logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਡਿਪਟੀ ਕਮਿਸ਼ਨਰ ਵਲੋਂ ਕਣਕ ਦੀ ਨਾੜ ਨੂੰ ਅੱਗ ਨਾ ਲਾਉਣ ਦੀ ਅਪੀਲ • ਕੰਟਰੋਲ ਰੂਮ ਦਾ ਨੰਬਰ ਜਾਰੀ ਤੇ ਨਿਗਰਾਨੀ ਲਈ ਵਿਸ਼ੇਸ਼ ਟੀਮਾਂ ਦਾ ਗਠਨ • • ਉਲੰਘਣਾ ਕਰਨ ਵਾਲਿਆਂ ‘ਤੇ ਹੋਵੇਗੀ ਸਖਤ ਕਾਰਵਾਈ: ਅਕਾਸ਼ ਬਾਂਸਲ • ਕਪੂਰਥਲਾ,20 ਅਪ੍ਰੈਲ: ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਮਨੁੱਖੀ ਸਿਹਤ ਦੀ ਰਾਖੀ ਲਈ ਕਿਸਾਨਾਂ ਨੂੰ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਦੀ ਪੁਰਜ਼ੋਰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਗ ਲਗਾਉਣ ਨਾਲ ਜਿੱਥੇ ਹਵਾ ਪ੍ਰਦੂਸ਼ਿਤ ਹੁੰਦੀ ਹੈ, ਉੱਥੇ ਹੀ ਪਸ਼ੂ-ਪੰਛੀਆਂ ਅਤੇ ਮਿੱਤਰ ਕੀੜਿਆਂ ਦੇ ਖਤਮ ਹੋਣ ਨਾਲ ਕੁਦਰਤੀ ਚੱਕਰ ਨੂੰ ਵੀ ਵੱਡਾ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪੱਧਰ 'ਤੇ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਨਾੜ ਨੂੰ ਖੇਤਾਂ ਵਿੱਚ ਹੀ ਵਾਹ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਈ ਜਾ ਸਕੇ। ਡਿਪਟੀ ਕਮਿਸ਼ਨਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾੜ ਨੂੰ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਪੂਰਥਲਾ, ਫਗਵਾੜਾ, ਭੁਲੱਥ ਅਤੇ ਸੁਲਤਾਨਪੁਰ ਲੋਧੀ ਵਿਖੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀਆਂ ਵਿਸ਼ੇਸ਼ ਉਡਣ ਦਸਤਾ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ 24 ਘੰਟੇ ਮੁਸਤੈਦ ਰਹਿਣਗੀਆਂ ਅਤੇ ਸੂਚਨਾ ਮਿਲਣ 'ਤੇ ਤੁਰੰਤ ਕਾਰਵਾਈ ਯਕੀਨੀ ਬਣਾਉਣਗੀਆਂ। ਉਨ੍ਹਾਂ ਦੱਸਿਆ ਕਿ ਕਿਸੇ ਵੀ ਐਮਰਜੈਂਸੀ ਜਾਂ ਅੱਗ ਲੱਗਣ ਦੀ ਸੂਚਨਾ ਦੇਣ ਲਈ ਫਾਇਰ ਬ੍ਰਿਗੇਡ ਦੇ ਕੰਟਰੋਲ ਰੂਮ ਨੰਬਰ 01822-232333 ਜਾਂ 101 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਬ-ਡਵੀਜ਼ਨ ਪੱਧਰ 'ਤੇ ਤਾਇਨਾਤ ਟੀਮਾਂ ਵਿਚ ਕਪੂਰਥਲਾ ਸਬਡਵੀਜ਼ਨ ਲਈ ਤਹਿਸੀਲਦਾਰ ਵਿਜੇ ਕੁਮਾਰ ਅਹੀਰ (94172-95320), ਡੀ.ਐਸ.ਪੀ. ਡਾ. ਸ਼ੀਤਲ ਸਿੰਘ (88473-00951) ਅਤੇ ਐਸ.ਐਫ.ਓ. ਹਰਪ੍ਰੀਤ ਸਿੰਘ (83606-46288),ਫਗਵਾੜਾ ਦੇ ਲਈ ਨਾਇਬ ਤਹਿਸੀਲਦਾਰ ਵਰਿੰਦਰ ਭਾਟੀਆ (84371-23123), ਇੰਸਪੈਕਟਰ ਅਮਨਦੀਪ ਕੌਰ (98765-24894) ਅਤੇ ਏ.ਡੀ.ਐਫ.ਓ. ਮਨਿੰਦਰ ਸਿੰਘ (99712-03158), ਭੁਲੱਥ ਦੇ ਲਈ ਤਹਿਸੀਲਦਾਰ ਵਰਿੰਦਰ ਭਾਟੀਆ (84371-23123) ਤੇ ਸੰਦੀਪ ਸਿੰਘ (84278-94411) ਅਤੇ ਸੁਲਤਾਨਪੁਰ ਲੋਧੀ ਲਈ ਤਹਿਸੀਲਦਾਰ ਵਿਜੈ ਕੁਮਾਰ ਅਹੀਰ (94172-95320), ਐਸ.ਪੀ. ਧਰਿੰਦਰ ਵਰਮਾ (80058-51623) ਅਤੇ ਵਿਸ਼ਾਲ (88377-67893) ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਧੇਰੇ ਜਾਣਕਾਰੀ ਅਤੇ ਮਸ਼ੀਨਰੀ ਦੀ ਸਹਾਇਤਾ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਨ।

4 hrs ago
user_ਹਰਜਿੰਦਰ ਸਿੰਘ ਢਿੱਲਵਾਂ
ਹਰਜਿੰਦਰ ਸਿੰਘ ਢਿੱਲਵਾਂ
Kapurthala, Punjab•

More news from Punjab and nearby areas
  • ਵਿਸਾਖੀ ਮੌਕੇ ਵਿਸ਼ਾਲ ਗੁਰਮਤ ਸਮਾਗਮ | ਅਖੰਡ ਪਾਠ ਭੋਗ ਤੇ ਕੀਰਤਨ ਨਾਲ ਨਿਹਾਲ ਹੋਈਆਂ ਸੰਗਤਾਂ | Punjab 24 News | . #Vaisakhi2026 #KhalsaSajnaDiwas #GurmatSamagam #AkhandPath #KirtanDarbar #WaheguruJi #Sikhism #PunjabNews #Jalandhar #VaisakhiCelebration #ReligiousEvent #SikhCommunity #SpiritualVibes #GurbaniKirtan #PunjabUpdates
    1
    ਵਿਸਾਖੀ ਮੌਕੇ ਵਿਸ਼ਾਲ ਗੁਰਮਤ ਸਮਾਗਮ | ਅਖੰਡ ਪਾਠ ਭੋਗ ਤੇ ਕੀਰਤਨ ਨਾਲ ਨਿਹਾਲ ਹੋਈਆਂ ਸੰਗਤਾਂ | Punjab 24 News |
.
#Vaisakhi2026 #KhalsaSajnaDiwas #GurmatSamagam #AkhandPath #KirtanDarbar #WaheguruJi #Sikhism #PunjabNews #Jalandhar #VaisakhiCelebration #ReligiousEvent #SikhCommunity #SpiritualVibes #GurbaniKirtan #PunjabUpdates
    user_Punjab 24 News
    Punjab 24 News
    Media Jalandhar - I, Punjab•
    28 min ago
  • ਭੁਲਥ 20 ਅਪ੍ਰੈਲ (ਗੋਬਿੰਦ ਸੁਖੀਜਾ) ਕਸਬਾ ਨਡਾਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ
    1
    ਭੁਲਥ 20 ਅਪ੍ਰੈਲ (ਗੋਬਿੰਦ ਸੁਖੀਜਾ)
ਕਸਬਾ ਨਡਾਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ
    user_ਗੋਬਿੰਦ ਸੁਖੀਜਾ
    ਗੋਬਿੰਦ ਸੁਖੀਜਾ
    Advertising agency ਭੁਲੱਥ, ਕਪੂਰਥਲਾ, ਪੰਜਾਬ•
    10 min ago
  • Post by Ravinder Singh
    1
    Post by Ravinder Singh
    user_Ravinder Singh
    Ravinder Singh
    ਨਕੋਦਰ, ਜਲੰਧਰ, ਪੰਜਾਬ•
    4 hrs ago
  • Post by Lalankumar
    1
    Post by Lalankumar
    user_Lalankumar
    Lalankumar
    Farmer Urmar Tanda•
    6 hrs ago
  • Post by Man24punjabi
    1
    Post by Man24punjabi
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    22 hrs ago
  • ਪੀਣ ਵਾਲੇ ਗੰ'ਦੇ ਪਾਣੀ ਨੂੰ ਲੈ ਕੇ ਬੀਜੇਪੀ ਆਗੂਆਂ ਵੱਲੋ ਪੰਜਾਬ ਸਰਕਾਰ ਖਿਲਾਫ ਕੀਤਾ ਗਿਆ ਰੋਸ ਪ੍ਰਦਰਸ਼ਨ।
    1
    ਪੀਣ ਵਾਲੇ ਗੰ'ਦੇ ਪਾਣੀ ਨੂੰ ਲੈ ਕੇ ਬੀਜੇਪੀ ਆਗੂਆਂ ਵੱਲੋ ਪੰਜਾਬ ਸਰਕਾਰ ਖਿਲਾਫ ਕੀਤਾ ਗਿਆ ਰੋਸ ਪ੍ਰਦਰਸ਼ਨ।
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    1 hr ago
  • DINANAGAR ਵਿਖੇ ਇਤਿਹਾਸਿਕ ਇਮਾਰਤਾਂ ਤੇ ਭੂ ਮਾਫੀਆ ਦਾ ਕਬਜ਼ਾ। ਕੀ ਹੈ ਪੂਰਾ ਮਾਮਲਾ ਤੁਸੀਂ ਵੀ ਦੇਖੋ ਵੀਡੀਓ
    1
    DINANAGAR ਵਿਖੇ ਇਤਿਹਾਸਿਕ ਇਮਾਰਤਾਂ ਤੇ ਭੂ ਮਾਫੀਆ ਦਾ ਕਬਜ਼ਾ।
ਕੀ ਹੈ ਪੂਰਾ ਮਾਮਲਾ ਤੁਸੀਂ ਵੀ ਦੇਖੋ ਵੀਡੀਓ
    user_YG TV PUNJAB
    YG TV PUNJAB
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
  • ਕੇਂਦਰੀ ਮੰਤਰੀ Manohar Lal Khattar ਦੀ ਜਲੰਧਰ ਤੋਂ ਪ੍ਰੈਸ ਵਾਰਤਾ | Punjab 24 News | Jalandhar News | . #ManoharLalKhattar #JalandharNews #PunjabNews #PressConference #CentralMinister #BJP #PunjabPolitics #BreakingNews #LatestNews #IndiaNews #PoliticalUpdate #MediaBriefing #Punjab24News #JalandharUpdate #TrendingNow
    1
    ਕੇਂਦਰੀ ਮੰਤਰੀ Manohar Lal Khattar ਦੀ ਜਲੰਧਰ ਤੋਂ ਪ੍ਰੈਸ ਵਾਰਤਾ | Punjab 24 News | Jalandhar News |
.
#ManoharLalKhattar #JalandharNews #PunjabNews #PressConference #CentralMinister #BJP #PunjabPolitics #BreakingNews #LatestNews #IndiaNews #PoliticalUpdate #MediaBriefing #Punjab24News #JalandharUpdate #TrendingNow
    user_Punjab 24 News
    Punjab 24 News
    Media Jalandhar - I, Punjab•
    4 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.