ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਸਾਲਾਨਾ ਚੋਣ 11 ਨੂੰ ਕਰਵਾਉਣ ਦਾ ਫੈਸਲਾ ---ਐਡਵੋਕੇਟ ਹਮੀਸ਼ ਕੁਮਾਰ ਰਿਟਰਨਿੰਗ ਅਫ਼ਸਰ ਨਿਯੁਕਤ --ਚੋਣ ਲਈ 2 ਤੋਂ ਹੋਣਗੇ ਨਾਮਜ਼ਦਗੀ ਪਰਚੇ ਦਾਖਲ ਹੋਵੇਗੀ ਕੈਪਸ਼ਨ: ਬਾਰ ਦੇ ਪ੍ਰਧਾਨ ਐਡਵੋਕੇਟ ਸੁਖਵਿੰਦਰ ਸਿੰਘ ਮੱਲ੍ਹੀ ਤੇ ਜਨਰਲ ਸਕੱਤਰ ਐਡਵੋਕੇਟ ਅਮਨਦੀਪ ਸਿੰਘ ਬਾਵਾ। ਕਪੂਰਥਲਾ : ਜ਼ਿਲ੍ਹਾ ਬਾਰ ਐਸੋਸੀਏਸ਼ਨ ਕਪੂਰਥਲਾ ਦੀ ਸਾਲ 2026-27 ਦੀ ਹੋਣ ਵਾਲੀ ਚੋਣ ਸਬੰਧੀ ਐਸੋਸੀਏਸ਼ਨ ਦੀ ਇਕ ਮੀਟਿੰਗ ਬਾਰ ਦੇ ਪ੍ਰਧਾਨ ਐਡਵੋਕੇਟ ਸੁਖਵਿੰਦਰ ਸਿੰਘ ਮੱਲ੍ਹੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਵਿਚਾਰ-ਵਟਾਂਦਰੇ ਉਪਰੰਤ ਬਾਰ ਦੀ ਚੋਣ 11 ਸਤੰਬਰ ਨੂੰ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਤੇ ਸ਼ਡਿਊਲ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਰ ਦੇ ਪ੍ਰਧਾਨ ਐਡਵੋਕੇਟ ਸੁਖਵਿੰਦਰ ਸਿੰਘ ਮੱਲ੍ਹੀ ਤੇ ਜਨਰਲ ਸਕੱਤਰ ਐਡਵੋਕੇਟ ਅਮਨਦੀਪ ਸਿੰਘ ਬਾਵਾ ਨੇ ਦੱਸਿਆ ਕਿ ਇਸ ਚੋਣ ਲਈ ਐਡਵੋਕੇਟ ਹਮੀਸ਼ ਕੁਮਾਰ ਨੂੰ ਰਿਟਰਨਿੰਗ ਅਫ਼ਸਰ ਤੇ ਐਡਵੋਕੇਟ ਦਰਸ਼ਨ ਸਿੰਘ ਤੇ ਐਡਵੋਕੇਟ ਅੰਮ੍ਰਿਤਪਾਲ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਲਈ ਨਾਮਜ਼ਦਗੀ ਪਰਚੇ ਦਾਖਲ ਕਰਨ ਦੀ ਪ੍ਰਕਿਰਿਆ 2 ਤੇ 3 ਸਤੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਚਾਰ ਵਜੇ ਤੱਕ ਹੋਵੇਗੀ ਤੇ 5 ਸਤੰਬਰ ਨੂੰ 12 ਵਜੇ ਤੱਕ ਵੱਖ-ਵੱਖ ਅਹੁਦਿਆਂ ਲਈ ਨਾਮਜ਼ਦਗੀ ਪਰਚੇ ਦਾਖਲ ਕਰਵਾਉਣ ਵਾਲੇ ਉਮੀਦਵਾਰਾਂ ਦੇ ਪਰਚਿਆਂ ਦੀ ਪੜਤਾਲ ਹੋਵੇਗੀ, 7 ਸਤੰਬਰ ਨੂੰ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਚੋਣ ਨਾ ਲੜਣ ਵਾਲੇ ਉਮੀਦਵਾਰ ਆਪਣੇ ਨਾਮਜ਼ਦਗੀ ਪਰਚੇ ਵਾਪਸ ਲੈ ਸਕਣਗੇ ਤੇ 11 ਸਤੰਬਰ ਨੂੰ ਸਵੇਰੇ 9 ਵਜੇ ਤੋਂ 4 ਵਜੇ ਤੱਕ ਵੋਟਾਂ ਪੈਣਗੀਆਂ। ਵੋਟਾਂ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ ਤੇ ਉਸੇ ਦਿਨ ਹੀ ਨਤੀਜੇ ਦਾ ਐਲਾਨ ਕੀਤਾ ਜਾਵੇਗਾ। ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਸੀਨੀਅਰ ਉਪ ਪ੍ਰਧਾਨ, ਉਪ ਪ੍ਰਧਾਨ, ਉਪ ਪ੍ਰਧਾਨ (ਮਹਿਲਾ), ਜੁਆਇੰਟ ਉਪ ਪ੍ਰਧਾਨ, ਜਨਰਲ ਸਕੱਤਰ, ਵਿੱਤ ਸਕੱਤਰ, ਜੁਆਇੰਟ ਸੈਕਟਰੀ (ਮਹਿਲਾ ਲਈ ਰਾਖਵਾਂ) ਤੇ ਪੰਜ ਕਾਰਜਕਾਰੀ ਮੈਂਬਰਾਂ ਦੀ ਚੋਣ ਹੋਵੇਗੀ। ਇਨ੍ਹਾਂ ਵਿਚੋਂ ਤਿੰਨ ਮਹਿਲਾਂ ਮੈਂਬਰ ਰਿਜ਼ਰਵ ਹੋਣਗੀਆਂ।

- Post by Gaurav masih1
- 26 ਅਗਸਤ ਸਵੇਰੇ 7 ਵਜੇ ਨਡਾਲਾ ਤੇ ਵਾਈਟ ਰਿਜੋਰਟ ਪੁੱਜੋ--- ਹਲਕਾ ਇੰਚਾਰਜ ਹਰਸਿਮਰਨ ਘੁਮਣ1
- ਫਗਵਾੜਾ ਚ ਕਾਂਗਰਸ ਦੇ ਪ੍ਰਧਾਨ ਦੀ ਬ/ਦਮਾਸ਼ੀ❌, ਦੇਖਲੋ ਆਪਣੇ ਹੀ ਯਾਰ ਘਰ ਵੜ ਕੇ ਕਰ ਦਿੱਤਾ ਵੱਡਾ ਕਾ/ਰਾ #phagwaracitylive #manuchawla #phagwaranews #Jctmill #phagwarakand ਫਗਵਾੜਾ ਚ ਕਾਂਗਰਸ ਦੇ ਪ੍ਰਧਾਨ ਦੀ ਬ/ਦਮਾਸ਼ੀ❌, ਦੇਖਲੋ ਆਪਣੇ ਹੀ ਯਾਰ ਘਰ ਵੜ ਕੇ ਕਰ ਦਿੱਤਾ ਵੱਡਾ ਕਾ/ਰਾ #phagwaracitylive #manuchawla #phagwaranews #Jctmill #phagwarakand1
- नाश्ता महंगा खाना महंगा अब तो लगता है जिन महंगा इस देश का क्या होगा Nashta mahanga khana mahanga ab to lagta hai jina mahanga1
- ਅੰਮ੍ਰਿਤਸਰ ਦੀ ਇੱਕ ਦੁਕਾਨ ਉੱਤੇ 25-30 ਜਣਿਆਂ ਵੱਲੋਂ ਕੀਤਾ ਗਿਆ ਹ/ਮਲਾ ਦੁਕਾਨ ਨੂੰ ਲੈ ਕੇ ਉੱਠਿਆ ਵੱਡਾ ਵਿ/ਵਾਦ ! #LatestNews #news #NewsUpdate #punjab #PunjabNews #PunjabiNews #PunjabiNewsChannel1
- ਆਖਿਰਕਾਰ ਤਿਉਹਾਰਾਂ ਦੇ ਦਿਨਾਂ ’ਚ ਹੀ ਹੜਤਾਲਾਂ ਕਿਉਂ?ਵਿਸ਼ਵ ਹਿੰਦੂ ਰਕਸ਼ਾ ਸੰਘ ਨਿਆਸ ਦੇ ਸੀਨੀਅਰ ਜਨਰਲ ਸਕੱਤਰ ਪੰਜਾਬ ਪ੍ਰਭਾਰੀ ਸ੍ਰੀ ਰਜਿੰਦਰ ਸ਼ਰਮਾ ਜੀ ਚੁੱਕੇ ਵੱਡੇ ਸਵਾਲ #trending #YGTVPunjab #nonfollowers #Facebookpost #explorer1
- ਭੋਗ 'ਚ ਸ਼ਾਮਲ ਹੋਣ ਆਏ ਨੌਜਵਾਨਾਂ ਨਾਲ ਲੁੱਟਖੋਹ; ਵਿਰੋਧ ਕਰਨ 'ਤੇ ਮਾਰੀ ਗੋਲੀ TARN TARAN ਭੋਗ 'ਚ ਸ਼ਾਮਲ ਹੋਣ ਆਏ ਨੌਜਵਾਨਾਂ ਨਾਲ ਲੁੱਟਖੋਹ; ਵਿਰੋਧ ਕਰਨ 'ਤੇ ਮਾਰੀ ਗੋਲੀ ਪਿੰਡ ਸੁਗੇ ਵਿੱਚ ਭੋਗ 'ਚ ਸ਼ਾਮਲ ਹੋਣ ਲਈ ਆਏ ਦੋ ਨੌਜਵਾਨਾਂ ਨੂੰ ਪਿਸਤੌਲ ਦੀ ਨੋਕ ’ਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਲੁਟੇਰਿਆਂ ਨੇ ਵਿਰੋਧ ਕਰਨ ’ਤੇ ਇੱਕ ਨੌਜਵਾਨ ਦੇ ਪੱਟ ਵਿੱਚ ਗੋਲੀ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਦੋਵੇਂ ਲੁਟੇਰੇ ਨੌਜਵਾਨਾਂ ਦਾ ਮੋਟਰਸਾਈਕਲ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ। ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਅਰਜਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮੁੱਲਾ ਮਹਿਰਾਮ ਨੇ ਦੱਸਿਆ ਕਿ ਉਹ ਆਪਣੇ ਸਾਥੀ ਰੁਪਿੰਦਰ ਸਿੰਘ ਨਾਲ ਸੋਮਵਾਰ ਦੀ ਦੁਪਹਿਰ ਕਰੀਬ 3 ਵਜੇ ਪਿੰਡ ਸੁਗੇ ਵਿਖੇ ਭੋਗ ਵਿੱਚ ਸ਼ਾਮਲ ਹੋਣ ਲਈ ਆਇਆ ਸੀ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਜਾਣ ਤੋਂ ਪਹਿਲਾਂ ਉਹ ਦੋਵੇਂ ਪਿੰਡ ਦੇ ਛੱਪੜ ਨੇੜੇ ਖੜ੍ਹੇ ਸਨ। ਇਸ ਦੌਰਾਨ ਪਿੱਛੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਪਿਸਤੌਲਾਂ ਦੀ ਨੋਕ ’ਤੇ ਰੋਕ ਲਿਆ ਅਤੇ ਉਨ੍ਹਾਂ ਦਾ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ।ਅਰਜਨ ਸਿੰਘ ਅਨੁਸਾਰ ਜਦੋਂ ਉਸ ਨੇ ਲੁਟੇਰਿਆਂ ਵੱਲੋਂ ਕੀਤੀ ਜਾ ਰਹੀ ਇਸ ਕਾਰਵਾਈ ਦਾ ਵਿਰੋਧ ਕੀਤਾ ਤਾਂ ਇੱਕ ਲੁਟੇਰਾ ਤੈਸ਼ ਵਿੱਚ ਆ ਗਿਆ ਅਤੇ ਉਸ ਨੇ ਪਿਸਤੌਲ ਨਾਲ ਉਸ ਦੇ ਪੱਟ ਵਿੱਚ ਗੋਲੀ ਮਾਰ ਦਿੱਤੀ। ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਲੁਟੇਰੇ ਉਸ ਦਾ ਮੋਟਰਸਾਈਕਲ, ਜਿਸ ਦਾ ਨੰਬਰ ਪੀਬੀ-46-ਏਕਿਊ-1636 ਦੱਸਿਆ ਗਿਆ ਹੈ, ਖੋਹ ਕੇ ਫ਼ਰਾਰ ਹੋ ਗਏ। ਪਰਿਵਾਰਕ ਮੈਂਬਰਾਂ ਵੱਲੋਂ ਜ਼ਖ਼ਮੀ ਅਰਜਨ ਸਿੰਘ ਨੂੰ ਤੁਰੰਤ ਇਲਾਜ ਲਈ ਭਿੱਖੀਵਿੰਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।ਇਸ ਸਬੰਧੀ ਥਾਣਾ ਭਿੱਖੀਵਿੰਡ ਦੇ ਸਬ-ਇੰਸਪੈਕਟਰ ਪਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲੀਸ ਵੱਲੋਂ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀਆਂ ਫੁਟੇਜਾਂ ਖੰਗਾਲੀਆਂ ਜਾ ਰਹੀਆਂ ਹਨ ਤਾਂ ਜੋ ਲੁਟੇਰਿਆਂ ਦੀ ਪਛਾਣ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਘਟਨਾ ਦਾ ਸ਼ਿਕਾਰ ਹੋਏ ਨੌਜਵਾਨਾਂ ਦੇ ਬਿਆਨ ਕਲਮਬੱਧ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।1