Shuru
Apke Nagar Ki App…
ਸ਼ੁੱਧ ਵਾਤਾਵਰਨ ਅਤੇ ਹਰਿਆਵਲੀ ਲਈ ਪ੍ਰਸ਼ਾਸਨ ਵੱਲੋਂ ਰੁੱਖ ਲਗਾਏ ਗਏ ਫਾਜ਼ਿਲਕਾ: ਫਾਜ਼ਿਲਕਾ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਅਤੇ ਸ਼ੁੱਧ ਵਾਤਾਵਰਨ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਨਗਰ ਕੌਂਸਲ ਦੇ ਸਹਿਯੋਗ ਨਾਲ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ। ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਵਧੀਕ ਡਿਪਟੀ ਕਮਿਸ਼ਨਰ ਮਨਦੀਪ ਕੌਰ ਨੇ ਫਾਜ਼ਿਲਕਾ-ਅਬੋਹਰ ਰੋਡ ਦੇ ਡਿਵਾਈਡਰ 'ਤੇ ਆਪਣੇ ਹੱਥਾਂ ਨਾਲ 120 ਪੌਦੇ ਲਗਾਏ। ਇਸ ਮੌਕੇ ਨਗਰ ਕੌਂਸਲ ਫਾਜ਼ਿਲਕਾ ਦੇ ਕਾਰਜਸਾਧਕ ਅਫ਼ਸਰ ਵੀਰ ਵਿਕਰਮ ਧੂੜੀਆ, ਇੰਜੀਨੀਅਰ ਚਿਮਨ ਲਾਲ ਸੱਚੂ, ਹੋਰ ਅਧਿਕਾਰੀਆਂ ਅਤੇ ਸਮਾਜਸੇਵੀ ਲੀਲਾਧਰ ਸ਼ਰਮਾ ਨੇ ਵੀ ਰੁੱਖ ਲਗਾਏ। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਹਰਿਤ ਕ੍ਰਾਂਤੀ ਮੁਹਿੰਮ ਤਹਿਤ ਫਾਜ਼ਿਲਕਾ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਰੁੱਖ ਲਗਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲਗਾਏ ਗਏ ਪੌਦਿਆਂ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣ।
Sanjeev kumar bittu
ਸ਼ੁੱਧ ਵਾਤਾਵਰਨ ਅਤੇ ਹਰਿਆਵਲੀ ਲਈ ਪ੍ਰਸ਼ਾਸਨ ਵੱਲੋਂ ਰੁੱਖ ਲਗਾਏ ਗਏ ਫਾਜ਼ਿਲਕਾ: ਫਾਜ਼ਿਲਕਾ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਅਤੇ ਸ਼ੁੱਧ ਵਾਤਾਵਰਨ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਨਗਰ ਕੌਂਸਲ ਦੇ ਸਹਿਯੋਗ ਨਾਲ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ। ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਵਧੀਕ ਡਿਪਟੀ ਕਮਿਸ਼ਨਰ ਮਨਦੀਪ ਕੌਰ ਨੇ ਫਾਜ਼ਿਲਕਾ-ਅਬੋਹਰ ਰੋਡ ਦੇ ਡਿਵਾਈਡਰ 'ਤੇ ਆਪਣੇ ਹੱਥਾਂ ਨਾਲ 120 ਪੌਦੇ ਲਗਾਏ। ਇਸ ਮੌਕੇ ਨਗਰ ਕੌਂਸਲ ਫਾਜ਼ਿਲਕਾ ਦੇ ਕਾਰਜਸਾਧਕ ਅਫ਼ਸਰ ਵੀਰ ਵਿਕਰਮ ਧੂੜੀਆ, ਇੰਜੀਨੀਅਰ ਚਿਮਨ ਲਾਲ ਸੱਚੂ, ਹੋਰ ਅਧਿਕਾਰੀਆਂ ਅਤੇ ਸਮਾਜਸੇਵੀ ਲੀਲਾਧਰ ਸ਼ਰਮਾ ਨੇ ਵੀ ਰੁੱਖ ਲਗਾਏ। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਹਰਿਤ ਕ੍ਰਾਂਤੀ ਮੁਹਿੰਮ ਤਹਿਤ ਫਾਜ਼ਿਲਕਾ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਰੁੱਖ ਲਗਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲਗਾਏ ਗਏ ਪੌਦਿਆਂ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣ।
More news from ਪੰਜਾਬ and nearby areas
- ਚਲਦੇ ਨਗਰ ਕੀਰਤਨ ਵਿੱਚ ਜਦੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਐਮ ਐਲ ਏ ਸਾਹਿਬ ਨੂੰ ਰੋਕ ਲਿਆ ਰਸਤੇ ਵਿੱਚ! ਚਲਦੇ ਨਗਰ ਕੀਰਤਨ ਵਿੱਚ ਜਦੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਐਮ ਐਲ ਏ ਸਾਹਿਬ ਨੂੰ ਰੋਕ ਲਿਆ ਰਸਤੇ ਵਿੱਚ! #NagarKirtan #Jathedar #faridkot #latest #trading #highlight #everyone #AkalTakhtSahib #MLA #PunjabNews #SikhPanth #SikhNews #Faridkot #BreakingNews #PunjabiNews #GlobalKhabarnama #Punjab #Gurbani #SikhCommunity #ViralNews #LatestUpdate #NewsUpdate #Waheguru1
- ਭਗਵੰਤ ਮਾਨ ਸਰਕਾਰ ਨੇ ਬਿਜਲੀ ਦਾ ਕੀਤਾ ਪੂਰਾ ਪ੍ਰਬੰਧ, ਲੋਕਾਂ ਨੇ ਕੀਤੀ ਸ਼ਲਾਘਾ ਭਗਵੰਤ ਮਾਨ ਸਰਕਾਰ ਨੇ ਬਿਜਲੀ ਦਾ ਕੀਤਾ ਪੂਰਾ ਪ੍ਰਬੰਧ, ਲੋਕਾਂ ਨੇ ਕੀਤੀ ਸ਼ਲਾਘਾ ਇਲਾਕੇ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਬਿਜਲੀ ਸਪਲਾਈ ਦੇ ਪ੍ਰਬੰਧਾਂ ਵਿੱਚ ਸੁਧਾਰ ਹੋਇਆ ਹੈ ਅਤੇ ਉਨ੍ਹਾਂ ਨੂੰ ਪਹਿਲਾਂ ਦੇ ਮੁਕਾਬਲੇ ਵਧੀਆ ਬਿਜਲੀ ਸੇਵਾ ਮਿਲ ਰਹੀ ਹੈ। ਉਨ੍ਹਾਂ ਨੇ ਇਸ ਲਈ ਭਗਵੰਤ ਮਾਨ ਸਰਕਾਰ ਦੀ ਸ਼ਲਾਘਾ ਕੀਤੀ। (ਇਹ ਲੋਕਾਂ ਦੇ ਵਿਚਾਰ ਹਨ।)1
- ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਥਾਣਾ ਸਦਰ ਵੱਲੋਂ 88 ਫੁੱਟ ਰੋਡ ਵਿਖੇ ਹੋਈ ਗੋਲੀਬਾਰੀ ਦੀ ਘਟਨਾ ਦੇ ਮਾਮਲੇ 'ਚ 2 ਮੁਲਜ਼ਮ ਗ੍ਰਿਫ਼ਤਾਰ, 2 ਪਿਸਟਲ ਅਤੇ 1 ਜ਼ਿੰਦਾ ਰੋਂਦ ਬਰਾਮਦ। ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਥਾਣਾ ਸਦਰ ਵੱਲੋਂ 88 ਫੁੱਟ ਰੋਡ ਵਿਖੇ ਹੋਈ ਗੋਲੀਬਾਰੀ ਦੀ ਘਟਨਾ ਦੇ ਮਾਮਲੇ 'ਚ 2 ਮੁਲਜ਼ਮ ਗ੍ਰਿਫ਼ਤਾਰ, 2 ਪਿਸਟਲ ਅਤੇ 1 ਜ਼ਿੰਦਾ ਰੋਂਦ ਬਰਾਮਦ। #Highlight #NonFollowers #ViralReals #ForYou #TrendingReals1
- ਸਾਡਾ ਟੀਚਾ ਹਲਕੇ ਦੇ ਹਰ ਪਿੰਡ ਦਾ ਸਰਵਪੱਖੀ ਵਿਕਾਸ ਕਰਨਾ :- ਹਰਭਜਨ ਸਿੰਘ ਈਟੀਓ ਸਾਡਾ ਟੀਚਾ ਹਲਕੇ ਦੇ ਹਰ ਪਿੰਡ ਦਾ ਸਰਵਪੱਖੀ ਵਿਕਾਸ ਕਰਨਾ ਹੈ, ਤਾਂ ਜੋ ਹਰ ਪਿੰਡ ਵਿੱਚ ਬਿਹਤਰ ਸਹੂਲਤਾਂ ਪਹੁੰਚ ਸਕਣ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾ ਸਕੇ। ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਲੋਕਾਂ ਦਾ ਪਿਆਰ, ਵਿਸ਼ਵਾਸ ਅਤੇ ਸਹਿਯੋਗ ਸਾਨੂੰ ਵਿਕਾਸ ਦੇ ਇਸ ਸਫ਼ਰ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਣ ਦੀ ਪ੍ਰੇਰਣਾ ਦੇ ਰਿਹਾ ਹੈ।1
- ਵੱਡੀ ਖਬਰ, ਦੀਨਾ ਨਗਰ ਦੇ ਚੱਕ ਆਲੀਆ ਦੀ ਪੰਚਾਇਤ ਸ਼ਮਸ਼ੇਰ ਸਿੰਘ ਦੇ ਹੱਕ 'ਚ ਆਈ, ਸਾਮਣੇ। ਕਾਂਗਰਸੀ ਆਗੂ ਦੇ ਦੋਸ਼ਾਂ ਦਾ ਪੰਚਾਇਤ ਨੇ ਦਿੱਤਾ ਜਵਾਬ, ਵਿਕਾਸ ਕੰਮ ਗਿਣਵਾਏ: ਕਿਹਾ—ਦੋਸ਼ ਬੇਬੁਨਿਆਦ। @Highlight #Dinanagar #ChakAllia #ShamsherSingh #AAPPunjab #Congress #Panchayat #PunjabPolitics #VillageDevelopment #PunjabNews #trending #YGTVPunjab #explorer #nonfollowers #Facebookpost1
- ਨੀਦਰਲੈਂਡ ਦੇ ਖੇਤੀ ਮਾਡਲ ਤੋਂ ਪੰਜਾਬ ਨੂੰ ਮਿਲ ਸਕਦੀ ਹੈ ਨਵੀਂ ਦਿਸ਼ਾ: ਸ਼ਾਹਬਾਜ਼ ਸੰਧੂ ਕੋਟਕਪੂਰਾ ਦੇ ਯੂਥ ਕਾਂਗਰਸੀ ਆਗੂ ਨੇ ਆਧੁਨਿਕ ਜਲ ਪ੍ਰਬੰਧਨ, ਗ੍ਰੀਨਹਾਊਸ ਅਤੇ ਹਾਈ-ਡੈਂਸਿਟੀ ਬਾਗਬਾਨੀ ਮਾਡਲ ਬਾਰੇ ਸਾਂਝੀ ਕੀਤੀ ਜਾਣਕਾਰੀ ਕੋਟਕਪੂਰਾ/ਨੀਦਰਲੈਂਡ, 31 ਜੁਲਾਈ। ਕੋਟਕਪੂਰਾ ਦੇ ਯੂਥ ਕਾਂਗਰਸੀ ਆਗੂ ਸ਼ਾਹਬਾਜ਼ ਸੰਧੂ ਨੇ ਨੀਦਰਲੈਂਡ ਦੌਰੇ ਦੌਰਾਨ ਉੱਥੇ ਦੀ ਆਧੁਨਿਕ ਖੇਤੀਬਾੜੀ, ਜਲ ਪ੍ਰਬੰਧਨ ਅਤੇ ਬਾਗਬਾਨੀ ਪ੍ਰਣਾਲੀ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮੁੰਦਰ ਤਲ ਤੋਂ ਹੇਠਾਂ ਹੋਣ ਦੇ ਬਾਵਜੂਦ ਨੀਦਰਲੈਂਡ ਨੇ ਵਿਗਿਆਨਕ ਸੋਚ, ਉੱਚ ਤਕਨੀਕ ਅਤੇ ਸੁਚੱਜੇ ਜਲ ਪ੍ਰਬੰਧਨ ਦੇ ਆਧਾਰ 'ਤੇ ਆਪਣੇ ਆਪ ਨੂੰ ਦੁਨੀਆ ਦੇ ਪ੍ਰਮੁੱਖ ਖੇਤੀ ਨਿਰਯਾਤਕ ਦੇਸ਼ਾਂ ਵਿੱਚ ਸ਼ਾਮਲ ਕੀਤਾ ਹੈ। ਸ਼ਾਹਬਾਜ਼ ਸੰਧੂ ਨੇ ਦੱਸਿਆ ਕਿ ਨੀਦਰਲੈਂਡ ਵਿੱਚ ਪੋਲਡਰ ਪ੍ਰਣਾਲੀ, ਮਜ਼ਬੂਤ ਡਾਈਕ (ਤਟਬੰਧ), ਆਧੁਨਿਕ ਪੰਪਿੰਗ ਸਟੇਸ਼ਨ ਅਤੇ ਨਹਿਰਾਂ ਦੇ ਵਿਸ਼ਾਲ ਜਾਲ ਰਾਹੀਂ ਸਮੁੰਦਰ ਅਤੇ ਬਰਸਾਤ ਦੇ ਪਾਣੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕੀਤਾ ਜਾਂਦਾ ਹੈ। ਇਸ ਨਾਲ ਸਮੁੰਦਰ ਤਲ ਤੋਂ ਹੇਠਾਂ ਸਥਿਤ ਜ਼ਮੀਨ ਨੂੰ ਵੀ ਖੇਤੀ ਯੋਗ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨੀਦਰਲੈਂਡ ਵਿੱਚ ਹਜ਼ਾਰਾਂ ਏਕੜ ਰਕਬੇ ਵਿੱਚ ਕੱਚ ਦੇ ਗ੍ਰੀਨਹਾਊਸ ਸਥਾਪਤ ਹਨ, ਜਿੱਥੇ ਤਾਪਮਾਨ, ਨਮੀ ਅਤੇ ਰੌਸ਼ਨੀ ਨੂੰ ਕੰਪਿਊਟਰ ਰਾਹੀਂ ਨਿਯੰਤਰਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਹਾਈਡਰੋਪੋਨਿਕਸ ਤਕਨੀਕ ਰਾਹੀਂ ਬਿਨਾਂ ਮਿੱਟੀ ਦੇ ਫਸਲਾਂ ਉਗਾਈਆਂ ਜਾਂਦੀਆਂ ਹਨ, ਜਿਸ ਨਾਲ ਪਾਣੀ ਦੀ ਬਚਤ ਦੇ ਨਾਲ-ਨਾਲ ਉੱਚ ਗੁਣਵੱਤਾ ਵਾਲਾ ਉਤਪਾਦਨ ਵੀ ਪ੍ਰਾਪਤ ਹੁੰਦਾ ਹੈ। ਫਲਾਂ ਦੀ ਬਾਗਬਾਨੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸੇਬ ਅਤੇ ਨਾਸ਼ਪਾਤੀ ਦੇ ਬਾਗਾਂ ਵਿੱਚ ਬੌਣੇ ਰੂਟਸਟਾਕ, ਵਿਗਿਆਨਕ ਛਾਂਟੀ, ਉੱਚ ਘਣਤਾ ਵਾਲੀ ਰੋਪਾਈ ਅਤੇ ਆਧੁਨਿਕ ਡਰੇਨੇਜ ਪ੍ਰਣਾਲੀ ਰਾਹੀਂ ਘੱਟ ਜ਼ਮੀਨ ਵਿੱਚ ਵੱਧ ਉਤਪਾਦਨ ਲਿਆ ਜਾ ਰਿਹਾ ਹੈ। ਟੀਮ ਦੀਪਕ ਗਰਗ ਦੀ ਖੋਜ ਇਸ ਮੌਕੇ 'ਤੇ ਟੀਮ ਦੀਪਕ ਗਰਗ ਵੱਲੋਂ ਕੀਤੀ ਗਈ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ ਵੀ ਹਾਈ-ਡੈਂਸਿਟੀ ਬਾਗਬਾਨੀ (High-Density Orcharding) ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਹੈ। ਇਸ ਤਕਨੀਕ ਅਧੀਨ ਰਵਾਇਤੀ 100 ਤੋਂ 200 ਪੌਦਿਆਂ ਦੀ ਥਾਂ ਇੱਕ ਏਕੜ ਵਿੱਚ ਲਗਭਗ 800 ਤੋਂ 1200 ਪੌਦੇ ਲਗਾਏ ਜਾ ਸਕਦੇ ਹਨ। ਮਾਹਿਰਾਂ ਅਨੁਸਾਰ ਇਸ ਤਰੀਕੇ ਨਾਲ ਸ਼ੁਰੂਆਤੀ ਲਾਗਤ ਵੱਧ ਹੁੰਦੀ ਹੈ, ਪਰ ਸਹੀ ਪ੍ਰਬੰਧਨ ਨਾਲ ਉਤਪਾਦਨ ਤਿੰਨ ਤੋਂ ਚਾਰ ਗੁਣਾ ਤੱਕ ਵਧਾਇਆ ਜਾ ਸਕਦਾ ਹੈ। ਖੋਜ ਅਨੁਸਾਰ ਇਸ ਪ੍ਰਣਾਲੀ ਵਿੱਚ ਬੌਣੇ ਰੂਟਸਟਾਕ, ਵਿਗਿਆਨਕ ਦੂਰੀ 'ਤੇ ਰੋਪਾਈ, ਟ੍ਰੈਲਿਸ ਸਹਾਰਾ ਪ੍ਰਣਾਲੀ, ਨਿਯਮਿਤ ਛਾਂਟੀ, ਡ੍ਰਿਪ ਸਿੰਚਾਈ ਅਤੇ ਫਰਟੀਗੇਸ਼ਨ ਵਰਗੀਆਂ ਤਕਨੀਕਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਸ਼ਾਹਬਾਜ਼ ਸੰਧੂ ਨੇ ਕਿਹਾ ਕਿ ਪੰਜਾਬ ਵਿੱਚ ਡਿੱਗਦੇ ਭੂ-ਜਲ ਪੱਧਰ, ਵਧਦੇ ਖੇਤੀ ਖ਼ਰਚੇ ਅਤੇ ਬਦਲਦੇ ਮੌਸਮ ਨੂੰ ਦੇਖਦੇ ਹੋਏ ਆਧੁਨਿਕ ਜਲ ਪ੍ਰਬੰਧਨ, ਗ੍ਰੀਨਹਾਊਸ ਖੇਤੀ ਅਤੇ ਹਾਈ-ਡੈਂਸਿਟੀ ਬਾਗਬਾਨੀ ਵਰਗੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ, ਖੇਤੀਬਾੜੀ ਯੂਨੀਵਰਸਿਟੀਆਂ ਅਤੇ ਕਿਸਾਨ ਮਿਲ ਕੇ ਇਨ੍ਹਾਂ ਤਕਨੀਕਾਂ ਨੂੰ ਅਪਣਾਉਣ ਤਾਂ ਪੰਜਾਬ ਦੀ ਖੇਤੀ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ ਅਤੇ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋ ਸਕਦਾ ਹੈ। ਮਾਹਿਰਾਂ ਦਾ ਵੀ ਮੰਨਣਾ ਹੈ ਕਿ ਭਵਿੱਖ ਦੀ ਖੇਤੀ ਵਿਗਿਆਨ, ਨਵੀਨਤਾ ਅਤੇ ਪਾਣੀ ਦੀ ਸੰਭਾਲ 'ਤੇ ਆਧਾਰਿਤ ਹੋਵੇਗੀ ਅਤੇ ਇਸ ਦਿਸ਼ਾ ਵਿੱਚ ਨੀਦਰਲੈਂਡ ਦਾ ਮਾਡਲ ਕਈ ਦੇਸ਼ਾਂ ਲਈ ਪ੍ਰੇਰਣਾ ਬਣਿਆ ਹੋਇਆ ਹੈ।1
- ਲਗਾਤਾਰ ਪੇਪਰ ਲੀਕ ਅਤੇ ਭਰਤੀਆਂ ਰੱਦ ਹੋਣ ਦੇ ਵਿਰੋਧ ਵਿੱਚ ਏਬੀਵੀਪੀ ਨੇ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਪੰਜਾਬ ਦੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ, ਅਸਤੀਫੇ ਦੀ ਮੰਗ ਕੀਤੀ ਅੰਮ੍ਰਿਤਸਰ, 31 ਜੁਲਾਈ। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਅੰਮ੍ਰਿਤਸਰ ਮਹਾਨਗਰ ਦੇ ਕਾਰਕੁੰਨਾਂ ਵੱਲੋਂ ਪੰਜਾਬ ਵਿੱਚ ਲਗਾਤਾਰ ਹੋ ਰਹੇ ਪੇਪਰ ਲੀਕ, ਭਰਤੀ ਪ੍ਰੀਖਿਆਵਾਂ ਦੇ ਰੱਦ ਹੋਣ ਅਤੇ ਨੌਜਵਾਨਾਂ ਦੇ ਭਵਿੱਖ ਨਾਲ ਹੋ ਰਹੇ ਖਿਲਵਾੜ ਦੇ ਵਿਰੋਧ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਪੁਤਲਾ ਫੂਕ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਏਬੀਵੀਪੀ ਕਾਰਕੁੰਨਾਂ ਨੇ ਕਿਹਾ ਕਿ ਪੰਜਾਬ ਸਰਕਾਰ "ਸਿੱਖਿਆ ਕ੍ਰਾਂਤੀ" ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਜਦਕਿ ਅਸਲੀਅਤ ਇਹ ਹੈ ਕਿ ਵਾਰ-ਵਾਰ ਪੇਪਰ ਲੀਕ ਹੋਣ ਅਤੇ ਭਰਤੀ ਪ੍ਰਕਿਰਿਆਵਾਂ ਰੱਦ ਹੋਣ ਕਾਰਨ ਲੱਖਾਂ ਨੌਜਵਾਨਾਂ ਦਾ ਭਵਿੱਖ ਹਨੇਰੇ ਵਿੱਚ ਜਾ ਰਿਹਾ ਹੈ। ਮਿਹਨਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਮੀਦਵਾਰਾਂ ਦਾ ਮਨੋਬਲ ਟੁੱਟ ਰਿਹਾ ਹੈ ਅਤੇ ਬੇਰੁਜ਼ਗਾਰੀ ਵਧਣ ਕਾਰਨ ਸੂਬੇ ਦਾ ਨੌਜਵਾਨ ਨਿਰਾਸ਼ਾ ਵੱਲ ਧੱਕਿਆ ਜਾ ਰਿਹਾ ਹੈ।ਵਿਦਿਆਰਥੀ ਪ੍ਰੀਸ਼ਦ ਨੇ ਪੰਜਾਬ ਸਰਕਾਰ ਤੋਂ ਪੇਪਰ ਲੀਕ ਮਾਮਲਿਆਂ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ, ਪਾਰਦਰਸ਼ੀ ਅਤੇ ਸਮਾਂਬੱਧ ਭਰਤੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਅਤੇ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਤੁਰੰਤ ਅਸਤੀਫਾ ਦੇਣ ਦੀ ਮੰਗ ਕੀਤੀ।ਏਬੀਵੀਪੀ ਨੇ ਸਪੱਸ਼ਟ ਕਿਹਾ ਕਿ ਜੇਕਰ ਸਰਕਾਰ ਜਲਦ ਹੀ ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰਦੀ, ਤਾਂ ਵਿਦਿਆਰਥੀ ਪ੍ਰੀਸ਼ਦ ਪੂਰੇ ਪੰਜਾਬ ਵਿੱਚ ਅੰਦੋਲਨ ਨੂੰ ਹੋਰ ਤੇਜ਼ ਕਰੇਗੀ।ਇਸ ਪ੍ਰਦਰਸ਼ਨ ਵਿੱਚ ਅੰਮ੍ਰਿਤਸਰ ਮਹਾਨਗਰ ਮੰਤਰੀ ਜੈ ਕੁਮਾਰ, ਵਿਭਾਗ ਸੰਗਠਨ ਮੰਤਰੀ ਦਿਨੇਸ਼ ਜੀ, ਪ੍ਰਾਂਤ ਸਹਿ-ਪ੍ਰਮੁੱਖ (ਖੇਲੋ ਭਾਰਤ) ਸੌਰਭ ਰਾਏ, ਰੁਦਰਾਕਸ਼, ਬਾਕੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਪ੍ਰੀਸ਼ਦ ਦੇ ਕਾਰਕੁੰਨ ਮੌਜੂਦ ਰਹੇ।1
- ਥਾਣਾ ਚਾਟੀਵਿੰਡ ਨਾਲ ਸੰਬੰਧਿਤ ਵਾਇਰਲ ਵੀਡੀਓ ਸਬੰਧੀ ਐਸਐਚਓ ਚਾਟੀਵਿੰਡ ਨੇ ਦੱਸਿਆ ਕਿ ਇਹ ਦੋ ਧਿਰਾਂ ਵਿਚਕਾਰ ਹੋਏ ਆਪਸੀ ਝਗੜੇ ਦੀ ਘਟਨਾ ਹੈ। ਦੋਵਾਂ ਧਿਰਾਂ ਦੇ ਕੁਝ ਵਿਅਕਤੀ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਵੱਲੋਂ ਕਾਨੂੰਨ ਅਨੁਸਾਰ ਦੋਵਾਂ ਧਿਰਾਂ ਖ਼ਿਲਾਫ਼ ਪ੍ਰਿਵੈਂਟਿਵ ਐਕਸ਼ਨ ਕੀਤਾ ਗਿਆ ਹੈ। ਥਾਣਾ ਚਾਟੀਵਿੰਡ ਨਾਲ ਸੰਬੰਧਿਤ ਵਾਇਰਲ ਵੀਡੀਓ ਸਬੰਧੀ ਐਸਐਚਓ ਚਾਟੀਵਿੰਡ ਨੇ ਦੱਸਿਆ ਕਿ ਇਹ ਦੋ ਧਿਰਾਂ ਵਿਚਕਾਰ ਹੋਏ ਆਪਸੀ ਝਗੜੇ ਦੀ ਘਟਨਾ ਹੈ। ਦੋਵਾਂ ਧਿਰਾਂ ਦੇ ਕੁਝ ਵਿਅਕਤੀ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਵੱਲੋਂ ਕਾਨੂੰਨ ਅਨੁਸਾਰ ਦੋਵਾਂ ਧਿਰਾਂ ਖ਼ਿਲਾਫ਼ ਪ੍ਰਿਵੈਂਟਿਵ ਐਕਸ਼ਨ ਕੀਤਾ ਗਿਆ ਹੈ। #Reals #ForYou #NonFollowers #Highlight #TrendingReals1
- ਥਾਣਾ ਸਦਰ ਦੇ ਏਰੀਆ ਵਿੱਚ ਇੱਕ ਫਾਇਰਿੰਗ ਦੇ ਮਾਮਲੇ ਵਿੱਚ ਲੜਾਉਂਦੇ ਦੋਸ਼ੀ ਕੀਤੇ ਕਾਬੂ ਇਸ ਬਾਰੇ ਜਾਣਕਾਰੀ ਦਿੰਦੇ ਹੋਏ,Sh. Siri Vennela IPS ADCP CITY 2, Amritsar , ਸ੍ਰੀ ਸਿਰੀਵੇਨੇਲਾ, ਆਈਪੀਐਸ, ਏਡੀਸੀਪੀ ਸਿਟੀ 2, ਅੰਮ੍ਰਿਤਸਰ1