logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਆਪਣੇ ਛੋਟੇ ਭਰਾ ਦੇ ਵਿਆਹ ਚ ਰਿਸਤੇਦਾਰਾਂ ਦੋਸਤਾਂ ਨਾਲ ਖੁਸ਼ੀਆਂ ਸਾਝੀਆਂ

4 hrs ago
user_Harmesh Singh poohla
Harmesh Singh poohla
Mandi Agent ਬਠਿੰਡਾ, ਬਠਿੰਡਾ, ਪੰਜਾਬ•
4 hrs ago

ਆਪਣੇ ਛੋਟੇ ਭਰਾ ਦੇ ਵਿਆਹ ਚ ਰਿਸਤੇਦਾਰਾਂ ਦੋਸਤਾਂ ਨਾਲ ਖੁਸ਼ੀਆਂ ਸਾਝੀਆਂ

More news from ਪੰਜਾਬ and nearby areas
  • Post by Harmesh Singh poohla
    1
    Post by Harmesh Singh poohla
    user_Harmesh Singh poohla
    Harmesh Singh poohla
    Mandi Agent ਬਠਿੰਡਾ, ਬਠਿੰਡਾ, ਪੰਜਾਬ•
    4 hrs ago
  • ਕੋਟਫੱਤਾ, 15 ਅਪਰੈਲ (ਦਵਿੰਦਰ ਸਿੰਘ ਮਾਨ) — ਪਿੰਡ ਕੋਟ ਸ਼ਮੀਰ ਵਿੱਚ ਵਾਪਰੀ ਤਾਜ਼ਾ ਘਟਨਾ ਨੇ ਪੰਜਾਬ ਸਰਕਾਰ ਦੇ ਵਿਕਾਸ ਸੰਬੰਧੀ ਵਾਅਦਿਆਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਖੇਡਾਂ ਨੂੰ ਪ੍ਰੋਤਸਾਹਨ ਦੇਣ ਦੇ ਦਾਅਵਿਆਂ ਦੇ ਬਾਵਜੂਦ ਜ਼ਮੀਨੀ ਹਕੀਕਤ ਇਸ ਦੇ ਉਲਟ ਨਜ਼ਰ ਆ ਰਹੀ ਹੈ, ਜਿੱਥੇ ਇੱਕ ਪਾਸੇ ਖੇਡ ਮੈਦਾਨ ਦੀ ਮੁਰੰਮਤ ਲੰਬੇ ਸਮੇਂ ਤੋਂ ਲਟਕੀ ਹੋਈ ਸੀ ਜਿਸਨੂੰ ਕੇ ਨੌਜਵਾਨਾਂ ਵੱਲੋ ਕੀਤੀ ਮਿਹਨਤ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਜਾਣਕਾਰੀ ਅਨੁਸਾਰ, ਨਗਰ ਕੋਟ ਸ਼ਮੀਰ ਦੀ ਚਹਿਲ ਪੱਤੀ ਵਿੱਚ ਸਥਿਤ ਅਨਾਜ ਮੰਡੀ ਨਾਲ ਲੱਗਦਾ ਖੇਡ ਸਟੇਡੀਅਮ ਪਿਛਲੇ ਕਈ ਸਾਲਾਂ ਤੋਂ ਵਿਵਾਦਾਂ ਦਾ ਕੇਂਦਰ ਬਣਿਆ ਹੋਇਆ ਹੈ। ਮੰਡੀ ਦੇ ਬਿਲਕੁਲ ਨਾਲ ਹੋਣ ਕਾਰਨ ਕਿਸਾਨਾਂ ਵੱਲੋਂ ਅਕਸਰ ਆਪਣੀ ਫਸਲ ਖੇਡ ਮੈਦਾਨ ਵਿੱਚ ਉਤਾਰੀ ਜਾਂਦੀ ਰਹੀ ਹੈ। ਲਗਭਗ ਛੇ ਮਹੀਨੇ ਪਹਿਲਾਂ ਵੀ ਝੋਨੇ ਦੀ ਫਸਲ ਦੌਰਾਨ ਇਸ ਤਰ੍ਹਾਂ ਦੀ ਕਾਰਵਾਈ ਦਾ ਵਿਰੋਧ ਹੋਇਆ ਸੀ, ਪਰ ਮਸਲੇ ਦਾ ਪੱਕਾ ਹੱਲ ਨਹੀਂ ਨਿਕਲ ਸਕਿਆ। ਤਾਜ਼ਾ ਘਟਨਾ ਵਿੱਚ ਕੁਝ ਕਿਸਾਨਾਂ ਨੇ ਟਰੈਕਟਰ-ਟਰਾਲੀ ਦੀ ਮਦਦ ਨਾਲ ਖੇਡ ਮੈਦਾਨ ਦੀ ਕੰਧ ਨੂੰ ਦੁਬਾਰਾ ਢਾਹ ਕੇ ਕਣਕ ਦੀ ਫਸਲ ਉਤਾਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਖਿਡਾਰੀਆਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ। ਖਿਡਾਰੀਆਂ ਦਾ ਕਹਿਣਾ ਹੈ ਕਿ ਮੈਦਾਨ ਨੂੰ ਨੁਕਸਾਨ ਪਹੁੰਚਣ ਨਾਲ ਖੇਡ ਗਤੀਵਿਧੀਆਂ ਪ੍ਰਭਾਵਿਤ ਹੁੰਦੀਆਂ ਹਨ ਅਤੇ ਇੱਕ ਵਾਰ ਮੈਦਾਨ ਦੀ ਹਾਲਤ ਖਰਾਬ ਹੋਣ ‘ਤੇ ਉਸ ਨੂੰ ਮੁੜ ਖੇਡਯੋਗ ਬਣਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।ਇਹ ਵੀ ਗੌਰ ਕਰਨ ਯੋਗ ਹੈ ਕਿ ਮੈਦਾਨ ਦੀ ਮੁਰੰਮਤ ਲਈ ਖਿਡਾਰੀਆਂ ਨੂੰ ਆਪਣੇ ਪੱਧਰ ‘ਤੇ ਪੈਸੇ ਇਕੱਠੇ ਕਰਨ ਪਏ, ਪਰ ਉਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਸਥਾਈ ਹੱਲ ਨਹੀਂ ਕੀਤਾ ਗਿਆ। ਇਸ ਕਾਰਨ ਨੌਜਵਾਨਾਂ ਵਿੱਚ ਨਿਰਾਸ਼ਾ ਅਤੇ ਗੁੱਸਾ ਦੋਵੇਂ ਵੱਧ ਰਹੇ ਹਨ। ਸੂਚਨਾ ਮਿਲਣ ‘ਤੇ ਚੌਂਕੀ ਕੋਟਸ਼ਮੀਰ ਦੇ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਖਿਡਾਰੀਆਂ ਨੇ ਦੋਸ਼ੀਆਂ ਖ਼ਿਲਾਫ਼ ਸਰਕਾਰੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।ਨਗਰ ਪੰਚਾਇਤ ਦੇ ਈ.ਓ. ਹਰਜੀਤ ਸਿੰਘ ਦੇ ਛੁੱਟੀ ‘ਤੇ ਹੋਣ ਕਾਰਨ ਮਾਮਲੇ ਸੰਬੰਧੀ ਪੱਤਰ ਇੰਸਪੈਕਟਰ ਅਸ਼ੋਕ ਕੁਮਾਰ ਨੂੰ ਸੌਂਪਿਆ ਗਿਆ। ਮੌਕੇ ‘ਤੇ ਕੌਂਸਲਰ ਚਾਨਣ ਸਿੰਘ ਸਿੱਧੂ, ਕਬੱਡੀ ਕੋਚ ਹਰਬਚਨ ਜਲਾਲ ਅਤੇ ਕਈ ਕਬੱਡੀ ਤੇ ਕ੍ਰਿਕਟ ਖਿਡਾਰੀ ਮੌਜੂਦ ਸਨ। ਇਹ ਘਟਨਾ ਸਿਰਫ਼ ਇੱਕ ਮੈਦਾਨ ਦੀ ਨਹੀਂ, ਸਗੋਂ ਪ੍ਰਸ਼ਾਸਨਿਕ ਬੇਧਿਆਨੀ ਅਤੇ ਜ਼ਿੰਮੇਵਾਰੀ ਦੀ ਘਾਟ ਦੀ ਹੈ। ਜੇਕਰ ਸਮੇਂ ਸਿਰ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਇਹ ਮਸਲਾ ਹੋਰ ਗੰਭੀਰ ਰੂਪ ਧਾਰ ਸਕਦਾ ਹੈ। ਖਿਡਾਰੀਆਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਖੇਡ ਮੈਦਾਨ ਦੀ ਸੁਰੱਖਿਆ ਲਈ ਪੱਕੇ ਪ੍ਰਬੰਧ ਕੀਤੇ ਜਾਣ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਖੇਡਾਂ ਲਈ ਉਚਿਤ ਮਾਹੌਲ ਮਿਲ ਸਕੇ।
    4
    ਕੋਟਫੱਤਾ, 15 ਅਪਰੈਲ (ਦਵਿੰਦਰ ਸਿੰਘ ਮਾਨ) — ਪਿੰਡ ਕੋਟ ਸ਼ਮੀਰ ਵਿੱਚ ਵਾਪਰੀ ਤਾਜ਼ਾ ਘਟਨਾ ਨੇ ਪੰਜਾਬ ਸਰਕਾਰ ਦੇ ਵਿਕਾਸ ਸੰਬੰਧੀ ਵਾਅਦਿਆਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਖੇਡਾਂ ਨੂੰ ਪ੍ਰੋਤਸਾਹਨ ਦੇਣ ਦੇ ਦਾਅਵਿਆਂ ਦੇ ਬਾਵਜੂਦ ਜ਼ਮੀਨੀ ਹਕੀਕਤ ਇਸ ਦੇ ਉਲਟ ਨਜ਼ਰ ਆ ਰਹੀ ਹੈ, ਜਿੱਥੇ ਇੱਕ ਪਾਸੇ ਖੇਡ ਮੈਦਾਨ ਦੀ ਮੁਰੰਮਤ ਲੰਬੇ ਸਮੇਂ ਤੋਂ ਲਟਕੀ ਹੋਈ ਸੀ ਜਿਸਨੂੰ ਕੇ ਨੌਜਵਾਨਾਂ ਵੱਲੋ ਕੀਤੀ ਮਿਹਨਤ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ।
ਜਾਣਕਾਰੀ ਅਨੁਸਾਰ, ਨਗਰ ਕੋਟ ਸ਼ਮੀਰ ਦੀ ਚਹਿਲ ਪੱਤੀ ਵਿੱਚ ਸਥਿਤ ਅਨਾਜ ਮੰਡੀ ਨਾਲ ਲੱਗਦਾ ਖੇਡ ਸਟੇਡੀਅਮ ਪਿਛਲੇ ਕਈ ਸਾਲਾਂ ਤੋਂ ਵਿਵਾਦਾਂ ਦਾ ਕੇਂਦਰ ਬਣਿਆ ਹੋਇਆ ਹੈ। ਮੰਡੀ ਦੇ ਬਿਲਕੁਲ ਨਾਲ ਹੋਣ ਕਾਰਨ ਕਿਸਾਨਾਂ ਵੱਲੋਂ ਅਕਸਰ ਆਪਣੀ ਫਸਲ ਖੇਡ ਮੈਦਾਨ ਵਿੱਚ ਉਤਾਰੀ ਜਾਂਦੀ ਰਹੀ ਹੈ। ਲਗਭਗ ਛੇ ਮਹੀਨੇ ਪਹਿਲਾਂ ਵੀ ਝੋਨੇ ਦੀ ਫਸਲ ਦੌਰਾਨ ਇਸ ਤਰ੍ਹਾਂ ਦੀ ਕਾਰਵਾਈ ਦਾ ਵਿਰੋਧ ਹੋਇਆ ਸੀ, ਪਰ ਮਸਲੇ ਦਾ ਪੱਕਾ ਹੱਲ ਨਹੀਂ ਨਿਕਲ ਸਕਿਆ। ਤਾਜ਼ਾ ਘਟਨਾ ਵਿੱਚ ਕੁਝ ਕਿਸਾਨਾਂ ਨੇ ਟਰੈਕਟਰ-ਟਰਾਲੀ ਦੀ ਮਦਦ ਨਾਲ ਖੇਡ ਮੈਦਾਨ ਦੀ ਕੰਧ ਨੂੰ ਦੁਬਾਰਾ ਢਾਹ ਕੇ ਕਣਕ ਦੀ ਫਸਲ ਉਤਾਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਖਿਡਾਰੀਆਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ। ਖਿਡਾਰੀਆਂ ਦਾ ਕਹਿਣਾ ਹੈ ਕਿ ਮੈਦਾਨ ਨੂੰ ਨੁਕਸਾਨ ਪਹੁੰਚਣ ਨਾਲ ਖੇਡ ਗਤੀਵਿਧੀਆਂ ਪ੍ਰਭਾਵਿਤ ਹੁੰਦੀਆਂ ਹਨ ਅਤੇ ਇੱਕ ਵਾਰ ਮੈਦਾਨ ਦੀ ਹਾਲਤ ਖਰਾਬ ਹੋਣ ‘ਤੇ ਉਸ ਨੂੰ ਮੁੜ ਖੇਡਯੋਗ ਬਣਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।ਇਹ ਵੀ ਗੌਰ ਕਰਨ ਯੋਗ ਹੈ ਕਿ ਮੈਦਾਨ ਦੀ ਮੁਰੰਮਤ ਲਈ ਖਿਡਾਰੀਆਂ ਨੂੰ ਆਪਣੇ ਪੱਧਰ ‘ਤੇ ਪੈਸੇ ਇਕੱਠੇ ਕਰਨ ਪਏ, ਪਰ ਉਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਸਥਾਈ ਹੱਲ ਨਹੀਂ ਕੀਤਾ ਗਿਆ। ਇਸ ਕਾਰਨ ਨੌਜਵਾਨਾਂ ਵਿੱਚ ਨਿਰਾਸ਼ਾ ਅਤੇ ਗੁੱਸਾ ਦੋਵੇਂ ਵੱਧ ਰਹੇ ਹਨ।
ਸੂਚਨਾ ਮਿਲਣ ‘ਤੇ ਚੌਂਕੀ ਕੋਟਸ਼ਮੀਰ ਦੇ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਖਿਡਾਰੀਆਂ ਨੇ ਦੋਸ਼ੀਆਂ ਖ਼ਿਲਾਫ਼ ਸਰਕਾਰੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।ਨਗਰ ਪੰਚਾਇਤ ਦੇ ਈ.ਓ. ਹਰਜੀਤ ਸਿੰਘ ਦੇ ਛੁੱਟੀ ‘ਤੇ ਹੋਣ ਕਾਰਨ ਮਾਮਲੇ ਸੰਬੰਧੀ ਪੱਤਰ ਇੰਸਪੈਕਟਰ ਅਸ਼ੋਕ ਕੁਮਾਰ ਨੂੰ ਸੌਂਪਿਆ ਗਿਆ। ਮੌਕੇ ‘ਤੇ ਕੌਂਸਲਰ ਚਾਨਣ ਸਿੰਘ ਸਿੱਧੂ, ਕਬੱਡੀ ਕੋਚ ਹਰਬਚਨ ਜਲਾਲ ਅਤੇ ਕਈ ਕਬੱਡੀ ਤੇ ਕ੍ਰਿਕਟ ਖਿਡਾਰੀ ਮੌਜੂਦ ਸਨ।
ਇਹ ਘਟਨਾ ਸਿਰਫ਼ ਇੱਕ ਮੈਦਾਨ ਦੀ ਨਹੀਂ, ਸਗੋਂ ਪ੍ਰਸ਼ਾਸਨਿਕ ਬੇਧਿਆਨੀ ਅਤੇ ਜ਼ਿੰਮੇਵਾਰੀ ਦੀ ਘਾਟ ਦੀ ਹੈ। ਜੇਕਰ ਸਮੇਂ ਸਿਰ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਇਹ ਮਸਲਾ ਹੋਰ ਗੰਭੀਰ ਰੂਪ ਧਾਰ ਸਕਦਾ ਹੈ। ਖਿਡਾਰੀਆਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਖੇਡ ਮੈਦਾਨ ਦੀ ਸੁਰੱਖਿਆ ਲਈ ਪੱਕੇ ਪ੍ਰਬੰਧ ਕੀਤੇ ਜਾਣ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਖੇਡਾਂ ਲਈ ਉਚਿਤ ਮਾਹੌਲ ਮਿਲ ਸਕੇ।
    user_ਦਵਿੰਦਰ ਮਾਨ
    ਦਵਿੰਦਰ ਮਾਨ
    Local News Reporter ਬਠਿੰਡਾ, ਬਠਿੰਡਾ, ਪੰਜਾਬ•
    8 hrs ago
  • ਤਲਵੰਡੀ ਸਾਬੋ, 15 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਖੁੱਲੇ ਮੈਦਾਨ ਵਿੱਚ ਅੱਜ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਵਲੋਂ ਖ਼ਾਲਸਾਈ ਜਾਹੋ ਜਲਾਲ ਦੀ ਮਹਾਨ ਪਰੰਪਰਾ ਨੂੰ ਮੁੱਖ ਰੱਖਦੇ ਘੋੜ ਦੌੜਾਂ ਨੇਜੇ ਬਾਜ਼ੀ ਕੁਸ਼ਤੀਆਂ ਘੋੜੇ ਹਾਥੀਆਂ ਨਾਲ ਮਹੱਲਾ ਕੱਢਿਆ ਗਿਆ। ਇਸ ਸਮੇਂ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਅੰਬੈਸਡਰ ਫਾਰ ਪੀਸ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਸੰਬੋਧਨ ਕੀਤਾ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਖਾਲਸਾ ਪੰਥ ਦੀ ਸ਼ਾਨ ਹਨ ਅਤੇ ਸਿੱਖ ਇਤਿਹਾਸ ਵਿੱਚ ਉਨ੍ਹਾਂ ਦੀ ਬੇਮਿਸਾਲ ਸੇਵਾ ਅਤੇ ਬਹਾਦਰੀ ਸਦਾ ਯਾਦ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਖਾਲਸਾ ਸਾਜਨਾ ਦਿਵਸ ਸਾਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ‘ਤੇ ਚੱਲਣ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਇਕੱਠੇ ਹੋ ਕੇ ਜਬਰ ਜ਼ੁਲਮ ਖ਼ਿਲਾਫ਼ ਜੂਝਣ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਨਿਹੰਗ ਸਿੰਘ ਫੌਜਾਂ ਨੇ ਹਾਜ਼ਰੀ ਭਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
    1
    ਤਲਵੰਡੀ ਸਾਬੋ, 15 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਖੁੱਲੇ ਮੈਦਾਨ ਵਿੱਚ ਅੱਜ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਵਲੋਂ ਖ਼ਾਲਸਾਈ ਜਾਹੋ ਜਲਾਲ ਦੀ ਮਹਾਨ ਪਰੰਪਰਾ ਨੂੰ ਮੁੱਖ ਰੱਖਦੇ ਘੋੜ ਦੌੜਾਂ ਨੇਜੇ ਬਾਜ਼ੀ ਕੁਸ਼ਤੀਆਂ ਘੋੜੇ ਹਾਥੀਆਂ ਨਾਲ ਮਹੱਲਾ ਕੱਢਿਆ ਗਿਆ। ਇਸ ਸਮੇਂ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਅੰਬੈਸਡਰ ਫਾਰ ਪੀਸ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਸੰਬੋਧਨ ਕੀਤਾ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਖਾਲਸਾ ਪੰਥ ਦੀ ਸ਼ਾਨ ਹਨ ਅਤੇ ਸਿੱਖ ਇਤਿਹਾਸ ਵਿੱਚ ਉਨ੍ਹਾਂ ਦੀ ਬੇਮਿਸਾਲ ਸੇਵਾ ਅਤੇ ਬਹਾਦਰੀ ਸਦਾ ਯਾਦ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਖਾਲਸਾ ਸਾਜਨਾ ਦਿਵਸ ਸਾਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ‘ਤੇ ਚੱਲਣ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਇਕੱਠੇ ਹੋ ਕੇ ਜਬਰ ਜ਼ੁਲਮ ਖ਼ਿਲਾਫ਼ ਜੂਝਣ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਨਿਹੰਗ ਸਿੰਘ ਫੌਜਾਂ ਨੇ ਹਾਜ਼ਰੀ ਭਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
    user_Gurjant Singh Natheha
    Gurjant Singh Natheha
    ਪੱਤਰਕਾਰ ਤਲਵੰਡੀ ਸਾਬੋ, ਬਠਿੰਡਾ, ਪੰਜਾਬ•
    18 hrs ago
  • Post by Gurmeet Abul Khurana
    1
    Post by Gurmeet Abul Khurana
    user_Gurmeet Abul Khurana
    Gurmeet Abul Khurana
    Citizen Reporter ਮਲੋਟ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    3 hrs ago
  • ਖਾਲਸੇ ਦੀ ਸਾਜਨਾ ਦਿਵਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅਕਾਲੀ ਦਲ ਮਾਨ ਨੇ ਵੀ ਆਪਣੀ ਸਿਆਸੀ ਕਾਨਫਰੰਸ ਕੀਤੀ ਜਿਸ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਹਿੱਸਾ ਲਿਆ ਇਸ ਮੌਕੇ ਉਹਨਾਂ ਰੈਲੀ ਵਿੱਚ ਬੋਲਦਿਆਂ ਕਿਹਾ ਕਿ ਜੋ ਪੰਜਾਬ ਸਰਕਾਰ ਨੇ ਕਾਨੂੰਨ ਬਣਾਇਆ ਹੈ ਅਸੀਂ ਉਸਨੂੰ ਉਨਾ ਚਕਰ ਕਾਨੂੰਨ ਨਹੀਂ ਮੰਨਦੇ ਜਿੰਨਾ ਸਮਾਂ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨੂੰਨ ਨੂੰ ਮਾਨਤਾ ਨਹੀਂ ਦਿੰਦੀ ਅਸੀਂ ਆਜ਼ਾਦ ਹਾਂ ਤੇ ਸਾਡੇ ਤੇ ਕੋਈ ਵੀ ਜਬਰਦਸਤੀ ਕਾਨੂੰਨ ਨਹੀਂ ਠੋਕ ਸਕਦਾ
    1
    ਖਾਲਸੇ ਦੀ ਸਾਜਨਾ ਦਿਵਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅਕਾਲੀ ਦਲ ਮਾਨ ਨੇ ਵੀ ਆਪਣੀ ਸਿਆਸੀ ਕਾਨਫਰੰਸ ਕੀਤੀ ਜਿਸ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਹਿੱਸਾ ਲਿਆ ਇਸ ਮੌਕੇ ਉਹਨਾਂ ਰੈਲੀ ਵਿੱਚ ਬੋਲਦਿਆਂ ਕਿਹਾ ਕਿ ਜੋ ਪੰਜਾਬ ਸਰਕਾਰ ਨੇ ਕਾਨੂੰਨ ਬਣਾਇਆ ਹੈ ਅਸੀਂ ਉਸਨੂੰ ਉਨਾ ਚਕਰ ਕਾਨੂੰਨ ਨਹੀਂ ਮੰਨਦੇ ਜਿੰਨਾ ਸਮਾਂ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨੂੰਨ ਨੂੰ ਮਾਨਤਾ ਨਹੀਂ ਦਿੰਦੀ ਅਸੀਂ ਆਜ਼ਾਦ ਹਾਂ ਤੇ ਸਾਡੇ ਤੇ ਕੋਈ ਵੀ ਜਬਰਦਸਤੀ ਕਾਨੂੰਨ ਨਹੀਂ ਠੋਕ ਸਕਦਾ
    user_Rajinder Singh
    Rajinder Singh
    Press Reporter ਮਾਨਸਾ, ਮਾਨਸਾ, ਪੰਜਾਬ•
    23 hrs ago
  • ਇਕ ਵਾਰ ਗਲੀ ਪੱਟੀ ਫਿਰ ਉਸ ਤੋ ਬਾਦ ਕੋਈ ਦੇਖ ਭਾਲ ਨਹੀਂ ਕੀਤੀ ਗਲ਼ੀ ਵਿਚ ਨਿਕਲਣ ਵਾਲਿਆ ਨੂੰ ਹੁੰਦੀ ਆ ਬਹੁਤ ਤਕਲੀਫ
    1
    ਇਕ ਵਾਰ ਗਲੀ ਪੱਟੀ ਫਿਰ ਉਸ ਤੋ ਬਾਦ ਕੋਈ ਦੇਖ ਭਾਲ ਨਹੀਂ ਕੀਤੀ 
ਗਲ਼ੀ ਵਿਚ ਨਿਕਲਣ ਵਾਲਿਆ ਨੂੰ ਹੁੰਦੀ ਆ ਬਹੁਤ ਤਕਲੀਫ
    user_Ankush Kumar
    Ankush Kumar
    ਕੋਟਕਪੂਰਾ, ਫਰੀਦਕੋਟ, ਪੰਜਾਬ•
    3 hrs ago
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    6 hrs ago
  • ਇਸ ਵੀਡਿਓ ਨੂੰ ਵਧ ਤੋ ਵੱਧ ਲੋਕਾ ਕੋਲ ਸੇਡ ਕਰੋ ਤਾ ਜੋ ਕਿ ਅਪਰਾਧੀ ਫਡੇ ਜਾਣ ਇਸ ਤੋ ਬਾਦ ਕਿਸੇ ਨਾਲ ਦੁਬਾਰਾ ਪੰਗਾ ਨਾ ਲੇਨ ਵੀਡਿਓ ਨੂੰ like, share, follow ਕਰੋ
    1
    ਇਸ ਵੀਡਿਓ ਨੂੰ ਵਧ ਤੋ ਵੱਧ ਲੋਕਾ ਕੋਲ ਸੇਡ ਕਰੋ
ਤਾ ਜੋ ਕਿ ਅਪਰਾਧੀ ਫਡੇ ਜਾਣ 
ਇਸ ਤੋ ਬਾਦ ਕਿਸੇ ਨਾਲ ਦੁਬਾਰਾ ਪੰਗਾ ਨਾ ਲੇਨ
ਵੀਡਿਓ ਨੂੰ like, share, follow ਕਰੋ
    user_Sunil Kumar
    Sunil Kumar
    Graphic designer ਫਰੀਦਕੋਟ, ਫਰੀਦਕੋਟ, ਪੰਜਾਬ•
    15 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.