ਸਤਿਕਾਰ ਸਮਾਗਮ ਵਿੱਚ ਮਾਤਾ ਮਹਿੰਦਰ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ ਗੜ੍ਹਸ਼ੰਕਰ, 13 ਅਪ੍ਰੈਲ (ਅਸ਼ਵਨੀ ਸ਼ਰਮਾ) ਸਰਕਾਰੀ ਅਧਿਆਪਕ ਯੂਨੀਅਨ ਦੇ ਬਲਾਕ ਜਨਰਲ ਸਕੱਤਰ ਤੇ ਤਰਕਸ਼ੀਲ ਸੋਸਾਇਟੀ ਪੰਜਾਬ ਜ਼ੋਨ ਨਵਾਂਸ਼ਹਿਰ ਇਕਾਈ ਗੜ੍ਹਸ਼ੰਕਰ ਦੇ ਜਥੇਬੰਦਕ ਮੁਖੀ ਲੈਕਚਰਾਰ ਰਾਜਕੁਮਾਰ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬਲਾਕ ਪ੍ਰਧਾਨ ਸਤਪਾਲ ਮਿਨਹਾਸ ਦੀ ਮਾਤਾ ਮਹਿੰਦਰ ਕੌਰ ਹਾਲ ਹੀ ਵਿੱਚ ਉਨ੍ਹਾਂ ਨੂੰ ਹਮੇਸ਼ਾ ਲਈ ਛੱਡ ਗਏ। ਉਨ੍ਹਾਂ ਦੇ ਜੱਦੀ ਪਿੰਡ ਪੱਦੀ ਖੁਸ਼ੀ ਵਿੱਚ ਇੱਕ ਯਾਦਗਾਰੀ ਸਤਿਕਾਰ ਤੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਮਾਤਾ ਮਹਿੰਦਰ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ। ਤਰਕਸ਼ੀਲ ਦੇ ਆਗੂ ਸਤਪਾਲ ਸਲੋਹ ਅਤੇ ਜ਼ੋਨ ਸੰਗਠਨ ਮੁਖੀ ਸ੍ਰੀ ਜਗਦੀਸ਼ ਰਾਏਪੁਰ ਡੱਬਾ ਨੇ ਕਿਹਾ ਕਿ ਜ਼ਿਆਦਾਤਰ ਮੌਤਾਂ ਭ੍ਰਿਸ਼ਟ ਪ੍ਰਣਾਲੀ, ਸਿਹਤ ਸਹੂਲਤਾਂ ਦੀ ਘਾਟ, ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਅਤੇ ਪ੍ਰਦੂਸ਼ਿਤ ਵਾਤਾਵਰਣ ਕਾਰਨ ਹੁੰਦੀਆਂ ਹਨ। ਲੈਕਚਰਾਰ ਨਰੇਸ਼ ਗੜ੍ਹਸ਼ੰਕਰ ਨੇ ਕਿਹਾ ਕਿ ਸਾਡੇ ਮਾਪਿਆਂ ਨੇ ਸਖ਼ਤ ਮਿਹਨਤ ਕਰਕੇ ਸਾਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਵਿੱਚ ਵੱਡਾ ਯੋਗਦਾਨ ਪਾਇਆ ਹੈ। ਸਾਨੂੰ ਹਮੇਸ਼ਾ ਆਪਣੇ ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨਾ ਚਾਹੀਦਾ ਹੈ। ਤਰਕਸ਼ੀਲ ਸੋਸਾਇਟੀ ਪੰਜਾਬ ਸੱਭਿਆਚਾਰਕ ਵਿਭਾਗ ਦੇ ਪ੍ਰਧਾਨ ਜੋਗਿੰਦਰ ਕੁੱਲੇਵਾਲ ਨੇ ਪ੍ਰੋਗਰਾਮ ਦਾ ਸੰਚਾਲਨ ਕਰਦੇ ਹੋਏ ਲੋਕਾਂ ਨੂੰ ਖੂਨ, ਅੰਗ ਅਤੇ ਸਰੀਰ ਦਾਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਾਨੂੰ ਆਪਣੇ ਘਰਾਂ ਵਿੱਚ ਖੁਸ਼ੀ ਅਤੇ ਦੁੱਖ ਦੇ ਮੌਕਿਆਂ 'ਤੇ ਪੁਰਾਣੇ ਪਰੰਪਰਾਗਤ ਰੀਤੀ-ਰਿਵਾਜਾਂ ਨੂੰ ਬਦਲਣਾ ਅਤੇ ਤਿਆਗਣਾ ਚਾਹੀਦਾ ਹੈ ਅਤੇ ਇੱਕ ਵਿਗਿਆਨਕ ਅਤੇ ਤਰਕਸ਼ੀਲ ਸੱਭਿਆਚਾਰ ਪੈਦਾ ਕਰਨਾ ਚਾਹੀਦਾ ਹੈ। ਜਸਵੀਰ ਬੇਗਮਪੁਰੀ ਨੇ ਤਰਕਸ਼ੀਲ ਸਾਹਿਤ ਦਾ ਸਟਾਲ ਲਗਾਇਆ ਅਤੇ ਸਟਾਲ 'ਤੇ ਆਏ ਲੋਕਾਂ ਨੂੰ ਚੰਗਾ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ। ਪਰਿਵਾਰ ਨੇ ਸਮਾਗਮ ਵਿੱਚ ਸ਼ਾਮਲ ਹੋਏ ਰਿਸ਼ਤੇਦਾਰਾਂ, ਦੋਸਤਾਂ ਅਤੇ ਸ਼ੁਭਚਿੰਤਕਾਂ ਨੂੰ ਮਾਂ ਦੀ ਯਾਦ ਵਿੱਚ ਬੂਟੇ ਵੰਡੇ। ਇਸ ਮੌਕੇ ਸ਼ਾਮ ਸੁੰਦਰ ਕਪੂਰ, ਕੇਸ਼ਵ ਚੰਦ ਪੱਖੋਵਾਲ, ਭਾਗ ਸਿੰਘ, ਸੁਖਦੇਵ ਡਾਨਸੀਵਾਲ, ਮਲਕੀਤ ਸਿੰਘ ਸੂਨੀ, ਕਿਰਪਾਲ ਸਿੰਘ ਐਮ.ਸੀ., ਦੀਪਕ ਕੁਮਾਰ ਐਮ.ਸੀ., ਰਣਵੀਰ ਬੱਬਰ, ਡਾ: ਰਾਜਿੰਦਰ ਸਿੰਘ, ਕੁਲਵਿੰਦਰ ਸੰਘਾ, ਡਾ: ਅਵਤਾਰ ਸਿੰਘ ਪ੍ਰਧਾਨ ਡਾ: ਬੀ.ਆਰ. ਅੰਬੇਡਕਰ ਮਿਸ਼ਨ ਟਰੱਸਟ ਗੜ੍ਹਸ਼ੰਕਰ, ਸੋਹਣ ਸਿੰਘ ਸੂਨੀ, ਲੈਕਚਰਾਰ ਭੁਪਿੰਦਰ ਸਿੰਘ, ਪ੍ਰਦੀਪ ਰਾਏ ਆਜ਼ਾਦ ਸਿਵਲ ਜੱਜ, ਕੁਲਵਿੰਦਰ ਖਟਕੜ, ਮੋਹਨ ਸਿੰਘ ਬੀਕਾ, ਬਲਜਿੰਦਰ ਸਾਹਿਬਾਜਪੁਰੀ, ਮਾਸਟਰ ਹਰਦੀਪ ਕੁਮਾਰ, ਪ੍ਰਦੀਪ ਕੁਮਾਰ, ਦਿਲਾਵਰ ਸਿੰਘ, ਦੀਦਾਰ ਸਿੰਘ, ਜਰਨੈਲ ਸਿੰਘ ਸਮੇਤ ਵੱਡੀ ਗਿਣਤੀ 'ਚ ਸਖਸ਼ੀਅਤਾਂ ਨੇ ਹਾਜ਼ਰੀ ਲਗਵਾਈ ਅਤੇ ਰਾਜਕੁਮਾਰ, ਸਤਪਾਲ ਮਿਨਹਾਸ, ਪੁਰਸ਼ੋਤਮ ਸਿੰਘ, ਸੁਭਾਸ਼ ਚੰਦਰ, ਰਜਿੰਦਰ ਸਿੰਘ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

- ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, IPL ਕ੍ਰਿਕਟ ਮੈਚ ਤੇ ਦੜਾ ਸੱਟਾ ਲਾਉਣ ਵਾਲੇ 4 ਕਾਬੂ, ਲੈਪਟਾਪ, ਮੋਬਾਇਲ ਅਤੇ ਨਗਦੀ ਬਰਾਮਦ1
- . ਸਾਉਦੀ ਅਰਬ ਗਰੇਨਾਇਟ ਵੈਲੀ ਦੇ ਨਜਾਰੇ ਅਲੱਗ਼ ਹੀ ਨੇ ਉਜਾੜ ਥਾਵਾਂ ਵਿੱਚ ਰੰਬ ਵਸਦਾ ਹੈ। ਅਗਰਾਸ ਕੰਪਨੀ ਵਿੱਚ ਕੰਮ ਕਰਦੇ ਹੋਏ ਸੋਹਣੀ ਥਾਵਾਂ ਵੇਖਿਆ ਨੇ ੴ।3
- ਖ਼ਾਸ ਖ਼ਬਰ: ਮੁਫ਼ਤ ਬਿਜਲੀ ਦਾ ਕਮਾਲ! ⚡️ "ਅਸੀਂ ਕਦੇ ਬਿਜਲੀ ਦਾ ਬਿਲ ਨਹੀਂ ਭਰਿਆ, AC ਵੀ ਦੱਬ ਕੇ ਚੱਲਦਾ!" ❄️💸 ਕੀ ਤੁਸੀਂ ਵੀ ਬਿਜਲੀ ਦੇ ਭਾਰੀ ਬਿੱਲਾਂ ਤੋਂ ਪਰੇਸ਼ਾਨ ਹੋ? ਇੱਥੇ ਲੋਕ ਬਿਨਾਂ ਬਿੱਲ ਦੀ ਟੈਨਸ਼ਨ ਲਏ, ਪੂਰਾ ਦਿਨ AC ਦਾ ਆਨੰਦ ਮਾਣ ਰਹੇ ਹਨ! 😲👇1
- Zomato or swiggy mein bahut problem a rahi hai bahut hi rate kam Diya ja raha hai ham logon Ko humrahi daro ka ghar ka kharcha chalana mushkil ho gaya hai ₹7 per kilometer milte Hain ismein kya bachta hai batao hamara Tel bhi lag jata hai upar se service a jaati hai please is video ko viral kare taki hamare bare mein government soche1
- ਗੈਰੀ ਕਲੈਕਸ਼ਨ ਨੇ ਆਪਣੇ ਆਪ ਨੂੰ ਮਾਰੀ ਗੋਲੀ ਕੀਤੀ ਆਤਮਹੱਤਿਆ ਯੂਟੀਊਬ ਚੈਨਲ ਤੇ ਸਾਰੀਆਂ ਖਬਰਾਂ ਦੇਖੋ ਕੀ ਹੋਇਆ ਕਿਵੇਂ ਹੋਇਆ ਮੌਕੇ ਦੀ ਸਾਰੀ ਜਾਣਕਾਰੀ ਕੁਮੈਂਟ ਬਾਕਸ ਵਿੱਚ ਲਿੰਕ ਦਿੱਤਾ ਹੋਇਆ ਹੈ ਉੱਥੇ ਦੇਖੋ1
- Post by Man24punjabi1
- ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਬਿਲਗਾ ਨਜ਼ਦੀਕ ਪਿੰਡ ਭਾਰੂਵਾਲ ਵਿਖੇ ਲਗਾਇਆ ਗਿਆ ਅੱਖਾਂ ਦਾ ਅਤੇ ਦੰਦਾਂ ਦਾ ਫਰੀ ਚੈੱਕ ਅਪ ਕੈਂਪ ਅਤੇ ਖੂਨਦਾਨ ਕੈਂਪ1
- ਧਰਮਕੋਟ ਕਤਲ ਕਾਂਡ ਦੇ ਵਿੱਚ ਆਇਆ ਨਵਾਂ ਮੋੜ ਗੈਰੀ ਕਲੈਕਸ਼ਨ ਦਾ ਕਤਲ ਨਹੀਂ ਉਸਨੇ ਆਤਮ ਹੱਤਿਆ ਕੀਤੀ ਹੈ1
- Post by The Punjab Press1