ਬੈਂਸ ਅਤੇ ਹਰਿੰਦਰ ਸਿੰਘ ਬੈਂਸ ਬ੍ਰਦਰਜ਼ ਕੈਨੇਡਾ, ਡਾ.ਪ੍ਰਿਤਪਾਲ ਸਿੰਘ, ਰਣਜੀਤ ਸਿੰਘ ਖੋਜੇਵਾਲ, ਨਰਿੰਦਰ ਸਿੰਘ ਚੀਮਾਂ ਸਮੇਤ ਹੋਰ ਸ਼ਖਸ਼ੀਅਤਾਂ ਦਾ ਵੀ ਦੁਸ਼ਾਲਿਆਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਅਮਨਦੀਪ ਸਿੰਘ, ਐੱਸ.ਕੇ. ਤਲਵਾੜ, ਨਰੇਸ਼ ਕਾਲੀਆ, ਪ੍ਰੇਮਜੀਤ ਸਿੰਘ, ਡਾ. ਹਰਪ੍ਰੀਤ ਸਿੰਘ ਰਾਣਾ (ਪਟਿਆਲਾ), ਹਰਪ੍ਰੀਤ ਸਿੰਘ, ਅਮਰ ਸਿੰਘ, ਡਾ. ਪਰਮਜੀਤ ਸਿੰਘ ਮਾਨਸਾ, ਗੁਰਤੇਜ ਸਿੰਘ ਮੌੜ, ਰਣਵੀਰ ਸਿੰਘ ਬਰਾੜ, ਸੌਰਵ ਮੜੀਆ, ਫਤਿਹਜੀਤ ਸਿੰਘ, ਮਨਰਾਜ ਸਿੰਘ ਦਿਓਲ ਅਤੇ ਜਸਮੀਤ ਸਿੰਘ ਫੁੱਲ ਹਾਜ਼ਰ ਸਨ। ਇਹ ਪ੍ਰੈਸ ਨੋਟ ਜਨਰਲ ਸਕੱਤਰ ਸ਼ਹਿਬਾਜ਼ ਖਾਨ ਅਤੇ ਸਹਾਇਕ ਪ੍ਰੈਸ ਸਕੱਤਰ ਰਜਨੀ ਵਾਲੀਆ ਵੱਲੋਂ ਜਾਰੀ ਕੀਤਾ ਗਿਆ।
- Post by Jandir saini1
- Post by ਜਸਕਰਨ ਸਿੰਘ1
- ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਹੋ ਰਹੀਆਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀਆਂ ਮੂਰਤੀਆਂ ਦੀ ਬੇਅਦਬੀ 2027 'ਚ ਲਵਾਂਗੇ ਬਦਲਾ ਭਗਵੰਤ ਮਾਨ ਨੂੰ ਸੱਤਾ ਤੋਂ ਲਾ ਕੇ ਬੋਲੇ ਭਾਜਪਾ ਆਗੂ ਸ਼ਕਤੀ ਕਲਿਆਣ1
- MLA Kunwar Vijay Pratap Singh ਦੀ ਅਹਿਮ ਪ੍ਰੈਸ ਵਾਰਤਾ, ਵੱਡੇ ਖੁਲਾਸਿਆਂ ਨਾਲ ਸਿਆਸੀ ਭੂਚਾਲ। #Punjab24News #Amritsar #KunwarVijayPratapSingh #PunjabPolitics #PressConference #BigRevelations #BreakingNews #PoliticalStorm #PunjabNews #LatestUpdate #ViralNews #IndiaPolitics1
- Post by Taza Awaaz1
- ਬਰਨਾਲਾ ਹਾਦਸਾ: ਕੋਠੀ ਡਿੱਗਣ ਨਾਲ ਮਾਰੇ ਗਏ ਨੌਜਵਾਨਾਂ ਦਾ ਅੰਤਿਮ ਸੰਸਕਾਰ, ਪਰਿਵਾਰਾਂ ਵੱਲੋਂ ਸਰਕਾਰ ਕੋਲ ਮਦਦ ਦੀ ਅਪੀਲ.1
- ਆਪ ਦੇ ਸਾਬਕਾ ਮੰਤਰੀ Laljit Singh Bhullar ਨੂੰ ਕੋਰਟ ਵੱਲੋਂ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ। #Punjab24News #Amritsar #LaljitSinghBhullar #AAPPunjab #JudicialCustody #PunjabPolitics #BreakingNews #CourtOrder #PoliticalNews #AAPNews #PunjabUpdates #BigBreaking1
- ਸਿੱਖ ਜਥੇਬੰਦੀਆਂ ਵੱਲੋਂ ਸੁਖਬੀਰ ਬਾਦਲ ਨੂੰ ਸਿੱਧੀਆਂ—ਮੁੱਦਿਆਂ ਤੇ ਘੇਰਾਬੰਦੀ ਤੇਜ਼. #highlight #ygtvpunjab #viral1
- Post by 5ab News Live1