ਬਲਾਚੌਰ ਵਿਖੇ ਡਾ. ਭੀਮ ਰਾਓ ਅੰਬੇਡਕਰ ਜੀ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ। ਬਲਾਚੌਰ 18 (ਤਜਿੰਦਰ ਜੋਤ )ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 135ਵੇਂ ਜਨਮ ਉਤਸਵ ਨੂੰ ਸਮਰਪਿਤ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਬਲਾਚੌਰ, ਯੂਥ ਵੈਲਫੇਅਰ ਸੁਸਾਇਟੀ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ।ਇਹ ਸ਼ੋਭਾ ਯਾਤਰਾ ਸਵੇਰੇ 10 ਵਜੇ ਚੰਡੀਗੜ੍ਹ ਰੋਡ ਸਥਿਤ ਜੰਝ ਘਰ ਵਾਰਡ ਨੰਬਰ 12 ਤੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਆਰੰਭ ਹੋਈ। ਫੁੱਲ ਮਾਲਾਵਾਂ ਨਾਲ ਸਜਾਈ ਬਾਬਾ ਸਾਹਿਬ ਦੀ ਤਸਵੀਰ ਯਾਤਰਾ ਦਾ ਮੁੱਖ ਆਕਰਸ਼ਣ ਰਹੀ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਰਿਕਰਮਾ ਕਰਦੀ ਹੋਈ ਇਹ ਯਾਤਰਾ ਸ਼ਾਮ ਨੂੰ ਨਿਰਵਿਘਨ ਸਮਾਪਤ ਹੋਈ।ਇਸ ਮੌਕੇ ਬਸਪਾ ਦੇ ਪੰਜਾਬ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਅਤੇ ਵਿਧਾਇਕ ਡਾ. ਨਛੱਤਰ ਪਾਲ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਹਨਾਂ ਨੇ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ਼ 'ਤੇ ਰੋਸ਼ਨੀ ਪਾਉਂਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ।ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਡਾ. ਅੰਬੇਡਕਰ ਨੇ ਅਣਗਿਣਤ ਕਠਿਨਾਈਆਂ ਦੇ ਬਾਵਜੂਦ ਉੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਸਮਾਜ ਸੁਧਾਰਕ ਵਜੋਂ ਉੱਭਰੇ। ਉਹਨਾਂ ਕਿਹਾ ਕਿ ਸਦੀਆਂ ਤੋਂ ਗੁਲਾਮੀ ਦਾ ਜੀਵਨ ਜੀਅ ਰਹੇ ਗ਼ਰੀਬਾਂ, ਪੱਛੜਿਆਂ ਅਤੇ ਦਲਿਤ ਵਰਗਾਂ ਦੇ ਹਿੱਤਾਂ ਦੀ ਹਿਫਾਜ਼ਤ ਲਈ ਬਾਬਾ ਸਾਹਿਬ ਵੱਲੋਂ ਕੀਤਾ ਗਿਆ ਯੋਗਦਾਨ ਰਹਿੰਦੀ ਦੁਨੀਆ ਤੱਕ ਭੁਲਾਇਆ ਨਹੀਂ ਜਾ ਸਕਦਾ।ਬੁਲਾਰਿਆਂ ਨੇ ਡਾ. ਅੰਬੇਡਕਰ ਦੇ ਜੀਵਨ ਦੇ ਅਹਿਮ ਪੜਾਵਾਂ, ਜਿਵੇਂ ਕਿ 1926 ਵਿੱਚ ਵਿਧਾਨ ਸਭਾ ਮੈਂਬਰ ਬਣਨਾ, ਛੂਤ-ਛਾਤ ਖਿਲਾਫ ਅੰਦੋਲਨ ਅਤੇ ਔਰਤਾਂ ਦੀ ਆਜ਼ਾਦੀ ਤੇ ਬਰਾਬਰਤਾ ਲਈ ਚੁੱਕੇ ਗਏ ਬੇਮਿਸਾਲ ਕਦਮਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਕੁਝ ਤਾਕਤਾਂ ਸੰਵਿਧਾਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਿਸ ਲਈ ਸਾਨੂੰ ਸੁਚੇਤ ਹੋਣ ਦੀ ਲੋੜ ਹੈ।ਇਸ ਸ਼ੋਭਾ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸ਼ਾਮਿਲ ਸੀ, ਜਿਨ੍ਹਾਂ ਨੇ ਬਾਬਾ ਸਾਹਿਬ ਦੇ ਜੈਕਾਰਿਆਂ ਨਾਲ ਆਕਾਸ਼ ਗੂੰਜਣ ਲਾ ਦਿੱਤਾ।

- ਗੜ੍ਹਸ਼ੰਕਰ, 1 ਮਈ (ਅਸ਼ਵਨੀ ਸ਼ਰਮਾ) -ਭਾਰਤੀ ਜਨਤਾ ਪਾਰਟੀ ਦੀ ਗੜ੍ਹਸ਼ੰਕਰ ਤੋਂ ਹਲਕਾ ਇੰਚਾਰਜ ਮੈਡਮ ਨਿਮਿਸ਼ਾ ਮਹਿਤਾ ਨੇ ਵਿਕਾਸ ਦੇ ਨਾਮ ਤੇ ਹਲਕਾ ਵਿਧਾਇਕ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਇਲਜਾਮ ਲਗਾਏ ਹਨ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਗਭਗ ਸਾਢੇ ਚਾਰ ਸਾਲ ਦਾ ਸਮਾਂ ਹੋ ਚੁੱਕਾ ਹੈ। ਪਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਇਹ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਦਾ ਹਲਕਾ ਵਿਧਾਇਕ ਡਿਪਟੀ ਸਪੀਕਰ ਦੇ ਅਹੁਦੇ ਤੇ ਵਿਰਾਜਮਾਨ ਹੁੰਦੇ ਹੋਏ ਵੀ ਗੜ੍ਹਸ਼ੰਕਰ ਦਾ ਵਿਕਾਸ ਕਰਵਾਉਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਸੀਵਰੇਜ਼ ਦੇ ਨਾ ਤੇ ਲੋਕਾਂ ਨਾਲ ਭੱਦਾ ਮਜ਼ਾਕ ਕੀਤਾ ਜਾ ਰਿਹਾ ਹੈ। ਕਿਉਂਕਿ ਸ਼ਹਿਰ ਦੇ ਬੀਰਮਪੁਰ ਰੋਡ ਤੇ ਪਿਛਲੇ ਕਰੀਬ ਦੋ ਸਾਲ ਤੋਂ ਸੀਵਰੇਜ਼ ਪਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਹੁਣ ਹੋਰ ਪਾਸੇ ਸੜਕਾਂ ਪੁੱਟ ਕੇ ਕੰਮ ਬੰਦ ਪਿਆ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜਿਸ ਰਫ਼ਤਾਰ ਨਾਲ ਸੀਵਰੇਜ ਪਾਇਆ ਜਾ ਰਿਹਾ ਹੈ ਉਸ ਹਿਸਾਬ ਨਾਲ ਤਾਂ ਆਉਣ ਵਾਲੇ ਦਸ ਸਾਲਾਂ ਵਿੱਚ ਵੀ ਇਹ ਪੂਰਾ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਇਸ ਨਵੇਂ ਪਾਏ ਜਾ ਰਹੇ ਸੀਵਰੇਜ਼ ਦੇ ਪਾਇਪ ਇੰਨੇਂ ਛੋਟੇ ਪਾਏ ਜਾ ਰਹੇ ਹਨ ਕਿ ਉਹ ਇਕ ਮੁਹੱਲੇ ਦਾ ਵੇਸਟਜ਼ ਪਾਣੀ ਵੀ ਨਹੀਂ ਸੰਭਾਲ ਸਕਦੇ।1
- ਕੀਰਤਪੁਰ ਸਾਹਿਬ ਦੇ 400 ਸਾਲ ਸਥਾਪਨਾ ਦਿਵਸ ਮੌਕੇ ਤੇ ਅੱਜ ਆਖਰੀ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਤਾਬਦੀ ਦੀ ਦਿੱਤੀ ਆ ਮੁਬਾਰਕਾਂ ਬੇਅਦਬੀ ਮਾਮਲੇ ਚੋਂ ਬਣਾਏ ਕਾਨੂੰਨ ਨੂੰ ਲੈ ਕੇ ਕਿਹਾ ਕਿ ਕਾਨੂੰਨ ਬਣ ਗਿਆ ਪਰ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਵੀ ਮਿਲਣੀਆਂ ਚਾਹੀਦੀਆਂ ਹਨ ਹਿਮਾਚਲ ਐਂਟਰੀ ਟੈਕਸ ਨੂੰ ਲੈ ਕੇ ਵੀ ਪ੍ਰਧਾਨ ਧਾਮੀ ਨੇ ਕਿਹਾ ਕਿ ਹਿਮਾਚਲ ਦੇ ਗੁਰਧਾਮਾਂ ਦੇ ਦਰਸ਼ਨ ਕਰਨੀਆਂ ਸੰਗਤਾਂ ਲਈ ਭਾਵੇਂ ਇਹ ਟੈਕਸ ਲਗਾਇਆ ਜਾਂਦਾ ਹੈ ਉਹਨਾਂ ਕਿਹਾ ਕਿ ਇਹ ਟੈਕਸ ਪਹਿਲਾਂ ਤੋਂ ਹੀ ਲੱਗਿਆ ਹੋਇਆ ਕਾਰ ਸੇਵਾ ਕੇਲਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸਤਨਾਮ ਸਿੰਘ ਵੱਲੋਂ ਜਿੱਥੇ ਸ਼ਤਾਬਦੀ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਕਿਹਾ ਕਿ ਇਸ ਪਵਿੱਤਰ ਧਰਤੀ ਬਾਰੇ ਬਹੁਤ ਘੱਟ ਸੰਗਤਾਂ ਨੂੰ ਪਤਾ ਹੈ ਜਿਸ ਕਰਕੇ ਸੰਗਤਾਂ ਨੂੰ ਵੱਧ ਚੜ ਕੇ ਇਹਨਾਂ ਗੁਰੂਘਰਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸੰਗਤਾਂ ਆਨੰਦਪੁਰ ਸਾਹਿਬ ਅਤੇ ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਤੋਂ ਵਾਪਸ ਚਲੀ ਜਾਂਦੀਆਂ ਹਨ ਪਰ ਇਹ ਗੁਰੂ ਘਰ ਇਤਿਹਾਸਕ ਹਨ ਇਹਨਾਂ ਦੇ ਵੀ ਦਰਸ਼ਨ ਜਰੂਰ ਕਰਨੇ ਚਾਹੀਦੇ ਹਨ। ਸਾਬਕਾ ਜਥੇਦਾਰ ਰਣਜੀਤ ਸਿੰਘ ਗੌਹਰ ਏ ਮਸਕੀਨ ਮੈਂ ਜਿੱਥੇ ਉਕਤ 400 ਸਾਲਾ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਉੱਥੇ ਹੀ ਉਹਨਾਂ ਕਿਹਾ ਕਿ ਇਸ ਧਰਤੀ ਤੇ 22 ਗੁਰਦੁਆਰੇ ਇਤਿਹਾਸ ਨਾਲ ਜੁੜੇ ਹੋਏ ਹਨ ਜਿਸ ਬਾਰੇ ਸੰਗਤਾਂ ਨੂੰ ਨਹੀਂ ਪਤਾ ਉਹਨਾਂ ਕਿਹਾ ਕਿ ਸੰਗਤਾਂ ਸਿਰਫ ਕੀਰਤਪੁਰ ਸਾਹਿਬ ਬਾਰੇ ਇਹੀ ਜਾਣਦੀਆਂ ਹਨ ਕਿ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਮ੍ਰਿਤਕ ਪੁਰਾਣੀਆਂ ਦੇ ਫੁੱਲ ਜਲ ਪ੍ਰਵਾਹ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਗੁਰਦੁਆਰਾ ਪਤਾਲਪੁਰੀ ਸਾਹਿਬ ਤੋਂ ਇਲਾਵਾ ਕੀਰਤਪੁਰ ਸਾਹਿਬ ਦੀ ਧਰਤੀ ਤੇ ਇਤਿਹਾਸਿਕ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਹੈ ਜਿੱਥੇ ਦੋ ਗੁਰੂ ਸਾਹਿਬਾਨਾਂ ਨੇ ਅਵਤਾਰ ਧਾਰਿਆ ਹੈ ਅਤੇ ਛੇ ਗੁਰੂ ਸਾਹਿਬਾਨਾਂ ਨੇ ਇਸ ਧਰਤੀ ਨੂੰ ਆਪਣੇ ਚਰਨਾਂ ਨਾਲ ਪਵਿੱਤਰ ਕੀਤਾ ਹੈ। ਜਿਸ ਕਰਕੇ ਸੰਗਤਾਂ ਨੂੰ ਵੱਧ ਚੜ ਕੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਾਲ ਨਾਲ ਸ਼ਹਿਰ ਦੇ ਅੰਦਰ ਇਹਨਾਂ ਗੁਰੂ ਘਰਾਂ ਦੇ ਦਰਸ਼ਨ ਵੀ ਕਰਨੇ ਚਾਹੀਦੇ ਹਨ।4
- Post by ਪ੍ਰਦੀਪ ਧੀਮਾਨ1
- ਖੰਨਾ 'ਚ 'ਪ੍ਰੇਮ ਢਾਬਾ' 'ਤੇ ਫਾਇਰਿੰਗ, ਨਕਾਬਪੋਸ਼ ਬਾਈਕ ਸਵਾਰਾਂ ਵੱਲੋਂ 4 ਰਾਊਂਡ ਗੋ/ਲੀ/ਆਂ, ਪੁਲਿਸ ਜਾਂਚ 'ਚ ਜੁਟੀ !1
- ਹਜ਼ਰਤ ਹਾਫਿਜ਼ ਮੁਹੰਮਦ ਮੂਸਾ ਸਾਹਿਬ ਚਿਸਤੀ ਸਾਬਰੀ ਦਰਗਾਹ ਮਾਣਕਪੁਰ ਸ਼ਰੀਫ ਦਾ ਸਲਾਨਾ ਉਰਸ ਮੇਲਾ ਮਿਤੀ 3,4 ਅਤੇ 5 ਮਈ ਨੂੰ ਬੜੀ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਮੌਕੇ ਜਿੱਥੇ ਰੋਜ਼ਾ ਕਮੇਟੀ ਦਰਗਾਹ ਮਾਣਕਪੁਰ ਸ਼ਰੀਫ ਅਤੇ ਦਰਗਾਹ ਦੇ ਸੇਵਾਦਾਰਾਂ ਵੱਲੋਂ ਪ੍ਰੋਗਰਾਮ ਉਲੀਕੇ ਜਾਂਦੇ ਹਨ ਉਥੇ ਹੀ ਸ਼ਹੀਦ ਭਗਤ ਸਿੰਘ ਯੂਥ ਕਲੱਬ ਮਾਣਕਪੁਰ ਸ਼ਰੀਫ ਵੱਲੋਂ ਹਰ ਸਾਲ ਮੇਲੇ ਮੌਕੇ ਆਉਣ ਵਾਲੀਆਂ ਸੰਗਤਾਂ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਂਦੇ ਹਨ। ਜਿਨਾਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਸ ਧਰਮਿੰਦਰ ਸਿੰਘ , ਮੈਂਬਰ ਜਸਵਿੰਦਰ ਸਿੰਘ ਰਿੰਕੂ , ਜਸਵਿੰਦਰ ਸਿੰਘ ਕਾਲਾ , ਸਾਬਕਾ ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਮਾਣਕਪੁਰ ਸ਼ਰੀਫ ਤੋਂ ਇਲਾਵਾ ਨੌਜਵਾਨ ਆਗੂ ਖਵਾਜਾ ਖਾਨ ਬੂਟਾ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਦਰਗਾਹ ਤੇ ਦੂਰ ਦੂਰ ਤੋਂ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ।ਇਸ ਲਈ ਹਰ ਸਾਲ ਦੀ ਤਰ੍ਹਾਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ ਖਾਸ ਪ੍ਰਬੰਧ ਕੀਤੇ ਜਾਂਦੇ ਹਨ ਜਿਨਾਂ ਵਿੱਚ ਲੰਗਰਾਂ ਦੀ ਵਿਵਸਥਾ ਤੋਂ ਇਲਾਵਾ ਸੱਭਿਆਚਾਰਕ ਮੇਲਾ ਵੀ ਕਰਵਾਇਆ ਜਾਂਦਾ ਹੈ। ਪਿਛਲੇ ਮੇਲੇ ਦੌਰਾਨ ਸੂਫੀ ਗਾਇਕ ਦੁਰਗਾ ਰੰਗੀਲਾ ਦਾ ਖੁੱਲਾ ਅਖਾੜਾ ਲਗਵਾਇਆ ਗਿਆ ਸੀ ।ਇਸ ਵਾਰ ਲੋਕਾਂ ਦੀ ਪੂਰਜੋਰ ਮੰਗ ਤੇ ਮਸ਼ਹੂਰ ਪੰਜਾਬੀ ਲੋਕ ਗਾਇਕ ਲਾਭ ਹੀਰਾ ਦਾ ਖੁੱਲਾ ਅਖਾੜਾ ਵਿਚਕਾਰਲੇ ਦਿਨ ਚਾਰ ਮਈ ਨੂੰ ਸ਼ਾਮ 4 ਵਜੇ ਤੋਂ ਲਗਵਾਇਆ ਜਾਵੇਗਾ । ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਮੌਕੇ ਜਿੱਥੇ ਸਮੂਹ ਗ੍ਰਾਮ ਪੰਚਾਇਤ ਅਤੇ ਦਰਗਾਹ ਮਾਣਕਪੁਰ ਸ਼ਰੀਫ ਦੀ ਰੋਜਾ ਕਮੇਟੀ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਉਥੇ ਹੀ ਯੂਥ ਕਲੱਬ ਵੱਲੋਂ ਵੀ ਆਉਣ ਜਾਣ ਵਾਲੀਆਂ ਸੰਗਤਾਂ ਦੀ ਵੱਡੀ ਤਾਦਾਦ ਨੂੰ ਧਿਆਨ ਵਿੱਚ ਰੱਖਦਿਆਂ ਪਾਰਕਿੰਗ, ਸਿਕਿਉਰਟੀ ਅਤੇ ਲੰਗਰਾਂ ਦੇ ਖਾਸ ਪ੍ਰਬੰਧ ਕੀਤੇ ਗਏ ਹਨ।ਸਮੂਹ ਗ੍ਰਾਮ ਪੰਚਾਇਤ ਅਤੇ ਪ੍ਰਬੰਧਕਾਂ ਅਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਅਹੁਦੇਦਾਰਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਇਸ ਸਲਾਨਾ ਉਰਸ ਮੇਲੇ ਮੌਕੇ ਦਰਗਾਹ ਮਾਣਕਪੁਰ ਸ਼ਰੀਫ ਵਿਖੇ ਪਹੁੰਚਣ ਲਈ ਅਪੀਲ ਕੀਤੀ ਗਈ ਹੈ। ਜ਼ਿਕਰ ਯੋਗ ਹੈ ਕਿ ਇਹ ਦਰਗਾਹ ਹਜ਼ਰਤ ਹਾਫਿਜ਼ ਮੁਹੰਮਦ ਮੂਸਾ ਸਾਹਿਬ ਚਿਸਤੀ ਸਾਬਰੀ ਜੀ ਮੋਹਾਲੀ ਜਿਲ੍ਹੇ ਦੀ ਸਭ ਤੋਂ ਵੱਡੀ ਅਤੇ ਪ੍ਰਸਿੱਧ ਦਰਗਾਹ ਮੰਨੀ ਜਾਂਦੀ ਹੈ। ਇਸ ਦਰਗਾਹ ਤੇ ਜਿੱਥੇ ਇਲਾਕਾ ਅਤੇ ਪੰਜਾਬ ਭਰ ਤੋਂ ਸੰਗਤਾਂ ਪੁੱਜਦੀਆਂ ਹਨ ਉੱਥੇ ਹੀ ਸੰਨ 47 ਵੰਡ ਸਮੇਂ ਪੰਜਾਬ ਤੋਂ ਪਾਕਿਸਤਾਨ ਗਏ ਮੁਸਲਿਮ ਭਾਈਚਾਰੇ ਦੇ ਲੋਕ ਵੀ ਇਸ ਸਲਾਨਾ ਉਸ ਮੇਲੇ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚਦੇ ਹਨ ।1
- ਪਿਤਾ ਨੇ ਆਪਣੇ ਹੀ ਬੇਟੇ ਦਾ ਕਿੱਤਾ ਬੇਰ+ਹਿਮੀ ਦੇ ਨਾਲ ਕ+ਤਲ1
- ਖੰਨਾ ਦੇ ਮਸ਼ਹੂਰ ਪ੍ਰੇਮ ਵੈਸ਼ਨੂੰ ਢਾਬੇ ਤੇ ਦੋ ਨਕਾਬ ਪੋਸ਼ ਵਿਅਕਤੀਆਂ ਨੇ ਚਲਾਈਆਂ ਗੋਲੀਆਂ ਇਲਾਕੇ ਚ ਦਹਿਸ਼ਤ ਦਾ ਮਾਹੌਲ1
- गढ़शंकर (अशवनी शर्मा) बन्दीछोड़ श्री सतगुरु गऊओं वालों के 24 सवें पावन निर्वाण दिवस के महान समागम पर छतरी साहिब श्री छुड़ानी साहिब धाम के वर्तमान सर्वोच्च पीठाधीश्वर श्री महन्त दयासागर जी व माता जी ने अपने पावन कर कमलों द्वारा बन्दीछोड़ साहिब जी के पंचरंग निशान साहिब के ध्वजारोहण किया।1