logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਬਰਨਾਲਾ ਦੇ ਧਨੌਲਾ ਰੋਡ ਸਥਿਤ ਬਠਿੰਡਾ ਟੀ-ਪੁਆਇੰਟ ਗੁਰਸੇਵਕ ਨਗਰ ਵਿਖੇ ਚੋਰਾਂ ਵੱਲੋਂ ਇਕ ਹੈਲਥ ਕਲੀਨਿਕ ਦਾ ਸ਼ਟਰ ਤੋੜ ਕੇ ਨਕਦੀ ਅਤੇ ਦਵਾਈਆਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, 9 ਜੁਲਾਈ ਦੀ ਦੇਰ ਰਾਤ ਚੋਰਾਂ ਨੇ 'ਗੁਰਪ੍ਰੀਤ ਹੈਲਥ ਕਲੀਨਿਕ' ਦਾ ਸ਼ਟਰ ਤੋੜਿਆ ਅਤੇ ਪੇਚਕਸ਼ ਦੀ ਮਦਦ ਨਾਲ ਕਾਊਂਟਰ ਦੀ ਦਰਾਜ਼ ਭੰਨ ਕੇ 4 ਹਜ਼ਾਰ ਰੁਪਏ ਦੀ ਨਕਦੀ, ਦੋ ਸਰਿੰਜਾਂ ਦੇ ਡੱਬੇ, ਟੀਕੇ, ਦਰਦ ਵਾਲੀਆਂ ਗੋਲੀਆਂ ਦੇ ਪੱਤੇ ਅਤੇ ਹੋਰ ਸਾਮਾਨ ਲੈ ਕੇ ਫ਼ਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਇਸ ਕਲੀਨਿਕ ਵਿੱਚ ਇਹ ਤੀਜੀ ਵਾਰ ਚੋਰੀ ਹੋਈ ਹੈ। ਚੋਰੀ ਕਰ ਰਹੇ ਚੋਰ ਦੀ ਇਹ ਪੂਰੀ ਵਾਰਦਾਤ ਕਲੀਨਿਕ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਕਲੀਨਿਕ ਦੇ ਮਾਲਕ ਵੱਲੋਂ ਇਸ ਚੋਰੀ ਸਬੰਧੀ ਥਾਣਾ ਸਿਟੀ-2 ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮਾਮਲੇ ਦੀ ਤਫ਼ਤੀਸ਼ ਕਰ ਰਹੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਚੋਰ ਦੀ ਸੀ.ਸੀ.ਟੀ.ਵੀ. ਫੁਟੇਜ ਮਿਲ ਚੁੱਕੀ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

6 hrs ago
user_ਸੋਨੀ ਗੋਇਲ
ਸੋਨੀ ਗੋਇਲ
Local News Reporter ਬਰਨਾਲਾ, ਬਰਨਾਲਾ, ਪੰਜਾਬ•
6 hrs ago
e06b02eb-953c-442c-a9cc-860d36c793b9

ਬਰਨਾਲਾ ਦੇ ਧਨੌਲਾ ਰੋਡ ਸਥਿਤ ਬਠਿੰਡਾ ਟੀ-ਪੁਆਇੰਟ ਗੁਰਸੇਵਕ ਨਗਰ ਵਿਖੇ ਚੋਰਾਂ ਵੱਲੋਂ ਇਕ ਹੈਲਥ ਕਲੀਨਿਕ ਦਾ ਸ਼ਟਰ ਤੋੜ ਕੇ ਨਕਦੀ ਅਤੇ ਦਵਾਈਆਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, 9 ਜੁਲਾਈ ਦੀ ਦੇਰ ਰਾਤ ਚੋਰਾਂ ਨੇ 'ਗੁਰਪ੍ਰੀਤ ਹੈਲਥ ਕਲੀਨਿਕ' ਦਾ ਸ਼ਟਰ ਤੋੜਿਆ ਅਤੇ ਪੇਚਕਸ਼ ਦੀ ਮਦਦ ਨਾਲ ਕਾਊਂਟਰ ਦੀ ਦਰਾਜ਼ ਭੰਨ ਕੇ 4 ਹਜ਼ਾਰ ਰੁਪਏ ਦੀ ਨਕਦੀ, ਦੋ ਸਰਿੰਜਾਂ ਦੇ ਡੱਬੇ, ਟੀਕੇ, ਦਰਦ ਵਾਲੀਆਂ ਗੋਲੀਆਂ ਦੇ ਪੱਤੇ ਅਤੇ ਹੋਰ ਸਾਮਾਨ ਲੈ ਕੇ ਫ਼ਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਇਸ ਕਲੀਨਿਕ ਵਿੱਚ ਇਹ ਤੀਜੀ ਵਾਰ ਚੋਰੀ ਹੋਈ ਹੈ। ਚੋਰੀ ਕਰ ਰਹੇ ਚੋਰ ਦੀ ਇਹ ਪੂਰੀ ਵਾਰਦਾਤ ਕਲੀਨਿਕ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਕਲੀਨਿਕ ਦੇ ਮਾਲਕ ਵੱਲੋਂ ਇਸ ਚੋਰੀ ਸਬੰਧੀ ਥਾਣਾ ਸਿਟੀ-2 ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮਾਮਲੇ ਦੀ ਤਫ਼ਤੀਸ਼ ਕਰ ਰਹੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਚੋਰ ਦੀ ਸੀ.ਸੀ.ਟੀ.ਵੀ. ਫੁਟੇਜ ਮਿਲ ਚੁੱਕੀ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

More news from ਪੰਜਾਬ and nearby areas
  • ਬਰਨਾਲਾ ਜ਼ਿਲ੍ਹੇ ਦੇ ਪਿੰਡ ਫਰਵਾਹੀ ਵਿਖੇ 11 ਜੁਲਾਈ ਨੂੰ ਪੀਰ ਖਾਨੇ ਵਿੱਚ ਇੱਕ ਵਿਸ਼ਾਲ ਭੰਡਾਰਾ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਗੁਲਾਬ ਸਿੱਧੂ ਵਰਗੇ ਕਈ ਕਲਾਕਾਰਾਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ। ਪਿੰਡ ਫਰਵਾਹੀ ਵਿਖੇ ਹੋਏ ਇਸ ਧਾਰਮਿਕ ਕਾਰਜ ਵਿੱਚ ਬਾਬਾ ਬਲਬੀਰ ਖਾਨ ਵੀ ਸ਼ਾਮਲ ਰਹੇ ਅਤੇ ਸ਼ਰਧਾਲੂਆਂ ਨੇ ਬੜੀ ਸ਼ਰਧਾ ਨਾਲ 'ਜੈ ਪੀਰਾਂ ਦੀ' ਆਖਦੇ ਹੋਏ ਆਪਣੀ ਸ਼ਰਧਾ ਪ੍ਰਗਟ ਕੀਤੀ।
    1
    ਬਰਨਾਲਾ ਜ਼ਿਲ੍ਹੇ ਦੇ ਪਿੰਡ ਫਰਵਾਹੀ ਵਿਖੇ 11 ਜੁਲਾਈ ਨੂੰ ਪੀਰ ਖਾਨੇ ਵਿੱਚ ਇੱਕ ਵਿਸ਼ਾਲ ਭੰਡਾਰਾ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਗੁਲਾਬ ਸਿੱਧੂ ਵਰਗੇ ਕਈ ਕਲਾਕਾਰਾਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ। ਪਿੰਡ ਫਰਵਾਹੀ ਵਿਖੇ ਹੋਏ ਇਸ ਧਾਰਮਿਕ ਕਾਰਜ ਵਿੱਚ ਬਾਬਾ ਬਲਬੀਰ ਖਾਨ ਵੀ ਸ਼ਾਮਲ ਰਹੇ ਅਤੇ ਸ਼ਰਧਾਲੂਆਂ ਨੇ ਬੜੀ ਸ਼ਰਧਾ ਨਾਲ 'ਜੈ ਪੀਰਾਂ ਦੀ' ਆਖਦੇ ਹੋਏ ਆਪਣੀ ਸ਼ਰਧਾ ਪ੍ਰਗਟ ਕੀਤੀ।
    user_Jagga Singh
    Jagga Singh
    ਧੂਰੀ, ਸੰਗਰੂਰ, ਪੰਜਾਬ•
    20 min ago
  • ਸੁਨਾਮ ਦੀਆਂ ਕੱਚੈਰੀਆਂ ਅੰਦਰ ਸਥਿਤ ਸੇਵਾ ਕੇਂਦਰ ਵਿੱਚ ਬਿਜਲੀ ਸਪਲਾਈ ਬੰਦ ਹੋਣ ਅਤੇ ਜਨਰੇਟਰ ਦਾ ਡੀਜ਼ਲ ਖ਼ਤਮ ਹੋ ਜਾਣ ਕਾਰਨ ਸੋਮਵਾਰ ਨੂੰ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। ਇੱਥੇ ਆਪਣੇ ਜ਼ਰੂਰੀ ਸਰਕਾਰੀ ਕੰਮ ਕਰਵਾਉਣ ਲਈ ਪਹੁੰਚੇ ਲੋਕਾਂ ਨੂੰ ਲੰਬੇ ਸਮੇਂ ਤੱਕ ਉਡੀਕ ਕਰਨੀ ਪਈ ਅਤੇ ਕਈਆਂ ਨੂੰ ਬਿਨਾਂ ਕੰਮ ਕਰਵਾਏ ਹੀ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬਿਜਲੀ ਨਾ ਹੋਣ ਅਤੇ ਜਨਰੇਟਰ ਚਾਲੂ ਨਾ ਹੋ ਸਕਣ ਕਾਰਨ ਕੰਪਿਊਟਰ ਅਧਾਰਿਤ ਸੇਵਾਵਾਂ ਬੰਦ ਰਹੀਆਂ, ਜਿਸ ਨਾਲ ਸਰਟੀਫਿਕੇਟ, ਦਸਤਾਵੇਜ਼ ਅਤੇ ਹੋਰ ਆਨਲਾਈਨ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਇਸ ਸਥਿਤੀ ਤੋਂ ਪਰੇਸ਼ਾਨ ਲੋਕਾਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸੇਵਾ ਕੇਂਦਰ ਵਿੱਚ ਬਿਜਲੀ ਅਤੇ ਜਨਰੇਟਰ ਦੀ ਯੋਗ ਵਿਵਸਥਾ ਹਰ ਸਮੇਂ ਯਕੀਨੀ ਬਣਾਈ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਆਮ ਜਨਤਾ ਨੂੰ ਅਜਿਹੀਆਂ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਰਕਾਰੀ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਨਿਰਵਿਘਨ ਜਾਰੀ ਰਹਿ ਸਕਣ।
    1
    ਸੁਨਾਮ ਦੀਆਂ ਕੱਚੈਰੀਆਂ ਅੰਦਰ ਸਥਿਤ ਸੇਵਾ ਕੇਂਦਰ ਵਿੱਚ ਬਿਜਲੀ ਸਪਲਾਈ ਬੰਦ ਹੋਣ ਅਤੇ ਜਨਰੇਟਰ ਦਾ ਡੀਜ਼ਲ ਖ਼ਤਮ ਹੋ ਜਾਣ ਕਾਰਨ ਸੋਮਵਾਰ ਨੂੰ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। ਇੱਥੇ ਆਪਣੇ ਜ਼ਰੂਰੀ ਸਰਕਾਰੀ ਕੰਮ ਕਰਵਾਉਣ ਲਈ ਪਹੁੰਚੇ ਲੋਕਾਂ ਨੂੰ ਲੰਬੇ ਸਮੇਂ ਤੱਕ ਉਡੀਕ ਕਰਨੀ ਪਈ ਅਤੇ ਕਈਆਂ ਨੂੰ ਬਿਨਾਂ ਕੰਮ ਕਰਵਾਏ ਹੀ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬਿਜਲੀ ਨਾ ਹੋਣ ਅਤੇ ਜਨਰੇਟਰ ਚਾਲੂ ਨਾ ਹੋ ਸਕਣ ਕਾਰਨ ਕੰਪਿਊਟਰ ਅਧਾਰਿਤ ਸੇਵਾਵਾਂ ਬੰਦ ਰਹੀਆਂ, ਜਿਸ ਨਾਲ ਸਰਟੀਫਿਕੇਟ, ਦਸਤਾਵੇਜ਼ ਅਤੇ ਹੋਰ ਆਨਲਾਈਨ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ।

ਇਸ ਸਥਿਤੀ ਤੋਂ ਪਰੇਸ਼ਾਨ ਲੋਕਾਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸੇਵਾ ਕੇਂਦਰ ਵਿੱਚ ਬਿਜਲੀ ਅਤੇ ਜਨਰੇਟਰ ਦੀ ਯੋਗ ਵਿਵਸਥਾ ਹਰ ਸਮੇਂ ਯਕੀਨੀ ਬਣਾਈ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਆਮ ਜਨਤਾ ਨੂੰ ਅਜਿਹੀਆਂ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਰਕਾਰੀ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਨਿਰਵਿਘਨ ਜਾਰੀ ਰਹਿ ਸਕਣ।
    user_Harmesh kumar
    Harmesh kumar
    Photographer Sunam, Sangrur•
    1 hr ago
  • ਲੁਧਿਆਣਾ ਦੇ ਪਿੰਡ ਗਿੱਲ ਵਿਖੇ 'ਸਤਲੁਜ' ਫਿਲਮ ਦਿਖਾਈ ਗਈ ਹੈ। ਇਸ ਫਿਲਮ ਨੂੰ ਦੇਖਣ ਲਈ ਕਾਫੀ ਭਾਰੀ ਗਿਣਤੀ ਵਿੱਚ ਪਿੰਡ ਦੇ ਵਾਸੀ ਇੱਕਠੇ ਹੋਏ।
    1
    ਲੁਧਿਆਣਾ ਦੇ ਪਿੰਡ ਗਿੱਲ ਵਿਖੇ 'ਸਤਲੁਜ' ਫਿਲਮ ਦਿਖਾਈ ਗਈ ਹੈ। ਇਸ ਫਿਲਮ ਨੂੰ ਦੇਖਣ ਲਈ ਕਾਫੀ ਭਾਰੀ ਗਿਣਤੀ ਵਿੱਚ ਪਿੰਡ ਦੇ ਵਾਸੀ ਇੱਕਠੇ ਹੋਏ।
    user_ਪੱਤਰਕਾਰ ਬੂਟਾ ਸਿੰਘ ਬੁਲਾਰਾ
    ਪੱਤਰਕਾਰ ਬੂਟਾ ਸਿੰਘ ਬੁਲਾਰਾ
    ਪੱਤਰਕਾਰ ਅਜੋਕਾ ਪੰਜਾਬ Ludhiana (West), Punjab•
    5 hrs ago
  • ਕਮੈਂਟ ਬਾਕਸ ਵਿੱਚ ਲਿੰਕ ਦਿੱਤਾ ਹੋਇਆ ਯੂਟੀਊਬ ਤੇ ਜਾ ਕੇ ਕਲਿੱਕ ਕਰੋ
    1
    ਕਮੈਂਟ ਬਾਕਸ ਵਿੱਚ ਲਿੰਕ ਦਿੱਤਾ ਹੋਇਆ ਯੂਟੀਊਬ ਤੇ ਜਾ ਕੇ ਕਲਿੱਕ ਕਰੋ
    user_SONA TV PUNJAB
    SONA TV PUNJAB
    Chef ਧਰਮਕੋਟ, ਮੋਗਾ, ਪੰਜਾਬ•
    14 hrs ago
  • ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਰੁਕ-ਰੁਕ ਕੇ ਬਾਰਿਸ਼ ਕਿਸਾਨਾਂ ਲਈ ਬੇਹੱਦ ਲਾਭਦਾਇਕ ਸਾਬਤ ਹੋ ਰਹੀ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਇਹ ਮੌਸਮ ਮੌਜੂਦਾ ਫ਼ਸਲਾਂ ਲਈ ਇੱਕ ਵਰਦਾਨ ਦੀ ਤਰ੍ਹਾਂ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਵਿੱਚ ਇਸ ਸਮੇਂ ਪਰਮਲ ਝੋਨੇ ਦੀ ਲਗਭਗ 90 ਫ਼ੀਸਦੀ ਲੁਆਈ (ਟ੍ਰਾਂਸਪਲਾਂਟਿੰਗ) ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਸਮਤੀ ਦੀ ਬਜਾਈ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਗੰਨੇ ਦੀ ਫ਼ਸਲ ਬਾਰੇ ਜਾਣਕਾਰੀ ਦਿੰਦਿਆਂ ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਗੰਨੇ ਦੀ ਬਜਾਈ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਅਤੇ ਇਸ ਮੀਂਹ ਦੇ ਪਾਣੀ ਨਾਲ ਇਹ ਫ਼ਸਲ ਖੂਬ ਵਧ-ਫੁੱਲ ਰਹੀ ਹੈ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਇੱਕ ਵਿਸ਼ੇਸ਼ ਅਪੀਲ ਵੀ ਕੀਤੀ ਹੈ ਕਿ ਬਰਸਾਤ ਦੇ ਇਸ ਮੌਸਮ ਵਿੱਚ ਖੇਤਾਂ ਵਿੱਚ ਵਾਧੂ ਸਿੰਚਾਈ ਨਾ ਕੀਤੀ ਜਾਵੇ। ਕਿਸਾਨਾਂ ਨੂੰ ਲੋੜ ਮੁਤਾਬਕ ਹੀ ਪਾਣੀ ਦਾ ਪ੍ਰਬੰਧ ਰੱਖਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਫ਼ਸਲਾਂ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ।
    1
    ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਰੁਕ-ਰੁਕ ਕੇ ਬਾਰਿਸ਼ ਕਿਸਾਨਾਂ ਲਈ ਬੇਹੱਦ ਲਾਭਦਾਇਕ ਸਾਬਤ ਹੋ ਰਹੀ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਇਹ ਮੌਸਮ ਮੌਜੂਦਾ ਫ਼ਸਲਾਂ ਲਈ ਇੱਕ ਵਰਦਾਨ ਦੀ ਤਰ੍ਹਾਂ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਵਿੱਚ ਇਸ ਸਮੇਂ ਪਰਮਲ ਝੋਨੇ ਦੀ ਲਗਭਗ 90 ਫ਼ੀਸਦੀ ਲੁਆਈ (ਟ੍ਰਾਂਸਪਲਾਂਟਿੰਗ) ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਸਮਤੀ ਦੀ ਬਜਾਈ ਵੀ ਸ਼ੁਰੂ ਕਰ ਦਿੱਤੀ ਜਾਵੇਗੀ।

ਗੰਨੇ ਦੀ ਫ਼ਸਲ ਬਾਰੇ ਜਾਣਕਾਰੀ ਦਿੰਦਿਆਂ ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਗੰਨੇ ਦੀ ਬਜਾਈ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਅਤੇ ਇਸ ਮੀਂਹ ਦੇ ਪਾਣੀ ਨਾਲ ਇਹ ਫ਼ਸਲ ਖੂਬ ਵਧ-ਫੁੱਲ ਰਹੀ ਹੈ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਇੱਕ ਵਿਸ਼ੇਸ਼ ਅਪੀਲ ਵੀ ਕੀਤੀ ਹੈ ਕਿ ਬਰਸਾਤ ਦੇ ਇਸ ਮੌਸਮ ਵਿੱਚ ਖੇਤਾਂ ਵਿੱਚ ਵਾਧੂ ਸਿੰਚਾਈ ਨਾ ਕੀਤੀ ਜਾਵੇ। ਕਿਸਾਨਾਂ ਨੂੰ ਲੋੜ ਮੁਤਾਬਕ ਹੀ ਪਾਣੀ ਦਾ ਪ੍ਰਬੰਧ ਰੱਖਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਫ਼ਸਲਾਂ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ।
    user_Kajal
    Kajal
    ਫਤਿਹਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਪੰਜਾਬ•
    33 min ago
  • ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿਖੇ ਸਥਿਤ ਸਿਵਲ ਹਸਪਤਾਲ ਦੀ ਇੱਕ ਵੀਡੀਓ ਸਾਹਮਣੇ ਆਈ ਹੈ।
    1
    ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿਖੇ ਸਥਿਤ ਸਿਵਲ ਹਸਪਤਾਲ ਦੀ ਇੱਕ ਵੀਡੀਓ ਸਾਹਮਣੇ ਆਈ ਹੈ।
    user_Malout Samachar
    Malout Samachar
    ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    17 hrs ago
  • ਸ਼੍ਰੀ ਸੰਗਮੇਸ਼ਵਰ ਮਹਾਂਦੇਵ ਅਰੁਣਾਏ ਚੈਰੀਟੇਬਲ ਸੁਸਾਇਟੀ ਅਤੇ ਸ਼੍ਰੀ ਬਾਲਾ ਜੀ ਟਰੱਸਟ ਸੁਨਾਮ ਵੱਲੋਂ ਤ੍ਰਯੋਦਸ਼ੀ ਮੇਲੇ ਦੇ ਮੌਕੇ 'ਤੇ ਸੁਨਾਮ ਵਾਲੀ ਧਰਮਸ਼ਾਲਾ (ਅਰੁਣਾਏ) ਵਿੱਚ ਇੱਕ ਵਿਸ਼ਾਲ ਭੰਡਾਰਾ ਲਗਾਇਆ ਗਿਆ। ਇਸ ਦੇ ਨਾਲ ਹੀ, ਇੱਥੇ ਮੋਬਾਈਲ ਹਸਪਤਾਲ ਵੈਨ ਦੇ ਮਾਧਿਅਮ ਰਾਹੀਂ 140ਵਾਂ ਮੈਡੀਕਲ ਕੈਂਪ ਵੀ ਆਯੋਜਿਤ ਕੀਤਾ ਗਿਆ।
    1
    ਸ਼੍ਰੀ ਸੰਗਮੇਸ਼ਵਰ ਮਹਾਂਦੇਵ ਅਰੁਣਾਏ ਚੈਰੀਟੇਬਲ ਸੁਸਾਇਟੀ ਅਤੇ ਸ਼੍ਰੀ ਬਾਲਾ ਜੀ ਟਰੱਸਟ ਸੁਨਾਮ ਵੱਲੋਂ ਤ੍ਰਯੋਦਸ਼ੀ ਮੇਲੇ ਦੇ ਮੌਕੇ 'ਤੇ ਸੁਨਾਮ ਵਾਲੀ ਧਰਮਸ਼ਾਲਾ (ਅਰੁਣਾਏ) ਵਿੱਚ ਇੱਕ ਵਿਸ਼ਾਲ ਭੰਡਾਰਾ ਲਗਾਇਆ ਗਿਆ। ਇਸ ਦੇ ਨਾਲ ਹੀ, ਇੱਥੇ ਮੋਬਾਈਲ ਹਸਪਤਾਲ ਵੈਨ ਦੇ ਮਾਧਿਅਮ ਰਾਹੀਂ 140ਵਾਂ ਮੈਡੀਕਲ ਕੈਂਪ ਵੀ ਆਯੋਜਿਤ ਕੀਤਾ ਗਿਆ।
    user_Harmesh kumar
    Harmesh kumar
    Photographer Sunam, Sangrur•
    2 hrs ago
  • ਲੁਧਿਆਣਾ ਦੇ ਸਤਲੁਜ ਪੁਲ ਉੱਪਰ ਸਿੱਖ ਪੰਥਕ ਜੱਥੇਬੰਦੀਆਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਹੈ। ਇਹ ਪ੍ਰਦਰਸ਼ਨ ਇੱਕ ਸ਼ਿਵ ਸੈਨਾ ਆਗੂ ਵੱਲੋਂ ਸਿੱਖ ਗੁਰੂਆਂ ਬਾਰੇ ਭੱਦੀ ਸ਼ਬਦਾਵਲੀ ਵਰਤੇ ਜਾਣ ਦੇ ਮਾਮਲੇ ਵਿੱਚ ਉਸਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਦੋਸ਼ੀ ਸ਼ਿਵ ਸੈਨਾ ਆਗੂ ਦੇ ਖ਼ਿਲਾਫ਼ ਤੁਰੰਤ ਕਾਰਵਾਈ ਕਰਦੇ ਹੋਏ ਉਸਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
    1
    ਲੁਧਿਆਣਾ ਦੇ ਸਤਲੁਜ ਪੁਲ ਉੱਪਰ ਸਿੱਖ ਪੰਥਕ ਜੱਥੇਬੰਦੀਆਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਹੈ। ਇਹ ਪ੍ਰਦਰਸ਼ਨ ਇੱਕ ਸ਼ਿਵ ਸੈਨਾ ਆਗੂ ਵੱਲੋਂ ਸਿੱਖ ਗੁਰੂਆਂ ਬਾਰੇ ਭੱਦੀ ਸ਼ਬਦਾਵਲੀ ਵਰਤੇ ਜਾਣ ਦੇ ਮਾਮਲੇ ਵਿੱਚ ਉਸਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਦੋਸ਼ੀ ਸ਼ਿਵ ਸੈਨਾ ਆਗੂ ਦੇ ਖ਼ਿਲਾਫ਼ ਤੁਰੰਤ ਕਾਰਵਾਈ ਕਰਦੇ ਹੋਏ ਉਸਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
    user_Varinder Mehta
    Varinder Mehta
    Journalist ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    16 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.