ਪਿਛਲੇ ਦੋ ਸਾਲਾਂ ਤੋਂ ਚੱਲ ਰਿਹਾ ਸੀਵਰੇਜ਼ ਦਾ ਕੰਮ ਲੋਕਾਂ ਲਈ ਮੁਸੀਬਤ ਸਾਬਤ ਹੋ ਰਿਹਾ : ਨਿਮਿਸ਼ਾ ਮਹਿਤਾ ਗੜ੍ਹਸ਼ੰਕਰ, 1 ਮਈ (ਅਸ਼ਵਨੀ ਸ਼ਰਮਾ) -ਭਾਰਤੀ ਜਨਤਾ ਪਾਰਟੀ ਦੀ ਗੜ੍ਹਸ਼ੰਕਰ ਤੋਂ ਹਲਕਾ ਇੰਚਾਰਜ ਮੈਡਮ ਨਿਮਿਸ਼ਾ ਮਹਿਤਾ ਨੇ ਵਿਕਾਸ ਦੇ ਨਾਮ ਤੇ ਹਲਕਾ ਵਿਧਾਇਕ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਇਲਜਾਮ ਲਗਾਏ ਹਨ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਗਭਗ ਸਾਢੇ ਚਾਰ ਸਾਲ ਦਾ ਸਮਾਂ ਹੋ ਚੁੱਕਾ ਹੈ। ਪਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਇਹ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਦਾ ਹਲਕਾ ਵਿਧਾਇਕ ਡਿਪਟੀ ਸਪੀਕਰ ਦੇ ਅਹੁਦੇ ਤੇ ਵਿਰਾਜਮਾਨ ਹੁੰਦੇ ਹੋਏ ਵੀ ਗੜ੍ਹਸ਼ੰਕਰ ਦਾ ਵਿਕਾਸ ਕਰਵਾਉਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਸੀਵਰੇਜ਼ ਦੇ ਨਾ ਤੇ ਲੋਕਾਂ ਨਾਲ ਭੱਦਾ ਮਜ਼ਾਕ ਕੀਤਾ ਜਾ ਰਿਹਾ ਹੈ। ਕਿਉਂਕਿ ਸ਼ਹਿਰ ਦੇ ਬੀਰਮਪੁਰ ਰੋਡ ਤੇ ਪਿਛਲੇ ਕਰੀਬ ਦੋ ਸਾਲ ਤੋਂ ਸੀਵਰੇਜ਼ ਪਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਹੁਣ ਹੋਰ ਪਾਸੇ ਸੜਕਾਂ ਪੁੱਟ ਕੇ ਕੰਮ ਬੰਦ ਪਿਆ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜਿਸ ਰਫ਼ਤਾਰ ਨਾਲ ਸੀਵਰੇਜ ਪਾਇਆ ਜਾ ਰਿਹਾ ਹੈ ਉਸ ਹਿਸਾਬ ਨਾਲ ਤਾਂ ਆਉਣ ਵਾਲੇ ਦਸ ਸਾਲਾਂ ਵਿੱਚ ਵੀ ਇਹ ਪੂਰਾ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਇਸ ਨਵੇਂ ਪਾਏ ਜਾ ਰਹੇ ਸੀਵਰੇਜ਼ ਦੇ ਪਾਇਪ ਇੰਨੇਂ ਛੋਟੇ ਪਾਏ ਜਾ ਰਹੇ ਹਨ ਕਿ ਉਹ ਇਕ ਮੁਹੱਲੇ ਦਾ ਵੇਸਟਜ਼ ਪਾਣੀ ਵੀ ਨਹੀਂ ਸੰਭਾਲ ਸਕਦੇ।

- ਸ਼੍ਰੀ ਕੀਰਤਪੁਰ ਸਾਹਿਬ ਆਮ ਆਦਮੀ ਪਾਰਟੀ ਦੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸ਼੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਸਮਾਗਮਾਂ ਨੂੰ ਲੈ ਕੇ ਇਤਿਹਾਸਿਕ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਨਤਮਸਤਕ ਹੋਏ। ਸੰਸਦ ਮੈਂਬਰ ਕੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਆਏ ਹਨ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਸ਼੍ਰੀ ਕੀਰਤਪੁਰ ਸਾਹਿਬ ਦੀ ਨਗਰੀ ਨੂੰ ਵਸਾਇਆ ਸੀ। ਕੁਝ ਰੁਝੇਵਿਆਂ ਕਾਰਨ ਉਹ ਪਹਿਲਾਂ ਨਹੀਂ ਆ ਸਕੇ, ਪਰ ਅੱਜ ਆ ਕੇ ਅਕਾਲ ਪੁਰਖ ਦਾ ਓਟ-ਆਸਰਾ ਲਿਆ ਹੈ। ਭਾਜਪਾ ਵਿੱਚ ਜਾਣ ਵਾਲੇ ਸੱਤ ਸੰਸਦ ਮੈਂਬਰਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਉਹਨਾਂ ਦਾ ਨਿੱਜੀ ਫੈਸਲਾ ਹੈ, ਪਰ ਨਾਲ ਹੀ ਇਹ ਵੀ ਕਿਹਾ ਕਿ ਉਹਨਾਂ ਦਾ ਕੋਈ ਵੱਡਾ ਲੋਕ ਆਧਾਰ ਨਹੀਂ ਸੀ। ਸੰਸਦ ਮੈਂਬਰ ਸੰਦੀਪ ਪਾਠਕ ਤੇ ਦਰਜ ਮਾਮਲੇ ਸਬੰਧੀ ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਪਹਿਲਾਂ ਹੀ ਜਾਂਚ ਚੱਲ ਰਹੀ ਸੀ ਅਤੇ ਇਸ ਵਿੱਚ ਕੋਈ ਬਦਲਾਖੋਰੀ ਦੀ ਨੀਤੀ ਨਹੀਂ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ 2027 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਬਹੁਮਤ ਨਾਲ ਦੁਬਾਰਾ ਸੱਤਾ ਵਿੱਚ ਆਵੇਗੀ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਨਾਂ ਭੇਦਭਾਵ ਸੂਬੇ ਦੇ ਵਿਕਾਸ ਲਈ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੀ ਟੋਲ ਐਂਟਰੀ ਸਬੰਧੀ ਉਨ੍ਹਾਂ ਕਿਹਾ ਕਿ ਇਹ ਨਹੀਂ ਹੋਣਾ ਚਾਹੀਦਾ। ਜੇਕਰ ਜਥੇਬੰਦੀਆਂ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਮਾਮਲਾ ਦਿੰਦੀਆਂ ਹਨ ਤਾਂ ਉਹ ਆਗਾਮੀ ਲੋਕ ਸਭਾ ਸੈਸ਼ਨ ਵਿੱਚ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਮਿਲਣਗੇ, ਤਾਂ ਜੋ ਕੌਮੀ ਮਾਰਗਾਂ ਤੇ ਹਿਮਾਚਲ ਸਰਕਾਰ ਵੱਲੋਂ ਲਗਾਏ ਟੋਲ ਟੈਕਸ ਖਤਮ ਕਰਵਾਏ ਜਾ ਸਕਣ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਇੱਕ ਵੱਡਾ ਹਸਪਤਾਲ ਬਣਾਉਣ ਲਈ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੂੰ ਮਿਲੇ ਹਨ, ਤਾਂ ਜੋ ਇਸ ਹਲਕੇ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਹੋ ਸਕੇ। ਤੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਸੈਨਿਕ ਸਕੂਲ ਬਣਾਉਣ ਬਾਰੇ ਵੀ ਵਿਚਾਰ ਚੱਲ ਰਿਹਾ ਹੈ। ਸਤਲੁਜ ਦਰਿਆ ਦੇ ਨਹਿਰੀਕਰਨ ਸਬੰਧੀ ਉਨ੍ਹਾਂ ਕਿਹਾ ਕਿ ਉਹਨਾਂ ਦਾ ਹਲਕਾ ਜ਼ਿਆਦਾਤਰ ਸਤਲੁਜ ਦਰਿਆ ਦੇ ਪ੍ਰਭਾਵ ਹੇਠ ਰਹਿੰਦਾ ਹੈ। ਹੜ੍ਹਾਂ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੰਮ ਚੱਲ ਰਹੇ ਹਨ ਅਤੇ ਪੱਕੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ।1
- ਫਗਵਾੜੇ ਪਰਿਵਾਰ ਗਿਆ ਕਿਰਿਆ ਤੇ,ਪਿੱਛੋਂ ਲੱਖਾਂ ਰੁਪਏ ਦੀ ਚੋ/ਰੀ, ਗਹਿਣੇ ਅਤੇ ਲੱਖਾ ਰੁਪਏ ਗਾਇਬ, ਪਰਿਵਾਰ ਨੂੰ ਪਿਆ ਵੱਡਾ ਘਾਟਾ #phagwaracitylive #manuchawla #mehligate #phagwaranews #phagwarakand1
- ਸੰਦੀਪ ਸ਼ਰਮਾ ਸ਼੍ਰੀ ਅਨੰਦਪੁਰ ਸਾਹਿਬ ਇੱਕ ਪਾਸੇ ਸ੍ਰੀ ਅਨੰਦਪੁਰ ਸਾਹਿਬ ਧਾਰਮਿਕ ਨਗਰੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਹ ਦਰਜਾ ਵਿਧਾਨ ਸਭਾ ਵਿੱਚ ਵੀ ਪਾਸ ਕੀਤਾ ਗਿਆ ਸੀ। ਪਰ ਜੇ ਮੌਕੇ ਦੀ ਹਕੀਕਤ ਵੇਖੀ ਜਾਵੇ ਤਾਂ ਆਨੰਦਪੁਰ ਸਾਹਿਬ ਵਿੱਚ ਨਸ਼ਾ ਅਤੇ ਨਸ਼ੇ ਦੀ ਹਾਲਤ ਵਿੱਚ ਘੁੰਮਦੇ ਲੋਕ ਆਮ ਤੌਰ ’ਤੇ ਦਿਖਾਈ ਦੇ ਜਾਂਦੇ ਹਨ। ਤਾਜ਼ਾ ਮਾਮਲਾ ਤਖ਼ਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਂਦੇ ਰਸਤੇ ਨਾਲ ਜੁੜਿਆ ਹੈ, ਜਿੱਥੇ ਪੰਜਾਬ ਸਰਕਾਰ ਵੱਲੋਂ ਹੈਰੀਟੇਜ ਸਟਰੀਟ ਬਣਾਈ ਜਾਣੀ ਸੀ। ਉੱਥੇ ਇੱਕ ਪ੍ਰਵਾਸੀ ਵਿਅਕਤੀ ਸ਼ਰਾਬ ਦੇ ਨਸ਼ੇ ਵਿੱਚ ਸੜਕ ਉੱਪਰ ਡਿੱਗਿਆ ਹੋਇਆ ਨਜ਼ਰ ਆਇਆ, ਜਿਸ ਨੇ ਪਵਿੱਤਰ ਸ਼ਹਿਰ ਦੀ ਮਰਯਾਦਾ ਅਤੇ ਪ੍ਰਸ਼ਾਸਨਕ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।1
- ਮਿੰਨਤਾਂ ਕਰਦਾ ਰਿਹਾ ਰੇਹੜੀ ਵਾਲਾ ਪਰ ਸਾਹਬ ਨੂੰ ਤਰਸ ਨੀ ਆਯਾ1
- Post by ਪ੍ਰਦੀਪ ਧੀਮਾਨ1
- ਫਿਲੌਰ ਤੁਲੀ ਕੋਲਡ ਡਰਿੰਕ ਵਾਲੇ ਕੁਲਦੀਪ ਸਿੰਘ ਜੌਲੀ ਦੀ ਇਕ ਸੜਕ ਹਾਦਸੇ ਵਿੱਚ ਮੌਤ1
- Post by User90681
- ਨਿਹੰਗ ਸਿੰਘ ਫੌਜਾਂ ਦਾ ਪੰਜਾਬ ਸਰਕਾਰ ਨੂੰ ਅਲਟੀਮੇਟਮ – 7 ਦਿਨਾਂ ਵਿੱਚ ਰੈਸੀਪਰੋਕਲ ਟੈਕਸ ਲਗਾਓ, ਨਹੀਂ ਤਾਂ ਅਸੀਂ ਲਗਾਵਾਂਗੇ,,, । ਕੀਰਤਪੁਰ ਸਾਹਿਬ / ਮੋੜਾ ਟੋਲ ਪਲਾਜਾ ਪੰਜਾਬ ਅਤੇ ਹਿਮਾਚਲ ਵਿਚਾਲੇ ਚੱਲ ਰਹੇ ਐਂਟਰੀ ਟੈਕਸ ਮਸਲੇ ‘ਤੇ ਹੁਣ ਮਾਹੌਲ ਹੋਰ ਗਰਮ ਹੋ ਗਿਆ ਹੈ। ਨਿਹੰਗ ਸਿੰਘ ਫੌਜਾਂ ਵੱਲੋਂ ਪੰਜਾਬ ਸਰਕਾਰ ਨੂੰ ਸਿੱਧਾ ਅਲਟੀਮੇਟਮ ਦੇ ਦਿੱਤਾ ਗਿਆ ਹੈ। ਮੋੜਾ ਟੋਲ ਪਲਾਜਾ ‘ਤੇ ਇਕੱਠੇ ਹੋਏ ਨਿਹੰਗ ਸਿੰਘਾਂ ਦੇ ਵੱਡੇ ਜੱਥੇ ਨੇ ਬਾਬਾ ਅੱਛਰ ਸਿੰਘ ਦੀ ਅਗਵਾਈ ਹੇਠ ਐਲਾਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸੱਤ ਦਿਨਾਂ ਅੰਦਰ ਰੈਸੀਪਰੋਕਲ ਟੈਕਸ ਨਹੀਂ ਲਗਾਇਆ ਤਾਂ ਫੌਜਾਂ ਖੁਦ ਮੋਰਚਾ ਸੰਭਾਲਣਗੀਆਂ। ਬਾਬਾ ਅੱਛਰ ਸਿੰਘ ਨੇ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਪੰਜਾਬ ਤੋਂ ਜਾਣ ਵਾਲੇ ਯਾਤਰੀਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਵਾਧੂ ਟੈਕਸ ਵਸੂਲੀ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਸਮੇਂ ਸਿਰ ਫੈਸਲਾ ਨਾ ਕੀਤਾ ਤਾਂ ਨਿਹੰਗ ਸਿੰਘ ਫੌਜਾਂ ਆਪਣੇ ਘੋੜਿਆਂ, ਗੱਡਿਆਂ ਅਤੇ ਹੋਰ ਸਾਧਨਾਂ ਸਮੇਤ ਹਿਮਾਚਲ ਦੇ ਸਾਰੇ ਬਾਰਡਰਾਂ ‘ਤੇ ਛਾਉਣੀਆਂ ਲਗਾ ਦੇਣਗੀਆਂ। ਤੇ ਹਿਮਾਚਲ ਨੰਬਰ ਗੱਡੀਆਂ ਤੋਂ ਉਨਾ ਹੀ ਟੈਕਸ ਵਸੂਲਿਆ ਜਾਵੇਗਾ ਜਿੰਨਾ ਕਿ ਹਿਮਾਚਲ ਸਰਕਾਰ ਪੰਜਾਬ ਦੀ ਗੱਡੀਆਂ ਚੋਂ ਵਸੂਲ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਇਹ ਸੰਘਰਸ਼ ਸਿਰਫ਼ ਟੈਕਸ ਦਾ ਮਸਲਾ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦੀ ਇੱਜ਼ਤ ਅਤੇ ਹੱਕਾਂ ਨਾਲ ਜੁੜਿਆ ਹੋਇਆ ਹੈ। “ਅਸੀਂ ਆਪਣੇ ਯਾਤਰੀਆਂ ਨਾਲ ਹੋ ਰਹੀ ਗੁੰਡਾਗਰਦੀ ਨੂੰ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕਰਾਂਗੇ,” ਉਹਨਾਂ ਦ੍ਰਿੜਤਾ ਨਾਲ ਕਿਹਾ। ਇਸ ਐਲਾਨ ਤੋਂ ਬਾਅਦ ਇਲਾਕੇ ‘ਚ ਹਲਚਲ ਤੇਜ਼ ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ‘ਚ ਇਹ ਮਸਲਾ ਹੋਰ ਵੱਡਾ ਰੂਪ ਧਾਰ ਸਕਦਾ ਹੈ। ਹੁਣ ਸਾਰੀਆਂ ਨਿਗਾਹਾਂ ਪੰਜਾਬ ਸਰਕਾਰ ਦੇ ਅਗਲੇ ਕਦਮ ‘ਤੇ ਟਿਕੀਆਂ ਹੋਈਆਂ ਹਨ। ਤਸਵੀਰ ,,,,ਸਰਕਾਰ ਨੂੰ ਤੁਰੰਤ ਐਂਟਰੀ ਟੈਕਸ ਰੱਦ ਕਰਨ ਤੇ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਦੀ ਗੱਲਬਾਤ ਦੌਰਾਨ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨਾਲ ਬਾਬਾ ਅੱਛਰ ਸਿੰਘ ਸੱਤ ਦਿਨਾਂ ਬਾਅਦ ਰੈਸੀ ਪ੍ਰੋਪਰ ਟੈਕਸ ਲਾਉਣ ਦਾ ਐਲਾਨ ਕਰਦੇ ਹੋਏ।3