logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਜਗਾ ਰਾਮ ਤੀਰਥ ਦੇ ਉਭਰਦੇ ਕਬੱਡੀ ਖਿਡਾਰੀ ਪ੍ਰਿਤਪਾਲ ਸਿੰਘ ਪਾਲਾ ਜਗਾ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ ਤਲਵੰਡੀ ਸਾਬੋ, 31 ਮਾਰਚ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਦੇ ਜੰਮਪਲ ਉਭਰਦੇ ਕਬੱਡੀ ਖਿਡਾਰੀ ਪ੍ਰਿਤਪਾਲ ਸਿੰਘ ਪਾਲਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਚੜਦੀਕਲਾ ਵੈਲਫੇਅਰ ਕਲੱਬ ਜਗਾ ਰਾਮ ਤੀਰਥ ਦੇ ਪ੍ਰਧਾਨ ਜੱਗਾ ਸਿੰਘ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਉਰਫ ਪਾਲਾ ਸਿੰਘ ਪੁੱਤਰ ਸਤਨਾਮ ਸਿੰਘ ਨੇ ਸਾਲ 2019-20 ਤੋਂ ਕਬੱਡੀ ਖੇਡਣੀ ਸ਼ੁਰੂ ਕੀਤੀ। ਸਕੂਲ ਵਿੱਚ ਪੜ੍ਹਦਿਆਂ ਮਾਸਟਰ ਬਲਦੇਵ ਡੀ.ਪੀ ਨੇ ਕਬੱਡੀ ਖੇਡਣ ਲਈ ਪ੍ਰੇਰਤ ਕੀਤਾ ਅਤੇ ਸਕੂਲੀ ਖੇਡਾਂ ਵਿਚ ਉਸਨੇ ਨੈਸ਼ਨਲ ਸਟਾਈਲ ਕਬੱਡੀ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਉਸ ਤੋਂ ਬਾਅਦ ਵਿੱਚ ਸਰਕਲ ਕਬੱਡੀ ਦੇ ਦਾਅ ਪੇਚ ਸਿਖਾਏ ਗਏ। ਅੱਜ ਪਾਲਾ ਸਿੰਘ ਨੂੰ ਉਹਨਾਂ ਦੇ ਚੰਗੇ ਪ੍ਰਦਰਸ਼ਨ ਲਈ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਨਮਾਨ ਵਿਚ ਘੁੱਦੂਵਾਲਾ ਵਿਖੇ ਉਸਨੂੰ 11000 ਹਜਾਰ ਰੁਪਏ ਤੇ ਇਕ ਵੱਡੇ ਕੱਪ ਨਾਲ ਸਨਮਾਨਤ ਕੀਤਾ ਗਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਮੋਟਰਸਾਈਕਲ ਨਾਲ ਸਨਮਾਨ ਕੀਤਾ ਜਾਵੇਗਾ। ਇਸ ਸਨਮਾਨ ਲਈ ਚੜ੍ਹਦੀਕਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਜੱਗਾ ਸਿੰਘ, ਬਿੱਟੂ ਸੰਧੂ ਖਜ਼ਾਨਚੀ, ਉਪ ਸਲਾਹਕਾਰ ਮਾਸਟਰ ਬਲਦੇਵ ਸਿੰਘ ਡੀ ਪੀ ਜਗਾ, ਸਿਕੰਦਰ ਸਿੰਘ, ਮਨਪ੍ਰੀਤ ਆਦੀ, ਪਾਲਾ ਮੈਂਬਰ, ਦੀਪਾ ਕਬੱਡੀ ਅਤੇ ਸਮੂਹ ਫੱਕਰ ਕਮੇਟੀ ਮੈਂਬਰ ਵੱਲੋਂ ਮੁਬਾਰਕਬਾਦ ਦਿੱਤੀ ਗਈ। ਪ੍ਰਧਾਨ ਜੱਗਾ ਸਿੰਘ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਪਾਲਾ ਦੇ ਸਨਮਾਨ ਲਈ ਅਗਲੇ ਵੱਡੇ ਐਲਾਨ ਹੈਪੀ, ਵਿੱਕੀ ਕਨੇਡਾ, ਦੀਸ਼ਾ ਬਹਿਣੀਵਾਲ, ਸਿੰਘ ਫੌਜੀ ਵੱਲੋਂ ਕੀਤੇ ਗਏ।

2 hrs ago
user_Gurjant Singh Natheha
Gurjant Singh Natheha
ਪੱਤਰਕਾਰ ਤਲਵੰਡੀ ਸਾਬੋ, ਬਠਿੰਡਾ, ਪੰਜਾਬ•
2 hrs ago
52c86569-6c70-4a5c-bcda-be80e5e12f3b

ਜਗਾ ਰਾਮ ਤੀਰਥ ਦੇ ਉਭਰਦੇ ਕਬੱਡੀ ਖਿਡਾਰੀ ਪ੍ਰਿਤਪਾਲ ਸਿੰਘ ਪਾਲਾ ਜਗਾ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ ਤਲਵੰਡੀ ਸਾਬੋ, 31 ਮਾਰਚ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਦੇ ਜੰਮਪਲ ਉਭਰਦੇ ਕਬੱਡੀ ਖਿਡਾਰੀ ਪ੍ਰਿਤਪਾਲ ਸਿੰਘ ਪਾਲਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਚੜਦੀਕਲਾ ਵੈਲਫੇਅਰ ਕਲੱਬ ਜਗਾ ਰਾਮ ਤੀਰਥ ਦੇ ਪ੍ਰਧਾਨ ਜੱਗਾ ਸਿੰਘ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਉਰਫ ਪਾਲਾ ਸਿੰਘ ਪੁੱਤਰ ਸਤਨਾਮ ਸਿੰਘ ਨੇ ਸਾਲ 2019-20 ਤੋਂ ਕਬੱਡੀ ਖੇਡਣੀ ਸ਼ੁਰੂ ਕੀਤੀ। ਸਕੂਲ ਵਿੱਚ ਪੜ੍ਹਦਿਆਂ ਮਾਸਟਰ ਬਲਦੇਵ ਡੀ.ਪੀ ਨੇ ਕਬੱਡੀ ਖੇਡਣ ਲਈ ਪ੍ਰੇਰਤ ਕੀਤਾ ਅਤੇ ਸਕੂਲੀ ਖੇਡਾਂ ਵਿਚ ਉਸਨੇ ਨੈਸ਼ਨਲ ਸਟਾਈਲ ਕਬੱਡੀ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਉਸ ਤੋਂ ਬਾਅਦ ਵਿੱਚ ਸਰਕਲ ਕਬੱਡੀ ਦੇ ਦਾਅ ਪੇਚ ਸਿਖਾਏ ਗਏ। ਅੱਜ ਪਾਲਾ ਸਿੰਘ ਨੂੰ ਉਹਨਾਂ ਦੇ ਚੰਗੇ ਪ੍ਰਦਰਸ਼ਨ ਲਈ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਨਮਾਨ ਵਿਚ ਘੁੱਦੂਵਾਲਾ ਵਿਖੇ ਉਸਨੂੰ 11000 ਹਜਾਰ ਰੁਪਏ ਤੇ ਇਕ ਵੱਡੇ ਕੱਪ ਨਾਲ ਸਨਮਾਨਤ ਕੀਤਾ ਗਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਮੋਟਰਸਾਈਕਲ ਨਾਲ ਸਨਮਾਨ ਕੀਤਾ ਜਾਵੇਗਾ। ਇਸ ਸਨਮਾਨ ਲਈ ਚੜ੍ਹਦੀਕਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਜੱਗਾ ਸਿੰਘ, ਬਿੱਟੂ ਸੰਧੂ ਖਜ਼ਾਨਚੀ, ਉਪ ਸਲਾਹਕਾਰ ਮਾਸਟਰ ਬਲਦੇਵ ਸਿੰਘ ਡੀ ਪੀ ਜਗਾ, ਸਿਕੰਦਰ ਸਿੰਘ, ਮਨਪ੍ਰੀਤ ਆਦੀ, ਪਾਲਾ ਮੈਂਬਰ, ਦੀਪਾ ਕਬੱਡੀ ਅਤੇ ਸਮੂਹ ਫੱਕਰ ਕਮੇਟੀ ਮੈਂਬਰ ਵੱਲੋਂ ਮੁਬਾਰਕਬਾਦ ਦਿੱਤੀ ਗਈ। ਪ੍ਰਧਾਨ ਜੱਗਾ ਸਿੰਘ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਪਾਲਾ ਦੇ ਸਨਮਾਨ ਲਈ ਅਗਲੇ ਵੱਡੇ ਐਲਾਨ ਹੈਪੀ, ਵਿੱਕੀ ਕਨੇਡਾ, ਦੀਸ਼ਾ ਬਹਿਣੀਵਾਲ, ਸਿੰਘ ਫੌਜੀ ਵੱਲੋਂ ਕੀਤੇ ਗਏ।

More news from ਪੰਜਾਬ and nearby areas
  • ਤਲਵੰਡੀ ਸਾਬੋ, 30 ਮਾਰਚ (ਗੁਰਜੰਟ ਸਿੰਘ ਨਥੇਹਾ)– ਹਲਕਾ ਤਲਵੰਡੀ ਸਾਬੋ ਦੀ ਵਿਧਾਇਕ ਅਤੇ ਚੀਫ਼ ਵਿਪ ਪ੍ਰੋ. ਬਲਜਿੰਦਰ ਕੌਰ ਵੱਲੋਂ ‘ਆਮ ਆਦਮੀ ਪਾਰਟੀ’ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਵੱਖ-ਵੱਖ ਪਿੰਡਾਂ ਗਾਟਵਾਲੀ, ਨਥੇਹਾ, ਕਲਾਲਵਾਲਾ ਅਤੇ ਕੌਰੇਆਣਾ ਵਿੱਚ ਜਾ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਵੱਲੋਂ ਕੀਤੇ ਗਏ ਵਿਕਾਸੀ ਕੰਮਾਂ ਅਤੇ ਲੋਕ ਭਲਾਈ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪ੍ਰੋ. ਬਲਜਿੰਦਰ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਆਪਣੇ ਚੋਣ ਵਾਅਦਿਆਂ ਅਨੁਸਾਰ ਸਿੱਖਿਆ, ਸਿਹਤ, ਬਿਜਲੀ ਅਤੇ ਰੋਜ਼ਗਾਰ ਦੇ ਖੇਤਰਾਂ ਵਿੱਚ ਮਹੱਤਵਪੂਰਨ ਕਦਮ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਕਈ ਵਾਅਦੇ ਸਫਲਤਾਪੂਰਵਕ ਪੂਰੇ ਵੀ ਹੋ ਚੁੱਕੇ ਹਨ। ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਖੁੱਲ੍ਹੀ ਚਰਚਾ ਕਰਦਿਆਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਹੱਲ ਕਰਨ ਲਈ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਵਿਸ਼ਵਾਸ ‘ਤੇ ਖਰੀ ਉਤਰਣ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਵਿਕਾਸੀ ਕੰਮ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਕੌਰ ਸਰਪੰਚ ਜਗਾ, ਹਰਜੀਤ ਸਿੰਘ ਸਰਾਂ, ਬਲਾਕ ਪ੍ਰਧਾਨ ਬਿੱਕਰ ਸਿੰਘ ਨਥੇਹਾ, ਬਲਾਕ ਪ੍ਰਧਾਨ ਪਹਿਲਾ ਰਣਜੀਤ ਕੌਰ ਨਥੇਹਾ, ਵਾਈਸ ਚੇਅਰਮੈਨ ਮਹਿਮਾ ਸਿੰਘ ਕੌਰੇਆਣਾ, ਰਾਜ ਰਾਣੀ ਸਰਪੰਚ ਨਥੇਹਾ, ਸੁਖਪਾਲ ਸਿੰਘ ਚਾਹਲ, ਜਗਵਿੰਦਰ ਸਿੰਘ ਭਾਗੀਵਾਂਦਰ, ਦੇਵਰਾਜ ਸਰਪੰਚ ਕਲਾਲਵਾਲਾ, ਗਮਦੂਰ ਸਿੰਘ ਸਰਪੰਚ ਕੌਰੇਆਣਾ ਅਤੇ ਪਾਰਟੀ ਵਰਕਰਾਂ ਅਤੇ ਇਲਾਕਾ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾਈ ਅਤੇ ਸਰਕਾਰ ਦੇ ਕੰਮਾਂ ‘ਤੇ ਸੰਤੁਸ਼ਟੀ ਪ੍ਰਗਟ ਕੀਤਾ।
    1
    ਤਲਵੰਡੀ ਸਾਬੋ, 30 ਮਾਰਚ (ਗੁਰਜੰਟ ਸਿੰਘ ਨਥੇਹਾ)– ਹਲਕਾ ਤਲਵੰਡੀ ਸਾਬੋ ਦੀ ਵਿਧਾਇਕ ਅਤੇ ਚੀਫ਼ ਵਿਪ ਪ੍ਰੋ. ਬਲਜਿੰਦਰ ਕੌਰ ਵੱਲੋਂ ‘ਆਮ ਆਦਮੀ ਪਾਰਟੀ’ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਵੱਖ-ਵੱਖ ਪਿੰਡਾਂ ਗਾਟਵਾਲੀ, ਨਥੇਹਾ, ਕਲਾਲਵਾਲਾ ਅਤੇ ਕੌਰੇਆਣਾ ਵਿੱਚ ਜਾ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਵੱਲੋਂ ਕੀਤੇ ਗਏ ਵਿਕਾਸੀ ਕੰਮਾਂ ਅਤੇ ਲੋਕ ਭਲਾਈ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪ੍ਰੋ. ਬਲਜਿੰਦਰ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਆਪਣੇ ਚੋਣ ਵਾਅਦਿਆਂ ਅਨੁਸਾਰ ਸਿੱਖਿਆ, ਸਿਹਤ, ਬਿਜਲੀ ਅਤੇ ਰੋਜ਼ਗਾਰ ਦੇ ਖੇਤਰਾਂ ਵਿੱਚ ਮਹੱਤਵਪੂਰਨ ਕਦਮ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਕਈ ਵਾਅਦੇ ਸਫਲਤਾਪੂਰਵਕ ਪੂਰੇ ਵੀ ਹੋ ਚੁੱਕੇ ਹਨ। ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਖੁੱਲ੍ਹੀ ਚਰਚਾ ਕਰਦਿਆਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਹੱਲ ਕਰਨ ਲਈ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਵਿਸ਼ਵਾਸ ‘ਤੇ ਖਰੀ ਉਤਰਣ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਵਿਕਾਸੀ ਕੰਮ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਕੌਰ ਸਰਪੰਚ ਜਗਾ, ਹਰਜੀਤ ਸਿੰਘ ਸਰਾਂ, ਬਲਾਕ ਪ੍ਰਧਾਨ ਬਿੱਕਰ ਸਿੰਘ ਨਥੇਹਾ, ਬਲਾਕ ਪ੍ਰਧਾਨ ਪਹਿਲਾ ਰਣਜੀਤ ਕੌਰ ਨਥੇਹਾ, ਵਾਈਸ ਚੇਅਰਮੈਨ ਮਹਿਮਾ ਸਿੰਘ ਕੌਰੇਆਣਾ, ਰਾਜ ਰਾਣੀ ਸਰਪੰਚ ਨਥੇਹਾ, ਸੁਖਪਾਲ ਸਿੰਘ ਚਾਹਲ, ਜਗਵਿੰਦਰ ਸਿੰਘ ਭਾਗੀਵਾਂਦਰ, ਦੇਵਰਾਜ ਸਰਪੰਚ ਕਲਾਲਵਾਲਾ, ਗਮਦੂਰ ਸਿੰਘ ਸਰਪੰਚ ਕੌਰੇਆਣਾ ਅਤੇ ਪਾਰਟੀ ਵਰਕਰਾਂ ਅਤੇ ਇਲਾਕਾ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾਈ ਅਤੇ ਸਰਕਾਰ ਦੇ ਕੰਮਾਂ ‘ਤੇ ਸੰਤੁਸ਼ਟੀ ਪ੍ਰਗਟ ਕੀਤਾ।
    user_Gurjant Singh Natheha
    Gurjant Singh Natheha
    ਪੱਤਰਕਾਰ ਤਲਵੰਡੀ ਸਾਬੋ, ਬਠਿੰਡਾ, ਪੰਜਾਬ•
    23 hrs ago
  • ਟਕਸਾਲੀ ਆਗੂ ਨਿਰਮਲ ਸਿੰਘ ਸੰਧੂ ਦੀ ਗੈਰ ਹਾਜ਼ਰੀ ਹ ਹਰ ਇੱਕ ਅਕਾਲੀ ਆਗੂ ਨੇ ਨੋਟ ਕੀਤੀ ਬਾਕੀ ਸਭ ਕੁਝ ਵੀਡੀਓ ਵਿੱਚ
    1
    ਟਕਸਾਲੀ ਆਗੂ ਨਿਰਮਲ ਸਿੰਘ ਸੰਧੂ ਦੀ ਗੈਰ ਹਾਜ਼ਰੀ ਹ ਹਰ ਇੱਕ ਅਕਾਲੀ ਆਗੂ ਨੇ ਨੋਟ ਕੀਤੀ ਬਾਕੀ ਸਭ ਕੁਝ ਵੀਡੀਓ ਵਿੱਚ
    user_Ps chauhan tej punjab
    Ps chauhan tej punjab
    Court reporter ਬਠਿੰਡਾ, ਬਠਿੰਡਾ, ਪੰਜਾਬ•
    36 min ago
  • ਪ੍ਰੈਸ ਨੋਟ  ਮਿਤੀ 31 ਮਾਰਚ (           )ਅੱਜ ਪਿੰਡ ਹਾਸਮਪੁਰ ਦੇ ਨੌਜਵਾਨ ਦਵਿੰਦਰ ਸਿੰਘ ਦੀ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਦੋਸ਼ੀਆਂ ਦੀ ਗਿਰਫਤਾਰੀ ਲਈ ਸੰਘਰਸ਼ ਕਮੇਟੀ ਅਤੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਨਰਿੰਦਰਪੁਰਾ ਪੁਲਿਸ ਚੌਂਕੀ ਦਾ  ਮੁਕੰਮਲ ਤੌਰ ਤੇ ਘਰਾਓ ਕੀਤਾ ਗਿਆ। ਅੱਜ ਦੇ ਧਰਨੇ ਵਿੱਚ ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਸ਼ਾਮਲ ਹੋਏ।ਬੁਲਾਰਿਆਂ ਨੇ ਮੰਗ ਕੀਤੀ ਕਿ ਪੁਲਿਸ ਵੱਲੋਂ 15 ਦਿਨ ਬੀਤ ਜਾਣ ਤੇ 2 ਦੋਸ਼ੀਆਂ ਨੂੰ ਗਿਰਫਤਾਰ ਨਹੀਂ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਚੌਂਕੀ ਵਿੱਚ ਬਿਠਾ ਕੇ ਵੀ ਉਹਨਾਂ ਦੀ ਬੰਦੀ ਨਹੀਂ ਪਾਈ ਅਤੇ ਪਰਿਵਾਰ ਨੂੰ ਅਤੇ ਸੰਘਰਸ਼ ਕਮੇਟੀ ਨੂੰ ਭਰੋਸੇ ਵਿੱਚ ਲੈ ਕੇ ਨੌਜਵਾਨ ਦਾ ਸਸਕਾਰ ਕਰਾ ਦਿੱਤਾ ਗਿਆ । ਕਿ ਦੋਸ਼ੀ ਫੜ ਲਏ ਗਏ ਹਨ। ਪ੍ਰੰਤੂ ਦੋਸ਼ੀਆਂ ਨਾਲ ਮਿਲੀ ਭੁਗਤ ਕਰਕੇ ਨਰਿੰਦਰਪੁਰਾ ਚੌਂਕੀ ਇੰਚਾਰਜ ਅਤੇ ਉਚ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਉਹਨਾਂ ਨੂੰ ਸਸਕਾਰ ਤੋਂ ਬਾਅਦ ਦੂਸਰੇ ਦਿਨ ਛੱਡ ਦਿੱਤਾ ਗਿਆ ਜਿਸ ਕਰਕੇ ਰੋਹ ਵਿੱਚ ਆਏ ਲੋਕਾਂ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਨਰਿੰਦਰਪੁਰਾ ਚੌਂਕੀ ਸਾਹਮਣੇ ਰੋਹ ਭਰਪੂਰ ਧਰਨਾ ਦਿੱਤਾ ਹੋਇਆ ਹੈ ਅਤੇ ਅੱਜ ਲਗਾਤਾਰ ਚੌਂਕੀ ਦਾ ਮੁਕੰਮਲ ਘਰਾਓ ਕਰਕੇ ਚੇਤਾਵਨੀ ਦਿੱਤੀ ਕਿ ਜੇ ਦੋ ਦਿਨਾਂ ਦੇ ਵਿੱਚ ਦੋਸ਼ੀ ਗ੍ਰਿਫਤਾਰ ਨਾ ਹੋਏ ਤਾਂ 4 ਅਪ੍ਰੈਲ ਤੋਂ ਐਸਐਸਪੀ ਮਾਨਸਾ ਦੇ ਦਫਤਰ ਸਾਹਮਣੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਅੱਜ ਦੇ ਧਰਨੇ ਦੇ ਵਿੱਚ ਵੱਖ-ਵੱਖ ਕਿਸਾਨ ਯੂਨੀਅਨ ਸਿੱਧੂਪੁਰ,ਕਾਦੀਆ ਜੱਥੇਬੰਦੀ ਦੀ ਹਮਾਇਤ ਆਈਆਂ ਮੁਕਤੀ ਮਜ਼ਦੂਰ ਜਥੇਬੰਦੀ ਦੇ ਬਲਵਿੰਦਰ ਸਿੰਘ ਘਰਾਗਣਾ ਹਮਾਇਤ ਆਪਣੀ ਹਾਜ਼ਰੀ ਲਗਵਾਈ ਇਹਨਾਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਔਰਤਾਂ ਸਮੇਤ ਪਹੁੰਚੇ ਹੋਏ ਸਨ। ਹੋਰਨਾਂ ਤੋਂ ਇਲਾਵਾ ਜੱਥੇਬੰਦੀ ਦੇ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀਬਾਘਾ, ਤਾਰਾ ਚੰਦ ਬਰੇਟਾ, ਦੇਵੀ ਰਾਮ ਰੰਘੜਿਆਲ, ਸੱਤਪਾਲ ਸਿੰਘ ਬਰੇ, ਬਲਦੇਵ ਸਿੰਘ ਪਿਪਲੀਆ, ਤਰਸੇਮ ਸਿੰਘ ਚੱਕ ਅਲੀਸ਼ੇਰ, ਬਲਜੀਤ ਸਿੰਘ ਭੈਣੀਬਾਘਾ, ਜਗਰੂਪ ਸਿੰਘ ਮਘਾਣੀਆ, ਜਗਜੀਵਨ ਸਿੰਘ ਹਸਨਪੁਰ ਅਤੇ ਐਕਸ਼ਨ ਕਮੇਟੀਐਕਸਨ ਕਮੇਟੀ ਹਸਨਪੁਰ ਦੇ ਨਿਰਮਲ ਸਿੰਘ,ਜਗਦੀਸ਼ ਸਿੰਘ ,ਅਮਰਿੰਦਰ ਸਿੰਘ, ਪਵਨ ਸਿੰਘ ,ਮੱਖਣ ਸਿੰਘ , ਗੁਰਬਿੰਦਰ ਸਿੰਘ, ਕਰਮਜੀਤ ਸਿੰਘ, ਹਰਦੇਵ ਸਿੰਘ,ਆਦਿ ਹਾਜ਼ਰ ਸਨ। ਜਾਰੀ  ਬਲਵਿੰਦਰ ਸ਼ਰਮਾ ਖਿਆਲਾਂ  9417549424
    1
    ਪ੍ਰੈਸ ਨੋਟ 
ਮਿਤੀ 31 ਮਾਰਚ (           )ਅੱਜ ਪਿੰਡ ਹਾਸਮਪੁਰ ਦੇ ਨੌਜਵਾਨ ਦਵਿੰਦਰ ਸਿੰਘ ਦੀ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਦੋਸ਼ੀਆਂ ਦੀ ਗਿਰਫਤਾਰੀ ਲਈ ਸੰਘਰਸ਼ ਕਮੇਟੀ ਅਤੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਨਰਿੰਦਰਪੁਰਾ ਪੁਲਿਸ ਚੌਂਕੀ ਦਾ  ਮੁਕੰਮਲ ਤੌਰ ਤੇ ਘਰਾਓ ਕੀਤਾ ਗਿਆ। ਅੱਜ ਦੇ ਧਰਨੇ ਵਿੱਚ ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਸ਼ਾਮਲ ਹੋਏ।ਬੁਲਾਰਿਆਂ ਨੇ ਮੰਗ ਕੀਤੀ ਕਿ ਪੁਲਿਸ ਵੱਲੋਂ 15 ਦਿਨ ਬੀਤ ਜਾਣ ਤੇ 2 ਦੋਸ਼ੀਆਂ ਨੂੰ ਗਿਰਫਤਾਰ ਨਹੀਂ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਚੌਂਕੀ ਵਿੱਚ ਬਿਠਾ ਕੇ ਵੀ ਉਹਨਾਂ ਦੀ ਬੰਦੀ ਨਹੀਂ ਪਾਈ ਅਤੇ ਪਰਿਵਾਰ ਨੂੰ ਅਤੇ ਸੰਘਰਸ਼ ਕਮੇਟੀ ਨੂੰ ਭਰੋਸੇ ਵਿੱਚ ਲੈ ਕੇ ਨੌਜਵਾਨ ਦਾ ਸਸਕਾਰ ਕਰਾ ਦਿੱਤਾ ਗਿਆ । ਕਿ ਦੋਸ਼ੀ ਫੜ ਲਏ ਗਏ ਹਨ। ਪ੍ਰੰਤੂ ਦੋਸ਼ੀਆਂ ਨਾਲ ਮਿਲੀ ਭੁਗਤ ਕਰਕੇ ਨਰਿੰਦਰਪੁਰਾ ਚੌਂਕੀ ਇੰਚਾਰਜ ਅਤੇ ਉਚ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਉਹਨਾਂ ਨੂੰ ਸਸਕਾਰ ਤੋਂ ਬਾਅਦ ਦੂਸਰੇ ਦਿਨ ਛੱਡ ਦਿੱਤਾ ਗਿਆ ਜਿਸ ਕਰਕੇ ਰੋਹ ਵਿੱਚ ਆਏ ਲੋਕਾਂ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਨਰਿੰਦਰਪੁਰਾ ਚੌਂਕੀ ਸਾਹਮਣੇ ਰੋਹ ਭਰਪੂਰ ਧਰਨਾ ਦਿੱਤਾ ਹੋਇਆ ਹੈ ਅਤੇ ਅੱਜ ਲਗਾਤਾਰ ਚੌਂਕੀ ਦਾ ਮੁਕੰਮਲ ਘਰਾਓ ਕਰਕੇ ਚੇਤਾਵਨੀ ਦਿੱਤੀ ਕਿ ਜੇ ਦੋ ਦਿਨਾਂ ਦੇ ਵਿੱਚ ਦੋਸ਼ੀ ਗ੍ਰਿਫਤਾਰ ਨਾ ਹੋਏ ਤਾਂ 4 ਅਪ੍ਰੈਲ ਤੋਂ ਐਸਐਸਪੀ ਮਾਨਸਾ ਦੇ ਦਫਤਰ ਸਾਹਮਣੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਅੱਜ ਦੇ ਧਰਨੇ ਦੇ ਵਿੱਚ ਵੱਖ-ਵੱਖ ਕਿਸਾਨ ਯੂਨੀਅਨ ਸਿੱਧੂਪੁਰ,ਕਾਦੀਆ ਜੱਥੇਬੰਦੀ ਦੀ ਹਮਾਇਤ ਆਈਆਂ ਮੁਕਤੀ ਮਜ਼ਦੂਰ ਜਥੇਬੰਦੀ ਦੇ ਬਲਵਿੰਦਰ ਸਿੰਘ ਘਰਾਗਣਾ ਹਮਾਇਤ ਆਪਣੀ ਹਾਜ਼ਰੀ ਲਗਵਾਈ ਇਹਨਾਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਔਰਤਾਂ ਸਮੇਤ ਪਹੁੰਚੇ ਹੋਏ ਸਨ। ਹੋਰਨਾਂ ਤੋਂ ਇਲਾਵਾ ਜੱਥੇਬੰਦੀ ਦੇ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀਬਾਘਾ, ਤਾਰਾ ਚੰਦ ਬਰੇਟਾ, ਦੇਵੀ ਰਾਮ ਰੰਘੜਿਆਲ, ਸੱਤਪਾਲ ਸਿੰਘ ਬਰੇ, ਬਲਦੇਵ ਸਿੰਘ ਪਿਪਲੀਆ, ਤਰਸੇਮ ਸਿੰਘ ਚੱਕ ਅਲੀਸ਼ੇਰ, ਬਲਜੀਤ ਸਿੰਘ ਭੈਣੀਬਾਘਾ, ਜਗਰੂਪ ਸਿੰਘ ਮਘਾਣੀਆ, ਜਗਜੀਵਨ ਸਿੰਘ ਹਸਨਪੁਰ ਅਤੇ ਐਕਸ਼ਨ ਕਮੇਟੀਐਕਸਨ ਕਮੇਟੀ ਹਸਨਪੁਰ ਦੇ ਨਿਰਮਲ ਸਿੰਘ,ਜਗਦੀਸ਼ ਸਿੰਘ ,ਅਮਰਿੰਦਰ ਸਿੰਘ, ਪਵਨ ਸਿੰਘ ,ਮੱਖਣ ਸਿੰਘ , ਗੁਰਬਿੰਦਰ ਸਿੰਘ, ਕਰਮਜੀਤ ਸਿੰਘ, ਹਰਦੇਵ ਸਿੰਘ,ਆਦਿ ਹਾਜ਼ਰ ਸਨ।
ਜਾਰੀ 
ਬਲਵਿੰਦਰ ਸ਼ਰਮਾ ਖਿਆਲਾਂ 
9417549424
    user_Balvinder sharma
    Balvinder sharma
    Farmer ਮਾਨਸਾ, ਮਾਨਸਾ, ਪੰਜਾਬ•
    1 hr ago
  • ਬਠਿੰਡਾ ਵਿਖੇ ਬੰਦ ਪਏ ਘਰ ਦੇ ਵਿੱਚ ਹੋਈ ਚੋਰੀ ਪੁਲਿਸ ਜਾਂਚ ਪੜਤਾਲ ਚ ਜੁਟੀ ਘਰ ਦੇ ਮਾਲਕ ਨੇ ਕਿਹਾ ਸੋਨਾ ਚਾਂਦੀ ਅਤੇ ਕੁਝ ਨਗਦੀ ਹੋਈ ਚੋਰੀ ਦੇ ਨਾਲ ਸਿਲੰਡਰ ਵੀ ਚੋਰੀ ਬਠਿੰਡਾ ਦੇ ਮਿੰਨੀ ਸਕੱਤਰੇਤ ਰੋਡ ਵਿਖੇ ਘਰ ਦੇ ਮਾਲਕ ਰਵੀ ਨੇ ਦੱਸਿਆ ਹੈ ਕਿ ਬੀਤੇ ਕੱਲ ਉਹ ਘਰ ਤੋਂ ਬਾਹਰ ਗਏ ਹੋਏ ਸਨ ਉਸ ਸਮੇਂ ਤਾਲਾ ਲੱਗਿਆ ਹੋਇਆ ਸੀ ਮੇ ਬਾਹਰ ਗਿਆ ਸੀ ਅਤੇ ਮੇਰੀ ਘਰਵਾਲੀ ਆਪਣੀ ਭੈਣ ਘਰ ਗਈ ਹੋਈ ਸੀ ਅਤੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਅਤੇ ਜਦ ਅੱਜ ਘਰ ਵਾਪਸ ਆਏ ਤਾਂ ਤਾਲਾ ਟੁੱਟਿਆ ਹੋਇਆ ਸੀ ਜਦ ਅੰਦਰ ਦਾਖਲ ਹੋਏ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਜਿਸਦੇ ਚਲਦੇ ਜਦ ਅਸੀਂ ਆਪਣੀਆਂ ਅਲਮਾਰੀਆਂ ਚੈੱਕ ਕੀਤੀਆਂ ਤਾਂ ਅਲਮਾਰੀ ਦੇ ਵਿੱਚ ਪਿਆ ਹੋਇਆ ਸੋਨਾ ਅਤੇ ਚਾਂਦੀ ਚੋਰੀ ਹੋ ਚੁੱਕਿਆ
    1
    ਬਠਿੰਡਾ ਵਿਖੇ ਬੰਦ ਪਏ ਘਰ ਦੇ ਵਿੱਚ ਹੋਈ ਚੋਰੀ ਪੁਲਿਸ ਜਾਂਚ ਪੜਤਾਲ ਚ ਜੁਟੀ 
ਘਰ ਦੇ ਮਾਲਕ ਨੇ ਕਿਹਾ ਸੋਨਾ ਚਾਂਦੀ ਅਤੇ ਕੁਝ ਨਗਦੀ ਹੋਈ ਚੋਰੀ ਦੇ ਨਾਲ ਸਿਲੰਡਰ ਵੀ ਚੋਰੀ 
ਬਠਿੰਡਾ ਦੇ ਮਿੰਨੀ ਸਕੱਤਰੇਤ ਰੋਡ ਵਿਖੇ ਘਰ ਦੇ ਮਾਲਕ ਰਵੀ ਨੇ ਦੱਸਿਆ ਹੈ ਕਿ ਬੀਤੇ ਕੱਲ ਉਹ ਘਰ ਤੋਂ ਬਾਹਰ ਗਏ ਹੋਏ ਸਨ ਉਸ ਸਮੇਂ ਤਾਲਾ ਲੱਗਿਆ ਹੋਇਆ ਸੀ ਮੇ ਬਾਹਰ ਗਿਆ ਸੀ ਅਤੇ ਮੇਰੀ ਘਰਵਾਲੀ ਆਪਣੀ ਭੈਣ ਘਰ ਗਈ ਹੋਈ ਸੀ ਅਤੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਅਤੇ ਜਦ ਅੱਜ ਘਰ ਵਾਪਸ ਆਏ ਤਾਂ ਤਾਲਾ ਟੁੱਟਿਆ ਹੋਇਆ ਸੀ ਜਦ ਅੰਦਰ ਦਾਖਲ ਹੋਏ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਜਿਸਦੇ ਚਲਦੇ ਜਦ ਅਸੀਂ ਆਪਣੀਆਂ ਅਲਮਾਰੀਆਂ ਚੈੱਕ ਕੀਤੀਆਂ ਤਾਂ ਅਲਮਾਰੀ ਦੇ ਵਿੱਚ ਪਿਆ ਹੋਇਆ ਸੋਨਾ ਅਤੇ ਚਾਂਦੀ ਚੋਰੀ ਹੋ ਚੁੱਕਿਆ
    user_Vicky
    Vicky
    ਬਠਿੰਡਾ, ਬਠਿੰਡਾ, ਪੰਜਾਬ•
    2 hrs ago
  • ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਨਰਿੰਦਰ ਪੁਰਾ ਚੌਕੀ ਅੱਗੇ ਧਰਨਾ ਜਥੇਬੰਦੀ ਪਰਿਵਾਰ ਨੂੰ ਇੰਨਸਾਫ਼ ਦਬਾਉਣ ਲਈ ਕਰ ਰਹੀ ਹੈ ਸੰਘਰਸ਼
    1
    ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਨਰਿੰਦਰ ਪੁਰਾ ਚੌਕੀ ਅੱਗੇ ਧਰਨਾ ਜਥੇਬੰਦੀ ਪਰਿਵਾਰ ਨੂੰ ਇੰਨਸਾਫ਼ ਦਬਾਉਣ ਲਈ ਕਰ ਰਹੀ ਹੈ ਸੰਘਰਸ਼
    user_Rajinder Singh
    Rajinder Singh
    Press Reporter ਮਾਨਸਾ, ਮਾਨਸਾ, ਪੰਜਾਬ•
    16 hrs ago
  • Post by New Granthi Singh Federation
    1
    Post by New Granthi Singh Federation
    user_New Granthi Singh Federation
    New Granthi Singh Federation
    Non-profit organisation ਮਲੋਟ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    54 min ago
  • ਕਿਸੇ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਜਿੱਥੇ ਮੁੱਖ ਮੰਤਰੀ ਦਾ ਇਲਾਜ ਹੁੰਦਾ ਹੈ
    1
    ਕਿਸੇ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਜਿੱਥੇ ਮੁੱਖ ਮੰਤਰੀ ਦਾ ਇਲਾਜ ਹੁੰਦਾ ਹੈ
    user_News India Times
    News India Times
    ਮੂਨਕ, ਸੰਗਰੂਰ, ਪੰਜਾਬ•
    3 hrs ago
  • 🚨 ਘਟਨਾ ਸੰਬੰਧੀ ਜਾਣਕਾਰੀ 🚨 ਬਠਿੰਡਾ ਪੁਲਿਸ ਦੇ ਥਾਣਾ ਕੈਨਾਲ ਕਲੋਨੀ ਦੇ ਏਰੀਆ ਵਿੱਚ ਇੱਕ ਵਿਅਕਤੀ ਵੱਲੋਂ ਆਤਮਹੱਤਿਆ ਕਰਨ ਸਬੰਧੀ ਇਤਲਾਹ ਮਿਲਣ ਉਪਰੰਤ ਚੌਂਕੀ ਵਰਧਮਾਨ ਦੀ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਘਟਨਾ ਸਥਲ ਦਾ ਜਾਇਜ਼ਾ ਲਿਆ। ਪੁਲਿਸ ਟੀਮ ਵੱਲੋਂ ਮੌਕੇ ‘ਤੇ ਮਿਲੇ ਤੱਥਾਂ ਅਤੇ ਮ੍ਰਿਤਕ ਵਿਅਕਤੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ। 🚨 Incident Information 🚨 Upon receiving information about a person committing suicide in the area of Police Station Canal Colony, Bathinda, a police team from Vardhman Chowki promptly reached the spot and inspected the scene. Based on the facts found at the scene and the statement of the deceased person’s mother, further legal proceedings are being carried out. The investigation is ongoing.
    1
    🚨 ਘਟਨਾ ਸੰਬੰਧੀ ਜਾਣਕਾਰੀ 🚨
ਬਠਿੰਡਾ ਪੁਲਿਸ ਦੇ ਥਾਣਾ ਕੈਨਾਲ ਕਲੋਨੀ ਦੇ ਏਰੀਆ ਵਿੱਚ ਇੱਕ ਵਿਅਕਤੀ ਵੱਲੋਂ ਆਤਮਹੱਤਿਆ ਕਰਨ ਸਬੰਧੀ ਇਤਲਾਹ ਮਿਲਣ ਉਪਰੰਤ ਚੌਂਕੀ ਵਰਧਮਾਨ ਦੀ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਘਟਨਾ ਸਥਲ ਦਾ ਜਾਇਜ਼ਾ ਲਿਆ।
ਪੁਲਿਸ ਟੀਮ ਵੱਲੋਂ ਮੌਕੇ ‘ਤੇ ਮਿਲੇ ਤੱਥਾਂ ਅਤੇ ਮ੍ਰਿਤਕ ਵਿਅਕਤੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਮਾਮਲੇ ਦੀ ਜਾਂਚ ਜਾਰੀ ਹੈ।
🚨 Incident Information 🚨
Upon receiving information about a person committing suicide in the area of Police Station Canal Colony, Bathinda, a police team from Vardhman Chowki promptly reached the spot and inspected the scene.
Based on the facts found at the scene and the statement of the deceased person’s mother, further legal proceedings are being carried out.
The investigation is ongoing.
    user_Ps chauhan tej punjab
    Ps chauhan tej punjab
    Court reporter ਬਠਿੰਡਾ, ਬਠਿੰਡਾ, ਪੰਜਾਬ•
    2 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.