ਅੰਮ੍ਰਿਤਪਾਲ ਨੇ ਇਸ ਪਾਰਟੀ ਨਾਲ ਕੀਤਾ ਗੱਠਜੋੜ ਬਿਓਰੋ ਸਭ ਦਾ ਸਾਂਝਾ ਚੰਡੀਗੜ੍ਹ, 19 ਅਪ੍ਰੈਲ - ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਤੋਂ ਵੱਖ ਹੋਏ, ਅਕਾਲੀ ਦਲ ਪੁਨਰ ਸੁਰਜੀਤ ਦੇ ਨਾਲ ਗੱਠਜੋੜ ਕਰ ਲਿਆ ਹੈ। ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਅਤੇ ‘ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ’ ਨੇ ਆਪਸੀ ਮੱਤਭੇਦ ਭੁਲਾ ਕੇ ਗੱਠਜੋੜ ਕਰਨ ਦਾ ਰਸਮੀ ਐਲਾਨ ਕਰ ਦਿੱਤਾ ਹੈ। ਇਸ ਗੱਠਜੋੜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇੱਕ “ਪੰਥਕ ਏਕਤਾ ਤਾਲਮੇਲ ਕਮੇਟੀ” ਦਾ ਗਠਨ ਕੀਤਾ ਗਿਆ ਹੈ। ਤਾਲਮੇਲ ਕਮੇਟੀਆਂ ਦੀ ਪਹਿਲੀ ਅਹਿਮ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਦੋਵੇਂ ਧਿਰਾਂ ਮਿਲ ਕੇ ਸਿੱਖ ਪੰਥ ਅਤੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਗੀਆਂ। ਇਸ ਮੌਕੇ ਗੱਠਜੋੜ ਦੇ ਆਗੂਆਂ ਨੇ ਦੱਸਿਆ ਕਿ ਇਹ ਕਦਮ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੋਏ ਹੁਕਮਨਾਮੇ ਦੀ ਭਾਵਨਾ ਤਹਿਤ ਚੁੱਕਿਆ ਗਿਆ ਹੈ, ਜਿਸ ਵਿੱਚ ਪੰਥਕ ਏਕਤਾ ‘ਤੇ ਜ਼ੋਰ ਦਿੱਤਾ ਗਿਆ ਸੀ। ਇਸ ਨਵੀਂ ਬਣੀ “ਪੰਥਕ ਏਕਤਾ ਤਾਲਮੇਲ ਕਮੇਟੀ” ਦੇ ਕਨਵੀਨਰ ਵਜੋਂ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੂੰ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ ਹੈ। ਨਿਯੁਕਤੀ ਤੋਂ ਬਾਅਦ ਕਨਵੀਨਰ ਨੇ ਦੋਵਾਂ ਧਿਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ, “ਪੰਥਕ ਏਕਤਾ ਦਾ ਜੋ ਕਾਰਜ ਅਧੂਰਾ ਪਿਆ ਸੀ, ਉਸ ਦੀ ਸਫਲਤਾ ਵੱਲ ਅੱਜ ਪਹਿਲਾ ਕਦਮ ਚੁੱਕਿਆ ਗਿਆ ਹੈ। ਸਾਡੀਆਂ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਅੱਜ ਬੂਰ ਪਿਆ ਹੈ। ਸਾਡਾ ਮੁੱਖ ਮਕਸਦ ਸਿੱਖ ਪੰਥ, ਪੰਜਾਬ ਅਤੇ ਪੰਜਾਬੀਅਤ ਨੂੰ ਮਜ਼ਬੂਤ ਕਰਨਾ ਹੈ।” ਗੱਠਜੋੜ ਵੱਲੋਂ ਪੰਜਾਬ ਦੀਆਂ ਸਮੂਹ ਪੰਥਕ, ਸਮਾਜਿਕ-ਧਾਰਮਿਕ, ਮੁਲਾਜ਼ਮ ਅਤੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਸਾਂਝੇ ਮੰਚ ਦਾ ਹਿੱਸਾ ਬਣਨ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਸਾਰੀਆਂ ਧਿਰਾਂ ਦਾ ਇੱਕਜੁੱਟ ਹੋਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਸੂਬੇ ਦੀ ਬਿਹਤਰੀ ਲਈ ਸਾਂਝੀ ਲੜਾਈ ਲੜੀ ਜਾ ਸਕੇ। ਇਸ ਗੱਠਜੋੜ ਦੇ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਗਰਮਾ-ਗਰਮੀ ਵਧਣ ਦੀ ਉਮੀਦ ਹੈ, ਕਿਉਂਕਿ ਇਹ ਧਿਰਾਂ ਆਉਣ ਵਾਲੇ ਸਮੇਂ ਵਿੱਚ ਵੱਡੀ ਸਿਆਸੀ ਚੁਣੌਤੀ ਪੇਸ਼ ਕਰ ਸਕਦੀਆਂ ਹਨ।

- Post by Lakha Singh9
- Post by ༒♛𝔖𝔥𝔦𝔣𝔞𝔩𝔦 ♛༒꧂1
- ਬਰਨਾਲਾ ਹਲਕੇ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਵੱਲੋਂ ਪਿਛਲੇ ਦਿਨੀ ਕੀਤੇ ਗਏ ਧਰਨੇ ਤੋਂ ਬਾਹਰ ਹੋ ਬੱਚੇ ਨੂੰ ਲੈ ਕੇ ਖੁੱਲ ਕੇ ਗੱਲ ਕੀਤੀ ਉਹਨਾਂ ਕਿਹਾ ਕਿ ਪੰਜ ਐਸੀ ਸਮਾਜ ਨਾਲ ਸੰਬੰਧਿਤ ਹੋਰਤਾਂ ਤੇ ਕੀਤਾ ਗਿਆ ਪਰਚਾ ਉਹ ਵੀ ਬਿਲਾਂ ਕੀਤੇ ਗੱਲ ਹੋ ਪੁਲਿਸ ਨੇ ਕਿਹਾ ਹੈ ਪੁਲਿਸ ਨਾਲ ਇਹਨਾਂ ਵੱਲੋਂ ਕੀਤੀ ਗਈ ਹੈ ਬਦਸਲੂਕੀ ਪੰਜਾਬ ਸਰਕਾਰ ਬਦਲਾਖੋਰੀ ਦੀ ਨੀਤੀ ਤੇ ਉੱਤਰ ਆਈ ਹੈ ਇਹ ਕਿਸੇ ਵੀ ਹਾਲਤ ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪੰਜਾਬ ਸਰਕਾਰ ਦੇਖੀ ਜਾਏਗੀ ਦੀ ਬੋਖਲਾਹਟ ਇੰਨੀ ਵੱਧ ਗਈ ਹੈ ਕ ਬਿਨਾਂ ਕਸੂਰ ਦੇ ਝੂਠੇ ਪਰਚੇ ਦਰਜ ਕਰ ਰਹੀ ਹੈ1
- ਪੀ ਐਲ ਵੀ ਸ਼ਸ਼ੀ ਸਿੱਕਾ ਜੀ ਨੇ ਬਲਾਕ ਨਥਾਣਾ ਦੇ ਵੱਖ ਵੱਖ ਪਿੰਡਾ ਵਿਚ ਲਗਾਇਆ ਜਾਗ੍ਰਤੀ ਸੰਮੇਲਨ1
- Post by ਹਰਪ੍ਰੀਤ ਸਿੰਘ ਕੋਹਲੀ1
- ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ :- ਡੀਐਸਪੀ ਮੂਣਕ1
- ਜੈ ਸੱਚੇ ਨੇ ਤਾਂ ਕਾਲੀ ਮਾਤਾ ਦੇ ਮੰਦਰ ਕਾਲੀ ਦੇਵੀ ਦੀ ਸੋਹ ਖਾ ਕੇ ਕਹਿਣ ਕੀ ਸ਼ਿਵ ਭੋਲੇ ਜੀ ਦੀ ਮੂਰਤੀ ਅਸੀਂ ਖੰਡਿਤ ਕੀਤੀ ਹੈ ਇਹ ਉਹ ਸ਼ਿਵ ਭਗਵਾਨ ਜੀ ਦੀ ਮੂਰਤੀ ਹੈ ਜੋ ਪਿੱਪਲ ਨੀਚੇ ਪਈ ਹੈ ਬਹੁਤ ਪੁਰਾਣੀ ਕਾਂਗਰਸ ਪਾਰਟੀ ਗੁੰਡਿਆਂ ਦੀ ਪਾਰਟੀ ਹੈ ਜੋ ਵਰਕਰਾਂ ਨੂੰ ਗੁੰਡਿਆਂ ਦੇ ਰੂਪ ਵਿੱਚ ਪਾਰਟੀ ਚ ਸ਼ਾਮਿਲ ਕੀਤਾ ਜਾਂ ਰਿਹਾ ਹੈ ਜਿਹੜੇ ਕਾਂਗਰਸ ਪਾਰਟੀ ਦੀ ਆੜ ਦੇ ਵਿੱਚ ਜੁਲਮ ਕਰਦੇ ਨੇ ਕ੍ਰਾਈਮ ਕਰਦੇ ਨੇ ਕਿਸੇ ਧਰਮ ਦੀ ਕਿਸੇ ਤਰ੍ਹਾਂ ਦੀ ਕੋਈ ਇੱਜ਼ਤ ਨਹੀਂ ਕਰਦੇ ਨਾ ਇਹਨਾਂ ਨੂੰ ਕਿਸੀ ਧਰਮ ਦੀ ਇੱਜ਼ਤ ਹੈ ਲੋਕਾਂ ਦੇ ਜਾਇਜ਼ ਪ੍ਰੋਪਰਟੀਆਂ ਤੇ ਵੀ ਧਰਮ ਦੀ ਚਾਦਰ ਪਾ ਕੇ ਦੱਬਣ ਦੀ ਕੋਸ਼ਿਸ਼ ਕਰਦੇ ਨੇ ਗੁੰਡੇ ਰਲੇ ਹੋਏ ਨੇ ਇਹ ਪਾਰਟੀ ਸਾਥ ਦਿੰਦੀ ਹੈ ਤੇ ਪੁਲਿਸ ਵਾਲਿਆਂ ਨੂੰ ਪੂਰੀ ਇਹਨਾਂ ਦੀ ਛੈਹ ਮਿਲੀ ਹੋਈ ਹੈ ਕਿਸੇ ਚੀਜ਼ ਦੀ ਇਹਨਾਂ ਨੂੰ ਨਾ ਲੇਡੀਜ ਨਾ ਬੱਚੇ,ਨਾ ਬਜ਼ੁਰਗਾਂ ਦੀ ਕੋਈ ਸ਼ਰਮ ਨਾ ਦੀ ਚੀਜ਼ ਹੈ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕੋਈ ਵੀ ਸ਼ਰਮ ਨਹੀਂ ਇਸੇ ਤਰ੍ਹਾਂ ਸਾਡੇ ਤੇ ਪੁਲਿਸ ਪ੍ਰਸ਼ਾਸਨ ਨਾਲ ਰਲ ਕੇ ਸ਼ਿਵ ਭੋਲੇ ਦੀ ਮੂਰਤੀ ਨੂੰ ਖੰਡਿਤ ਕਰਕੇ 298 3(5)DIVISION NO 7 ਦਾ FIR NO 44 ਪਰਚਾ ਦਰਜ ਕਰਾਇਆ ਕਾਨੂੰਨ ਨੂੰ ਵੀ ਨਾ ਕੁਛ ਸਮਝਦੇ ਹੋਏ ਪੁਲਿਸ ਦੀ ਮਿਲੀ ਭੁਗਤ ਨਾਲ ਸਾਡੇ ਤੇ ਝੂਠਾ ਪਰਚਾ ਦਰਜ ਕਰਾਇਆ ਵੀਡੀਓ ਚ ਸਾਫ ਪਤਾ ਲੱਗਦਾ ਸਾਡੇ ਜਾਨ ਤੋਂ ਬਾਅਦ ਸ਼ਿਵ ਭਗਵਾਨ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਕਾਂਗਰਸ ਪਾਰਟੀ ਵੱਲੋਂਮੈਂ ਪਰਮਾਤਮਾ ਅੱਗੇ ਇਹ ਅਰਦਾਸ ਕਰ ਦਾ ਹਾਂ ਹੈ ਕੀ ਹੈ ਮਾ ਭੱਦਰਕਾਲੀ ਜਿਸ ਨੇ ਇਹ ਸ਼ਿਵ ਭਗਵਾਨ ਜੀ ਦੀ ਦੀ ਮੂਰਤੀ ਨੂੰ ਖੰਡਿਤ ਕੀਤਾ ਹੈ ਉਸਦੇ ਬੱਚੇ ਕੈਂਸਰ ਦੀ ਵੀ ਭੈੜੀ ਬਿਮਾਰੀ ਤੋਂ ਕੁੱਤੇ ਦੀ ਮੌਤ ਮਰਨ ਚਾਹੇ ਕੋਈ ਰਾਜਨੀਤੀ ਰੀਡਰ ਹੈ ਚਾਹੇ ਕੋਈ ਪੁਲਿਸ ਮੁਲਾਜ਼ਮ ਹੈ ਇਨਾ ਪੈਸਾ ਲੱਗੇ ਕਿ ਪੈਸੇ ਨੂੰ ਵੀ ਭੀਖ ਮੰਗਦੇ ਫਿਰਨ ਇਲਾਜ ਲਈ ਉਸ ਦਾ ਕੱਖ ਵੀ ਨਾ ਰਹੇ ਇਹ ਉਹ ਸ਼ਿਵ ਭਗਵਾਨ ਜੀ ਦੀ ਮੂਰਤੀ ਹੈ ਜੋ ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਦੇ ਕਹਿਣ ਤੇ ਮਨੋਜ ਪਾਠਕ ਨਾਲ ਮਿਲ ਕੇ ਖੰਡਿਤ ਕਰਕੇ ਝੂਠਾ ਪਰਚਾ ਦਰਜ ਕਰਾਇਆ ਗਿਆ ਸੀ ਵਿਸ਼ਾ 1.ਦਰਖਾਸਤ ਬਰਖਿਲਾਫ ਕੀਏ ਜਾਨੇ ਇੰਨਕੁਆਰੀ ਮੁ: ਨੰ: 44 ਮਿਤੀ 1-2-2026 ਜੁਰਮ 298/3(5) ਬੀ ਐਨ ਐਸ ਥਾਣਾ ਡਵੀਜਨ ਨੰਬਰ 7 ਲੁਧਿਆਣਾ ਜੋ ਕਿ ਸਾਡੇ ਖਿਲਾਫ ਪੁਲਿਸ ਵਾਲਿਆਂ ਨੇ ਗਲਤ ਬਿਆਨੀ ਰਿਕਾਰਡ ਕਰਕੇ ਝੂਠਾ ਪਰਚਾ ਕਰ ਦਿੱਤਾ ਹੈ, ਨੂੰ ਰੱਦ ਕਰਨ ਬਾਰੇ ਬੇਨਤੀ। ( Complaint number 764207 ADCP )1
- Post by ༒♛𝔖𝔥𝔦𝔣𝔞𝔩𝔦 ♛༒꧂1