ਅੱਜ ਹੋਈ ਭਾਰੀ ਬਾਰਿਸ਼ ਵਿੱਚ ਪਿੰਡ ਬਘਿੰਡੀ ਵਿਚ ਪਿਕਅਪ ਗੱਡੀ ਚ ਲੱਦੀਆਂ ਮੱਝਾਂ ਗੱਡੀ ਸਮੇਤ ਪਾਣੀ ਦੇ ਤੇਜ ਵਹਾਅ ਚ ਹੜ ਗਈਆਂ ਇੱਕ ਮੱਝ ਜੰਗਲ ਚੋਂ ਮਿਲੀ,ਇਕ ਲਾਪਤਾ ਅਤੇ ਗੱਡੀ 500 ਮੀਟਰ ਤੋਂ ਹੋਈ ਖਸਤਾ ਹਾਲਤ ਵਿੱਚ ਬਰਾਮਦ ਅੱਜ ਸਵੇਰੇ ਪਈ ਤੇਜ ਬਾਰਿਸ਼ ਸ਼ਿਵਾਲਕ ਦੀਆਂ ਪਹਾੜੀਆਂ 'ਚ ਵਸੇ ਪਿੰਡ ਬਘਿੰਡੀ ਵਾਸੀਆਂ ਲਈ ਮੁਸੀਬਤ ਬਣ ਕੇ ਆਈ। ਪਿੰਡ ਨੇੜਿਓਂ ਲੰਘਦੀ ਬਰਸਾਤੀ ਨਦੀ 'ਚ ਪਿੰਡ ਵਾਸੀ ਦੀ ਦੁਧਾਰੂ ਮੱਝ ਤੇਜ਼ ਪਾਣੀ ਦੇ ਵਹਾਅ ਵਿੱਚ ਰੁੜ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਪਾਲ ਸਿੰਘ ਨੇ ਦੱਸਿਆ ਕਿ ਪਿੰਡ ਵਾਸੀ ਗੁਰਨਾਮ ਸਿੰਘ ਨੇ ਦੋ ਮੱਝਾਂ ਦਾ ਸੌਦਾ ਕਿਸੇ ਵਪਾਰੀ ਨਾਲ ਕੀਤਾ ਸੀ ਤੇ ਉਹ ਵਪਾਰੀ ਨੂੰ ਦੁਧਾਰੂ ਮੱਝਾਂ ਦੇਣ ਲਈ ਗੱਡੀ ਵਿੱਚ ਲੱਦ ਕੇ ਮੀਂਹ ਹਟਣ ਦੀ ਉਡੀਕ ਕਰ ਰਿਹਾ ਸੀ ਪਰ ਅਚਾਨਕ ਪਹਾੜੀ ਖੇਤਰ ਵਿੱਚ ਹੋਈ ਤੇਜ਼ ਬਾਰਿਸ਼ ਨਾਲ ਆਏ ਤੇ ਤੇਜ਼ ਵਹਾਅ ਪਾਣੀ ਨਾਲ ਗੱਡੀ ਸਮੇਤ ਦੁਧਾਰੂ ਮੱਜਾਂ ਨਦੀ ਵਿੱਚ ਰੁੜ ਗਈਆਂ। ਲੋਕਾਂ ਵੱਲੋਂ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ ਗਈ ਪਰ ਸਭ ਕੋਸ਼ਿਸ਼ਾਂ ਅਸਫਲ ਰਹੀਆਂ। ਉਹਨਾਂ ਦੱਸਿਆ ਕਿ ਗੱਡੀ ਪਿੰਡ ਤੋਂ ਤਕਰੀਬਨ ਪੰਜ ਸੌ ਮੀਟਰ ਦੂਰੀ ਤੋਂ ਮਿਲੀ ਹੈ, ਪਰ ਮੱਝ ਪਾਣੀ ਦੇ ਤੇਜ਼ ਵਹਾਅ 'ਚ ਰੁੜ ਗਈ। ਜਿਨਾਂ ਵਿੱਚੋਂ ਇੱਕ ਮੱਝ ਮੀਂਹ ਹਟਣ ਤੋਂ ਬਾਅਦ ਕਾਫੀ ਮਸ਼ੱਕਤ ਤੋਂ ਬਾਅਦ ਜੰਗਲ ਦੇ ਆਸ ਪਾਸ ਤੋਂ ਮਿਲ ਗਈ ਹੈ ਅਤੇ ਦੂਜੀ ਮੱਝ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ। ਪਿਕਅਪ ਗੱਡੀ ਚਾਲਕ ਨੇੜਲੇ ਪਿੰਡ ਜੈੰਤੀਮਾਜਰੀ ਦਾ ਸੀ। ਉਹਨਾਂ ਕਿਹਾ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਪੰਚਾਇਤ ਤੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹੜ ਪ੍ਰਭਾਵਿਤ ਪਹਾੜੀ ਖੇਤਰ ਦੇ ਪਿੰਡਾਂ ਦਾ ਦੌਰਾ ਕਰਨ ਦੀ ਅਪੀਲ ਕਰਦਿਆਂ ਪੀੜਤਾਂ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।
ਅੱਜ ਹੋਈ ਭਾਰੀ ਬਾਰਿਸ਼ ਵਿੱਚ ਪਿੰਡ ਬਘਿੰਡੀ ਵਿਚ ਪਿਕਅਪ ਗੱਡੀ ਚ ਲੱਦੀਆਂ ਮੱਝਾਂ ਗੱਡੀ ਸਮੇਤ ਪਾਣੀ ਦੇ ਤੇਜ ਵਹਾਅ ਚ ਹੜ ਗਈਆਂ ਇੱਕ ਮੱਝ ਜੰਗਲ ਚੋਂ ਮਿਲੀ,ਇਕ ਲਾਪਤਾ ਅਤੇ ਗੱਡੀ 500 ਮੀਟਰ ਤੋਂ ਹੋਈ ਖਸਤਾ ਹਾਲਤ ਵਿੱਚ ਬਰਾਮਦ ਅੱਜ ਸਵੇਰੇ ਪਈ ਤੇਜ ਬਾਰਿਸ਼ ਸ਼ਿਵਾਲਕ ਦੀਆਂ ਪਹਾੜੀਆਂ 'ਚ ਵਸੇ ਪਿੰਡ ਬਘਿੰਡੀ ਵਾਸੀਆਂ ਲਈ ਮੁਸੀਬਤ ਬਣ ਕੇ ਆਈ। ਪਿੰਡ ਨੇੜਿਓਂ ਲੰਘਦੀ ਬਰਸਾਤੀ ਨਦੀ 'ਚ ਪਿੰਡ ਵਾਸੀ ਦੀ ਦੁਧਾਰੂ ਮੱਝ ਤੇਜ਼ ਪਾਣੀ ਦੇ ਵਹਾਅ ਵਿੱਚ ਰੁੜ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਪਾਲ ਸਿੰਘ ਨੇ ਦੱਸਿਆ ਕਿ ਪਿੰਡ ਵਾਸੀ ਗੁਰਨਾਮ ਸਿੰਘ ਨੇ ਦੋ ਮੱਝਾਂ ਦਾ ਸੌਦਾ ਕਿਸੇ ਵਪਾਰੀ ਨਾਲ ਕੀਤਾ ਸੀ ਤੇ ਉਹ ਵਪਾਰੀ ਨੂੰ ਦੁਧਾਰੂ ਮੱਝਾਂ ਦੇਣ ਲਈ ਗੱਡੀ ਵਿੱਚ ਲੱਦ ਕੇ ਮੀਂਹ ਹਟਣ ਦੀ ਉਡੀਕ ਕਰ ਰਿਹਾ ਸੀ ਪਰ ਅਚਾਨਕ ਪਹਾੜੀ ਖੇਤਰ ਵਿੱਚ ਹੋਈ ਤੇਜ਼ ਬਾਰਿਸ਼ ਨਾਲ ਆਏ ਤੇ ਤੇਜ਼ ਵਹਾਅ ਪਾਣੀ ਨਾਲ ਗੱਡੀ ਸਮੇਤ ਦੁਧਾਰੂ ਮੱਜਾਂ ਨਦੀ ਵਿੱਚ ਰੁੜ ਗਈਆਂ। ਲੋਕਾਂ ਵੱਲੋਂ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ ਗਈ ਪਰ ਸਭ ਕੋਸ਼ਿਸ਼ਾਂ ਅਸਫਲ ਰਹੀਆਂ। ਉਹਨਾਂ ਦੱਸਿਆ ਕਿ ਗੱਡੀ ਪਿੰਡ ਤੋਂ ਤਕਰੀਬਨ ਪੰਜ ਸੌ ਮੀਟਰ ਦੂਰੀ ਤੋਂ ਮਿਲੀ ਹੈ, ਪਰ ਮੱਝ ਪਾਣੀ ਦੇ ਤੇਜ਼ ਵਹਾਅ 'ਚ ਰੁੜ ਗਈ। ਜਿਨਾਂ ਵਿੱਚੋਂ ਇੱਕ ਮੱਝ ਮੀਂਹ ਹਟਣ ਤੋਂ ਬਾਅਦ ਕਾਫੀ ਮਸ਼ੱਕਤ ਤੋਂ ਬਾਅਦ ਜੰਗਲ ਦੇ ਆਸ ਪਾਸ ਤੋਂ ਮਿਲ ਗਈ ਹੈ ਅਤੇ ਦੂਜੀ ਮੱਝ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ। ਪਿਕਅਪ ਗੱਡੀ ਚਾਲਕ ਨੇੜਲੇ ਪਿੰਡ ਜੈੰਤੀਮਾਜਰੀ ਦਾ ਸੀ। ਉਹਨਾਂ ਕਿਹਾ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਪੰਚਾਇਤ ਤੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹੜ ਪ੍ਰਭਾਵਿਤ ਪਹਾੜੀ ਖੇਤਰ ਦੇ ਪਿੰਡਾਂ ਦਾ ਦੌਰਾ ਕਰਨ ਦੀ ਅਪੀਲ ਕਰਦਿਆਂ ਪੀੜਤਾਂ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।
- ਸਰਪੰਚ ਯੂਨੀਅਨ ਪੰਜਾਬ, ਜ਼ਿਲ੍ਹਾ ਮੋਹਾਲੀ ਦੇ ਬਲਾਕ ਮਾਜਰੀ ਦੀ (101) ਨੰ ਇਕਾਈ ਦੀ ਚੋਣ ਹੋਈ ਅੱਜ ਸਰਪੰਚ ਯੂਨੀਅਨ ਪੰਜਾਬ ਜ਼ਿਲ੍ਹਾ ਮੋਹਾਲੀ ਦੇ ਬਲਾਕ-ਮਾਜਰੀ (101) ਦੀ ਇਕਾਈ ਦੀ ਚੋਣ ਕੀਤੀ ਗਈ। ਜਿਸ ਵਿੱਚ 85 ਦੇ ਕਰੀਬ ਸਰਪੰਚਾਂ ਨੇ ਭਾਗ ਲਿਆ। ਇਹ ਚੋਣ ਸਰਬ ਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਦਲਵੀਰ ਸਿੰਘ ਮਾਣਕਪੁਰ ਸ਼ਰੀਫ ਨੂੰ ਸਰਬ ਸੰਮਤੀ ਨਾਲ ਸਰਪੰਚ ਯੂਨੀਅਨ ਬਲਾਕ-ਮਾਜਰੀ (101) ਦਾ ਪ੍ਰਧਾਨ ਚੁਣਿਆ ਗਿਆ ਅਤੇ ਨਾਲ ਹੀ ਮਹਿਲਾ ਰਾਖਵੇਂਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਇਸ ਪ੍ਰਧਾਨ ਜਸਪ੍ਰੀਤ ਕੌਰ ਚੰਗੋਆ ਨੂੰ ਲਗਾਇਆ ਗਿਆ ਹੈ ਅਤੇ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਮੁੰਧੋ, ਤੇ ਤੇਜਵੀਰ ਸਿੰਘ ਖੇੜੀਆ ਨੂੰ ਸਰਪ੍ਰਸਤ, ਗੁਰਦੀਪ ਸਿੰਘ ਜਕੜਮਾਜਰਾ ਨੂੰ ਜਰਨਲ ਸਕੱਤਰ, ਲਖਵੀਰ ਸਿੰਘ ਗੋਚਰ ਨੂੰ ਕੋਡੀਨੇਟਰ ਤੇ ਗੁਰਜੰਟ ਸਿੰਘ ਅਕਾਲਗੜ੍ਹ ਨੂੰ ਵਾਇਸ ਕੋਡੀਨੇਟਰ, ਜੁਝਾਰ ਸਿੰਘ ਸੈਣੀਮਾਜਰਾ ਨੂੰ ਕੈਸ਼ੀਅਰ, ਰਣਜੀਤ ਕੌਰ ਮਸਤਗੜ੍ਹ ਨੂੰ ਜੋਇੰਟ ਕੈਸ਼ੀਅਰ, ਤੇਜਿੰਦਰ ਸਿੰਘ ਉੱਠਮਾਜਰਾ ਨੂੰ ਪ੍ਰੈਸ ਸਕੱਤਰ ਅਤੇ ਜੋਇੰਟ ਪ੍ਰੈਸ ਸਕੱਤਰ ਯੋਗਰਾਜ ਸਿੰਘ ਕਸੌਲੀ, ਅਤੇ ਪਰਮਿੰਦਰ ਕੌਰ ਫਾਟਵਾਂ ਨੂੰ ਜੋਇੰਟ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ, ਸੁਖਵਿੰਦਰ ਸਿੰਘ ਸੇਖਪੁਰਾ, ਸਤਿਸ਼ ਤਿਉੜ, ਗੁਰਵਿੰਦਰ ਸਿੰਘ ਲੁਬਾਣਗੜ੍ਹ, ਪਰਮਜੀਤ ਸਿੰਘ ਮਾਹਿਰੋਲੀ, ਗੁਰਪ੍ਰੀਤ ਕੌਰ ਰਤਨਗੜ੍ਹ, ਹਰਪ੍ਰੀਤ ਸਿੰਘ ਪਤੋਲ, ਅਮਰਿੰਦਰ ਸਿੰਘ ਪਲਤਾਣਾ, ਬਲਕਾਰ ਸਿੰਘ ਮਾਵੀ, ਚਰਨਦਾਸ ਬੜੌਦੀ, ਇਹ 21 ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਗਏ ਹਨ। ਇਹ ਸਾਰੀ ਚੋਣ ਸਰਪੰਚ ਯੂਨੀਅਨ ਪੰਜਾਬ ਮੋਹਾਲੀ ਦੀ ਸਤਨਾਮ ਸਿੰਘ ਟਾਂਡਾ ਦੀ ਦੇਖਰੇਖ ਹੇਠ ਹਾਜਰ ਮੈਂਬਰਾਂ ਦੀ ਸਹਿਮਤੀ ਨਾਲ ਹੋਇਆ ਸਾਰੇ ਹਾਜਰ ਮੈਂਬਰਾਂ ਨੇ ਹੱਥ ਖੜੇ ਕਰ ਕੇ ਮੈਂਬਰਾਂ ਦੀ ਚੋਣ ਕੀਤੀ ਅਤੇ ਇਸ ਯੂਨੀਅਨ ਦਾ ਮਕਸਦ ਚੁਣੇ ਹੋਏ ਸਰਪੰਚਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਤੇ ਸਰਕਾਰ ਦੀਆਂ ਵਧੀਕੀਆਂ ਖਿਲਾਫ ਆਵਾਜ ਬੁਲੰਦ ਕਰਨਾ। ਸਰਪੰਚਾਂ ਦਾ ਮਾਣਭੱਤਾ ਵਧਾਉਣ ਅਤੇ ਸਿਹਤ ਬੀਮਾ ਅਤੇ ਅਹੁਦੇ ਦੌਰਾਨ ਸਰਪੰਚ ਦੀ ਮੌਤ ਹੋਣ ਤੇ ਪਰਿਵਾਰ ਨੂੰ ਮੁਆਵਜਾ ਵਰਗੀਆਂ ਸਮੱਸਿਆਵਾਂ ਦੇ ਹੱਲ ਲਈ ਯੂਨੀਅਨ ਦਾ ਗਠਨ ਕੀਤਾ ਗਿਆ ਹੈ। ਹਾਜਰ ਮੈਂਬਰਾਂ ਨੇ ਮਤੇ ਨੂੰ ਸਹਿਮਤੀ ਪ੍ਰਦਾਨ ਕੀਤੀ ਹੈ। ਇਸ ਤੋਂ ਬਾਅਦ ਜਿਲ੍ਹਾ ਇਕਾਈ ਦਾ ਗਠਨ ਕੀਤਾ ਜਾਵੇਗਾ।1
- ਬਾਜ਼ੀਗਰ ਬਰਾਦਰੀ ਦੇ ਸੂਬੇ ਦੇ ਵੱਖ-ਵੱਖ ਧੜਿਆਂ ਵੱਲੋਂ ਸਰਹਿੰਦ ਅਨਾਜ ਮੰਡੀ 'ਚ ਅਹਿਮ ਬੈਠਕ; ਰਮਨ ਕੁਮਾਰ ਸਲੇੜੀ ਸੂਬਾ ਪ੍ਰਧਾਨ ਤੇ ਅਸ਼ੋਕ ਕੁਮਾਰ ਜ਼ਿਲ੍ਹਾ ਚੇਅਰਮੈਨ ਨਿਯੁਕਤ ਬਾਜ਼ੀਗਰ ਬਰਾਦਰੀ ਦੇ ਵੱਖ-ਵੱਖ ਧੜਿਆਂ ਅਤੇ ਸੂਬੇ ਦੇ ਪਿੰਡਾਂ-ਸ਼ਹਿਰਾਂ ਤੋਂ ਆਏ ਪਤਵੰਤੇ ਸੱਜਣਾਂ ਦੀ ਇੱਕ ਵਿਸ਼ੇਸ਼ ਬੈਠਕ ਸਰਹਿੰਦ ਅਨਾਜ ਮੰਡੀ ਵਿਖੇ ਹੋਈ। ਇਸ ਮੌਕੇ ਸਰਬਸੰਮਤੀ ਨਾਲ ਰਮਨ ਕੁਮਾਰ ਸਲੇੜੀ ਨੂੰ ਬਾਜ਼ੀਗਰ ਬਰਾਦਰੀ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਅਸ਼ੋਕ ਕੁਮਾਰ ਨੂੰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਚੋਣ 'ਤੇ ਸਮੂਹ ਬਰਾਦਰੀ ਦੇ ਲੋਕਾਂ ਨੇ ਹੱਥ ਖੜ੍ਹੇ ਕਰਕੇ ਅਤੇ ਨਾਅਰੇਬਾਜ਼ੀ ਕਰਦਿਆਂ ਫ਼ੈਸਲੇ ਦਾ ਭਰਵਾਂ ਸਵਾਗਤ ਕੀਤਾ। . ਬੈਠਕ ਦੌਰਾਨ ਸੰਬੋਧਨ ਕਰਦਿਆਂ ਬਾਬਾ ਲਕਸ਼ਮਣ ਸਿੰਘ ਨੇ ਦੱਸਿਆ ਕਿ ਸਮੁੱਚੀ ਬਾਜ਼ੀਗਰ ਬਰਾਦਰੀ ਦੀਆਂ ਸਮੂਹ ਜਾਤੀਆਂ ਤੇ ਧੜਿਆਂ ਨੂੰ ਇੱਕਜੁੱਟ ਕਰਦਿਆਂ ਰਮਨ ਕੁਮਾਰ ਸਲੇੜੀ ਨੂੰ ਪੰਜਾਬ ਦੀ ਵਾਗਡੋਰ ਸੌਂਪੀ ਗਈ ਹੈ। ਉਹਨਾਂ ਸਪੱਸ਼ਟ ਕੀਤਾ ਕਿ ਇਸ ਸਾਂਝੀ ਚੋਣ ਦਾ ਮੁੱਖ ਮਕਸਦ ਕੜੀ, ਰਾਵੀ ਤਪੋ ਅਤੇ ਪੰਜਾਬ ਦੀ ਬਾਜ਼ੀਗਰ ਬਰਾਦਰੀ ਵਿੱਚ ਪੂਰਨ ਏਕਤਾ ਕਾਇਮ ਰੱਖਣਾ ਹੈ ਤਾਂ ਜੋ ਸਮਾਜ ਤੱਕ ਕੋਈ ਗਲਤ ਸੁਨੇਹਾ ਨਾ ਜਾਵੇ। ਇਸ ਮੌਕੇ ਨਵ-ਨਿਯੁਕਤ ਸੂਬਾ ਪ੍ਰਧਾਨ ਰਮਨ ਕੁਮਾਰ ਸਲੇੜੀ ਅਤੇ ਜ਼ਿਲ੍ਹਾ ਚੇਅਰਮੈਨ ਅਸ਼ੋਕ ਕੁਮਾਰ ਨੇ ਸਮੁੱਚੀ ਬਾਜ਼ੀਗਰ ਬਰਾਦਰੀ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾਉਣਗੇ। ਬਰਾਦਰੀ ਵੱਲੋਂ ਲਗਾਈ ਗਈ ਹਰ ਡਿਊਟੀ 'ਤੇ ਉਹ ਹਮੇਸ਼ਾ ਤਤਪਰ ਰਹਿਣਗੇ ਅਤੇ ਸਮਾਜ ਦੀ ਭਲਾਈ ਤੇ ਤਰੱਕੀ ਲਈ ਨਿਰੰਤਰ ਕੰਮ ਕਰਦੇ ਰਹਿਣਗੇ।1
- ਨਸ਼ਿਆਂ ਖ਼ਿਲਾਫ਼ ਜਨਵਾਦੀ ਨੌਜਵਾਨ ਸਭਾ ਦੇ ਸਾਬਕਾ ਪੰਜਾਬ ਪ੍ਰਧਾਨ ਪਰਮਜੀਤ ਰੌੜੀ ਨੇ ਕੀਤੀ ਅਵਾਜ਼ ਬੁਲੰਦ* ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਮਨੁੱਖੀ ਅਧਿਕਾਰ ਕਮਿਸ਼ਨ ਦੇ ਜਤਿੰਦਰ ਸਿੰਘ ਸੈਟੀ ਵਲੋਂ ਲੋਕਾਂ ਦੀਆਂ ਸ਼ਕਾਇਤਾਂ ਸੁਣਨ ਲਈ ਬਲਾਕ ਸੜੋਆ ਦੇ ਪਿੰਡ ਨਵਾਂਗਰਾਂ ਇੱਕ ਪੈਲਿਸ ਚ ਸਮਾਗਮ ਚ ਪਹੁੰਚੇ। ਇਸ ਮੌਕੇ ਜਨਵਾਦੀ ਨੌਜਵਾਨ ਸਭਾ ਪੰਜਾਬ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਰੌੜੀ ਨੇ ਇਲਾਕੇ ਚ ਨਸ਼ਿਆਂ ਵਿਰੁੱਧ ਆਪਣੀ ਰਾਏ ਕਮਿਸ਼ਨ ਅੱਗੇ ਰੱਖੀਂ।1
- ਸੱਭ ਪਾਸੇ ਏਹੋ ਹਾਲ ਏ ਇਨ੍ਹਾਂ ਤੇ ਜਰੂਰ ਸਰਕਾਰ ਨੂੰ ਕੁਸ਼ ਨਾ ਕੁਸ਼ ਕਰਨ ਦੀ ਲੋੜ ਏ ਨਹੀਂ ਤੇ ਪੰਜਾਬ ਖਤਮ ਹੋਈ ਜਾਂਦਾ ਬਹੁਤ ਹੀ ਤੇਜ਼ੀ ਨਾਲ1
- ਲੁਧਿਆਣਾ ਜਿਲ੍ਹੇ ਦੇ ਪਿੰਡ ਮਹਿਮੂਦਪੁਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।1
- Nakodar Murad Shah Baba Ji da Mela bada hi vadhiya si 🌹🫰🫶 Nakodar Murad Shah Baba Ji da Mela bada hi vadhiya si 🌹🫰🫶Murad puri ho jandi jo dil naal judh jande Wah kya baat hai1
- प्रताप बाग में सड़क पर कूड़ा फेंकने पर क्रान्ति न्यूज़ ने उठाए तीखे सवाल जालंधर, पंजाब | 22 अगस्त 2026 प्रताप बाग में सड़क पर कूड़ा फेंकने पर क्रान्ति न्यूज़ ने उठाए तीखे सवाल जालंधर, पंजाब | 22 अगस्त 2026 क्रान्ति न्यूज़ — सच की आवाज चीफ़ रिपोर्टर: राहुल कुमार पूरी सड़क कूड़ाघर बनी तो जिम्मेदार कौन? जालंधर के प्रताप बाग इलाके में सड़क पर बिखरे कूड़े को लेकर क्रान्ति न्यूज़ — सच की आवाज ने मौके पर पहुंचकर सफाई व्यवस्था पर गंभीर सवाल उठाए। चीफ़ रिपोर्टर राहुल कुमार पूरी ने कैमरे के सामने मौके पर मौजूद एक व्यक्ति से सीधे सवाल किया कि आखिर सड़क पर कूड़ा क्यों फेंका जा रहा है? जब कूड़ा निर्धारित डम्पिंग स्थान तक पहुंचाया जाना चाहिए, तो सड़क को कूड़े से क्यों पाटा जा रहा है? सवाल पूछे जाने पर संबंधित व्यक्ति की ओर से हड़ताल का हवाला दिया गया। इस पर रिपोर्टर ने सवाल उठाया कि यदि हड़ताल थी भी, तो क्या इसका मतलब यह है कि कूड़ा सड़क पर ही बिखेर दिया जाए? राहुल कुमार पूरी ने सवाल किया कि घर-घर से कूड़ा उठाकर निर्धारित कूड़ा डम्प या संग्रहण स्थल तक पहुंचाने की व्यवस्था होनी चाहिए, लेकिन अगर वही कूड़ा सड़क पर फेंक दिया जाएगा तो शहर साफ कैसे रहेगा? हड़ताल की तारीख को लेकर भी सवाल मौके पर 22 अगस्त को हड़ताल का हवाला दिए जाने पर भी सवाल खड़ा हुआ। उपलब्ध समाचार रिपोर्टों के अनुसार पंजाब में घोषित राज्यव्यापी बंद 21 अगस्त 2026, शुक्रवार को सुबह 7 बजे से दोपहर 2 बजे तक था। ऐसे में 22 अगस्त को हड़ताल का हवाला देकर सड़क पर कूड़ा फेंकने के मामले में संबंधित व्यक्ति से सवाल किया गया। कैमरे पर सवाल-जवाब के बाद वह व्यक्ति वहां से चला गया। क्रान्ति न्यूज़ का सवाल सवाल किसी व्यक्ति विशेष को निशाना बनाने का नहीं, बल्कि शहर की सफाई व्यवस्था और सार्वजनिक जिम्मेदारी का है। अगर कोई व्यक्ति जानबूझकर सड़क, फुटपाथ या सार्वजनिक स्थान पर कूड़ा फेंकता है, तो प्रशासन को नियमों के तहत भारी जुर्माना लगाने और आवश्यक कार्रवाई करने पर गंभीरता से विचार करना चाहिए। साथ ही नगर निगम को यह भी सुनिश्चित करना चाहिए कि कूड़ा उठाने और उसके उचित निस्तारण की व्यवस्था नियमित रूप से चलती रहे, ताकि लोगों को सड़क पर कूड़ा फेंकने का बहाना न मिले। क्रान्ति न्यूज़ — सच की आवाज का सवाल साफ है: सड़क जनता के आने-जाने के लिए है या कूड़ा फेंकने के लिए? अब देखना यह होगा कि जालंधर नगर निगम प्रताप बाग में फैले कूड़े की समस्या पर क्या कार्रवाई करता है और सार्वजनिक स्थानों पर कूड़ा फेंकने वालों के खिलाफ क्या कदम उठाता है। रिपोर्ट: राहुल कुमार पूरी चीफ़ रिपोर्टर — क्रान्ति न्यूज़ सच की आवाज1
- ਜਦੋਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਪੈਦਾ ਹੈ ਭਾਰੀ ਮੀਂਹ,ਸਕੂਲ ਦੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ ,23 ਅਗਸਤ ਨੂੰ ਹੋਣ ਜਾ ਰਿਹਾ ਹੈ ਇਨ੍ਹਾਂ ਮੁਸ਼ਕਲਾਂ ਦਾ ਹੱਲ,,, ਪੁੱਜੋ ਪਿੰਡ ਜੈਅੰਤੀ ਮਾਜਰੀ ਸਿਵ ਮੰਦਰ ਵਿੱਚ ਸਵੇਰੇ 10 ਵਜੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਪਿੰਡਾਂ ਵਿੱਚ ਜਦੋਂ ਭਾਰੀ ਮੀਂਹ ਪੈਂਦਾ ਹੈ ਤਾਂ ਅਕਸਰ ਹੀ ਸਥਿਤੀ ਤਣਾਅ ਪੂਰਨ ਬਣ ਜਾਦੀ ਹੈ। ਲੋਕਾਂ ਦਾ ਘਰੋਂ ਨਿਕਲਣਾ ਬੰਦ ਹੋ ਜਾਂਦਾ ਹੈ। ਸਕੂਲ ਆਏ ਬੱਚਿਆਂ ਨੂੰ ਦੂਸਰੇ ਪਿੰਡਾਂ ਵਿੱਚ ਰਾਤ ਰਹਿਣਾ ਪੈ ਜਾਂਦਾ ਹੈ ਜਾਂ ਪਾਣੀ ਉਤਰਨ ਦੀ ਉਡੀਕ ਕਰਨੀ ਪੈਦੀ ਏ।ਨਦੀ ਪਾਰ ਸ਼ਿਵ ਮੰਦਿਰ ਵਿਚ ਨਤਮਸਤਕ ਹੋਣ ਲਈ ਵੀ ਪਾਣੀ ਪਾਰ ਕਰਕੇ ਜਾਣਾ ਪੈਂਦਾ ਹੈ। ਇਨ੍ਹਾਂ ਲੋਕਾਂ ਦੀਆਂ ਮੁਸਕਲਾਂ ਨੂੰ ਹੱਲ ਕਰਨ ਲਈ ਸਮਾਜ ਸੇਵੀ ਦਲਵਿੰਦਰ ਸਿੰਘ ਬੈਨੀਪਾਲ ਵੱਲੋਂ ਚੌਧਰੀ ਸ਼ਿਆਮ ਲਾਲ ਮਾਜਰੀਆਂ ਅਤੇ ਹੋਰਨਾਂ ਸਮਾਜਸੇਵੀ ਸੰਸਥਾਵਾਂ ਦੇ ਨਾਲ ਮਿਲਕੇ ਹੁਣ ਇਸ ਨਦੀ ਤੇ ਪੁੱਲ ਲਗਾਇਆ ਜਾ ਰਿਹਾ ਹੈ। ਭਲਕੇ 23 ਅਗਸਤ ਨੂੰ ਸਵੇਰੇ 10 ਵਜੇ ਸ਼ਿਵ ਮੰਦਿਰ ਜੈਂਅਤੀ ਮਾਜਰੀ ਵਿਖੇ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਜਿਸ ਵਿਚ ਪੁੱਜਣ ਲਈ ਅਪੀਲ ਕੀਤੀ ਗਈ ਹੈ।1