logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਡੀਸੀ ਨਵਜੋਤ ਕੌਰ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਦੀ ਪ੍ਰਗਤੀ ਦਾ ਜਾਇਜ਼ਾ ਜਾਇਜ਼ਾ ਯੋਜਨਾ ਤਹਿਤ ਮਾਨਸਾ ਜ਼ਿਲ੍ਹੇ ਦੇ 11 ਨਿੱਜੀ ਹਸਪਤਾਲ ਵੀ ਹੋਏ ਸੂਚੀਬੱਧ ਪਿੰਡਾਂ ਤੇ ਸ਼ਹਿਰਾਂ ਵਿੱਚ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ, ਸਮੂਹ ਐਸਡੀਐਮ ਅਤੇ ਤਹਿਸੀਲਦਾਰਾਂ ਨੂੰ ਨਿਗਰਾਨੀ ਕਰਨ ਦੀ ਹਦਾਇਤ ਮਾਨਸਾ, 9 ਮਾਰਚ: ਵਿਰੇੰਦਰਪਾਲ ਮੰਤਰੋ ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ ਆਈ.ਏ.ਐੱਸ ਵੱਲੋਂ ਅੱਜ 'ਮੁੱਖ ਮੰਤਰੀ ਸਿਹਤ ਯੋਜਨਾ' ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਇੱਕ ਵਿਸ਼ੇਸ਼ ਸਮੀਖਿਆ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਹਰ ਯੋਗ ਲਾਭਪਾਤਰੀ ਪਰਿਵਾਰਾਂ ਤੱਕ ਇਸ ਸਕੀਮ ਦਾ ਫਾਇਦਾ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ ਤਾਂ ਕਿ ਉਹ ਆਪਣੀ ਰਜਿਸਟਰੇਸ਼ਨ ਕਰਵਾ ਸਕਣ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਸਿਹਤ ਕਾਰਡ ਲਾਜ਼ਮੀ ਤੌਰ 'ਤੇ ਬਣਵਾ ਲੈਣ ਤਾਂ ਜੋ ਉਹ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦਾ ਲਾਭ ਉਠਾ ਸਕਣ। ਡੀਸੀ ਸ਼੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਡੀ ਗਿਣਤੀ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਦੂਰ ਨਾ ਜਾਣਾ ਪਵੇ। ਉਹਨਾਂ ਦੱਸਿਆ ਕਿ ਆਸ਼ਾ ਵਰਕਰਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਕਾਰਡ ਬਣਵਾਉਣ ਦੇ ਫਾਇਦਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।  ਉਹਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਸਾਰੇ ਐਸ.ਡੀ.ਐਮ. ਦਫ਼ਤਰਾਂ ਵਿੱਚ ਵਿਸ਼ੇਸ਼ ਕਾਊਂਟਰ ਸਥਾਪਤ ਕੀਤੇ ਗਏ ਹਨ, ਜਿੱਥੇ ਮੌਕੇ 'ਤੇ ਹੀ ਕਾਰਡ ਬਣਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ 11 ਪ੍ਰਾਈਵੇਟ ਹਸਪਤਾਲਾਂ ਨੂੰ ਇਸ ਯੋਜਨਾ ਤਹਿਤ ਇਲਾਜ ਲਈ ਸੂਚੀਬੱਧ ਕੀਤਾ ਗਿਆ ਹੈ, ਜਿੱਥੇ ਲਾਭਪਾਤਰੀ ਨਕਦੀ ਰਹਿਤ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਵਿੱਚ ਕੁਲਵੰਤ ਨਰਸਿੰਗ ਹੋਮ ਅਤੇ ਇੰਡੋਸਕੋਪਿਕ ਸਰਜੀਕਲ ਸੈਂਟਰ, ਰੇਖੀ ਨਰਸਿੰਗ ਹੋਮ ਅਤੇ ਸਰਜੀਕਲ ਸੈਂਟਰ, ਡਾ. ਪਵਨ ਹਸਪਤਾਲ, ਪੰਕਜ ਨਰਸਿੰਗ ਹੋਮ, ਅਡਵਾਂਸ ਆਈ ਕੇਅਰ ਸੈਂਟਰ, ਮਾਨਵ ਹਸਪਤਾਲ, ਜਿੰਦਲ ਆਰਥੋ ਸੈਂਟਰ, ਡੁਮੇਲੀ ਹਸਪਤਾਲ ਅਤੇ ਸਰਜੀਕਲ ਸੈਂਟਰ, ਡਾ. ਵਿਵੇਕ ਹਾਰਟ ਅਤੇ ਮਲਟੀਸਪੈਸ਼ਲਿਟੀ ਹਸਪਤਾਲ, ਡਾ. ਰਜਨੀਸ਼ ਸਿੱਧੂ ਚਾਈਲਡ ਕੇਅਰ ਹਸਪਤਾਲ ਅਤੇ ਕੇ.ਪੀ. ਹਸਪਤਾਲ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਨੇ ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ 'ਮੁੱਖ ਮੰਤਰੀ ਸਿਹਤ ਯੋਜਨਾ' ਸਿਰਫ਼ ਇੱਕ ਸਰਕਾਰੀ ਸਕੀਮ ਨਹੀਂ, ਸਗੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਇੱਕ ਵੱਡਾ ਆਰਥਿਕ ਸਹਾਰਾ ਹੈ। ਉਨ੍ਹਾਂ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਮਾਰੂ ਬਿਮਾਰੀਆਂ ਦੇ ਇਲਾਜ ਦਾ ਖਰਚਾ ਆਮ ਪਰਿਵਾਰਾਂ ਦਾ ਲੱਕ ਤੋੜ ਦਿੰਦਾ ਹੈ, ਪਰ ਇਸ ਯੋਜਨਾ ਤਹਿਤ ਸੂਚੀਬੱਧ ਕੀਤੇ ਗਏ 11 ਨਿੱਜੀ ਹਸਪਤਾਲਾਂ ਵਿੱਚ ਮਿਲਣ ਵਾਲਾ ਨਕਦੀ-ਰਹਿਤ ਇਲਾਜ ਆਮ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਉਪ ਮੰਡਲ ਮੈਜਿਸਟਰੇਟ ਅਤੇ ਤਹਿਸੀਲਦਾਰਾਂ ਨੂੰ ਸਖ਼ਤ ਆਦੇਸ਼ ਦਿੱਤੇ ਕਿ ਉਹ ਇਸ ਮੁਹਿੰਮ ਦੀ ਨਿਰੰਤਰ ਨਿਗਰਾਨੀ ਕਰਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤਾਂ ਜੋ ਮਿੱਥੇ ਸਮੇਂ ਅੰਦਰ ਸਾਰੇ ਯੋਗ ਪਰਿਵਾਰਾਂ ਨੂੰ ਕਵਰ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਦਫ਼ਤਰਾਂ ਵਿੱਚ ਸਥਾਪਤ ਵਿਸ਼ੇਸ਼ ਕਾਊਂਟਰਾਂ 'ਤੇ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਤੇਜ਼ ਬਣਾਇਆ ਗਿਆ ਹੈ। ਮੀਟਿੰਗ ਦੌਰਾਨ ਏਡੀਸੀ ਅਨੁਪ੍ਰਿਤਾ ਜੌਹਲ, ਐਸਡੀਐਮ ਮਾਨਸਾ ਬਲਜੀਤ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਮਯੰਕ, ਸੁਪਰਡੈਂਟ ਜਗਸੀਰ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ

23 hrs ago
user_APNI KHABAR TV ਆਪਣੀ ਖ਼ਬਰ ਟੀਵੀ
APNI KHABAR TV ਆਪਣੀ ਖ਼ਬਰ ਟੀਵੀ
Media company ਮਾਨਸਾ, ਮਾਨਸਾ, ਪੰਜਾਬ•
23 hrs ago
cd862762-aed8-4366-93d2-0a397aa3f105

More news from ਪੰਜਾਬ and nearby areas
  • Post by Rawal kotra
    1
    Post by Rawal kotra
    user_Rawal kotra
    Rawal kotra
    ਮਾਨਸਾ, ਮਾਨਸਾ, ਪੰਜਾਬ•
    4 hrs ago
  • ✍🏻 ਗੀਤਕਾਰ ਹਰਮਨਜੀਤ ਸਿੰਘ 🎤 ਗਾਇਕ ਮਨਪ੍ਰੀਤ ਸਿੰਘ ❤️ ਗੀਤ ਦੋ ਪਲ
    1
    ✍🏻 ਗੀਤਕਾਰ ਹਰਮਨਜੀਤ ਸਿੰਘ 🎤 ਗਾਇਕ ਮਨਪ੍ਰੀਤ ਸਿੰਘ ❤️ ਗੀਤ  ਦੋ ਪਲ
    user_Sidhu ਸਿੱਧੂ
    Sidhu ਸਿੱਧੂ
    ਮਾਨਸਾ, ਮਾਨਸਾ, ਪੰਜਾਬ•
    13 hrs ago
  • ਬਰਨਾਲਾ, ਬੰਧਨ ਤੋੜ ਸਿੰਘ ਅੱਜ 220 ਕੇ.ਵੀ. ਗਰਿੱਡ ਹੰਡਿਆਇਆ ਵਿਖ਼ੇ ਸਮੂਹ ਮੁਲਾਜਮਾਂ ਨੇ ਇਕੱਤਰ ਹੋਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਇਸ ਉਪਰੰਤ ਕੀਰਤਨ ਦਰਬਾਰ ਸਜਾਏ ਗਏ l ਇਹ ਸਮਾਗਮ ਸਮੂਹ ਮੁਲਾਜਮਾਂ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਕਰਵਾਏ ਗਏ l ਇਸ ਸਮਾਗਮ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ l
    2
    ਬਰਨਾਲਾ, ਬੰਧਨ ਤੋੜ ਸਿੰਘ 
ਅੱਜ 220 ਕੇ.ਵੀ. ਗਰਿੱਡ ਹੰਡਿਆਇਆ ਵਿਖ਼ੇ ਸਮੂਹ ਮੁਲਾਜਮਾਂ ਨੇ ਇਕੱਤਰ ਹੋਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਇਸ ਉਪਰੰਤ ਕੀਰਤਨ ਦਰਬਾਰ ਸਜਾਏ ਗਏ l ਇਹ ਸਮਾਗਮ ਸਮੂਹ ਮੁਲਾਜਮਾਂ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਕਰਵਾਏ ਗਏ l ਇਸ ਸਮਾਗਮ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ l
    user_Bandhantor singh
    Bandhantor singh
    Voice of people Barnala, Punjab•
    2 hrs ago
  • ਬਠਿੰਡਾ ਦੇ ਪ੍ਰਤਾਪ ਨਗਰ ਵਿਖੇ ਪਿਛਲੇ ਕੁਝ ਮਹੀਨੇ ਸੁਨਿਆਰੇ ਦੁਕਾਨ ਦੇ ਵਿੱਚ ਚੋਰੀ ਮਾਮਲੇ ਚ ਪੁਲਿਸ ਵੱਲੋਂ ਤੁਰੰਤ ਮਾਮਲਾ ਦਰਜ ਕੀਤਾ ਗਿਆ ਸੀ ਜਿੱਥੇ ਥਾਣਾ ਕਿਨਾਲ ਪੁਲਿਸ ਅਤੇ ਸੀ ਆਈ ਏ ਸਟਾਫ਼ 2 ਦੀ ਟੀਮ ਵੱਲੋਂ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਸੀ ਅਤੇ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰਸ ਕਰਦੇ ਹੋਏ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨਾਂ ਕੋਲ ਚਾਂਦੀ ਬਰਾਮਦ ਕੀਤੀ ਗਈ ਸੀ ਅਤੇ ਕੁਝ ਦੋਸ਼ੀਆਂ ਦੀ ਭਾਲ ਜਾਰੀ ਸੀ ਉਹਨਾਂ ਲਈ ਪੁਲਿਸ ਵੱਲੋਂ ਟੀਮਾਂ ਲਾਈਆਂ ਗਈਆਂ ਹਨ ਅੱਜ ਜਾਣਕਾਰੀ ਦਿੰਦੇ ਹੋਏ ਐਸਪੀਸੀਟੀ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਜਲਦ ਇਸ ਪੂਰੇ ਮਾਮਲੇ ਨੂੰ ਸੁਲਝਾਇਆ ਜਾਵੇਗਾ ਸਾਡੀਆਂ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਹਨ
    1
    ਬਠਿੰਡਾ ਦੇ ਪ੍ਰਤਾਪ ਨਗਰ ਵਿਖੇ ਪਿਛਲੇ ਕੁਝ ਮਹੀਨੇ ਸੁਨਿਆਰੇ ਦੁਕਾਨ ਦੇ ਵਿੱਚ ਚੋਰੀ ਮਾਮਲੇ ਚ ਪੁਲਿਸ ਵੱਲੋਂ ਤੁਰੰਤ ਮਾਮਲਾ ਦਰਜ ਕੀਤਾ ਗਿਆ ਸੀ ਜਿੱਥੇ ਥਾਣਾ ਕਿਨਾਲ ਪੁਲਿਸ ਅਤੇ ਸੀ ਆਈ ਏ ਸਟਾਫ਼ 2 ਦੀ ਟੀਮ ਵੱਲੋਂ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਸੀ ਅਤੇ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰਸ ਕਰਦੇ ਹੋਏ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨਾਂ ਕੋਲ ਚਾਂਦੀ ਬਰਾਮਦ ਕੀਤੀ ਗਈ ਸੀ ਅਤੇ ਕੁਝ ਦੋਸ਼ੀਆਂ ਦੀ ਭਾਲ ਜਾਰੀ ਸੀ ਉਹਨਾਂ ਲਈ ਪੁਲਿਸ ਵੱਲੋਂ ਟੀਮਾਂ ਲਾਈਆਂ ਗਈਆਂ ਹਨ ਅੱਜ ਜਾਣਕਾਰੀ ਦਿੰਦੇ ਹੋਏ ਐਸਪੀਸੀਟੀ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਜਲਦ ਇਸ ਪੂਰੇ ਮਾਮਲੇ ਨੂੰ ਸੁਲਝਾਇਆ ਜਾਵੇਗਾ ਸਾਡੀਆਂ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਹਨ
    user_Vicky
    Vicky
    ਬਠਿੰਡਾ, ਬਠਿੰਡਾ, ਪੰਜਾਬ•
    4 hrs ago
  • ਜਾਣਕਾਰੀ ਅਨੁਸਾਰ ਬਠਿੰਡਾ ਦੀ ਕ੍ਰਿਸ਼ਨਾ ਕਲੋਨੀ ਵਿੱਚ ਇੱਕ ਘਰ ਵਿੱਚ 8ਦ ਗੁੰਡਿਆਂ ਨੇ ਹਮਲਾ ਕਰ ਦਿੱਤਾ ਪਹਿਲਾਂ ਇੱਟਾ ਰੋੜੇ ਮਾਰ ਘਰ ਦੇ ਮੈਂਬਰਾਂ ਨੂੰ ਜਖਮੀ ਕੀਤਾ ਉਸ ਤੋਂ ਬਾਅਦ ਘਰ ਦਾ ਗੇਟ ਟੱਪ ਕੇ ਘਰ ਦੇ ਤਿੰਨ ਮੈਂਬਰਾਂ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਦੱਸ ਦਈਏ ਕਿ ਇਸ ਵਿੱਚ ਇੱਕ ਪ੍ਰੈਗਨੈਂਟ ਮਹਿਲਾ ਵੀ ਹੈ
    1
    ਜਾਣਕਾਰੀ ਅਨੁਸਾਰ ਬਠਿੰਡਾ ਦੀ ਕ੍ਰਿਸ਼ਨਾ ਕਲੋਨੀ ਵਿੱਚ ਇੱਕ ਘਰ ਵਿੱਚ 8ਦ ਗੁੰਡਿਆਂ ਨੇ ਹਮਲਾ ਕਰ ਦਿੱਤਾ ਪਹਿਲਾਂ ਇੱਟਾ ਰੋੜੇ ਮਾਰ ਘਰ ਦੇ ਮੈਂਬਰਾਂ ਨੂੰ ਜਖਮੀ ਕੀਤਾ ਉਸ ਤੋਂ ਬਾਅਦ ਘਰ ਦਾ ਗੇਟ ਟੱਪ ਕੇ ਘਰ ਦੇ ਤਿੰਨ ਮੈਂਬਰਾਂ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਦੱਸ ਦਈਏ ਕਿ ਇਸ ਵਿੱਚ ਇੱਕ ਪ੍ਰੈਗਨੈਂਟ ਮਹਿਲਾ ਵੀ ਹੈ
    user_Ps chauhan tej punjab
    Ps chauhan tej punjab
    Court reporter ਬਠਿੰਡਾ, ਬਠਿੰਡਾ, ਪੰਜਾਬ•
    20 hrs ago
  • पातड़ां। मार्च माह के दूसरे सप्ताह में ही लोगों को तेज गर्मी का सामना करना पड़ रहा है। क्षेत्र में तापमान करीब 32 डिग्री सेल्सियस तक पहुंचने से लोगों की परेशानी बढ़ गई है। आमतौर पर अप्रैल में पड़ने वाली गर्मी इस बार मार्च में ही महसूस होने लगी है, जिससे लोगों की दिनचर्या भी प्रभावित हो रही है। गर्मी बढ़ने के साथ ही शहर और गांवों में सड़क किनारे गन्ने के जूस और ठंडे तरल पदार्थों की स्टॉल भी लगनी शुरू हो गई हैं। लोग गर्मी से राहत पाने के लिए ठंडा पानी, शरबत और अन्य ठंडे पेय पदार्थों का सहारा ले रहे हैं। दोपहर के समय बाजारों और सड़कों पर लोगों की आवाजाही भी कम दिखाई दे रही है। दूसरी ओर मौसम में अचानक आई गर्मी से बीमारियों के बढ़ने की आशंका भी जताई जा रही है। स्वास्थ्य विभाग ने लोगों को गर्मी से बचाव के लिए सतर्क रहने की सलाह दी है। सीनियर मेडिकल अफसर डॉ. सतीश कुमार ने बताया कि मौसम में तेजी से बदलाव होने के कारण लोगों को लू, डिहाइड्रेशन, बुखार और वायरल जैसी समस्याएं हो सकती हैं। उन्होंने लोगों को दिन में अधिक से अधिक पानी पीने, धूप में निकलते समय सिर ढकने और हल्का भोजन करने की सलाह दी है।
    1
    पातड़ां।     मार्च माह के दूसरे सप्ताह में ही लोगों को तेज गर्मी का सामना करना पड़ रहा है। क्षेत्र में तापमान करीब 32 डिग्री सेल्सियस तक पहुंचने से लोगों की परेशानी बढ़ गई है। आमतौर पर अप्रैल में पड़ने वाली गर्मी इस बार मार्च में ही महसूस होने लगी है, जिससे लोगों की दिनचर्या भी प्रभावित हो रही है।
गर्मी बढ़ने के साथ ही शहर और गांवों में सड़क किनारे गन्ने के जूस और ठंडे तरल पदार्थों की स्टॉल भी लगनी शुरू हो गई हैं। लोग गर्मी से राहत पाने के लिए ठंडा पानी, शरबत और अन्य ठंडे पेय पदार्थों का सहारा ले रहे हैं। दोपहर के समय बाजारों और सड़कों पर लोगों की आवाजाही भी कम दिखाई दे रही है। दूसरी ओर मौसम में अचानक आई गर्मी से बीमारियों के बढ़ने की आशंका भी जताई जा रही है। स्वास्थ्य विभाग ने लोगों को गर्मी से बचाव के लिए सतर्क रहने की सलाह दी है। सीनियर मेडिकल अफसर डॉ. सतीश कुमार ने बताया कि मौसम में तेजी से बदलाव होने के कारण लोगों को लू, डिहाइड्रेशन, बुखार और वायरल जैसी समस्याएं हो सकती हैं। उन्होंने लोगों को दिन में अधिक से अधिक पानी पीने, धूप में निकलते समय सिर ढकने और हल्का भोजन करने की सलाह दी है।
    user_Satpal Garg Press Corrspondent
    Satpal Garg Press Corrspondent
    ਪਾਤੜਾਂ, ਪਟਿਆਲਾ, ਪੰਜਾਬ•
    39 min ago
  • Post by ਸੁੱਖਵਿੰਦਰ ਸਿੰਘ ਬਲਾਕ ਆਗੂ
    2
    Post by ਸੁੱਖਵਿੰਦਰ ਸਿੰਘ   ਬਲਾਕ ਆਗੂ
    user_ਸੁੱਖਵਿੰਦਰ ਸਿੰਘ   ਬਲਾਕ ਆਗੂ
    ਸੁੱਖਵਿੰਦਰ ਸਿੰਘ ਬਲਾਕ ਆਗੂ
    Voice of people ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
    9 hrs ago
  • ਨਹੀ ਰੁਕ ਰਹੀਆਂ ਖੇਤਾਂ ਵਿੱਚੋਂ ਕਿਸਾਨਾਂ ਦੇ ਟਰਾਂਸਫਾਰਮ ਹੋਣ ਦੀਆਂ ਘਟਨਾਵਾਂ, ਪਿੰਡ ਮਲਕਾਣਾ ਦੇ ਕਿਸਾਨਾਂ ਦੇ ਦੋ ਟਰਾਂਸਫਾਰਮਰ ਦਾ ਤਾਬਾਂ ਕੀਤਾ ਚੋਰੀ ਕਿਸਾਨਾਂ ਦਾ ਹੋਇਆ ਵੱਡਾ ਨੁਕਸਾਨ ਕਣਕ ਦੀ ਫਸਲ ਨੂੰ ਹੈ ਪਾਣੀ ਦੀ ਲੋੜ ਐਕਰ ਲਾਈਨ -- ਕਿਸਾਨਾਂ ਦੇ ਖੇਤਾਂ ਵਿੱਚੋਂ ਤਾਂ ਫਾਰਮਰ ਚੋਰੀ ਹੋਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਨਾ ਹੀ ਪੁਲਿਸ ਪ੍ਰਸ਼ਾਸਨ ਚੋਰੀ ਹੋਏ ਟਰਾਂਸਫਾਰਮਰਾਂ ਨੂੰ ਲੱਭ ਕੇ ਕਿਸਾਨਾਂ ਨੂੰ ਦਬਾ ਰਹੇ ਹਨ ਜਿਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ। ਤਾਜ਼ਾ ਮਾਮਲਾ ਪਿੰਡ ਮਲਕਾਨਾ ਦਾ ਹੈ ਜਿੱਥੇ ਰਾਜ ਕੁਝ ਅਣਪਛਾਤਿਆਂ ਨੇ ਕਿਸਾਨਾਂ ਦੇ ਦੋ ਟਰਾਂਸਫਾਰਮ ਚੋਰੀ ਕਰਕੇ ਉਸ ਵਿੱਚੋਂ ਤਾਂਬਾ ਕੱਢ ਕੇ ਲੈ ਗਏ ਜਿਸ ਨਾਲ ਜਿੱਥੇ ਕਿਸਾਨਾਂ ਦਾ ਆਰਥਿਕ ਨੁਕਸਾਨ ਹੋਇਆ ਹੈ ਉੱਥੇ ਕਿਸਾਨਾਂ ਨੂੰ ਹੁਣ ਕਣਕ ਦੀ ਫਸਲ ਨੂੰ ਪਾਣੀ ਲਾਉਣ ਦੀ ਬਹੁਤ ਜਿਆਦਾ ਜਰੂਰਤ ਸੀ ਪਰ ਫਾਰਮਰ ਚੋਰੀ ਹੋਣ ਕਾਰਨ ਉਹ ਪਾਣੀ ਨਹੀਂ ਲਾ ਸਕਣਗੇ ਤੇ ਟਰਾਂਸਫਾਰਮਰ ਨਵੇਂ ਲਿਆਉਣ ਲਈ ਉਹਨਾਂ ਨੂੰ ਤੁਰੰਤ ਪੈਸੇ ਲਾਉਣੇ ਪੈਣਗੇ ਇਸ ਲਈ ਕਿਸਾਨਾਂ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਨੂੰ ਆੜੇ ਹੱਥੀ ਲੈਂਦਿਆਂ ਚੋਰੀ ਹੋ ਰਹੀ ਟਰਾਂਸਫਰਮਾ ਤੇ ਕੋਈ ਵੀ ਕਾਰਵਾਈ ਨਾ ਕਰਨ ਤੇ ਦੋਸ਼ ਲਾਇਆ ਹੈ ਉਹਨਾਂ ਕਿਹਾ ਕਿ ਹੁਣ ਅਰਾਤੀ ਦੋ ਟਰਾਂਸਫਾਰਮ ਚੋਰੀ ਹੋਏ ਹਨ ਤੇ ਉਸ ਵਿੱਚੋਂ ਤਾਂਬਾ ਕੱਢ ਕੇ ਚੋਰ ਲੈ ਗਏ ਹਨ ਜਿਸ ਨਾਲ ਉਹਨਾਂ ਦਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਹੈ ਜਿਸ ਲਈ ਉਨਾਂ ਪੁਲਿਸ ਪ੍ਰਸ਼ਾਸਨ ਤੋਂ ਤੁਰੰਤ ਬੰਦਿਆਂ ਨੂੰ ਲੱਭ ਕੇ ਉਹਨਾਂ ਦੀ ਟਰਾਂਸਫਾਰਮ ਦਬਾਉਣ ਦੀ ਮੰਗ ਕੀਤੀ ਹੈ
    1
    ਨਹੀ ਰੁਕ ਰਹੀਆਂ ਖੇਤਾਂ ਵਿੱਚੋਂ ਕਿਸਾਨਾਂ ਦੇ ਟਰਾਂਸਫਾਰਮ ਹੋਣ ਦੀਆਂ ਘਟਨਾਵਾਂ, ਪਿੰਡ ਮਲਕਾਣਾ ਦੇ ਕਿਸਾਨਾਂ ਦੇ ਦੋ ਟਰਾਂਸਫਾਰਮਰ ਦਾ ਤਾਬਾਂ ਕੀਤਾ ਚੋਰੀ 
ਕਿਸਾਨਾਂ ਦਾ ਹੋਇਆ ਵੱਡਾ ਨੁਕਸਾਨ 
ਕਣਕ ਦੀ ਫਸਲ ਨੂੰ ਹੈ ਪਾਣੀ ਦੀ ਲੋੜ 
ਐਕਰ ਲਾਈਨ -- ਕਿਸਾਨਾਂ ਦੇ ਖੇਤਾਂ ਵਿੱਚੋਂ ਤਾਂ ਫਾਰਮਰ ਚੋਰੀ ਹੋਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਨਾ ਹੀ ਪੁਲਿਸ ਪ੍ਰਸ਼ਾਸਨ ਚੋਰੀ ਹੋਏ ਟਰਾਂਸਫਾਰਮਰਾਂ ਨੂੰ ਲੱਭ ਕੇ ਕਿਸਾਨਾਂ ਨੂੰ ਦਬਾ ਰਹੇ ਹਨ ਜਿਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ। ਤਾਜ਼ਾ ਮਾਮਲਾ ਪਿੰਡ ਮਲਕਾਨਾ ਦਾ ਹੈ ਜਿੱਥੇ ਰਾਜ ਕੁਝ ਅਣਪਛਾਤਿਆਂ ਨੇ ਕਿਸਾਨਾਂ ਦੇ ਦੋ ਟਰਾਂਸਫਾਰਮ ਚੋਰੀ ਕਰਕੇ ਉਸ ਵਿੱਚੋਂ ਤਾਂਬਾ ਕੱਢ ਕੇ ਲੈ ਗਏ ਜਿਸ ਨਾਲ ਜਿੱਥੇ ਕਿਸਾਨਾਂ ਦਾ ਆਰਥਿਕ ਨੁਕਸਾਨ ਹੋਇਆ ਹੈ ਉੱਥੇ ਕਿਸਾਨਾਂ ਨੂੰ ਹੁਣ ਕਣਕ ਦੀ ਫਸਲ ਨੂੰ ਪਾਣੀ ਲਾਉਣ ਦੀ ਬਹੁਤ ਜਿਆਦਾ ਜਰੂਰਤ ਸੀ ਪਰ ਫਾਰਮਰ ਚੋਰੀ ਹੋਣ ਕਾਰਨ ਉਹ ਪਾਣੀ ਨਹੀਂ ਲਾ ਸਕਣਗੇ ਤੇ ਟਰਾਂਸਫਾਰਮਰ ਨਵੇਂ ਲਿਆਉਣ ਲਈ ਉਹਨਾਂ ਨੂੰ ਤੁਰੰਤ ਪੈਸੇ ਲਾਉਣੇ ਪੈਣਗੇ ਇਸ ਲਈ ਕਿਸਾਨਾਂ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਨੂੰ ਆੜੇ ਹੱਥੀ ਲੈਂਦਿਆਂ ਚੋਰੀ ਹੋ ਰਹੀ ਟਰਾਂਸਫਰਮਾ ਤੇ ਕੋਈ ਵੀ ਕਾਰਵਾਈ ਨਾ ਕਰਨ ਤੇ ਦੋਸ਼ ਲਾਇਆ ਹੈ ਉਹਨਾਂ ਕਿਹਾ ਕਿ ਹੁਣ ਅਰਾਤੀ ਦੋ ਟਰਾਂਸਫਾਰਮ ਚੋਰੀ ਹੋਏ ਹਨ ਤੇ ਉਸ ਵਿੱਚੋਂ ਤਾਂਬਾ ਕੱਢ ਕੇ ਚੋਰ ਲੈ ਗਏ ਹਨ ਜਿਸ ਨਾਲ ਉਹਨਾਂ ਦਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਹੈ ਜਿਸ ਲਈ ਉਨਾਂ ਪੁਲਿਸ ਪ੍ਰਸ਼ਾਸਨ ਤੋਂ ਤੁਰੰਤ ਬੰਦਿਆਂ ਨੂੰ ਲੱਭ ਕੇ ਉਹਨਾਂ ਦੀ ਟਰਾਂਸਫਾਰਮ ਦਬਾਉਣ ਦੀ ਮੰਗ ਕੀਤੀ ਹੈ
    user_Vicky
    Vicky
    ਬਠਿੰਡਾ, ਬਠਿੰਡਾ, ਪੰਜਾਬ•
    9 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.