Shuru
Apke Nagar Ki App…
ਬਰਨਾਲਾ ਲਾਠੀਚਾਰਜ ਪੀੜਤਾ ਨੂੰ ਮਿਲੇ ਸੁਖਬੀਰ ਬਾਦਲ ਨੇ ਦਿੱਤਾ ਅੱਗੇ ਹੋ ਕੇ ਇਨਸਾਫ ਦਿਵਾਉਣ ਦਾ ਭਰੋਸਾ
Gurpreet Singh
ਬਰਨਾਲਾ ਲਾਠੀਚਾਰਜ ਪੀੜਤਾ ਨੂੰ ਮਿਲੇ ਸੁਖਬੀਰ ਬਾਦਲ ਨੇ ਦਿੱਤਾ ਅੱਗੇ ਹੋ ਕੇ ਇਨਸਾਫ ਦਿਵਾਉਣ ਦਾ ਭਰੋਸਾ
More news from ਪੰਜਾਬ and nearby areas
- ਬਰਨਾਲਾ ਲਾਠੀਚਾਰਜ ਪੀੜਤਾ ਨੂੰ ਮਿਲੇ ਸੁਖਬੀਰ ਬਾਦਲ ਨੇ ਦਿੱਤਾ ਅੱਗੇ ਹੋ ਕੇ ਇਨਸਾਫ ਦਿਵਾਉਣ ਦਾ ਭਰੋਸਾ1
- ਜੇਕਰ ਤੁਸੀਂ ਸਿਹਤ ਨਾਲ ਜੁੜੀਆਂ ਸਮੱਸਿਆਵਾਂ, ਬਿਮਾਰੀਆਂ ਤੋਂ ਬਚਾਅ, ਘਰੇਲੂ ਨੁਸਖਿਆਂ, ਸਿਹਤਮੰਦ ਜੀਵਨਸ਼ੈਲੀ ਅਤੇ ਰੋਜ਼ਾਨਾ ਹੈਲਥ ਟਿਪਸ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਅੱਜ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਬੈੱਲ ਨੂੰ ਜ਼ਰੂਰ ਦਬਾਓ। ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਿਹਤ ਸਬੰਧੀ ਸਮੱਸਿਆ ਬਾਰੇ ਜਾਣਕਾਰੀ ਚਾਹੀਦੀ ਹੈ ਜਾਂ ਕਿਸੇ ਵਿਸ਼ੇ 'ਤੇ ਵੀਡੀਓ ਦੇਖਣੀ ਹੈ, ਤਾਂ ਆਪਣੇ ਸਵਾਲ ਕਮੈਂਟ ਬਾਕਸ ਵਿੱਚ ਲਿਖੋ। ਅਸੀਂ ਤੁਹਾਡੇ ਸਵਾਲਾਂ ਦੇ ਆਧਾਰ 'ਤੇ ਜਾਣਕਾਰੀ ਭਰਪੂਰ ਵੀਡੀਓਜ਼ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਹਰ ਰੋਜ਼ ਤੁਹਾਡੇ ਲਈ ਸਿਹਤ ਸਬੰਧੀ ਨਵੀਆਂ ਜਾਣਕਾਰੀਆਂ, ਹੈਲਥ ਟਿਪਸ ਅਤੇ ਲਾਭਦਾਇਕ ਸੁਝਾਅ ਸਾਂਝੇ ਕੀਤੇ ਜਾਣਗੇ, ਤਾਂ ਜੋ ਤੁਸੀਂ ਅਤੇ ਤੁਹਾਡਾ ਪਰਿਵਾਰ ਤੰਦਰੁਸਤ ਅਤੇ ਜਾਗਰੂਕ ਰਹਿ ਸਕੋ।1
- ਵਾਰਡ ਨੰਬਰ 15 ਵਿੱਚੋਂ ਬੇਸਹਾਰਾ ਤੇ ਸਾਂਡਾ ਨੂੰ ਲੈ ਜਾਣ ਦੇ ਮੁਹਿਮ ਸ਼ੁਰੂ....ਕੌਂਸਲਰ ਮੀਨਾ ਰਾਣੀ ਅਤੇ ਰਿੰਕੂ ਆਲਮਪੁਰੀਆ ਵਾਰਡ ਨੰਬਰ 15 ਵਿੱਚੋਂ ਬੇਸਹਾਰਾ ਤੇ ਸਾਂਡਾ ਨੂੰ ਲੈ ਜਾਣ ਦੇ ਮੁਹਿਮ ਸ਼ੁਰੂ....ਕੌਂਸਲਰ ਮੀਨਾ ਰਾਣੀ ਅਤੇ ਰਿੰਕੂ ਆਲਮਪੁਰੀਆ ਦੀ ਅਪੀਲ ਕਿ ਵਾਰਡ ਵਿੱਚ ਕਿਤੇ ਵੀ ਕੋਈ ਵੀ ਅਵਾਰਾ ਬੇਸਹਾਰਾ ਪਸ਼ੂ ਹੋਵੇ ਤਾਂ ਉਹਨਾਂ ਨੂੰ ਸੰਪਰਕ ਕੀਤਾ ਜਾਵੇ...1
- ਸੰਗਰੂਰ ਭਾਜਪਾ ਦਫ਼ਤਰ 'ਤੇ ਪੈਟਰੋਲ ਬੰਬ ਨਾਲ ਹਮਲਾ, ਸੁਰੱਖਿਆ ਨੂੰ ਲੈ ਕੇ ਉੱਠੇ ਸਵਾਲ ਸੰਗਰੂਰ ਭਾਜਪਾ ਦਫ਼ਤਰ 'ਤੇ ਪੈਟਰੋਲ ਬੰਬ ਨਾਲ ਹਮਲਾ, ਸੁਰੱਖਿਆ ਨੂੰ ਲੈ ਕੇ ਉੱਠੇ ਸਵਾਲ. ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਇੱਕ ਵਾਰ ਫਿਰ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਸੰਗਰੂਰ ਵਿੱਚ ਦੇਰ ਰਾਤ ਭਾਰਤੀ ਜਨਤਾ ਪਾਰਟੀ (BJP) ਦੇ ਦਫ਼ਤਰ 'ਤੇ ਪੈਟਰੋਲ ਬੰਬ ਨਾਲ ਹਮਲਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਭਾਜਪਾ ਆਗੂਆਂ ਨੇ ਇਸ ਨੂੰ ਸਿੱਧੇ ਤੌਰ 'ਤੇ ਅੱਤਵਾਦੀ ਗਤੀਵਿਧੀ ਕਰਾਰ ਦਿੱਤਾ ਹੈ ਅਤੇ ਪੰਜਾਬ ਸਰਕਾਰ 'ਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਨਾ ਕਰਨ ਦੇ ਗੰਭੀਰ ਦੋਸ਼ ਲਾਏ ਹਨ। VO 1: ਇਹ ਤਸਵੀਰਾਂ ਸੰਗਰੂਰ ਦੇ ਭਾਜਪਾ ਦਫ਼ਤਰ ਤੋਂ ਹਨ, ਜਿੱਥੇ ਦੇਰ ਰਾਤ ਤਕਰੀਬਨ ਢਾਈ ਵਜੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਪੈਟਰੋਲ ਬੰਬ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਾਜਪਾ ਆਗੂਆਂ ਮੁਤਾਬਕ, ਹਮਲਾਵਰਾਂ ਨੇ ਦਫ਼ਤਰ ਦੀ ਰਸੋਈ (ਕਿਚਨ) ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚੀ ਸੀ, ਜਿੱਥੇ ਰੋਜ਼ਾਨਾ ਸੈਂਕੜੇ ਵਰਕਰ ਆਉਂਦੇ ਹਨ ਅਤੇ ਗੈਸ ਸਿਲੰਡਰ ਵੀ ਮੌਜੂਦ ਸਨ। ਖੁਸ਼ਕਿਸਮਤੀ ਰਹੀ ਕਿ ਬੰਬ ਲਗਾਉਂਦੇ ਸਮੇਂ ਅੱਗ ਤੇਜ਼ੀ ਨਾਲ ਭੜਕ ਗਈ ਅਤੇ ਨਿਸ਼ਾਨਾ ਖੁੰਝਣ ਕਾਰਨ ਬੰਬ ਅੰਦਰ ਜਾਣ ਦੀ ਬਜਾਏ ਬਾਹਰ ਹੀ ਫਟ ਗਿਆ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ। ਵਾਈਟ ਰਵਨੀਤ ਬਿੱਟੂ VO 2: ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਆਗੂਆਂ ਅਤੇ ਦਫ਼ਤਰਾਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ। ਚੰਡੀਗੜ੍ਹ ਹੈੱਡ ਆਫਿਸ ਤੋਂ ਲੈ ਕੇ ਕਈ ਪੁਲਿਸ ਸਟੇਸ਼ਨਾਂ ਅਤੇ ਸੀਨੀਅਰ ਨੇਤਾਵਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਨਜ਼ ਕੱਸਦਿਆਂ ਕਿਹਾ ਕਿ ਜਦੋਂ ਵੀ ਸੁਰੱਖਿਆ ਦੀ ਮੰਗ ਕੀਤੀ ਜਾਂਦੀ ਹੈ, ਤਾਂ ਸਰਕਾਰ ਵੱਲੋਂ ਗੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਕੀਤੀ ਜਾਂਦੀ ਹੈ। ਭਾਜਪਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਅਪਰਾਧੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਭਾਜਪਾ ਦੇ ਆਉਣ ਦਾ ਡਰ ਸਤਾ ਰਿਹਾ ਹੈ, ਜਿਸ ਕਾਰਨ ਅਜਿਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਬਾਈਟ ਰਵਨੀਤ ਬਿੱਟੂ VO 3: ਜਦੋਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਅਤੇ CBI ਜਾਂਚ ਬਾਰੇ ਸਵਾਲ ਪੁੱਛਿਆ ਗਿਆ, ਤਾਂ ਭਾਜਪਾ ਆਗੂ ਨੇ ਪੰਜਾਬ ਪੁਲਿਸ ਨੂੰ ਬਹਾਦਰ ਦੱਸਦਿਆਂ ਕਿਹਾ ਕਿ ਸਮੱਸਿਆ ਪੁਲਿਸ ਵਿੱਚ ਨਹੀਂ, ਬਲਕਿ ਮੌਜੂਦਾ ਸਰਕਾਰ ਦੀ ਨੀਤੀ ਵਿੱਚ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਨਤਾ ਇਸ ਦਾ ਜਵਾਬ ਦੇਵੇਗੀ ਅਤੇ ਪੰਜਾਬ ਨੂੰ ਗੈਂਗਸਟਰਾਂ ਅਤੇ ਨਸ਼ਾ ਮੁਕਤ ਬਣਾਇਆ ਜਾਵੇਗਾ। ਫਿਲਹਾਲ ਪੁਲਿਸ ਨੇ ਮਾਮਲੇ ਦੀ FIR ਦਰਜ ਕਰਕੇ ਜਾਂਚ ਲਈ ਟੀਮਾਂ ਗਠਿਤ ਕਰ ਦਿੱਤੀਆਂ ਹਨ। ਵਾਈਟ ਰਵਨੀਤ ਬਿੱਟੂ3
- ਬਠਿੰਡਾ ਵਾਸੀਆ ਨੂੰ ਖੁਸ਼ ਕਰ ਗਈ ਅੱਜ ਦੀ ਬਾਰਿਸ਼ ਜਗ੍ਹਾ ਜਗ੍ਹਾ ਭਰਿਆ ਪਾਣੀ1
- ਕੋਟਕਪੂਰਾ ਦੇ ਪ੍ਰੇਮ ਨਗਰ ਇਲਾਕੇ ਵਿੱਚ ਇੱਕ ਨੌਜਵਾਨ 'ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਮਲੇ ਵਿੱਚ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਕੋਟਕਪੂਰਾ ਅਤੇ ਬਾਅਦ ਵਿੱਚ ਗੰਭੀਰ ਹਾਲਤ ਦੇ ਮੱਦੇਨਜ਼ਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ। ਪੂਰੀ ਘਟਨਾ ਨੇੜੇ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ, ਜਿਸ ਦੇ ਆਧਾਰ 'ਤੇ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪ੍ਰੇਮ ਨਗਰ ਵਾਸੀ ਅਮਨਦੀਪ ਸਿੰਘ ਉਰਫ਼ ਅਮਨਾ, ਜੋ ਪੇਸ਼ੇ ਤੋਂ ਰੰਗਾਈ-ਪੁਤਾਈ ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ 24 ਜੁਲਾਈ ਦੀ ਦੇਰ ਸ਼ਾਮ ਉਹ ਲੱਖੇ ਦੀ ਦੁਕਾਨ ਨੇੜੇ ਖੜ੍ਹਾ ਸੀ। ਇਸ ਦੌਰਾਨ ਟਾਟਾ ਐਸ ਗੱਡੀ ਵਿੱਚ ਸਵਾਰ ਦੋ ਨੌਜਵਾਨ ਉੱਥੇ ਪਹੁੰਚੇ ਅਤੇ ਬਿਨਾਂ ਕਿਸੇ ਕਾਰਨ ਉਸ ਨਾਲ ਗਾਲ੍ਹਾਂ ਕੱਢਣ ਲੱਗ ਪਏ। ਸ਼ਿਕਾਇਤ ਅਨੁਸਾਰ ਜਦੋਂ ਉਸ ਨੇ ਗਾਲ੍ਹਾਂ ਕੱਢਣ ਤੋਂ ਰੋਕਿਆ ਤਾਂ ਵਿਵਾਦ ਵੱਧ ਗਿਆ। ਦੋਸ਼ ਹੈ ਕਿ ਇੱਕ ਵਿਅਕਤੀ ਨੇ ਪਿਸਤੌਲ ਕੱਢ ਲਈ। ਆਪਣੀ ਸੁਰੱਖਿਆ ਲਈ ਅਮਨਦੀਪ ਨੇ ਆਪਣੇ ਕੋਲ ਮੌਜੂਦ ਤੇਜ਼ਧਾਰ ਹਥਿਆਰ ਕੱਢਿਆ, ਜਿਸ ਤੋਂ ਬਾਅਦ ਦੂਜੇ ਪਾਸੇ ਤੋਂ ਗੋਲੀ ਚਲਾ ਦਿੱਤੀ ਗਈ। ਗੋਲੀ ਅਮਨਦੀਪ ਦੇ ਖੱਬੇ ਗੱਲ੍ਹ 'ਤੇ ਲੱਗੀ। ਇਸ ਦੌਰਾਨ ਗੱਡੀ ਦਾ ਸ਼ੀਸ਼ਾ ਟੁੱਟਣ ਕਾਰਨ ਕੱਚ ਦੇ ਟੁਕੜੇ ਉਸ ਦੀਆਂ ਅੱਖਾਂ ਵਿੱਚ ਵੀ ਜਾ ਵੜੇ। ਚਲਾਈ ਗਈ ਗੋਲੀ ਨੇ ਨੇੜਲੇ ਘਰ ਦੀ ਖਿੜਕੀ ਦਾ ਸ਼ੀਸ਼ਾ ਵੀ ਤੋੜ ਦਿੱਤਾ। ਘਟਨਾ ਤੋਂ ਬਾਅਦ ਦੋਵੇਂ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ। ਸ਼ਿਕਾਇਤ ਵਿੱਚ ਟਾਟਾ ਐਸ ਚਲਾ ਰਹੇ ਵਿਅਕਤੀ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਵਾਸੀ ਦੇਵੀਵਾਲਾ ਰੋਡ ਅਤੇ ਉਸ ਦੇ ਨਾਲ ਬੈਠੇ ਨੌਜਵਾਨ ਦੀ ਪਛਾਣ ਧੀਰਜ, ਵਾਸੀ ਬਾਬਾ ਜੀਵਨ ਸਿੰਘ ਨਗਰ ਵਜੋਂ ਕੀਤੀ ਗਈ ਹੈ। ਥਾਣਾ ਸਿਟੀ ਕੋਟਕਪੂਰਾ ਦੇ ਜਾਂਚ ਅਧਿਕਾਰੀ ਏਐੱਸਆਈ ਨਵਦੀਪ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਦੇ ਬਿਆਨਾਂ ਦੇ ਆਧਾਰ 'ਤੇ ਦੋਵਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਨੋਟ: ਇਹ ਖ਼ਬਰ ਪੁਲਿਸ ਵਿੱਚ ਦਰਜ ਸ਼ਿਕਾਇਤ ਅਤੇ ਉਪਲਬਧ ਜਾਣਕਾਰੀ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਦਾਲਤ ਵਿੱਚ ਦੋਸ਼ ਸਾਬਤ ਹੋਣ ਤੱਕ ਸਾਰੇ ਮੁਲਜ਼ਮ ਕਾਨੂੰਨੀ ਤੌਰ 'ਤੇ ਬੇਕਸੂਰ ਮੰਨੇ ਜਾਂਦੇ ਹਨ।1