Shuru
Apke Nagar Ki App…
ਭੁਲਥ 2 ਮਈ (ਗੋਬਿੰਦ ਸੁਖੀਜਾ) ਕਸਬਾ ਭੁਲਥ ਵਿਚ ਮਜ਼ਦੂਰ ਦਿਵਸ ਮਨਾਇਆ
ਗੋਬਿੰਦ ਸੁਖੀਜਾ
ਭੁਲਥ 2 ਮਈ (ਗੋਬਿੰਦ ਸੁਖੀਜਾ) ਕਸਬਾ ਭੁਲਥ ਵਿਚ ਮਜ਼ਦੂਰ ਦਿਵਸ ਮਨਾਇਆ
More news from ਪੰਜਾਬ and nearby areas
- ਭੁਲਥ 2 ਮਈ (ਗੋਬਿੰਦ ਸੁਖੀਜਾ) ਕਸਬਾ ਭੁਲਥ ਵਿਚ ਮਜ਼ਦੂਰ ਦਿਵਸ ਮਨਾਇਆ1
- ਕਪੂਰਥਲਾ , 2 ਮਈ: ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਅਤੇ ਐੱਸ.ਐੱਸ.ਪੀ. ਗੌਰਵ ਤੂਰਾ ਵੱਲੋਂ ਅੱਜ ਸਾਂਝੇ ਤੌਰ 'ਤੇ ਨਡਾਲਾ ਤੇ ਬੇਗੋਵਾਲ ਦੀਆਂ ਕੋਪਰੇਟਿਵ ਸੁਸਾਇਟੀਆਂ ਦਾ ਦੌਰਾ ਕਰਕੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਪੁਰਜ਼ੋਰ ਅਪੀਲ ਕੀਤੀ ਗਈ। ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਪਰੇਟਿਵ ਸੁਸਾਇਟੀਆਂ ਰਾਹੀਂ ਆਧੁਨਿਕ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਨਾੜ ਨੂੰ ਸਾੜਨ ਦੀ ਬਜਾਏ ਸੁਸਾਇਟੀਆਂ ਕੋਲ ਉਪਲਬਧ ਮਸ਼ੀਨਰੀ ਦੀ ਵਰਤੋਂ ਕਰਕੇ ਇਸ ਨੂੰ ਖੇਤਾਂ ਵਿੱਚ ਹੀ ਰਲ਼ਾਉਣਾ ਯਕੀਨੀ ਬਣਾਉਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਕੋਲ ਮਲਚਰ, ਰੋਟਾਵੇਟਰ ਆਦਿ ਵਰਗੀ ਅਤਿ ਆਧੁਨਿਕ ਮਸ਼ੀਨਰੀ ਉਪਲਬਧ ਹੈ, ਜਿਸ ਦੀ ਮਦਦ ਨਾਲ ਨਾੜ ਨੂੰ ਖੇਤ ਵਿੱਚ ਹੀ ਰਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਮਸ਼ੀਨਰੀ ਸਬੰਧੀ ਕਪੂਰਥਲਾ ਲਈ ਸੰਦੀਪ ਸਿੰਘ (85271 11124) ਤੇ ਭੁਲੱਥ ਸਬ ਡਵੀਜ਼ਨ ਲਈ ਜੋਬਨਜੀਤ ਸਿੰਘ ( 89686 41990) ਨੂੰ ਨੋਡਲ ਅਫ਼ਸਰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਗ ਲਗਾਉਣ ਨਾਲ ਜਿੱਥੇ ਮਿੱਤਰ ਕੀੜੇ ਮਰ ਜਾਂਦੇ ਹਨ ਅਤੇ ਓਥੇ ਹੀ ਮਿੱਟੀ ਦੀ ਉਪਜਾਊ ਸ਼ਕਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ, ਜਿਸ ਦਾ ਸਿੱਧਾ ਅਸਰ ਅਗਲੀ ਫ਼ਸਲ ਦੇ ਝਾੜ 'ਤੇ ਪੈਂਦਾ ਹੈ। ਐੱਸ.ਐੱਸ.ਪੀ. ਗੌਰਵ ਤੂਰਾ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਅੱਗ ਲਗਾਉਣ 'ਤੇ ਪੂਰਨ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਸੈਟੇਲਾਈਟ ਰਾਹੀਂ ਹਰ ਘਟਨਾ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਖੇਤੀ ਮਸ਼ੀਨਾਂ ਦੀ ਵਰਤੋਂ ਕਰਕੇ ਨਾੜ ਦਾ ਨਿਪਟਾਰਾ ਖੇਤਾਂ ਵਿੱਚ ਹੀ ਕਰਨ। ਐੱਸ.ਐੱਸ.ਪੀ. ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਤੁਰੰਤ ਐਫ.ਆਈ.ਆਰ. ਦਰਜ ਕਰ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੌਰੇ ਦੌਰਾਨ ਨਡਾਲਾ ਦੇ ਨਜ਼ਦੀਕ ਇੱਕ ਖੇਤ ਵਿੱਚ ਨਾੜ ਨੂੰ ਲੱਗੀ ਅੱਗ ਦੇਖ ਕੇ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਤੇ ਐੱਸਐੱਸਪੀ ਗੌਰਵ ਤੂਰਾ ਨੇ ਤੁਰੰਤ ਆਪਣਾ ਕਾਫਲਾ ਰੁਕਵਾ ਮੌਕੇ 'ਤੇ ਖੜ੍ਹੇ ਹੋ ਕੇ ਅੱਗ ਬੁਝਾਉਣ ਦੇ ਕੰਮ ਦੀ ਨਿਗਰਾਨੀ ਕੀਤੀ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅੱਗ ਨੂੰ ਤੁਰੰਤ ਕਾਬੂ ਪਾਇਆ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ।2
- ਮਈ ਦਿਵਸ ਮੌਕੇ ਮਜ਼ਦੂਰਾਂ ਦਾ ਵੱਡਾ ਹੱਲਾ ਲੇਬਰ ਕੋਡਾਂ ਖ਼ਿਲਾਫ਼ ਗੱਜੀ ਆਵਾਜ਼ #Punjab24News #MayDay #LabourDay #WorkersProtest #PunjabWorkers #LabourRights #AshaWorkers #MidDayMealWorkers #RuralWorkers #LabourCode #PunjabProtest1
- ਕਪੂਰਥਲਾ ਤੋ ਗੌਰਵ ਮੜੀਆ ਦੀ ਰਿਪੋਰਟ ਲੇਬਰ ਡੇ ਮੌਕੇ ਪੰਜਾਬ ਸੈਕਟਰ ਲੇਬਰ ਯੂਨੀਅਨ ਦਾ ਸਾਲਾਨਾ ਸਮਾਗਮ ਬੜੀ ਧੂਮ ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ ਐਕਰ- ਪੰਜਾਬ ਸੈਕਟਰ ਲੇਬਰ ਯੂਨੀਅਨ ਦਾ ਸਾਲਾਨਾ ਸਮਾਗਮ ਬੜੀ ਧੂਮ ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ ਸਮਾਗ਼ਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਰਦਾਰ ਸੁਖਜਿੰਦਰ ਸਿੰਘ ਬੱਬਰ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਰਦਾਰ ਗੁਰਬਚਨ ਸਿੰਘ ਸਾਥੀਆਂ ਸਾਹਿਤ ਸ਼ਾਮਿਲ ਹੋਏ ਚੇਅਰਮੈਨ ਪੰਜਾਬ ਪ੍ਰਾਈਵੇਟ ਸੈਕਟਰ ਲੇਬਰ ਯੂਨੀਅਨ ਨਿਰਮਲ ਸਿੰਘ ਨਾਹਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਆਪਣੇ ਵਿਚਾਰ ਰੱਖੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਸ੍ਰੀ ਸੁਭਾਸ਼ ਮਕ੍ਰੰਦੀ ਜੀ ਨੇ ਵਿਚਾਰ ਰੱਖ ਦਿਆ ਕਿਹਾ ਕਿ ਸਾਨੂੰ ਸਭ ਨੂੰ ਮਜ਼ਦੂਰਾਂ ਦਾ ਸਾਥ ਦੇਣਾ ਚਾਹੀਦਾ ਹੈ ਮੁਹਿੰਦਰ ਸਿੰਘ ਬਲੇਅਰ ਮੁੱਖ ਬੁਲਾਰਾ ਪੰਜਾਬ ਐਸ ਸੀ ਮੋਰਚਾ ਬੀਜੇਪੀ ਨੇ ਕਿਹਾ ਸਾਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਸਿਧਾਂਤਾਂ ਤੋਂ ਚਲਦਿਆਂ ਮਜ਼ਦੂਰਾਂ ਨੂੰ ਜਥੇਬੰਦ ਹੋਣਾ ਚਾਹੀਦਾ ਹੈ ਪੰਜਾਬ ਪ੍ਰਾਈਵੇਟ ਸੈਕਟਰ ਲੇਬਰ ਜੂਨੀਅਨ ਦੇ ਪ੍ਰਧਾਨ ਸਰਦਾਰ ਸਤਪਾਲ ਸਿੰਘ ਫੌਜੀ ਨੇ ਮਜ਼ਦੂਰ ਵਰਗ ਇੱਕਜੁਟ ਨੌਜ਼ਵਾਨਾਂ ਦੇ ਭੱਵਿਖ ਨੂੰ ਬਚਾਉਣ ਦੀ ਅਪੀਲ ਕੀਤੀ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੇ ਆਈ ਹੋਈ ਸੰਗਤ ਨੂੰ ਸੰਬੋਧਿਤ ਕੀਤਾ ਇਸ ਮੌਕੇ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਦੇ ਜਿਲਾ ਪ੍ਰਧਾਨ ਡਾ.ਜਸਵਿੰਦਰ ਸਿੰਘ ਜਿਲਾ ਮੀਤ ਪ੍ਰਧਾਨ ਗੁਰਮੇਲ ਸਿੰਘ ਪੱਡਾ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਹੈਨੰਤ ਕੁਮਾਰ ਜੀ ਸਮਾਗ਼ਮ ਵਿੱਚ ਸ਼ਾਮਿਲ ਹੋਏ4
- ਫਗਵਾੜੇ ਪਰਿਵਾਰ ਗਿਆ ਕਿਰਿਆ ਤੇ,ਪਿੱਛੋਂ ਲੱਖਾਂ ਰੁਪਏ ਦੀ ਚੋ/ਰੀ, ਗਹਿਣੇ ਅਤੇ ਲੱਖਾ ਰੁਪਏ ਗਾਇਬ, ਪਰਿਵਾਰ ਨੂੰ ਪਿਆ ਵੱਡਾ ਘਾਟਾ #phagwaracitylive #manuchawla #mehligate #phagwaranews #phagwarakand1
- Post by The Punjab Press1
- ਭਾਜਪਾ ਦੇ ਰਾਸ਼ਟਰੀ ਸਕੱਤਰ ਅਤੇ ਪੰਜਾਬ ਸਹਿ-ਪ੍ਰਭਾਰੀ ਨਰੇਂਦਰ ਰੈਨਾ ਵੱਲੋਂ ਪੀੜਤ ਪਰਿਵਾਰ ਅਟਲ ਸ਼ਰਮਾ (ਅਸ਼ੋਕਾ ਸ਼ਿਪਸ ਵਾਲ਼ੇ)ਨਾਲ ਮੁਲਾਕਾਤ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਚੁੱਕੇ ਸਵਾਲ।1
- ਸੁੱਖਾ ਕਾਹਲਵਾਂ ਦੇ ਸਾਥੀ ਦੀ ਗੋਲੀ ਮਾਰ ਕੇ ਹੱਤਿਆ ਭੁਲਥ, 2 ਮਈ (ਗੋਬਿੰਦ ਸੁਖੀਜਾ)-ਬੀਤੀ ਰਾਤ ਜੀ.ਟੀ. ਰੋਡ ਢਿੱਲਵਾਂ ਦੇ ਰੇਲਵੇ ਫਲਾਈ ਓਵਰ ਨੇੜੇ ਪੈਂਦੇ ਇਕ ਪੈਲੇਸ ਨੇੜੇ ਇਕ ਨੌਜਵਾਨ ਦੀ ਕਾਰ ਵਿਚ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਪਤਾ ਚੱਲਿਆ ਹੈ। ਸੜਕ ਸੁਰੱਖਿਆ ਫੋਰਸ ਢਿਲਵਾਂ ਦੇ ਇੰਚਾਰਜ ਏ.ਐਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਉਹ ਸਾਥੀ ਕਰਮਚਾਰੀਆਂ ਨਾਲ ਜੀ.ਟੀ. ਰੋਡ 'ਤੇ ਰੁਟੀਨ ਗਸ਼ਤ ਕਰਦੇ ਹੋਏ ਜਦੋਂ ਉਕਤ ਪੈਲੇਸ ਨੇੜੇ ਪੁੱਜੇ ਤਾਂ ਸੜਕ ਕਿਨਾਰੇ ਖੜੀ ਇਕ ਕਾਰ ਵਿਚ ਇਕ ਨੌਜਵਾਨ ਖੂਨ ਨਾਲ ਲੱਥਪੱਥ ਡਰਾਈਵਰ ਸੀਟ 'ਤੇ ਪਿਆ ਸੀ, ਜਿਸ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਤੇ ਘਟਨਾ ਦੀ ਸੂਚਨਾ ਥਾਣਾ ਢਿਲਵਾਂ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿੱਝਰ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਜੈਰਾਮਪੁਰ ਵਜੋਂ ਹੋਈ ਹੈ, ਜੋਕਿ ਗੈਂਗਸਟਰ ਸੁੱਖਾ ਕਾਹਲਵਾਂ ਦਾ ਸਾਥੀ ਤੇ ਉਸ ਦੀ ਹੱਤਿਆ ਦੇ ਮਾਮਲੇ ਦਾ ਇਕਲੌਤਾ ਗਵਾਹ ਸੀ। ਇਸ ਸੰਬੰਧੀ ਥਾਣਾ ਢਿਲਵਾਂ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਐਸ.ਐਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ।1