ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਬਲਾਕ ਬਲੂਆਣਾ ਵਿਖੇ ਸਮਾਗਮ ਆਯੋਜਿਤ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਬਲਾਕ ਬਲੂਆਣਾ ਵਿਖੇ ਸਮਾਗਮ ਆਯੋਜਿਤ ਔਰਤਾਂ ਹਰ ਖੇਤਰ ਵਿੱਚ ਆਪਣੀ ਯੋਗਤਾ ਦਾ ਪਰਚਮ ਲਹਿਰਾ ਰਹੀਆਂ – ਰੂਪਿੰਦਰ ਕੌਰ ਗਿੱਲ ਮਹਿਲਾਵਾਂ ਨੂੰ ਸਮਾਜ ਵਿੱਚ ਆਪਣੀ ਮਜ਼ਬੂਤ ਪਹਿਚਾਣ ਬਣਾਉਣ ਲਈ ਪ੍ਰੇਰਿਤ ਕੀਤਾ ਬਲੂਆਣਾ/ਅਬੋਹਰ, 10 ਮਾਰਚ (ਵਰਮਾ): ਪੰਜਾਬ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ (ਪੀ.ਐਸ.ਆਰ.ਐਲ.ਐਮ) ਦੀ ਦੇਖਰੇਖ ਹੇਠ ਬਲਾਕ ਬਲੂਆਣਾ, ਅਬੋਹਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪਿੰਡ ਕੁੰਡਲ ਵਿਖੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸੀਨੀਅਰ ਵਾਈਸ ਚੇਅਰਪਰਸਨ ਰੂਪਿੰਦਰ ਕੌਰ ਗਿੱਲ, ਐਮ.ਐਲ.ਏ. ਸਾਹਿਬ ਦੇ ਪਿਤਾ ਗੁਰਚਰਨ ਸਿੰਘ ਮੁਸਾਫਿਰ, ਐਸ.ਡੀ.ਐਮ ਅਬੋਹਰ ਰਵਿਦਰ ਅਰੋੜਾ, ਬੀਡੀਪੀਓ ਅੰਤਰਪ੍ਰੀਤ ਸਿੰਘ, ਬਲਾਕ ਸਮਿਤੀ ਬਲੂਆਣਾ ਦੇ ਚੇਅਰਮੈਨ ਦਰਸ਼ਨ ਸਿੰਘ ਸੋਹਲ ਅਤੇ ਸਾਬਕਾ ਸਰਪੰਚ ਮਿੰਕੂ ਕੁੰਡਲ, ਕੁਲਵੰਤ ਸਿੰਘ ਪੰਚਾਇਤ ਸਕੱਤਰ, ਰਾਜਵਿੰਦਰ ਕੌਰ ਮੈਂਬਰ ਜਿਲ੍ਹਾ ਪਰਿਸ਼ਦ, ਅੰਗਰਜ ਸਿੰਘ ਬਰਾੜ ਬਲਾਕ ਪ੍ਰਧਾਨ, ਹਰਸ਼ਪਿੰਦਰ ਸਿੰਘ ਸਰਪੰਚ ਕੁੰਡਲ, ਵਿਕਰਮ ਕੁਆਰਡੀਨੇਟਰ, ਮਹਿਲਾ ਵਿੰਗ ਕੋਆਰਡੀਨੇਟਰ ਸ਼ੇਖਣ ਕੰਬੋਜ ਸ਼ਾਮਲ ਹੋਏ। ਇਸ ਮੌਕੇ ਸੀਨੀਅਰ ਵਾਈਸ ਚੇਅਰਪਰਸਨ ਰੂਪਿੰਦਰ ਕੌਰ ਗਿੱਲ ਨੇ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਔਰਤਾਂ ਦੀ ਭਾਗੀਦਾਰੀ ਬਿਨਾਂ ਸਮਾਜਿਕ ਵਿਕਾਸ ਸੰਭਵ ਨਹੀਂ। ਉਨ੍ਹਾਂ ਮਹਿਲਾਵਾਂ ਨੂੰ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਅਤੇ ਸਮਾਜ ਵਿੱਚ ਆਪਣੀ ਮਜ਼ਬੂਤ ਪਹਿਚਾਣ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਔਰਤਾਂ ਹਰ ਖੇਤਰ ਵਿੱਚ ਆਪਣੀ ਯੋਗਤਾ ਦਾ ਪਰਚਮ ਲਹਿਰਾ ਰਹੀਆਂ ਹਨ ਅਤੇ ਸਮਾਜ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਇਸ ਮੌਕੇ ਐਸ.ਡੀ.ਐਮ ਅਬੋਹਰ ਅਤੇ ਐਮ.ਐਲ.ਏ. ਸਾਹਿਬ ਦੇ ਪਿਤਾ ਨੇ ਵੀ ਮਹਿਲਾ ਸਸ਼ਕਤੀਕਰਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ। ਇਹ ਪ੍ਰੋਗਰਾਮ ਪੀ.ਐਸ.ਆਰ.ਐਲ.ਐਮ ਬਲਾਕ ਬਲੂਆਣਾ ਬੀਡੀਪੀਓ ਅੰਤਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਮੌਕੇ ਪੀ.ਐਸ.ਆਰ.ਐਲ.ਐਮ ਸਟਾਫ ਵਿੱਚ ਬਲਾਕ ਪ੍ਰੋਗਰਾਮ ਮੈਨੇਜਰ ਜੁਗਵਿੰਦਰ ਸਿੰਘ ਅਤੇ ਜਸਵੀਰ ਕੌਰ, ਐਮ.ਆਈ.ਐਸ ਸੁਨੀਲ ਕੁਮਾਰ ਨੇ ਪ੍ਰੋਗਰਾਮ ਦੇ ਆਯੋਜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਸਮਾਗਮ ਵਿੱਚ ਸਵੈ ਸਹਾਇਤਾ ਸਮੂਹਾਂ ਨਾਲ ਸੰਬੰਧਤ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਸਮਾਗਮ ਦੌਰਾਨ ਮਹਿਲਾ ਸਸ਼ਕਤੀਕਰਨ, ਆਤਮਨਿਰਭਰਤਾ ਅਤੇ ਰੋਜ਼ਗਾਰ ਦੇ ਮੌਕਿਆਂ ਬਾਰੇ ਵੀ ਚਰਚਾ ਕੀਤੀ ਗਈ। ਇਸ ਮੌਕੇ ਗ੍ਰਾਮ ਪੰਚਾਇਤ ਕੁੰਡਲ ਵੱਲੋਂ ਵੀ ਇਕ ਵੱਡੀ ਪਹਿਲ ਕਰਦਿਆਂ ਪ੍ਰੋਗਰਾਮ ਦੇ ਆਯੋਜਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਗਿਆ। ਪ੍ਰੋਗਰਾਮ ਦੌਰਾਨ ਬਲਾਕ ਦੇ ਵੱਖ-ਵੱਖ ਪਿੰਡਾਂ ਨਾਲ ਸੰਬੰਧਤ 100 ਸਫਲ ਮਹਿਲਾ ਉਦਯਮੀਆਂ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਮਹਿਮਾਨਾਂ ਨੇ ਮਹਿਲਾਵਾਂ ਦੀ ਇਸ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣ ਦੀ ਲੋੜ ਉਤੇ ਜ਼ੋਰ ਦਿੱਤਾ।
ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਬਲਾਕ ਬਲੂਆਣਾ ਵਿਖੇ ਸਮਾਗਮ ਆਯੋਜਿਤ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਬਲਾਕ ਬਲੂਆਣਾ ਵਿਖੇ ਸਮਾਗਮ ਆਯੋਜਿਤ ਔਰਤਾਂ ਹਰ ਖੇਤਰ ਵਿੱਚ ਆਪਣੀ ਯੋਗਤਾ ਦਾ ਪਰਚਮ ਲਹਿਰਾ ਰਹੀਆਂ – ਰੂਪਿੰਦਰ ਕੌਰ ਗਿੱਲ ਮਹਿਲਾਵਾਂ ਨੂੰ ਸਮਾਜ ਵਿੱਚ ਆਪਣੀ ਮਜ਼ਬੂਤ ਪਹਿਚਾਣ ਬਣਾਉਣ ਲਈ ਪ੍ਰੇਰਿਤ ਕੀਤਾ ਬਲੂਆਣਾ/ਅਬੋਹਰ, 10 ਮਾਰਚ (ਵਰਮਾ): ਪੰਜਾਬ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ (ਪੀ.ਐਸ.ਆਰ.ਐਲ.ਐਮ) ਦੀ ਦੇਖਰੇਖ ਹੇਠ ਬਲਾਕ ਬਲੂਆਣਾ, ਅਬੋਹਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪਿੰਡ ਕੁੰਡਲ ਵਿਖੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸੀਨੀਅਰ ਵਾਈਸ ਚੇਅਰਪਰਸਨ ਰੂਪਿੰਦਰ ਕੌਰ ਗਿੱਲ, ਐਮ.ਐਲ.ਏ. ਸਾਹਿਬ ਦੇ ਪਿਤਾ ਗੁਰਚਰਨ ਸਿੰਘ ਮੁਸਾਫਿਰ, ਐਸ.ਡੀ.ਐਮ ਅਬੋਹਰ ਰਵਿਦਰ ਅਰੋੜਾ,
ਬੀਡੀਪੀਓ ਅੰਤਰਪ੍ਰੀਤ ਸਿੰਘ, ਬਲਾਕ ਸਮਿਤੀ ਬਲੂਆਣਾ ਦੇ ਚੇਅਰਮੈਨ ਦਰਸ਼ਨ ਸਿੰਘ ਸੋਹਲ ਅਤੇ ਸਾਬਕਾ ਸਰਪੰਚ ਮਿੰਕੂ ਕੁੰਡਲ, ਕੁਲਵੰਤ ਸਿੰਘ ਪੰਚਾਇਤ ਸਕੱਤਰ, ਰਾਜਵਿੰਦਰ ਕੌਰ ਮੈਂਬਰ ਜਿਲ੍ਹਾ ਪਰਿਸ਼ਦ, ਅੰਗਰਜ ਸਿੰਘ ਬਰਾੜ ਬਲਾਕ ਪ੍ਰਧਾਨ, ਹਰਸ਼ਪਿੰਦਰ ਸਿੰਘ ਸਰਪੰਚ ਕੁੰਡਲ, ਵਿਕਰਮ ਕੁਆਰਡੀਨੇਟਰ, ਮਹਿਲਾ ਵਿੰਗ ਕੋਆਰਡੀਨੇਟਰ ਸ਼ੇਖਣ ਕੰਬੋਜ ਸ਼ਾਮਲ ਹੋਏ। ਇਸ ਮੌਕੇ ਸੀਨੀਅਰ ਵਾਈਸ ਚੇਅਰਪਰਸਨ ਰੂਪਿੰਦਰ ਕੌਰ ਗਿੱਲ ਨੇ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਔਰਤਾਂ ਦੀ ਭਾਗੀਦਾਰੀ ਬਿਨਾਂ ਸਮਾਜਿਕ ਵਿਕਾਸ ਸੰਭਵ ਨਹੀਂ। ਉਨ੍ਹਾਂ ਮਹਿਲਾਵਾਂ ਨੂੰ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਅਤੇ ਸਮਾਜ ਵਿੱਚ ਆਪਣੀ ਮਜ਼ਬੂਤ ਪਹਿਚਾਣ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ
ਵਿੱਚ ਔਰਤਾਂ ਹਰ ਖੇਤਰ ਵਿੱਚ ਆਪਣੀ ਯੋਗਤਾ ਦਾ ਪਰਚਮ ਲਹਿਰਾ ਰਹੀਆਂ ਹਨ ਅਤੇ ਸਮਾਜ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਇਸ ਮੌਕੇ ਐਸ.ਡੀ.ਐਮ ਅਬੋਹਰ ਅਤੇ ਐਮ.ਐਲ.ਏ. ਸਾਹਿਬ ਦੇ ਪਿਤਾ ਨੇ ਵੀ ਮਹਿਲਾ ਸਸ਼ਕਤੀਕਰਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ। ਇਹ ਪ੍ਰੋਗਰਾਮ ਪੀ.ਐਸ.ਆਰ.ਐਲ.ਐਮ ਬਲਾਕ ਬਲੂਆਣਾ ਬੀਡੀਪੀਓ ਅੰਤਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਮੌਕੇ ਪੀ.ਐਸ.ਆਰ.ਐਲ.ਐਮ ਸਟਾਫ ਵਿੱਚ ਬਲਾਕ ਪ੍ਰੋਗਰਾਮ ਮੈਨੇਜਰ ਜੁਗਵਿੰਦਰ ਸਿੰਘ ਅਤੇ ਜਸਵੀਰ ਕੌਰ, ਐਮ.ਆਈ.ਐਸ ਸੁਨੀਲ ਕੁਮਾਰ ਨੇ ਪ੍ਰੋਗਰਾਮ ਦੇ ਆਯੋਜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ
ਸਮਾਗਮ ਵਿੱਚ ਸਵੈ ਸਹਾਇਤਾ ਸਮੂਹਾਂ ਨਾਲ ਸੰਬੰਧਤ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਸਮਾਗਮ ਦੌਰਾਨ ਮਹਿਲਾ ਸਸ਼ਕਤੀਕਰਨ, ਆਤਮਨਿਰਭਰਤਾ ਅਤੇ ਰੋਜ਼ਗਾਰ ਦੇ ਮੌਕਿਆਂ ਬਾਰੇ ਵੀ ਚਰਚਾ ਕੀਤੀ ਗਈ। ਇਸ ਮੌਕੇ ਗ੍ਰਾਮ ਪੰਚਾਇਤ ਕੁੰਡਲ ਵੱਲੋਂ ਵੀ ਇਕ ਵੱਡੀ ਪਹਿਲ ਕਰਦਿਆਂ ਪ੍ਰੋਗਰਾਮ ਦੇ ਆਯੋਜਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਗਿਆ। ਪ੍ਰੋਗਰਾਮ ਦੌਰਾਨ ਬਲਾਕ ਦੇ ਵੱਖ-ਵੱਖ ਪਿੰਡਾਂ ਨਾਲ ਸੰਬੰਧਤ 100 ਸਫਲ ਮਹਿਲਾ ਉਦਯਮੀਆਂ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਮਹਿਮਾਨਾਂ ਨੇ ਮਹਿਲਾਵਾਂ ਦੀ ਇਸ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣ ਦੀ ਲੋੜ ਉਤੇ ਜ਼ੋਰ ਦਿੱਤਾ।
- ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਯੁਵਾ ਚੇਤਨਾ ਯਾਤਰਾ ! ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਨੌਜਵਾਨਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਫਾਜ਼ਿਲਕਾ ਪੁਲਿਸ ਅਤੇ ਮਾਰਸ਼ਲ ਜਿਮ ਐਂਡ ਅਕੈਡਮੀ ਸਪੋਰਟਸ ਐਂਡ ਐਜੂਕੇਸ਼ਨ ਵੈੱਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਇੱਕ ਵਿਸ਼ੇਸ਼ “ਯੁਵਾ ਚੇਤਨਾ ਯਾਤਰਾ” ਦਾ ਆਰੰਭ ਕੀਤਾ ਜਾ ਰਿਹਾ ਹੈ। ਇਹ ਯਾਤਰਾ ਫਾਜ਼ਿਲਕਾ ਦੇ ਰਾਜਸਥਾਨ ਨਾਲ ਲੱਗਦੇ ਬਾਰਡਰ ਗੁੰਮਜਾਲ ਤੋਂ ਮਿਤੀ 21 ਮਾਰਚ ਨੂੰ ਸ਼ੁਰੂ ਹੋ ਕੇ ਮਿਤੀ 23 ਮਾਰਚ ਨੂੰ ਹੁਸੈਨੀਵਾਲਾ ਬਾਰਡਰ, ਫਿਰੋਜ਼ਪੁਰ ਤੱਕ ਪਹੁੰਚੇਗੀ। ਇਸ ਯਾਤਰਾ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਕਿਰਤ, ਸਿਹਤ ਅਤੇ ਹੌਂਸਲਾ ਪ੍ਰਤੀ ਜਾਗਰੂਕ ਕਰਨਾ ਅਤੇ ਨਸ਼ਿਆਂ ਦੇ ਖ਼ਿਲਾਫ਼ ਚੱਲ ਰਹੀ ਮੁਹਿੰਮ ਨਾਲ ਜੋੜਨਾ ਹੈ, ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਅਤੇ ਉਜਲਾ ਭਵਿੱਖ ਬਣਾਉਣ। ਅੱਜ ਐਸ.ਐਸ.ਪੀ ਫਾਜ਼ਿਲਕਾ ਅਤੇ ਐਸ.ਪੀ ਪੀ.ਬੀ.ਆਈ ਫਾਜ਼ਿਲਕਾ ਜੀ ਵੱਲੋਂ ਸਮਾਜ ਸੇਵੀ ਸ੍ਰੀ ਸੰਜੀਵ ਮਾਰਸ਼ਲ ਜੀ ਅਤੇ ਉਹਨਾਂ ਦੀ ਟੀਮ ਨਾਲ ਮਿਲ ਕੇ ਇਸ ਯੁਵਾ ਚੇਤਨਾ ਯਾਤਰਾ ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਯਾਤਰਾ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋ ਕੇ ਨਸ਼ਾ ਮੁਕਤ ਸਮਾਜ ਬਣਾਉਣ ਦੀ ਇਸ ਮੁਹਿੰਮ ਨੂੰ ਮਜ਼ਬੂਤ ਬਣਾਉਣ।1
- ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਬਿੱਟੂ ਮੱਲਣ ਆਇਆ ਸਾਹਮਣੇ! ਕਹਿੰਦਾ 14 ਤਰੀਕ ਨੂੰ ਕਰਾਂਗੇ ਪ੍ਰਦਰਸ਼ਨ ਬੋਲੇ ਬਿੱਟੂ ਮੱਲਣ ਜੱਥੇਬੰਦੀਆਂ ਨੂੰ ਪਹੁੰਚਣ ਦੀ ਕੀਤੀ ਅਪੀਲ ਮੁਕਤਸਰ ਦੇ ਪਿੰਡ ਦੁੱਧ ਦਾ ਵਿਖੇ ਹੋਵੇਗਾ ਸੰਘਰਸ਼1
- Sukhdev Singh village bidowali hai1
- Post by Inside Story News Chennal1
- --- 📰 ਪੂਰੀ ਖ਼ਬਰ ਫਰੀਦਕੋਟ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਤਹਿਤ ਫਰੀਦਕੋਟ ਪੁਲਿਸ ਨੇ ਐਸਐਸਪੀ ਡਾ. ਪ੍ਰਗਿਆ ਜੈਨ ਦੀ ਅਗਵਾਈ ਵਿੱਚ ਇੱਕ ਵੱਡਾ ਆਪ੍ਰੇਸ਼ਨ ਕੀਤਾ। ਪੁਲਿਸ ਨੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ਚੱਲ ਰਹੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ‘ਤੇ ਛਾਪੇਮਾਰੀ ਕੀਤੀ। ਇਸ ਆਪ੍ਰੇਸ਼ਨ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਪੁਲਿਸ ਦੀ ਇੱਕ ਸਾਂਝੀ ਟੀਮ ਬਣਾਈ ਗਈ ਜਿਸ ਨੇ ਮਿਲ ਕੇ ਕਾਰਵਾਈ ਕੀਤੀ। ਇੱਕ ਖ਼ਾਸ ਸੂਚਨਾ ਦੇ ਆਧਾਰ ‘ਤੇ ਟੀਮ ਨੇ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ‘ਤੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਦੀ ਜਾਂਚ ਸ਼ੁਰੂ ਕੀਤੀ। ਨੌਜਵਾਨਾਂ ਨੂੰ ਬਚਾਇਆ ਗਿਆ ਮਹਿਮੂਆਣਾ ਪਿੰਡ ਵਿੱਚ ਗੈਰ-ਕਾਨੂੰਨੀ ਕੇਂਦਰ ਦਾ ਪਰਦਾਫਾਸ਼ 9 ਮਾਰਚ ਨੂੰ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਪਿੰਡ ਮਹਿਮੂਆਣਾ ਵਿੱਚ ਇੱਕ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚੱਲ ਰਿਹਾ ਹੈ। ਇਸ ਸੂਚਨਾ ‘ਤੇ ਡੀਐਸਪੀ (ਸਬ-ਡਿਵੀਜ਼ਨ) ਫਰੀਦਕੋਟ ਤਰਲੋਚਨ ਸਿੰਘ ਦੀ ਅਗਵਾਈ ਵਿੱਚ ਸਿਹਤ ਵਿਭਾਗ ਅਤੇ ਪੁਲਿਸ ਦੀ ਇੱਕ ਸਾਂਝੀ ਟੀਮ ਮੌਕੇ ‘ਤੇ ਪਹੁੰਚੀ। ਜਾਂਚ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਬਣਾਈ ਗਈ ਜਿਸ ਵਿੱਚ ਡਾ. ਵਿਸ਼ਵਦੀਪ ਗੋਇਲ ਅਤੇ ਡਾ. ਅਰਸ਼ਦੀਪ ਸਿੰਘ ਬਰਾੜ ਸ਼ਾਮਲ ਸਨ। 78 ਨੌਜਵਾਨਾਂ ਨੂੰ ਬਚਾਇਆ ਗਿਆ, ਸੈਂਟਰ ਸੀਲ ਡਾ. ਵਿਸ਼ਵਦੀਪ ਗੋਇਲ ਨੇ ਦੱਸਿਆ ਕਿ ਪਿੰਡ ਮਹਿਮੂਆਣਾ ਵਿੱਚ ਚੱਲ ਰਹੇ ਇਸ ਗੈਰ-ਕਾਨੂੰਨੀ ਡਰੱਗ ਡੀ-ਐਡੀਕਸ਼ਨ ਸੈਂਟਰ ਬਾਰੇ ਜਾਣਕਾਰੀ ਮਿਲਣ ‘ਤੇ ਟੀਮ ਨੇ ਮੌਕੇ ‘ਤੇ ਜਾਂਚ ਕੀਤੀ। ਜਾਂਚ ਦੌਰਾਨ ਲਗਭਗ 78 ਨੌਜਵਾਨ ਉੱਥੇ ਮੌਜੂਦ ਮਿਲੇ। ਸਾਰੇ ਨੌਜਵਾਨਾਂ ਨੂੰ ਤੁਰੰਤ ਇਲਾਜ ਲਈ ਫਰੀਦਕੋਟ ਮੈਡੀਕਲ ਕਾਲਜ ਹਸਪਤਾਲ ਲਿਆਂਦਾ ਗਿਆ। ਇਸਦੇ ਨਾਲ ਹੀ ਗੈਰ-ਕਾਨੂੰਨੀ ਸੈਂਟਰ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ। ਗੈਰ-ਕਾਨੂੰਨੀ ਸੈਂਟਰਾਂ ਵਿਰੁੱਧ ਕਾਰਵਾਈ ਜਾਰੀ ਰਹੇਗੀ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਫਰੀਦਕੋਟ ਪੁਲਿਸ, ਸਿਹਤ ਵਿਭਾਗ ਅਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੀ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੀ ਲਤ ਵਾਲੇ ਵਿਅਕਤੀਆਂ ਦਾ ਇਲਾਜ ਸਿਰਫ ਸਰਕਾਰੀ ਜਾਂ ਮਾਨਤਾ ਪ੍ਰਾਪਤ ਨਸ਼ਾ ਛੁਡਾਊ ਕੇਂਦਰਾਂ ‘ਤੇ ਹੀ ਕਰਵਾਉਣ। ਪੁਲਿਸ ਨੇ ਇਹ ਵੀ ਸਪਸ਼ਟ ਕੀਤਾ ਕਿ ਗੈਰ-ਕਾਨੂੰਨੀ ਕੇਂਦਰਾਂ ਵਿਰੁੱਧ ਕਾਰਵਾਈ ਆਗਾਮੀ ਸਮੇਂ ਵਿੱਚ ਵੀ ਜਾਰੀ ਰਹੇਗੀ। --- 🪞 ਪ੍ਰਤੀਬਿੰਬ (Reflection) ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਇੱਕ ਗੰਭੀਰ ਸਮਾਜਕ ਚੁਣੌਤੀ ਬਣੀ ਹੋਈ ਹੈ। ਜਦੋਂ ਨਸ਼ਾ ਛੁਡਾਉਣ ਦੇ ਨਾਮ ‘ਤੇ ਗੈਰ-ਕਾਨੂੰਨੀ ਕੇਂਦਰ ਚੱਲਦੇ ਹਨ ਤਾਂ ਇਹ ਨਾ ਸਿਰਫ ਕਾਨੂੰਨ ਦੀ ਉਲੰਘਣਾ ਹੈ, ਸਗੋਂ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡਣ ਦੇ ਬਰਾਬਰ ਹੈ। ਇਸ ਕਾਰਵਾਈ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਜੇ ਪ੍ਰਸ਼ਾਸਨ, ਪੁਲਿਸ ਅਤੇ ਸਿਹਤ ਵਿਭਾਗ ਮਿਲ ਕੇ ਕੰਮ ਕਰਨ ਤਾਂ ਕਈ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। --- 🔎 ਸਮੀਖਿਆ (Analysis) ਪੰਜਾਬ ਵਿੱਚ ਕਈ ਗੈਰ-ਕਾਨੂੰਨੀ ਡੀ-ਐਡੀਕਸ਼ਨ ਸੈਂਟਰ ਬਿਨਾਂ ਲਾਇਸੈਂਸ ਦੇ ਚੱਲ ਰਹੇ ਹਨ ਅਜਿਹੇ ਸੈਂਟਰਾਂ ਵਿੱਚ ਕਈ ਵਾਰ ਮਰੀਜ਼ਾਂ ਨਾਲ ਬਦਸਲੂਕੀ ਜਾਂ ਗਲਤ ਇਲਾਜ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ ਸਰਕਾਰ ਦੀ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ਇਸ ਸਮੱਸਿਆ ਨੂੰ ਘਟਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ ਪਰ ਅਸਲੀ ਹੱਲ ਤਦ ਹੀ ਆਵੇਗਾ ਜਦੋਂ ਸਮਾਜ ਵੀ ਇਸ ਮੁਹਿੰਮ ਵਿੱਚ ਸਾਥ ਦੇਵੇਗਾ। --- 🔍 ਪੜਚੋਲ (Investigation) ਇਸ ਮਾਮਲੇ ਨਾਲ ਕੁਝ ਮਹੱਤਵਪੂਰਨ ਸਵਾਲ ਖੜੇ ਹੁੰਦੇ ਹਨ: ਕੀ ਪੰਜਾਬ ਵਿੱਚ ਹੋਰ ਵੀ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚੱਲ ਰਹੇ ਹਨ? ਇਹ ਸੈਂਟਰ ਕਿੰਨੇ ਸਮੇਂ ਤੋਂ ਚੱਲ ਰਿਹਾ ਸੀ? ਕੀ ਇਨ੍ਹਾਂ ਸੈਂਟਰਾਂ ਨੂੰ ਕਿਸੇ ਦੀ ਸਿਆਸੀ ਜਾਂ ਸਥਾਨਕ ਸਹਾਇਤਾ ਮਿਲਦੀ ਰਹੀ ਹੈ? ਕੀ ਨੌਜਵਾਨਾਂ ਨਾਲ ਇੱਥੇ ਗਲਤ ਤਰੀਕੇ ਨਾਲ ਬਰਤਾਅ ਕੀਤਾ ਜਾ ਰਿਹਾ ਸੀ? ਇਹ ਸਵਾਲ ਆਉਣ ਵਾਲੀ ਜਾਂਚ ਵਿੱਚ ਮਹੱਤਵਪੂਰਨ ਹੋ ਸਕਦੇ ਹਨ। 📊 Poll (ਜਨਮਤ ਸਰਵੇ) ਕੀ ਪੰਜਾਬ ਵਿੱਚ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ‘ਤੇ ਹੋਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ? 👍 ਹਾਂ, ਬਹੁਤ ਜ਼ਰੂਰੀ ਹੈ ⚖️ ਕਾਨੂੰਨ ਪਹਿਲਾਂ ਹੀ ਕਾਫੀ ਹੈ 🤔 ਪਤਾ ਨਹੀਂ ❌ ਨਹੀਂ --- 💬 ਪ੍ਰਤੀਕਿਰਿਆ ਸਵਾਲ (Audience Engagement) 👉 ਕੀ ਤੁਹਾਡੇ ਇਲਾਕੇ ਵਿੱਚ ਵੀ ਕੋਈ ਸ਼ੱਕੀ ਨਸ਼ਾ ਛੁਡਾਊ ਕੇਂਦਰ ਚੱਲ ਰਿਹਾ ਹੈ? 👉 ਕੀ ਸਰਕਾਰ ਦੀ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ਪ੍ਰਭਾਵਸ਼ਾਲੀ ਹੈ? 👉 ਨਸ਼ੇ ਦੀ ਸਮੱਸਿਆ ਨੂੰ ਘਟਾਉਣ ਲਈ ਸਭ ਤੋਂ ਵੱਡਾ ਕਦਮ ਕੀ ਹੋਣਾ ਚਾਹੀਦਾ ਹੈ? --- ⚠️ Disclaimer ਇਹ ਖ਼ਬਰ ਸਮਾਜਿਕ ਜਾਗਰੂਕਤਾ ਅਤੇ ਪੱਤਰਕਾਰਤਾ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ। ਇਸ ਵਿੱਚ ਦਿੱਤੀ ਜਾਣਕਾਰੀ ਪ੍ਰਸ਼ਾਸਨਿਕ ਬਿਆਨਾਂ ਅਤੇ ਉਪਲਬਧ ਸਰੋਤਾਂ ‘ਤੇ ਆਧਾਰਿਤ ਹੈ।1
- ਬਠਿੰਡਾ ਦੇ ਪ੍ਰਤਾਪ ਨਗਰ ਵਿਖੇ ਪਿਛਲੇ ਕੁਝ ਮਹੀਨੇ ਸੁਨਿਆਰੇ ਦੁਕਾਨ ਦੇ ਵਿੱਚ ਚੋਰੀ ਮਾਮਲੇ ਚ ਪੁਲਿਸ ਵੱਲੋਂ ਤੁਰੰਤ ਮਾਮਲਾ ਦਰਜ ਕੀਤਾ ਗਿਆ ਸੀ ਜਿੱਥੇ ਥਾਣਾ ਕਿਨਾਲ ਪੁਲਿਸ ਅਤੇ ਸੀ ਆਈ ਏ ਸਟਾਫ਼ 2 ਦੀ ਟੀਮ ਵੱਲੋਂ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਸੀ ਅਤੇ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰਸ ਕਰਦੇ ਹੋਏ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨਾਂ ਕੋਲ ਚਾਂਦੀ ਬਰਾਮਦ ਕੀਤੀ ਗਈ ਸੀ ਅਤੇ ਕੁਝ ਦੋਸ਼ੀਆਂ ਦੀ ਭਾਲ ਜਾਰੀ ਸੀ ਉਹਨਾਂ ਲਈ ਪੁਲਿਸ ਵੱਲੋਂ ਟੀਮਾਂ ਲਾਈਆਂ ਗਈਆਂ ਹਨ ਅੱਜ ਜਾਣਕਾਰੀ ਦਿੰਦੇ ਹੋਏ ਐਸਪੀਸੀਟੀ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਜਲਦ ਇਸ ਪੂਰੇ ਮਾਮਲੇ ਨੂੰ ਸੁਲਝਾਇਆ ਜਾਵੇਗਾ ਸਾਡੀਆਂ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਹਨ1
- ਪਰਮ ਸਤਿਕਾਰ ਯੋਗ ਪੰਜਾਬ ਦੇ ਸਮੂਹ ਪੇਂਡੂ ਚੌਕੀਦਾਰ ਸਾਥੀਓ ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਚੋਕੀਦਾਰ ਸਾਥੀਓ ਜੋ ਪਿਛਲੀ 27/2/2026/ਦਿਨ ਸ਼ੁੱਕਰਵਾਰ ਨੂੰ ਆਜ਼ਾਦ ਪੇਂਡੂ ਚੌਕੀਦਾਰ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸੰਗਰੂਰ ਰਿਹਾਇਸ਼ ਘੇਰੀ ਸਮੂਹ ਚੌਕੀਦਾਰ ਸਾਥੀਆਂ ਦੇ ਸਹਿਯੋਗ ਨਾਲ ਘੇਰੀ ਗਈ ਸੀ ਉਸ ਧਰਨੇ ਦੀ ਅਗਵਾਈ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਝੀ ਵੱਲੋਂ ਕੀਤੀ ਗਈ ਸੀ ਉਸ ਵੇਲੇ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਜਥੇਬੰਦੀ ਨੂੰ ਇੱਕ ਪੱਤਰ ਸੌਂਪਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਆਪ ਜੀ ਮਿਤੀ 3/3/2026 ਦਿਨਠ ਮੰਗਲਵਾਰ ਨੂੰ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਮਾ 12 ਦੁਪਹਿਰ ਮੀਟਿੰਗ ਕੀਤੀ ਜਾਵੇਗੀ ਪ੍ਰੰਤੂ ਜਦੋਂ ਕੱਲ੍ਹ ਜਥੇਬੰਦੀ ਮੀਟਿੰਗ ਕਰਨ ਲਈ ਪੰਜਾਬ ਭਵਨ ਚੰਡੀਗੜ੍ਹ ਵਿਖੇ ਪਹੁੰਚੇ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਅੱਜ ਤਾ ਮਾਲ ਮੰਤਰੀ ਪੰਜਾਬ ਦੀ ਕੋਈ ਵੀ ਮੀਟਿੰਗ ਪੰਜਾਬ ਭਵਨ ਵਿਖੇ ਨਹੀਂ ਰੱਖੀ ਗਈ ਉਸ ਤੋਂ ਬਾਅਦ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਝੀ ਵੱਲੋਂ ਤੁਰੰਤ ਸੰਗਰੂਰ ਵਿਖੇ ਸੱਤਪਾਲ ਜੀ ਸਪੈਸ਼ਲ ਬ੍ਰਾਂਚ ਸੰਗਰੂਰ ਦੇ ਨਾਲ ਇਸ ਇਸ ਘਟਨਾ ਸਬੰਧੀ ਵਿਸਥਾਰ ਸਹਿਤ ਗੱਲਬਾਤ ਕੀਤੀ ਅਤੇ ਕਿਹਾ ਕਿ ਤੁਸੀਂ ਗਰੀਬ ਪੇਂਡੂ ਚੌਕੀਦਾਰ ਸਾਥੀਆਂ ਨਾਲ ਇਹ ਮਜ਼ਾਕ ਕਿਉਂ ਕੀਤਾ ਹੈ ਤਾਂ ਉਨ੍ਹਾਂ ਵੱਲੋਂ ਉਸੇ ਵਕਤ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਜੀ ਨਾਲ ਇਸ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਉਨ੍ਹਾਂ ਸਮੂਹ ਪੇਂਡੂ ਚੌਕੀਦਾਰ ਸਾਥੀਆਂ ਨੂੰ ਕਿਹਾ ਗਿਆ ਕਿ ਆਪ ਜੀ ਸੈਕਟਰੀ ਏਟ ਚਲੇ ਜਾਉ ਉਥੇ ਆਪ ਜੀ ਦੀ ਮੀਟਿੰਗ ਮਾਲ ਮੰਤਰੀ ਦੇ ਪੀ ਏ ਬਲਵਿੰਦਰ ਸਿੰਘ ਨਾਲ ਮੀਟਿੰਗ ਕੀਤੀ ਜਾਵੇਗੀ ਅਸੀ ਜਿਸ ਟਾਇਮ ਸੋਕਟਰੀ ਏਟ ਪਹੁੰਚੇ ਤਾਂ ਉਥੋਂ ਬਲਵਿੰਦਰ ਸਿੰਘ ਜਾ ਚੁੱਕੇ ਸਨ ਕਿਉਂਕਿ ਸਮਾਂ ਬਹੁਤ ਹੋ ਚੁੱਕਾ ਪਰ ਫਿਰ ਵੀ ਚੰਡੀਗੜ੍ਹ ਦੀ ਸੀ ਆਈ ਡੀ ਅਤੇ ਸਪੈਸ਼ਲ ਬ੍ਰਾਂਚ ਚੰਡੀਗੜ੍ਹ ਵੱਲੋਂ ਸਾਡਾ ਪੂਰਾ ਸਾਥ ਦਿੱਤਾ ਗਿਆ ਅਤੇ ਸਾਡੀ ਮੀਟਿੰਗ ਮਾਨਯੋਗ ਐਫ ਸੀ ਆਰ ਸੀ੍ ਅਨੁਰਾਗ ਵਰਮਾ ਜੀ ਮਾਲ ਵਿਭਾਗ ਦੇ ਨਾਲ ਕਰਵਾਈ ਤਾ ਉਨ੍ਹਾਂ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਸਾਡੀ ਗੱਲਬਾਤ ਸੁਣੀ ਅਤੇ ਉਨ੍ਹਾਂ ਵੱਲੋਂ ਸਾਨੂੰ ਪੂਰਨ ਤੌਰ ਉੱਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਪੇਂਡੂ ਚੌਕੀਦਾਰਾਂ ਦੇ ਮਸਲੇ ਦਾ ਹੱਲ ਸੋ ਪ੍ਰਤੀਸ਼ਤ ਕਰਵਾਇਆ ਜਾਵੇਗਾ ਉਨ੍ਹਾਂ ਵੱਲੋ ਸੂਬਾ ਪ੍ਰਧਾਨ ਨੂੰ ਕਿਹਾ ਗਿਆ ਕਿ ਬਹੁਤ ਜਲਦ ਅਸੀ ਆਪ ਜੀਆ ਦੀ ਮੀਟਿੰਗ ਸਮੂਹ ਮਹਿਕਮੇ ਦੇ ਅਧਿਕਾਰੀਆਂ ਨਾਲ ਕਰਾਵਾਂਗੇ ਅਤੇ ਤੁਹਾਡੇ ਇਸ ਮਸਲੇ ਦਾ ਹੱਲ ਕਰਵਾ ਕੇ ਦੇਵਾਂਗੇ ਅਤੇ ਉਨ੍ਹਾਂ ਕਿਹਾ ਕਿ ਆਪ ਜੀ ਕੋਲ ਜੋ ਵੀ ਲੇਟਰ ਵਗੇਰਾ ਹਨ ਤੁਸੀਂ ਅਗਲੀ ਸੁਣਵਾਈ ਦੌਰਾਨ ਜ਼ਰੂਰ ਆਪਣੇ ਨਾਲ ਲੈਕੇ ਆਇਉ ਤਾ ਜੋ ਮਸਲੇ ਦਾ ਹੱਲ ਜਲਦੀ ਅਤੇ ਸੁਚੱਜੇ ਢੰਗ ਨਾਲ ਕੀਤਾ ਜਾ ਸਕੇ ਅੱਜ ਦੀ ਇਸ ਮੀਟਿੰਗ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਝੀ ਵੱਲੋਂ ਕੀਤੀ ਗਈ ਇਸ ਮੌਕੇ ਅਮਰਜੀਤ ਸਿੰਘ ਹਿਆਤਪੁਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਚਰਨਾ ਸਿੰਘ ਬਲੇਰ ਖਜ਼ਾਨਚੀ ਪੰਜਾਬ ਜਸਵੰਤ ਸਿੰਘ ਪੱਕਾ ਮੀਤ ਪ੍ਰਧਾਨ ਪੰਜਾਬ ਰਾਮਲਾਲ ਰੇਤਗੜ ਪੈ੍ਸ ਸਕੱਤਰ ਪੰਜਾਬ ਬਲਵਿੰਦਰ ਸਿੰਘ ਮਾਝੀ ਨਸੀਬ ਸਿੰਘ ਸੀਨੀਅਰ ਮੀਤ ਪ੍ਰਧਾਨ ਆਨੰਦਪੁਰ ਸਾਹਿਬ ਰਾਮ ਸਿੰਘ ਹਰਦਿੱਤਪੁਰਾ ਤਹਿਸੀਲ ਪ੍ਰਧਾਨ ਭਵਾਨੀਗੜ੍ਹ ਅਤੇ ਸੀਨੀਅਰ ਆਗੂ ਪੰਜਾਬ ਮੁੱਖਤਿਆਰ ਸਿੰਘ ਕਾਕਾ ਮੌਜੋਵਾਲ ਤਹਿਸੀਲ ਪ੍ਰਧਾਨ ਸੁਨਾਮ ਕਾਕਾ ਸਿੰਘ ਕਕਰਾਲਾ ਭਾਈਕਾ ਸੀਨੀਅਰ ਮੀਤ ਪ੍ਰਧਾਨ ਸਮਾਣਾ ਵੱਡੀ ਗਿਣਤੀ ਵਿੱਚ ਆਜ਼ਾਦ ਪੇਂਡੂ ਚੌਕੀਦਾਰ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਦੇ ਚੌਕੀਦਾਰ ਸਾਥੀ ਹਾਜ਼ਰ ਸਨ ਕਿਰਪਾ ਕਰਕੇ ਸਾਡੇ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਚੌਂਕੀਦਾਰ ਵੀ ਸਰਕਾਰੀ ਮੁਲਾਜ਼ਮ ਹੋਣ ਦੇ ਬਾਵਜੂਦ ਵੀ 1250 ਤਨਖਾਹ ਵਿੱਚ ਆਪਣਾ ਗੁਜ਼ਾਰਾ ਕਰ ਰਹੇ ਹਨ ਅਤੇ ਜਨਮ ਮੋਤ ਦਾ ਰਿਕਾਰਡ ਖੋਹ ਲਿਆ ਗਿਆ ਹੈ ਜਿਸ ਵਿੱਚ ਇਨ੍ਹਾਂ ਸਰਕਾਰਾਂ ਨੇ 2500 ਤਨਖਾਹ ਵਿੱਚ ਆਸਾ ਵਰਕਰਾਂ ਰੱਖੀਆਂ ਗਈਆਂ ਹਨ ਜੋ ਕਿ ਕੰਮ ਚੋਕੀਦਾਰ ਦਾ ਸੀ ਅਤੇ ਇਹ ਕੰਮ ਚੋਕੀਦਾਰ 1964ਲੈ ਕੇ ਕਰਦੇ ਆਉਂਦੇ ਸੀ ਨਾ ਤਾਂ ਆਸਾ ਵਰਕਰਾਂ ਕਿਸੇ ਦੇ ਘਰ ਜਾ ਕੇ ਮੋਤ ਅਤੇ ਜਨਮ ਲਿਖ ਕੇ ਨਹੀਂ ਲਉਦੀਆ ਚੌਂਕੀਦਾਰ ਸਾਥੀ ਘਰਾਂ ਵਿੱਚ ਜਾ ਕੇ ਮੋਤ ਅਤੇ ਜਨਮ ਲਿਖ ਕੇ ਲਿਉਦੇ ਸੀ ਸਰਕਾਰ ਨੂੰ ਵੀ ਸੂਚਿਤ ਕੀਤਾ ਜਾਂਦਾ ਸੀ1
- वंदना सांगवाल और अंग्रेजी मेघवाल विवाद, बड़े खुलासे, मेघवाल LIVE यह वीडियो आपके लिए ताज़ा और महत्वपूर्ण जानकारी लेकर आया है। वीडियो में दिखाई गई पूरी घटना/जानकारी को आसान और स्पष्ट भाषा में समझाया गया है। कृपया वीडियो को अंत तक देखें ताकि आपको पूरी सच्चाई और सही जानकारी मिल सके। वीडियो पसंद आए तो Like करें, Share करें और ऐसे ही अपडेट्स के लिए Follow/Subscribe करना न भूलें। आपकी राय हमारे लिए महत्वपूर्ण है, Comment में ज़रूर लिखें।1