Shuru
Apke Nagar Ki App…
ਪਿੰਡ ਚੀਕਣਾ ਵਿੱਚ ਸਰਪੰਚ ਗੋਪਾਲ ਸਿੰਘ ਦਾ ਸੱਦਾ — ਸਾਬਕਾ ਡੀਆਈਜੀ ਦਲਜੀਤ ਸਿੰਘ ਰਾਣਾ ਦੇ ਹੱਕ ‘ਚ ਪਿੰਡ ਵਾਸੀ ਹੋਣ ਇਕੱਠੇ
ਪ੍ਰਦੀਪ ਧੀਮਾਨ
ਪਿੰਡ ਚੀਕਣਾ ਵਿੱਚ ਸਰਪੰਚ ਗੋਪਾਲ ਸਿੰਘ ਦਾ ਸੱਦਾ — ਸਾਬਕਾ ਡੀਆਈਜੀ ਦਲਜੀਤ ਸਿੰਘ ਰਾਣਾ ਦੇ ਹੱਕ ‘ਚ ਪਿੰਡ ਵਾਸੀ ਹੋਣ ਇਕੱਠੇ
More news from ਪੰਜਾਬ and nearby areas
- Post by ਪ੍ਰਦੀਪ ਧੀਮਾਨ1
- ਅੱਜ ਸਨੇਟਾ ਵਿਖੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਲੋਕ ਮਿਲਣੀ ਮੌਕੇ ਇੱਕ ਲੜਕੀ ਨੂੰ ਸ ਮਾਨ ਵੱਲੋਂ ਬੋਲਣ ਲਈ ਮਾਈਕ ਦਿੱਤਾ ਗਿਆ।ਉਸ ਲੜਕੀ ਨੇ ਆਪਣੇ ਘਰ ਤੋਂ ਚਿੱਟੇ ਨੇ ਕੀਤੀ ਬਰਬਾਦੀ ਦੀ ਗੱਲ ਸ਼ੁਰੂ ਕੀਤੀ ਅਤੇ ਲੋਕਾਂ ਵਿਚਕਾਰ ਖੜੀ ਹੋ ਕੇ ਕਈ ਸਵਾਲੀਆ ਚਿੰਨ੍ਹ ਸਰਕਾਰ ਨੂੰ ਲਗਾ ਗਈ।ਤੁਸੀ ਵੀ ਸੁਣੋ ਕੀ ਕਿਹਾ ਇਸ ਲੜਕੀ ਨੇ ਭਰੇ ਪੰਡਾਲ ਵਿੱਚ ਖੜ੍ਹੇ ਹੋ ਕੇ,,, ਮੁੱਖ ਮੰਤਰੀ ਪੰਜਾਬ ਦੇ ਸਾਹਮਣੇ,,,1
- ਸ਼੍ਰੀ ਕੀਰਤਪੁਰ ਸਾਹਿਬ ਆਮ ਆਦਮੀ ਪਾਰਟੀ ਦੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸ਼੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਸਮਾਗਮਾਂ ਨੂੰ ਲੈ ਕੇ ਇਤਿਹਾਸਿਕ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਨਤਮਸਤਕ ਹੋਏ। ਸੰਸਦ ਮੈਂਬਰ ਕੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਆਏ ਹਨ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਸ਼੍ਰੀ ਕੀਰਤਪੁਰ ਸਾਹਿਬ ਦੀ ਨਗਰੀ ਨੂੰ ਵਸਾਇਆ ਸੀ। ਕੁਝ ਰੁਝੇਵਿਆਂ ਕਾਰਨ ਉਹ ਪਹਿਲਾਂ ਨਹੀਂ ਆ ਸਕੇ, ਪਰ ਅੱਜ ਆ ਕੇ ਅਕਾਲ ਪੁਰਖ ਦਾ ਓਟ-ਆਸਰਾ ਲਿਆ ਹੈ। ਭਾਜਪਾ ਵਿੱਚ ਜਾਣ ਵਾਲੇ ਸੱਤ ਸੰਸਦ ਮੈਂਬਰਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਉਹਨਾਂ ਦਾ ਨਿੱਜੀ ਫੈਸਲਾ ਹੈ, ਪਰ ਨਾਲ ਹੀ ਇਹ ਵੀ ਕਿਹਾ ਕਿ ਉਹਨਾਂ ਦਾ ਕੋਈ ਵੱਡਾ ਲੋਕ ਆਧਾਰ ਨਹੀਂ ਸੀ। ਸੰਸਦ ਮੈਂਬਰ ਸੰਦੀਪ ਪਾਠਕ ਤੇ ਦਰਜ ਮਾਮਲੇ ਸਬੰਧੀ ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਪਹਿਲਾਂ ਹੀ ਜਾਂਚ ਚੱਲ ਰਹੀ ਸੀ ਅਤੇ ਇਸ ਵਿੱਚ ਕੋਈ ਬਦਲਾਖੋਰੀ ਦੀ ਨੀਤੀ ਨਹੀਂ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ 2027 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਬਹੁਮਤ ਨਾਲ ਦੁਬਾਰਾ ਸੱਤਾ ਵਿੱਚ ਆਵੇਗੀ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਨਾਂ ਭੇਦਭਾਵ ਸੂਬੇ ਦੇ ਵਿਕਾਸ ਲਈ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੀ ਟੋਲ ਐਂਟਰੀ ਸਬੰਧੀ ਉਨ੍ਹਾਂ ਕਿਹਾ ਕਿ ਇਹ ਨਹੀਂ ਹੋਣਾ ਚਾਹੀਦਾ। ਜੇਕਰ ਜਥੇਬੰਦੀਆਂ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਮਾਮਲਾ ਦਿੰਦੀਆਂ ਹਨ ਤਾਂ ਉਹ ਆਗਾਮੀ ਲੋਕ ਸਭਾ ਸੈਸ਼ਨ ਵਿੱਚ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਮਿਲਣਗੇ, ਤਾਂ ਜੋ ਕੌਮੀ ਮਾਰਗਾਂ ਤੇ ਹਿਮਾਚਲ ਸਰਕਾਰ ਵੱਲੋਂ ਲਗਾਏ ਟੋਲ ਟੈਕਸ ਖਤਮ ਕਰਵਾਏ ਜਾ ਸਕਣ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਇੱਕ ਵੱਡਾ ਹਸਪਤਾਲ ਬਣਾਉਣ ਲਈ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੂੰ ਮਿਲੇ ਹਨ, ਤਾਂ ਜੋ ਇਸ ਹਲਕੇ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਹੋ ਸਕੇ। ਤੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਸੈਨਿਕ ਸਕੂਲ ਬਣਾਉਣ ਬਾਰੇ ਵੀ ਵਿਚਾਰ ਚੱਲ ਰਿਹਾ ਹੈ। ਸਤਲੁਜ ਦਰਿਆ ਦੇ ਨਹਿਰੀਕਰਨ ਸਬੰਧੀ ਉਨ੍ਹਾਂ ਕਿਹਾ ਕਿ ਉਹਨਾਂ ਦਾ ਹਲਕਾ ਜ਼ਿਆਦਾਤਰ ਸਤਲੁਜ ਦਰਿਆ ਦੇ ਪ੍ਰਭਾਵ ਹੇਠ ਰਹਿੰਦਾ ਹੈ। ਹੜ੍ਹਾਂ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੰਮ ਚੱਲ ਰਹੇ ਹਨ ਅਤੇ ਪੱਕੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ।1
- Mohali ke Jaumpur mein hua Mausam kharab garmi Se Mila Rahat Punjab1
- ਸੰਦੀਪ ਸ਼ਰਮਾ ਸ਼੍ਰੀ ਅਨੰਦਪੁਰ ਸਾਹਿਬ ਇੱਕ ਪਾਸੇ ਸ੍ਰੀ ਅਨੰਦਪੁਰ ਸਾਹਿਬ ਧਾਰਮਿਕ ਨਗਰੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਹ ਦਰਜਾ ਵਿਧਾਨ ਸਭਾ ਵਿੱਚ ਵੀ ਪਾਸ ਕੀਤਾ ਗਿਆ ਸੀ। ਪਰ ਜੇ ਮੌਕੇ ਦੀ ਹਕੀਕਤ ਵੇਖੀ ਜਾਵੇ ਤਾਂ ਆਨੰਦਪੁਰ ਸਾਹਿਬ ਵਿੱਚ ਨਸ਼ਾ ਅਤੇ ਨਸ਼ੇ ਦੀ ਹਾਲਤ ਵਿੱਚ ਘੁੰਮਦੇ ਲੋਕ ਆਮ ਤੌਰ ’ਤੇ ਦਿਖਾਈ ਦੇ ਜਾਂਦੇ ਹਨ। ਤਾਜ਼ਾ ਮਾਮਲਾ ਤਖ਼ਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਂਦੇ ਰਸਤੇ ਨਾਲ ਜੁੜਿਆ ਹੈ, ਜਿੱਥੇ ਪੰਜਾਬ ਸਰਕਾਰ ਵੱਲੋਂ ਹੈਰੀਟੇਜ ਸਟਰੀਟ ਬਣਾਈ ਜਾਣੀ ਸੀ। ਉੱਥੇ ਇੱਕ ਪ੍ਰਵਾਸੀ ਵਿਅਕਤੀ ਸ਼ਰਾਬ ਦੇ ਨਸ਼ੇ ਵਿੱਚ ਸੜਕ ਉੱਪਰ ਡਿੱਗਿਆ ਹੋਇਆ ਨਜ਼ਰ ਆਇਆ, ਜਿਸ ਨੇ ਪਵਿੱਤਰ ਸ਼ਹਿਰ ਦੀ ਮਰਯਾਦਾ ਅਤੇ ਪ੍ਰਸ਼ਾਸਨਕ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।1
- ਦੋਰਾਹਾ ਚ ਸਾਬਕਾ ਕੌਂਸਲਰ ਨੇ ਪੱਪੂ ਪ੍ਰਧਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਪਾਣੀ ਦੀ ਨਿਕਾਸੀ ਦਾ ਚੁੱਕਿਆ ਮੁੱਦਾ1
- Post by BBNEWS (JASWINDER JEET SINGH G1
- Post by ਪ੍ਰਦੀਪ ਧੀਮਾਨ1