ਜੰਗਲੀ ਸੂਰ ਦੇ ਹਮਲੇ ਵਿੱਚ ਕਿਸਾਨ ਗੰਭੀਰ ਜ਼ਖਮੀ, ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਲਤਲਵੰਡੀ ਸਾਬੋ, 29 ਨਵੰਬਰ (ਗੁਰਜੰਟ ਸਿੰਘ ਨਥੇਹਾ)-ਪਿੰਡ ਗਹਿਲੇਵਾਲਾ ਵਿਖੇ ਖੇਤ ਵਿੱਚ ਕੰਮ ਕਰ ਰਹੇ ਕਿਸਾਨ ਉੱਤੇ ਜੰਗਲੀ ਸੂਰ ਨੇ ਅਚਾਨਕ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਕਿਸਾਨ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੱਸਾ ਸਿੰਘ ਪੁੱਤਰ ਮਿੱਠੂ ਸਿੰਘ, ਉਮਰ ਕਰੀਬ 42 ਸਾਲ, ਵਾਸੀ ਪਿੰਡ ਗਹਿਲੇਵਾਲਾ, ਤਹਿਸੀਲ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਜੰਗਲੀ ਸੂਰ ਨੇ ਉਸ ਉੱਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਜੱਸਾ ਸਿੰਘ ਗੰਭੀਰ ਜ਼ਖਮੀ ਹੋ ਗਿਆ। ਰੌਲਾ ਸੁਣ ਕੇ ਆਸ-ਪਾਸ ਕੰਮ ਕਰ ਰਹੇ ਲੋਕ ਮੌਕੇ ਤੇ ਪਹੁੰਚੇ ਅਤੇ ਉਸਨੂੰ ਤੁਰੰਤ ਮੁਢਲੀ ਸਹਾਇਤਾ ਦੇ ਕੇ ਜਿੰਦਲ ਹਸਪਤਾਲ ਬਠਿੰਡਾ ਪਹੁੰਚਾ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਲਾਕੇ ਵਿੱਚ ਜੰਗਲੀ ਸੂਰਾਂ ਦੀ ਗਿਣਤੀ ਵੱਧ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਖੇਤਾਂ ਵਿੱਚ ਕੰਮ ਕਰਨ ਵਿੱਚ ਡਰ ਲੱਗਣ ਲੱਗਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਵਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਜੰਗਲੀ ਜਾਨਵਰਾਂ ਤੋਂ ਕਿਸਾਨਾਂ ਦੀ ਸੁਰੱਖਿਆ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ, ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।
ਜੰਗਲੀ ਸੂਰ ਦੇ ਹਮਲੇ ਵਿੱਚ ਕਿਸਾਨ ਗੰਭੀਰ ਜ਼ਖਮੀ, ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਲਤਲਵੰਡੀ ਸਾਬੋ, 29 ਨਵੰਬਰ (ਗੁਰਜੰਟ ਸਿੰਘ ਨਥੇਹਾ)-ਪਿੰਡ ਗਹਿਲੇਵਾਲਾ ਵਿਖੇ ਖੇਤ ਵਿੱਚ ਕੰਮ ਕਰ ਰਹੇ ਕਿਸਾਨ ਉੱਤੇ ਜੰਗਲੀ ਸੂਰ ਨੇ ਅਚਾਨਕ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਕਿਸਾਨ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੱਸਾ ਸਿੰਘ ਪੁੱਤਰ ਮਿੱਠੂ ਸਿੰਘ, ਉਮਰ ਕਰੀਬ 42 ਸਾਲ, ਵਾਸੀ ਪਿੰਡ ਗਹਿਲੇਵਾਲਾ, ਤਹਿਸੀਲ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਜੰਗਲੀ ਸੂਰ ਨੇ ਉਸ ਉੱਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਜੱਸਾ ਸਿੰਘ ਗੰਭੀਰ ਜ਼ਖਮੀ ਹੋ ਗਿਆ। ਰੌਲਾ
ਸੁਣ ਕੇ ਆਸ-ਪਾਸ ਕੰਮ ਕਰ ਰਹੇ ਲੋਕ ਮੌਕੇ ਤੇ ਪਹੁੰਚੇ ਅਤੇ ਉਸਨੂੰ ਤੁਰੰਤ ਮੁਢਲੀ ਸਹਾਇਤਾ ਦੇ ਕੇ ਜਿੰਦਲ ਹਸਪਤਾਲ ਬਠਿੰਡਾ ਪਹੁੰਚਾ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਲਾਕੇ ਵਿੱਚ ਜੰਗਲੀ ਸੂਰਾਂ ਦੀ ਗਿਣਤੀ ਵੱਧ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਖੇਤਾਂ ਵਿੱਚ ਕੰਮ ਕਰਨ ਵਿੱਚ ਡਰ ਲੱਗਣ ਲੱਗਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਵਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਜੰਗਲੀ ਜਾਨਵਰਾਂ ਤੋਂ ਕਿਸਾਨਾਂ ਦੀ ਸੁਰੱਖਿਆ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ, ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।
- ਜਮਹੂਰੀ ਅਧਿਕਾਰ ਸਭਾ ਪੰਜਾਬ ਦਾ 18ਵਾਂ ਸੂਬਾਈ ਡੈਲੀਗੇਟ ਇਜਲਾਸ, ਮਨੁੱਖੀ ਅਧਿਕਾਰਾਂ ਦੀ ਰਾਖ਼ੀ ਕਰਨ ਦੇ ਅਹਿਦ ਨਾਲ ਸਫ਼ਲਤਾਪੂਰਵਕ ਸੰਪੰਨ ਪ੍ਰੋ ਜਗਮੋਹਨ ਸਿੰਘ ਪ੍ਰਧਾਨ ਅਤੇ ਜਸਵੰਤ ਜੀਰਖ ਜਨਰਲ ਸਕੱਤਰ ਚੁਣੇ ਗਏ ਬਰਨਾਲਾ, ਬੰਧਨ ਤੋੜ ਸਿੰਘ ਜਮਹੂਰੀ ਅਧਿਕਾਰ ਸਭਾ ਪੰਜਾਬ ਦਾ 18ਵਾਂ ਸੂਬਾਈ ਡੈਲੀਗੇਟ ਇਜਲਾਸ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਦੋ ਦਿਨਾਂ ਵਿਚਾਰ-ਚਰਚਾ ਤੋਂ ਬਾਅਦ ਸਫ਼ਲਤਾਪੂਰਵਕ ਸੰਪੰਨ ਹੋਇਆ। ਇਜਲਾਸ ਵਿੱਚ ਸੂਬੇ ਭਰ ਵਿੱਚੋਂ ਪਹੁੰਚੇ ਡੈਲੀਗੇਟਾਂ ਨੇ ਹਿੱਸਾ ਲਿਆ ਅਤੇ ਦੇਸ਼ ਤੇ ਸੂਬੇ ਦੇ ਮੌਜੂਦਾ ਜਮਹੂਰੀ ਹਾਲਾਤ, ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਜਥੇਬੰਦਕ ਮਸਲਿਆਂ 'ਤੇ ਡੂੰਘੀ ਮੰਥਨ ਕੀਤਾ। ਇਜਲਾਸ ਦੇ ਖੁੱਲ੍ਹੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਮੁੱਖ ਮਨੁੱਖੀ ਅਧਿਕਾਰ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕੋਲਿਨ ਗੌਂਸਾਲਵੇਸ ਅਤੇ ਵਕੀਲ ਮਾਨਿਕ ਗੁਪਤਾ ਨੇ ਕਿਹਾ ਕਿ ਦੇਸ਼ ਵਿੱਚ ਮੌਜੂਦਾ ਤਾਨਾਸ਼ਾਹੀ 1975 ਦੀ ਐਮਰਜੈਂਸੀ ਨਾਲੋਂ ਦਸ ਗੁਣਾ ਵੱਧ ਖ਼ਤਰਨਾਕ ਹੈ। ਨਿਆਂਪਾਲਿਕਾ ਦੀ ਸੁਤੰਤਰਤਾ ਨੂੰ ਖੋਰਾ ਲਾਇਆ ਜਾ ਰਿਹਾ ਹੈ ਅਤੇ ਸਖ਼ਤ ਜਾਬਰ ਕਾਲੇ ਕਾਨੂੰਨਾਂ ਤਹਿਤ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਨੂੰ ਕੁਚਲਿਆ ਜਾ ਰਿਹਾ ਹੈ। ਉਨ੍ਹਾਂ ਆਦਿਵਾਸੀ ਇਲਾਕਿਆਂ ਵਿੱਚ ਕਾਰਪੋਰੇਟ ਲੁੱਟ, ਝੂਠੇ ਮੁਕਾਬਲਿਆਂ, ਸਿਆਸੀ ਕੈਦੀਆਂ ਦੀ ਲੰਬੀ ਕੈਦ ਅਤੇ ਨਵੇਂ ਲੇਬਰ ਕੋਡਾਂ ਰਾਹੀਂ ਮਜ਼ਦੂਰਾਂ ਦੀ ਹੋ ਰਹੀ ਨਵੀਂ ਕਿਸਮ ਦੀ ਗ਼ੁਲਾਮੀ ਵਿਰੁੱਧ ਤਿੱਖੀ ਆਵਾਜ਼ ਬੁਲੰਦ ਕੀਤੀ। ਇਜਲਾਸ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਜਨਰਲ ਸਕੱਤਰ ਵੱਲੋਂ ਪੇਸ਼ ਕੀਤੀ ਗਈ ਸੂਬਾਈ ਰਿਪੋਰਟ ਅਤੇ ਜਥੇਬੰਦਕ ਮਸਲਿਆਂ 'ਤੇ ਭਰਵੀਂ ਬਹਿਸ ਹੋਈ। ਡੈਲੀਗੇਟਾਂ ਨੇ ਪੰਜਾਬ ਵਿੱਚ ਪੁਲਿਸ ਜਬਰ, ਬੁਲਡੋਜ਼ਰ ਸੱਭਿਆਚਾਰ, ਨਸ਼ਿਆਂ ਦੀ ਆੜ ਹੇਠ ਹੋ ਰਹੇ ਜ਼ਿਆਦਤੀਆਂ, ਐੱਨ.ਆਈ.ਏ. ਦੇ ਛਾਪਿਆਂ ਅਤੇ ਧਾਰਮਿਕ ਕੱਟੜਵਾਦੀ ਕਾਨੂੰਨਾਂ 'ਤੇ ਚਿੰਤਾ ਪ੍ਰਗਟਾਈ। ਬੁਲਾਰਿਆਂ ਨੇ ਜ਼ੋਰ ਦਿੱਤਾ ਕਿ ਸਭਾ ਨੂੰ ਮਹਿਜ਼ ਬਿਆਨਬਾਜ਼ੀ ਤੱਕ ਸੀਮਤ ਰਹਿਣ ਦੀ ਬਜਾਏ ਪੀੜਤ ਲੋਕਾਂ ਦੇ ਘੋਲਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਾ ਚਾਹੀਦਾ ਹੈ। ਮੀਟਿੰਗ ਦੌਰਾਨ ਰਾਮਪੁਰਾ ਇਲਾਕਾ ਕਮੇਟੀ ਦੇ ਢਾਂਚੇ ਅਤੇ ਮੈਂਬਰਸ਼ਿਪ ਦੇ ਤਰੀਕਾਕਾਰ ਨੂੰ ਲੈ ਕੇ ਵੀ ਵਿਸਥਾਰਤ ਵਿਚਾਰ-ਚਰਚਾ ਕੀਤੀ ਗਈ। ਡੈਲੀਗੇਟਾਂ ਨੇ ਸੁਝਾਅ ਦਿੱਤਾ ਕਿ ਸੰਵਿਧਾਨਕ ਹੱਕਾਂ, ਕੌਮਾਂਤਰੀ ਸੰਧੀਆਂ ਅਤੇ ਅਦਾਲਤੀ ਫ਼ੈਸਲਿਆਂ ਨੂੰ ਲੋਕ-ਘੋਲਾਂ ਦਾ ਹਥਿਆਰ ਬਣਾਉਣ ਲਈ ਕਾਰਕੁਨਾਂ ਦੀ ਸਿਖਲਾਈ ਵਰਕਸ਼ਾਪਾਂ ਲਗਾਈਆਂ ਜਾਣ। ਇਸ ਮੌਕੇ ਸਭਾ ਵੱਲੋਂ ਆਉਣ ਵਾਲੇ ਸਮੇਂ ਲਈ ਨਵੇਂ ਸੰਘਰਸ਼ੀ ਕਾਰਜ-ਏਜੰਡੇ ਤੈਅ ਕੀਤੇ ਗਏ ਅਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਵਿਆਪਕ ਲੋਕ ਲਾਮਬੰਦੀ ਦਾ ਸੱਦਾ ਦਿੱਤਾ ਗਿਆ। ਅਖ਼ੀਰ ਵਿੱਚ ਨਵੀਂ ਸੂਬਾ ਕਮੇਟੀ ਅਤੇ ਸਕੱਤਰੇਤ ਦੀ ਚੋਣ ਨਾਲ ਇਜਲਾਸ ਦਾ ਸਮਾਪਤੀ ਹੋਈ। ਜਿਸ ਵਿੱਚ ਪ੍ਰਧਾਨ ਪ੍ਰੋਫੈਸਰ ਜਗਮੋਹਨ ਸਿੰਘ ਜਰਨਲ ਸਕੱਤਰ ਜਸਵੰਤ ਜੀਰਖ ਮੀਤ ਪ੍ਰਧਾਨ ਬਰਿੰਦਰ ਡਾਕਟਰ ਬਰਜਿੰਦਰ ਸੋਹਲ ਜਥੇਬੰਦਕ ਸਕੱਤਰ ਨਰਭਿੰਦਰ ਵਿੱਤ ਸਕੱਤਰ ਤਰਸੇਮ ਲਾਲ ਪ੍ਰਕਾਸ਼ਨ ਸਕੱਤਰ ਡਾਕਟਰ ਬਰਜਿੰਦਰ ਦਫਤਰ ਸਕੱਤਰ ਸਵਰਨਜੀਤ ਸਿੰਘ ਕੌਮੀ ਕੋਡੀਨੇਟਰ ਪ੍ਰਿਤਪਾਲ ਸਿੰਘ, ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਚੁਣੇ ਗਏ। ਇਜਲਾਸ ਸਾਮਰਾਜੀ ਜੰਗਾਂ ਵਿਰੁੱਧ ਦੁਨੀਆਂ ਭਰ ਵਿੱਚ ਉੱਠਣੀਆਂ ਆਵਾਜ਼ਾਂ ਵਿੱਚ ਆਪਣੀ ਆਵਾਜ਼ ਮਿਲਾਉਂਦਾ ਹੈ ਅਤੇ ਇਹਨੂੰ ਮਜਬੂਤ ਕਰਨੀ ਦੇਸ਼ ਭਰ ਦੀ ਜਮਹੂਰੀ ਹੱਕਾਂ ਦੇ ਰਖਵਾਲਿਆਂ ਤੇ ਜਮਹੂਰੀ ਲੋਕਾਂ ਨੂੰ ਇੱਕ ਤਾਕਤਵਰ ਲਹਿਰ ਉਸਾਰਨ, ਹਿੰਦੂਤਵੀ ਫਾਸ਼ੀਵਾਦੀ ਨਿਰਕੁਸ਼ਤਾ ਹਰ ਖੇਤਰ ਵਿੱਚ ਵੱਧ ਰਹੀ ਹੈ ਕਲਾ, ਵਿਦਿਆ, ਸੱਭਿਆਚਾਰ, ਭਾਸ਼ਾ, ਧਰਮ, ਅਰਥ ਵਿਵਸਥਾ ਤੇ ਰਾਜਨੀਤੀ ਹਰ ਜਗ੍ਹਾ ਅਸਹਿਮਤੀ, ਵਿਅਕਤੀਗਤ ਆਜ਼ਾਦੀ ਅਤੇ ਜਮਹੂਰੀ ਕਦਰਾਂ ਕੀਮਤਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ ਅਤੇ ਹਿੰਦੂਤਵੀ ਫਾਸ਼ੀਵਾਦੀ ਆਪਣੀ ਚੌਧਰ ਥੋਪ ਰਹੇ ਹਨ। ਜਮਹੂਰੀ ਅਧਿਕਾਰ ਸਭਾ ਦਾ ਇਹ ਇਜਲਾਸ ਹਕੂਮਤ ਦੇ ਇਸ ਅਤਿ ਜਮਹੂਰੀ ਅਧਿਕਾਰਾਂ ਵਿਰੋਧੀ ਨਿਰਕੁਸ਼ ਵਰਤਾਰੇ ਦੀ ਜਬਰਦਸਤ ਨਿਖੇਦੀ ਕਰਦਾ ਹੈ ਤੇ ਲੋਕਾਂ ਦੇ ਹਰ ਤਰ੍ਹਾਂ ਦੇ ਜਮਹੂਰੀ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਕਰਨ ਤੇ ਇਹਨਾਂ ਹਮਲਿਆਂ ਤੋਂ ਜਾਗਰੂਕ ਕਰਨ ਦਾ ਅਹਿਦ ਲਿਆ, ਪੰਜਾਬ ਦੇ ਪੱਤਰਕਾਰਾਂ, ਮੁਲਾਜਮਾਂ, ਆਊਟਸੋਰਸ ਕੰਮਿਆ ਆਦਿ ਦੀ ਆਜਾਦੀ ਅਤੇ ਸੰਘਰਸ਼ਾਂ ਨੂੰ ਤਾਕਤ ਦੇ ਜੋਰ ਨਾਲ ਸਰਕਾਰ ਵੱਲੋਂ ਕੀਤੇ ਉਹਨਾਂ ਦੀ ਜਮਹੂਰੀ ਹੱਕਾਂ ਉੱਤੇ ਕੀਤੇ ਜਾ ਰਹੇ ਹਮਲਿਆਂ ਦੀ ਨਿਖੇਧੀ ਕਰਦਾ ਹੈ ਤੇ ਸਰਕਾਰ ਨੂੰ ਇਹਨਾਂ ਤੁਰੰਤ ਬੰਦ ਕਰਕੇ ਉਹਨਾਂ ਦੇ ਮੰਗਾਂ ਮਸਲਿਆ ਸਬੰਧੀ ਗਲਬਾਤ ਕਰਨ ਦੀ ਮੰਗ ਕੀਤੀ, ਬੁਲਡੋਜ਼ਰ ਕਲਚਰ ਲੋਕਾਂ ਨੂੰ ਦਹਿਸ਼ਤਜਦਾ ਕਰਨ ਦਾ ਇੱਕ ਹਥਿਆਰ ਹੈ, ਘੱਟ ਗਿਣਤੀ ਫਿਰਕੇ ਦੇ ਸੈਂਕੜੇ ਲੋਕਾਂ ਦੀਆਂ ਜਾਇਦਾਦਾਂ ਤਬਾਹ ਕੀਤੀਆਂ ਗਈਆਂ ਤੇ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਮਲੀਆਮੇਟ ਕੀਤਾ ਗਿਆ, ਸੈਂਕੜੇ ਲੋਕ ਬੇਦਖਲ ਕੀਤੇ ਗਏ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਬੁਲਡੋਜਰ ਦੀ ਇਹ ਵਰਤੋਂ ਕੇਂਦਰੀ ਤੇ ਸੂਬਾਈ ਸਰਕਾਰਾਂ ਦੇ ਇੱਕ ਪਾਸੜ ਤਾਨਾਸ਼ਾਹੀ ਫਰਮਾਨਾ ਹੇਠ ਪੂਰੇ ਦੇਸ਼ ਵਿੱਚ ਹੀ ਚੱਲ ਰਹੀ ਹੈ। ਬੁਲਡੋਜਰ ਨੂੰ ਆਪਣੇ ਵਿਰੋਧੀਆਂ ਨੂੰ ਕੁਚਲਣ ਲਈ ਇੱਕ ਹਥਿਆਰ ਬਣਾ ਲਿਆ ਗਿਆ ਹੈ। ਅਫਸਰਸ਼ਾਹੀ ਤੇ ਪੁਲਿਸ ਜਦੋਂ ਖੁਦ ਹੀ ਅਦਾਲਤਾਂ ਬਣਕੇ ਬੁਲਡੋਜਰੀ ਸਜ਼ਾ ਸੁਣਾਕੇ ਕਿਸੇ ਵਿਅਕਤੀ ਦੇ ਘਰ ਜਾਂ ਕਾਰੋਬਾਰ ਤਬਾਹ ਕਰਦੇ ਹਨ ਤਾਂ ਇਹ ਨਾ ਸਿਰਫ ਕਾਨੂੰਨੀ ਰੱਦੋਅਮਲ ਰਾਹੀਂ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਤੇ ਇਸ ਮੁਲਕ ਦੇ ਕਿਸੇ ਵਿਅਕਤੀ ਦੇ ਆਤਮ ਸਨਮਾਨ ਵਾਲੇ ਇੱਕ ਸਨਮਾਨਯੋਗ ਨਾਗਰਿਕ ਹੋਣ ਦੇ ਵਿਚਾਰ ਨੂੰ ਹੀ ਤਹਿਸ਼ ਨਹਿਸ਼ ਕਰਦਾ ਹੈ ਸਗੋਂ ਡਰ ਤੇ ਸਹਿਮ ਵਾਲੇ ਇੱਕ ਰਾਜ ਹੋਣ ਨੂੰ ਵੀ ਸਾਬਤ ਕਰਦਾ ਹੈ। ਚੇਤੇ ਰਹੇ ਕਿ ਬਹੁਤੀਆਂ ਬਸਤੀਆਂ ਜਿਹਨਾਂ ਉੱਤੇ ਬੁਲਡੋਜਰ ਚਲਾਏ ਗਏ ਹਨ, ਉੱਥੋਂ ਦੀ ਜਮੀਨ ਭੌਂ ਮਾਫੀਆ ਦੇ ਹੱਥਾਂ ਵਿੱਚ ਚਲੇ ਗਈ ਅਤੇ ਉਹ ਉੱਜੜ ਗਏ, ਉਹਨਾਂ ਨੂੰ ਨਾ ਸਿਰਫ ਉਜਾੜਿਆ ਗਿਆ ਸਗੋਂ ਉਹਨਾਂ ਨੂੰ ਰੁਜਗਾਰ ਵਿਹੂਣੇ, ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝਿਆਂ, ਛੋਟੇ ਰੁਜਗਾਰ ਤੋਂ ਬੰਚਿਤ ਕਰ ਦਿੱਤਾ ਗਿਆ। ਆਪਣੀ ਹੀ ਦੇਸ਼ ਚ ਨਾਗਰਿਕਾਂ ਵਿਰੁੱਧ ਇਹ ਵਰਤਾਰਾ ਚੱਲ ਰਿਹਾ ਹੈ। ਇਹਨਾਂ ਨਾਗਰਿਕਾਂ ਦੇ ਬੁਨਿਆਦੀ, ਮੌਲਿਕ ਅਤੇ ਜਮਹੂਰੀ ਅਧਿਕਾਰਾਂ ਨੂੰ ਸੱਤ੍ਹਾ ਦੀ ਤਾਕਤ ਦੇ ਜ਼ੋਰ ਖੋਹਣਾ ਹੈ। ਅੱਜ ਦਾ ਇਜਲਾਸ ਹਕੂਮਤਾਂ (ਕੇਂਦਰੀ ਤੇ ਰਾਜ) ਵੱਲੋਂ ਨਾਗਰਿਕਾਂ ਦੀਆਂ ਬਸਤੀਆਂ ਤੇ ਕਾਰੋਬਾਰੀ ਸੰਪਤੀਆਂ, ਧਾਰਮਿਕ ਸੰਸਥਾਵਾਂ ਨੂੰ ਜਮੀਨ ਦੇਣ ਦੀ ਸਖਤ ਨਿਖੇਧੀ ਕਰਦਾ ਹੈ ਤੇ ਮੰਗ ਕਰਦਾ ਹੈ ਕਿ ਬਿਨਾਂ ਨਿਆ ਪ੍ਰਕਿਰਿਆ ਦੇ ਅਜਿਹੇ ਜੁਰਮ ਕਰਨ ਤੋਂ ਹਕੂਮਤਾਂ ਗੁਰੇਜ ਕਰਨ ਅਤੇ ਬੁਲਡੋਜਰ ਕਾਰਵਾਈਆਂ ਨੂੰ ਫੈਲਣ ਤੋਂ ਰੋਕਣ, ਜਮਹੂਰੀ ਅਧਿਕਾਰ ਸਭਾ ਪੰਜਾਬ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਦੇ ਚੋਣ ਕਮਿਸ਼ਨ ਵੱਲੋਂ ਐਸਆਈਆਰ ਤਹਿਤ ਆਪਣੇ ਹੀ ਨਾਗਰਿਕਾਂ ਦੇ ਵੋਟਰ ਅਧਿਕਾਰ ਤੋਂ ਲੈ ਕੇ ਸਮੁੱਚੇ ਨਗਰਿਕ ਅਧਿਕਾਰਾਂ ਤੋਂ ਵਾਝਾਂ ਕਰਨ ਦੀ ਇਸ ਪ੍ਰਕਿਰਿਆ ਦੀ ਸਖਤ ਨਿੰਦਾ ਕਰਦਾ ਹੈ ਤੇ ਮੰਗ ਕਰਦੀ ਹੈ ਕਿ ਇਹਦੇ ਸਿੱਟੇ ਬੇਹੱਦ ਨਾਗਰਿਕ ਵਿਰੋਧੀ ਹਨ ਅਤੇ ਇਸ ਉੱਤੇ ਫੌਰਨ ਰੋਕ ਲਾਈ ਜਾਵੇ। ਸਭਾ ਦਾ ਇਹ ਅਜਲਾਸ ਪ੍ਰਣ ਲੈਂਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਚੋਣ ਕਮਿਸ਼ਨ ਰਾਹੀਂ ਆਪਣੇ ਨਾਗਰਿਕਾਂ ਵਿਰੁੱਧ ਜੋ ਇਹ ਸ਼ਜਿਸ਼ ਰਚੀ ਜਾ ਰਹੀ ਹੈ ਇਸ ਖ਼ਿਲਾਫ਼ ਵਿਸ਼ਾਲ ਲੋਕਾਈ ਨੂੰ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਜਾਵੇਗੀ ਤੇ ਹਰ ਨਾਗਰਿਕ ਦੇ ਵੋਟ ਅਧਿਕਾਰ ਸਮੇਤ ਸਾਰੇ ਜਮਹੂਰੀ ਹੱਕਾਂ ਦੀ ਜ਼ਾਮਨੀ ਕਰਨ ਦੇ ਹੱਕ ’ਚ ਆਵਾਜ਼ ਉਠਾਉਣਵਨਿਜੀ ਹਿਤਾਂ ਤੋਂ ਉੱਪਰ ਉੱਠ ਕੇ ਆਮ ਲੋਕਾਂ ਦੀਆਂ ਜਿੰਦਗੀਆਂ ਦੀ ਬੇਹਤਰੀ ਲਈ ਸੰਘਰਸ਼ ਕਰਨ ਵਾਲੇ ਅਗਾਹ ਵਧੂ ਹਿੱਸਿਆਂ ਵਿਰੁੱਧ ਦਰਜ ਕੇਸ ਰੱਦ ਕਰਨ ਅਤੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਨ ਦੀ ਮੰਗ ਕਰਨ, ਨਵੇਂ ਘੜੇ ਫੌਜਦਾਰੀ ਕਾਨੂੰਨਾਂ ਰਾਹੀਂ ਪੁਲਿਸ ਨੂੰ ਲੋਕ ਰੋਹ ਨਾਲ ਲਿਪਟਣ ਲਈ ਪ੍ਰਾਈਵੇਟ ਨਿਜੀ ਗਰੋਹਾਂ ਦੀ ਅਮਦਾਦ ਲੈਣ ਲਈ ਪੁਲਸ ਨੂੰ ਦਿੱਤੀਆਂ ਖੁੱਲਾਂ ਦੀ ਇਜਲਾਸ ਨਿਖੇਧੀ ਕਰਦਾ ਤੇ ਇਹਨਾਂ ਮੱਦਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ, ਇਜਲਾਸ ਸਾਰੇ ਕਾਲੇ ਕਾਨੂੰਨਾਂ ਸਮੇਤਯੂਏਪੀਏ, ਦੇਸ ਧ੍ਰੋਹ, ਅਫਸਪਾ ਆਦਿ ਨੂੰ ਰੱਦ ਕਰਨ ਦੀ ਮੰਗ ਕਰਦਾ ਹੈ ਅਤੇ ਇਹਨਾਂ ਤਹਿਤ ਗ੍ਰਿਫਤਾਰ ਕੀਤੇ ਸਾਰੇ ਲੋਕਾਂ ਨੂੰ ਰਿਹਾ ਕਰਨ ਦੀ ਮੰਗ ਕਰਦਾ ਹੈ। ਤੇ ਦੋਸ਼ੀਆਂ ਖਿਲਾਫ ਕਾਨੂੰਨਾਂ ਅਨੁਸਾਰ ਕਾਰਵਾਈ ਕਰਨ, ਮਜਦੂਰ ਜਮਾਤ ਵੱਲੋਂ ਸੰਘਰਸ਼ਾਂ ਬਾਅਦ ਹਾਸਲ ਕੀਤੇ ਹੱਕਾਂ ਨੂੰ ਨਵੇਂ ਕਿਰਤ ਕੋਡਾਂ ਰਾਹੀ ਖੋਹਣ ਦੀ ਨਿਖੇਧੀ ਕਰਦਾ ਹੈ ਅਤੇ ਇਹਨਾਂ ਕੋਡਾਂ ਨੂੰ ਰੱਦ ਕਰਨ, ਸਜਾ ਪੂਰੀ ਕਰ ਚੁੱਕੇ ਸਾਰੇ ਕੈਦੀਆਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਰਿਹਾ ਕਰਨ, ਲੋਕਾਂ ਦੇ ਰੋਟੀ ਰੋਜੀ, ਅਤੇ ਬੁਨਿਆਦੀ ਜਰੂਰਤਾ ਨੂੰ ਖੋਹਣ ਲਈ ਬਣਾਏ ਹਰ ਤਰ੍ਹਾਂ ਦੇ ਕਾਰਪੋਰੇਟ ਪੱਖੀ ਕਾਨੂੰਨ ਨੂੰ ਰੱਦ ਕਰਨ , ਬੇਰੁਜਗਾਰੀ, ਘਰੇਲੂ,ਤੰਗੀਆਂ, ਅਤੇ ਨਸ਼ਾਂ ਤਸਕਰਾਂ, ਸਿਆਸੀ ਅਤੇ ਪੁਲਸੀ ਗੱਠਜੋੜ ਕਾਰਨ ਨਸ਼ਿਆਂ ਦੀ ਸਪਲਾਈ ਕਾਰਨ ਪੰਜਾਬ ਅੰਦਰ ਨਸ਼ਿਆਂ ਦੀ ਵੱੜੀ ਅਲਾਮਤ ਖੜ੍ਹੀ ਹੋਈ ਹੈ। ਤੇ ਇਹਨਾਂ ਵਿਰੁੱਧ ਬੋਲਣ ਵਾਲਿਆਂ ਉਪਰ ਹਮਲੇ ਅਤੇ ਕਤਲਾਂ ਖ਼ਿਲਾਫ਼ ਇਸ ਗੱਠ ਜੋੜ ਖਿਲਾਫ ਆਵਾਜ ਬੁਲੰਦ ਕਰਨ ਦਾ ਸੱਦਾ ਦਿੰਦਾ ਹੈ ਅਤੇ ਨਸ਼ਿਆਂ ਤੋਂ ਪੀੜਤ ਵਿਅਕਤੀਆਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨ ਦੀ ਮੰਗ ਕਰਦਾ ਹੈ।4
- ਸੁਨਾਮ ਬਠਿੰਡਾ ਰੋਡ ਤੇ ਹੋਇਆ ਭਿਆਨਕ ਐਕਸੀਡੈਟ ਡਵਾਈਡਰ ਵਿੱਚ ਵੱਜੀ ਕਾਰ ਸੁਨਾਮ ਬਠਿੰਡਾ ਰੋਡ ਤੇ ਹੋਇਆ ਭਿਆਨਕ ਐਕਸੀਡੈਟ ਡਵਾਈਡਰ ਵਿੱਚ ਵੱਜੀ ਕਾਰ1
- 59 ਕਰੋੜ ਦੇ ‘ਸ਼ੀਸ਼ ਮਹਿਲ’ ਵਿਵਾਦ ਨੇ ਮੁੜ ਛੇੜੀ ਸਿਆਸੀ ਚਰਚਾ; ਸੰਨੀ ਬਰਾੜ ਨੇ ਭਗਵੰਤ ਮਾਨ ਨੂੰ ‘ਸ਼ੀਸ਼ ਮਹਿਲ ਦਰਸ਼ਨ ਯਾਤਰਾ’ ਸ਼ੁਰੂ ਕਰਨ ਦੀ ਦਿੱਤੀ ਸਲਾਹ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਰਿਹਾਇਸ਼ ਦੇ ਨਵੀਨੀਕਰਨ ’ਤੇ ਹੋਏ ਖ਼ਰਚ ਨੂੰ ਲੈ ਕੇ ਭਾਜਪਾ ਨੇ ਚੁੱਕੇ ਸਵਾਲ; ਪੰਜਾਬ ਸਰਕਾਰ ਦੇ ਕਰਜ਼ੇ ਅਤੇ ਇਸ਼ਤਿਹਾਰਬਾਜ਼ੀ ਦੇ ਖ਼ਰਚਿਆਂ ਦਾ ਵੀ ਮੰਗਿਆ ਹਿਸਾਬ ਫਰੀਦਕੋਟ, 28 ਨਵੰਬਰ: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸਾਬਕਾ ਸਰਕਾਰੀ ਰਿਹਾਇਸ਼ ਨਾਲ ਜੁੜਿਆ ‘ਸ਼ੀਸ਼ ਮਹਿਲ’ ਵਿਵਾਦ ਇੱਕ ਵਾਰ ਫਿਰ ਸਿਆਸੀ ਚਰਚਾ ਦਾ ਕੇਂਦਰ ਬਣ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਫਰੀਦਕੋਟ ਪ੍ਰਧਾਨ ਸੰਦੀਪ ਸਿੰਘ (ਸੰਨੀ ਬਰਾੜ) ਨੇ ਆਮ ਆਦਮੀ ਪਾਰਟੀ ਦੀ ਸਾਦਗੀ ਅਤੇ VIP ਕਲਚਰ ਖ਼ਤਮ ਕਰਨ ਦੇ ਦਾਅਵਿਆਂ ’ਤੇ ਸਵਾਲ ਉਠਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਤੀਰਥ ਯਾਤਰਾ ਯੋਜਨਾ ਦੀ ਤਰਜ਼ ’ਤੇ ‘ਸ਼ੀਸ਼ ਮਹਿਲ ਦਰਸ਼ਨ ਯਾਤਰਾ’ ਸ਼ੁਰੂ ਕਰਨ ਦੀ ਸਲਾਹ ਦਿੱਤੀ ਹੈ। ਸੰਨੀ ਬਰਾੜ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਆਪਣੀ ਸਿਆਸੀ ਯਾਤਰਾ ਦੀ ਸ਼ੁਰੂਆਤ ਆਮ ਆਦਮੀ ਦੀ ਸਾਦਗੀ, ਸਰਕਾਰੀ ਬੰਗਲਾ ਨਾ ਲੈਣ, ਵੈਗਨਆਰ ਕਾਰ ਦੀ ਵਰਤੋਂ ਅਤੇ VIP ਕਲਚਰ ਖ਼ਤਮ ਕਰਨ ਵਰਗੇ ਵਾਅਦਿਆਂ ਨਾਲ ਕੀਤੀ ਸੀ। ਪਰ ਦਿੱਲੀ ਦੀ ਸਰਕਾਰੀ ਰਿਹਾਇਸ਼ ਦੇ ਨਵੀਨੀਕਰਨ ’ਤੇ ਹੋਏ ਭਾਰੀ ਖ਼ਰਚੇ ਸਬੰਧੀ ਸਾਹਮਣੇ ਆਏ ਅੰਕੜੇ ਇਨ੍ਹਾਂ ਦਾਅਵਿਆਂ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ। ਉਨ੍ਹਾਂ ਕਿਹਾ ਕਿ ਜਨਤਕ ਪੈਸਾ ਕਿਸੇ ਵੀ ਸਿਆਸੀ ਆਗੂ ਦੀ ਨਿੱਜੀ ਜਾਇਦਾਦ ਨਹੀਂ ਹੁੰਦਾ। ਇਹ ਆਮ ਲੋਕਾਂ ਦੇ ਟੈਕਸਾਂ ਅਤੇ ਮਿਹਨਤ ਦੀ ਕਮਾਈ ਨਾਲ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਹੁੰਦਾ ਹੈ। ਇਸ ਲਈ ਇਸ ਦੀ ਵਰਤੋਂ ਪਾਰਦਰਸ਼ੀ ਢੰਗ ਨਾਲ ਹੋਣੀ ਚਾਹੀਦੀ ਹੈ ਅਤੇ ਹਰ ਖ਼ਰਚੇ ਦਾ ਹਿਸਾਬ ਜਨਤਾ ਨੂੰ ਮਿਲਣਾ ਚਾਹੀਦਾ ਹੈ। 6, ਫਲੈਗਸਟਾਫ਼ ਰੋਡ ਦੀ ਰਿਹਾਇਸ਼ ਕਿਵੇਂ ਬਣੀ ‘ਸ਼ੀਸ਼ ਮਹਿਲ’ ਵਿਵਾਦ ਦਾ ਕੇਂਦਰ? ਦਿੱਲੀ ਦੇ ਸਿਵਲ ਲਾਈਨਜ਼ ਇਲਾਕੇ ਵਿੱਚ ਸਥਿਤ 6, ਫਲੈਗਸਟਾਫ਼ ਰੋਡ ਵਾਲੀ ਸਰਕਾਰੀ ਰਿਹਾਇਸ਼ ਇਸ ਪੂਰੇ ਵਿਵਾਦ ਦਾ ਕੇਂਦਰ ਹੈ। ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਇਸ ਰਿਹਾਇਸ਼ ਵਿੱਚ ਰਹੇ ਸਨ। ਇਸ ਇਮਾਰਤ ਦੀ ਮੁਰੰਮਤ, ਨਵੀਨੀਕਰਨ, ਸਜਾਵਟ ਅਤੇ ਹੋਰ ਸਹੂਲਤਾਂ ਉੱਤੇ ਹੋਏ ਖ਼ਰਚ ਨੂੰ ਲੈ ਕੇ ਭਾਜਪਾ ਨੇ ਲਗਾਤਾਰ ਸਵਾਲ ਉਠਾਏ ਸਨ। ਭਾਜਪਾ ਵੱਲੋਂ ਇਸ ਰਿਹਾਇਸ਼ ਨੂੰ ਸਿਆਸੀ ਤੌਰ ’ਤੇ ‘ਸ਼ੀਸ਼ ਮਹਿਲ’ ਦਾ ਨਾਮ ਦਿੱਤਾ ਗਿਆ। ਵਿਰੋਧੀ ਧਿਰ ਦਾ ਦੋਸ਼ ਰਿਹਾ ਹੈ ਕਿ ਆਮ ਆਦਮੀ ਦੀ ਸਾਦਗੀ ਦੀ ਗੱਲ ਕਰਨ ਵਾਲੀ ਪਾਰਟੀ ਦੇ ਆਗੂਆਂ ਦੀ ਸਰਕਾਰੀ ਰਿਹਾਇਸ਼ ’ਤੇ ਵੱਡੀ ਰਕਮ ਖ਼ਰਚ ਕੀਤੀ ਗਈ। ਇਸ ਮਾਮਲੇ ਨੇ ਉਸ ਸਮੇਂ ਹੋਰ ਤੂਲ ਫੜਿਆ ਜਦੋਂ ਦਿੱਲੀ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ CAG ਦੀ ਆਡਿਟ ਰਿਪੋਰਟ ਵਿੱਚ ਨਵੀਨੀਕਰਨ ਦੇ ਕੰਮ ਅਤੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਸਬੰਧੀ ਕਈ ਨੁਕਤੇ ਸਾਹਮਣੇ ਆਏ। CAG ਰਿਪੋਰਟ ਵਿੱਚ 33.66 ਕਰੋੜ ਰੁਪਏ ਦੇ ਖ਼ਰਚ ਦਾ ਜ਼ਿਕਰ ਮਾਰਚ 2026 ਵਿੱਚ ਦਿੱਲੀ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ CAG ਦੀ ਰਿਪੋਰਟ ਅਨੁਸਾਰ, ਰਿਹਾਇਸ਼ ਦੇ ਨਵੀਨੀਕਰਨ ਲਈ ਸ਼ੁਰੂਆਤੀ ਅੰਦਾਜ਼ਨ ਲਾਗਤ 7.91 ਕਰੋੜ ਰੁਪਏ ਰੱਖੀ ਗਈ ਸੀ, ਜਦਕਿ ਕੰਮ ਦਾ ਠੇਕਾ ਲਗਭਗ 8.62 ਕਰੋੜ ਰੁਪਏ ਵਿੱਚ ਦਿੱਤੇ ਜਾਣ ਦਾ ਵੇਰਵਾ ਸਾਹਮਣੇ ਆਇਆ। ਰਿਪੋਰਟ ਵਿੱਚ ਨਵੀਨੀਕਰਨ ਦਾ ਅੰਤਿਮ ਖ਼ਰਚ 33.66 ਕਰੋੜ ਰੁਪਏ ਦਰਜ ਕੀਤਾ ਗਿਆ। ਇਸ ਵਿੱਚੋਂ ਲਗਭਗ 18.88 ਕਰੋੜ ਰੁਪਏ ਉੱਚ ਦਰਜੇ ਦੀਆਂ ਵਿਸ਼ੇਸ਼ਤਾਵਾਂ, ਸਜਾਵਟੀ ਸਮੱਗਰੀ, ਕਲਾਤਮਕ ਅਤੇ ਪੁਰਾਤਨ ਚੀਜ਼ਾਂ ਨਾਲ ਸਬੰਧਤ ਖ਼ਰਚਿਆਂ ਵਜੋਂ ਦਰਸਾਏ ਗਏ। ਇਸ ਤਰ੍ਹਾਂ ਅੰਤਿਮ ਖ਼ਰਚ ਸ਼ੁਰੂਆਤੀ ਅੰਦਾਜ਼ੇ ਨਾਲੋਂ ਕਾਫ਼ੀ ਵੱਧ ਹੋਣ ਦਾ ਮਾਮਲਾ ਸਾਹਮਣੇ ਆਇਆ। ਆਡਿਟ ਰਿਪੋਰਟ ਨੇ ਸਿਰਫ਼ ਖ਼ਰਚੇ ਦੇ ਵਾਧੇ ਨੂੰ ਹੀ ਨਹੀਂ, ਸਗੋਂ ਮਨਜ਼ੂਰੀਆਂ ਅਤੇ ਕੰਮ ਦੀ ਪ੍ਰਕਿਰਿਆ ਨੂੰ ਲੈ ਕੇ ਵੀ ਸਵਾਲ ਉਠਾਏ। ਰਿਪੋਰਟ ਵਿੱਚ 9.34 ਕਰੋੜ ਰੁਪਏ ਦੀ ਪ੍ਰਸ਼ਾਸਨਿਕ ਅਤੇ ਖ਼ਰਚ ਸਬੰਧੀ ਮਨਜ਼ੂਰੀ ਕੰਮ ਮੁਕੰਮਲ ਹੋਣ ਤੋਂ ਦੋ ਮਹੀਨਿਆਂ ਤੋਂ ਵੱਧ ਸਮੇਂ ਬਾਅਦ ਦਿੱਤੇ ਜਾਣ ਦਾ ਜ਼ਿਕਰ ਕੀਤਾ ਗਿਆ। ਇਸ ਤੋਂ ਇਲਾਵਾ ਇਮਾਰਤ ਦੇ ਨਿਰਮਾਣ ਖੇਤਰਫਲ ਵਿੱਚ ਵਾਧੇ ਅਤੇ ਸਟਾਫ਼ ਬਲਾਕ ਤੇ ਕੈਂਪ ਦਫ਼ਤਰ ਲਈ ਮਨਜ਼ੂਰ ਰਕਮ ਦੀ ਵਰਤੋਂ ਸਬੰਧੀ ਵੀ ਇਤਰਾਜ਼ ਦਰਜ ਕੀਤੇ ਗਏ। ਆਡਿਟ ਵਿੱਚ ਇਹ ਵੀ ਦਰਸਾਇਆ ਗਿਆ ਕਿ ਪ੍ਰਸਤਾਵਿਤ ਸਟਾਫ਼ ਬਲਾਕ ਦਾ ਨਿਰਮਾਣ ਨਹੀਂ ਹੋਇਆ। ਇਨ੍ਹਾਂ ਨੁਕਤਿਆਂ ਨੇ ਸਰਕਾਰੀ ਖ਼ਰਚਿਆਂ ਦੀ ਯੋਜਨਾਬੰਦੀ, ਮਨਜ਼ੂਰੀਆਂ ਅਤੇ ਨਿਗਰਾਨੀ ਬਾਰੇ ਚਰਚਾ ਨੂੰ ਹੋਰ ਗੰਭੀਰ ਬਣਾ ਦਿੱਤਾ। 27 ਨਵੰਬਰ ਨੂੰ ਮੀਡੀਆ ਦੇ ਦੌਰੇ ਨਾਲ ਮੁੜ ਚਰਚਾ ਵਿੱਚ ਆਈ ਰਿਹਾਇਸ਼ 27 ਨਵੰਬਰ 2026 ਨੂੰ ਦਿੱਲੀ ਦੀ ਇਸ ਰਿਹਾਇਸ਼ ਨੂੰ ਮੀਡੀਆ ਦੇ ਦੌਰੇ ਲਈ ਖੋਲ੍ਹੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ। ਇਸ ਦੌਰੇ ਦੌਰਾਨ ਇਮਾਰਤ ਦੀ ਬਣਤਰ, ਅੰਦਰੂਨੀ ਸਜਾਵਟ ਅਤੇ ਉੱਥੇ ਮੌਜੂਦ ਸਹੂਲਤਾਂ ਬਾਰੇ ਜਾਣਕਾਰੀ ਚਰਚਾ ਦਾ ਵਿਸ਼ਾ ਬਣੀ। ਮੀਡੀਆ ਰਿਪੋਰਟਾਂ ਅਨੁਸਾਰ, ਰਿਹਾਇਸ਼ ਦੇ ਗੇਟ ਉੱਤੇ ਲੱਗੇ ਬੋਰਡ ’ਤੇ ਲਗਭਗ 56 ਕਰੋੜ ਰੁਪਏ ਦਾ ਕੁੱਲ ਖ਼ਰਚ ਦਰਸਾਇਆ ਗਿਆ ਸੀ। ਦੌਰੇ ਦੌਰਾਨ ਟੈਲੀਵਿਜ਼ਨ, ਡਾਇਨਿੰਗ ਟੇਬਲ, ਕੁਰਸੀਆਂ, ਪਰਦਿਆਂ, ਝੂਮਰਾਂ ਅਤੇ ਹੋਰ ਸਜਾਵਟੀ ਸਮਾਨ ਦੀਆਂ ਕੀਮਤਾਂ ਵੀ ਚਰਚਾ ਵਿੱਚ ਆਈਆਂ। ਰਿਪੋਰਟਾਂ ਵਿੱਚ ਇੱਕ ਟੀਵੀ ਦੀ ਕੀਮਤ 3,43,724 ਰੁਪਏ, ਡਾਇਨਿੰਗ ਟੇਬਲ ਅਤੇ ਕੁਰਸੀਆਂ ਦੀ ਕੀਮਤ 5,58,885 ਰੁਪਏ ਅਤੇ ਪਰਦਿਆਂ ਦੀ ਕੀਮਤ 5,69,162 ਰੁਪਏ ਦਰਸਾਈ ਗਈ। ਇਸ ਤੋਂ ਇਲਾਵਾ ਇੱਕ ਝੂਮਰ ਦੀ ਕੀਮਤ 11.56 ਲੱਖ ਰੁਪਏ ਅਤੇ ਇੱਕ ਟੀਵੀ ਯੂਨਿਟ ਦੀ ਕੀਮਤ 30 ਲੱਖ ਰੁਪਏ ਦੱਸੀ ਗਈ। ਰਿਹਾਇਸ਼ ਵਿੱਚ ਅੱਠ ਬੈੱਡਰੂਮ, 12 ਬਾਥਰੂਮ, ਜੈਕੂਜ਼ੀ, ਸਪਾ ਅਤੇ ਪੰਜ OLED ਟੈਲੀਵਿਜ਼ਨਾਂ ਵਰਗੀਆਂ ਸਹੂਲਤਾਂ ਹੋਣ ਦਾ ਵੀ ਮੀਡੀਆ ਰਿਪੋਰਟਾਂ ਵਿੱਚ ਜ਼ਿਕਰ ਕੀਤਾ ਗਿਆ। ਇਨ੍ਹਾਂ ਵੇਰਵਿਆਂ ਤੋਂ ਬਾਅਦ ਇਹ ਮਾਮਲਾ ਮੁੜ ਸਿਆਸੀ ਬਹਿਸ ਦਾ ਵਿਸ਼ਾ ਬਣ ਗਿਆ ਹੈ। 33.66 ਕਰੋੜ, 56 ਕਰੋੜ ਅਤੇ 59 ਕਰੋੜ: ਤਿੰਨ ਅੰਕੜਿਆਂ ਦੀ ਵੱਖਰੀ ਕਹਾਣੀ ਇਸ ਵਿਵਾਦ ਵਿੱਚ ਤਿੰਨ ਵੱਖ-ਵੱਖ ਅੰਕੜੇ ਚਰਚਾ ਵਿੱਚ ਹਨ, ਜਿਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ। CAG ਦੀ ਆਡਿਟ ਰਿਪੋਰਟ ਵਿੱਚ ਨਵੀਨੀਕਰਨ ਦੇ ਕੰਮ ਦੀ ਲਾਗਤ 33.66 ਕਰੋੜ ਰੁਪਏ ਦਰਜ ਕੀਤੀ ਗਈ ਹੈ। ਦੂਜੇ ਪਾਸੇ, 27 ਨਵੰਬਰ ਦੇ ਮੀਡੀਆ ਦੌਰੇ ਦੌਰਾਨ ਗੇਟ ਉੱਤੇ ਲੱਗੇ ਬੋਰਡ ’ਤੇ ਲਗਭਗ 56 ਕਰੋੜ ਰੁਪਏ ਦਾ ਅੰਕੜਾ ਦਰਸਾਏ ਜਾਣ ਦੀ ਰਿਪੋਰਟ ਹੈ। ਇਸ ਤੋਂ ਇਲਾਵਾ ਸੰਨੀ ਬਰਾੜ ਨੇ ਆਪਣੇ ਬਿਆਨ ਵਿੱਚ ਲਗਭਗ 59 ਕਰੋੜ ਰੁਪਏ ਦੇ ਖ਼ਰਚ ਦਾ ਦੋਸ਼ ਲਗਾਇਆ ਹੈ। ਇਨ੍ਹਾਂ ਅੰਕੜਿਆਂ ਦੇ ਆਧਾਰ ਅਤੇ ਉਨ੍ਹਾਂ ਵਿੱਚ ਸ਼ਾਮਲ ਵੱਖ-ਵੱਖ ਖ਼ਰਚਿਆਂ ਦੀ ਮੱਦਵਾਰ ਵੰਡ ਬਾਰੇ ਪੂਰੀ ਸਪੱਸ਼ਟਤਾ ਲਈ ਅਧਿਕਾਰਤ ਦਸਤਾਵੇਜ਼ਾਂ ਦੀ ਜਾਂਚ ਜ਼ਰੂਰੀ ਹੈ। ਇਸ ਲਈ 59 ਕਰੋੜ ਰੁਪਏ ਨੂੰ CAG ਵੱਲੋਂ ਪ੍ਰਮਾਣਿਤ ਅੰਤਿਮ ਖ਼ਰਚ ਵਜੋਂ ਪੇਸ਼ ਕਰਨਾ ਠੀਕ ਨਹੀਂ ਹੋਵੇਗਾ। ਆਮ ਆਦਮੀ ਪਾਰਟੀ ਦਾ ਪੱਖ ਵੀ ਚਰਚਾ ਦਾ ਅਹਿਮ ਹਿੱਸਾ ਇਸ ਵਿਵਾਦ ਵਿੱਚ ਆਮ ਆਦਮੀ ਪਾਰਟੀ ਦਾ ਪੱਖ ਵੀ ਮਹੱਤਵਪੂਰਨ ਹੈ। ਪਾਰਟੀ ਵੱਲੋਂ ਭਾਜਪਾ ਦੇ ਦੋਸ਼ਾਂ ਅਤੇ CAG ਦੀਆਂ ਟਿੱਪਣੀਆਂ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕਰਾਰ ਦਿੱਤਾ ਗਿਆ ਹੈ। ਪਾਰਟੀ ਦਾ ਕਹਿਣਾ ਰਿਹਾ ਹੈ ਕਿ ਇਹ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਸੀ, ਕੋਈ ਨਿੱਜੀ ਜਾਇਦਾਦ ਨਹੀਂ ਸੀ ਅਤੇ ਅਰਵਿੰਦ ਕੇਜਰੀਵਾਲ ਇਸ ਨੂੰ ਆਪਣੇ ਨਾਲ ਨਹੀਂ ਲੈ ਗਏ। ਦੂਜੇ ਪਾਸੇ ਭਾਜਪਾ ਦਾ ਕਹਿਣਾ ਹੈ ਕਿ ਸਰਕਾਰੀ ਰਿਹਾਇਸ਼ ਦੀ ਮੁਰੰਮਤ ਅਤੇ ਸਹੂਲਤਾਂ ਉੱਤੇ ਹੋਏ ਖ਼ਰਚ ਦਾ ਪੂਰਾ ਵੇਰਵਾ ਜਨਤਾ ਸਾਹਮਣੇ ਰੱਖਿਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਇਹ ਮਾਮਲਾ ਹੁਣ ਸਿਰਫ਼ ਇੱਕ ਇਮਾਰਤ ਦੀ ਮੁਰੰਮਤ ਤੱਕ ਸੀਮਤ ਨਹੀਂ ਰਿਹਾ, ਸਗੋਂ ਸਿਆਸੀ ਵਾਅਦਿਆਂ, ਸਰਕਾਰੀ ਖ਼ਰਚਿਆਂ ਅਤੇ ਜਨਤਕ ਜਵਾਬਦੇਹੀ ਨਾਲ ਜੁੜੀ ਵੱਡੀ ਬਹਿਸ ਬਣ ਗਿਆ ਹੈ। ਸੰਨੀ ਬਰਾੜ ਨੇ ਪੰਜਾਬ ਸਰਕਾਰ ਤੋਂ ਵੀ ਮੰਗਿਆ ਹਿਸਾਬ ਫਰੀਦਕੋਟ ਤੋਂ ਜਾਰੀ ਆਪਣੇ ਬਿਆਨ ਵਿੱਚ ਸੰਦੀਪ ਸਿੰਘ (ਸੰਨੀ ਬਰਾੜ) ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੂਬੇ ਸਿਰ ਵਧ ਰਹੇ ਕਰਜ਼ੇ ਅਤੇ ਸਰਕਾਰੀ ਇਸ਼ਤਿਹਾਰਬਾਜ਼ੀ ਉੱਤੇ ਖ਼ਰਚ ਕੀਤੇ ਜਾ ਰਹੇ ਕਰੋੜਾਂ ਰੁਪਏ ਦਾ ਪੂਰਾ ਹਿਸਾਬ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਿਸੇ ਦੀ ਨਿੱਜੀ ਜਗੀਰ ਨਹੀਂ ਹੈ। ਸੂਬੇ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਨਾਲ ਸਰਕਾਰੀ ਖ਼ਜ਼ਾਨਾ ਚੱਲਦਾ ਹੈ। ਇਸ ਪੈਸੇ ਦੀ ਵਰਤੋਂ ਸਿਹਤ, ਸਿੱਖਿਆ, ਕਿਸਾਨੀ, ਉਦਯੋਗ, ਰੁਜ਼ਗਾਰ ਅਤੇ ਲੋਕ ਭਲਾਈ ਦੇ ਕੰਮਾਂ ਲਈ ਹੋਣੀ ਚਾਹੀਦੀ ਹੈ। ਸੰਨੀ ਬਰਾੜ ਨੇ ਕਿਹਾ ਕਿ ਜਨਤਾ ਨੂੰ ਇਹ ਜਾਣਨ ਦਾ ਪੂਰਾ ਅਧਿਕਾਰ ਹੈ ਕਿ ਸਰਕਾਰ ਕਿਹੜੀਆਂ ਯੋਜਨਾਵਾਂ ਉੱਤੇ ਕਿੰਨਾ ਪੈਸਾ ਖ਼ਰਚ ਕਰ ਰਹੀ ਹੈ ਅਤੇ ਉਨ੍ਹਾਂ ਯੋਜਨਾਵਾਂ ਦਾ ਜ਼ਮੀਨੀ ਪੱਧਰ ਉੱਤੇ ਲੋਕਾਂ ਨੂੰ ਕਿੰਨਾ ਲਾਭ ਮਿਲ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਕਿ ਜੇਕਰ ਸਰਕਾਰ ਲੋਕਾਂ ਨੂੰ ਤੀਰਥ ਯਾਤਰਾ ਕਰਵਾਉਣ ਦੀ ਯੋਜਨਾ ਚਲਾ ਸਕਦੀ ਹੈ ਤਾਂ ‘ਸ਼ੀਸ਼ ਮਹਿਲ ਦਰਸ਼ਨ ਯਾਤਰਾ’ ਵੀ ਸ਼ੁਰੂ ਕੀਤੀ ਜਾਵੇ, ਤਾਂ ਜੋ ਪੰਜਾਬ ਦੇ ਲੋਕ ਦਿੱਲੀ ਦੀ ਇਸ ਰਿਹਾਇਸ਼ ਨੂੰ ਦੇਖ ਸਕਣ ਅਤੇ ਆਮ ਆਦਮੀ ਦੀ ਸਾਦਗੀ ਦੇ ਦਾਅਵਿਆਂ ਬਾਰੇ ਖ਼ੁਦ ਆਪਣੀ ਰਾਏ ਬਣਾ ਸਕਣ। ਸਿਆਸੀ ਬਹਿਸ ਤੋਂ ਅੱਗੇ ਜਨਤਕ ਜਵਾਬਦੇਹੀ ਦਾ ਸਵਾਲ ‘ਸ਼ੀਸ਼ ਮਹਿਲ’ ਵਿਵਾਦ ਨੇ ਇੱਕ ਵਾਰ ਫਿਰ ਇਹ ਸਵਾਲ ਖੜ੍ਹਾ ਕੀਤਾ ਹੈ ਕਿ ਸਰਕਾਰੀ ਅਹੁਦਿਆਂ ਉੱਤੇ ਬੈਠੇ ਲੋਕਾਂ ਵੱਲੋਂ ਜਨਤਕ ਪੈਸੇ ਦੀ ਵਰਤੋਂ ਲਈ ਕਿਹੜੇ ਮਾਪਦੰਡ ਹੋਣੇ ਚਾਹੀਦੇ ਹਨ। ਲੋਕਤੰਤਰ ਵਿੱਚ ਕਿਸੇ ਵੀ ਪਾਰਟੀ ਨੂੰ ਸਾਦਗੀ, ਪਾਰਦਰਸ਼ਤਾ ਅਤੇ ਭ੍ਰਿਸ਼ਟਾਚਾਰ ਵਿਰੋਧੀ ਰਾਜਨੀਤੀ ਦਾ ਦਾਅਵਾ ਕਰਨ ਦਾ ਅਧਿਕਾਰ ਹੈ, ਪਰ ਅਜਿਹੇ ਦਾਅਵਿਆਂ ਦੀ ਪਰਖ ਸਰਕਾਰੀ ਫ਼ੈਸਲਿਆਂ ਅਤੇ ਖ਼ਰਚਿਆਂ ਤੋਂ ਵੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਸਿਆਸੀ ਦੋਸ਼ਾਂ ਨੂੰ ਅੰਤਿਮ ਸੱਚ ਨਾ ਮੰਨਿਆ ਜਾਵੇ। CAG ਦੀਆਂ ਟਿੱਪਣੀਆਂ, ਸਰਕਾਰੀ ਰਿਕਾਰਡ, ਜਾਂਚ ਦੇ ਨਤੀਜੇ ਅਤੇ ਸਬੰਧਤ ਪਾਰਟੀਆਂ ਦੇ ਜਵਾਬਾਂ ਨੂੰ ਇਕੱਠੇ ਵਿਚਾਰਿਆ ਜਾਣਾ ਚਾਹੀਦਾ ਹੈ। ਮਾਹਿਰਾਂ ਅਤੇ ਜਨਤਕ ਜਵਾਬਦੇਹੀ ਦੇ ਹਮਾਇਤੀਆਂ ਅਨੁਸਾਰ ਸਰਕਾਰੀ ਰਿਹਾਇਸ਼ਾਂ ਦੇ ਨਿਰਮਾਣ ਅਤੇ ਨਵੀਨੀਕਰਨ ਦਾ ਖ਼ਰਚ, ਟੈਂਡਰ ਪ੍ਰਕਿਰਿਆ, ਮਨਜ਼ੂਰੀਆਂ ਅਤੇ ਅੰਤਿਮ ਬਿੱਲ ਜਨਤਕ ਪੋਰਟਲ ਉੱਤੇ ਉਪਲਬਧ ਹੋਣੇ ਚਾਹੀਦੇ ਹਨ। CAG ਵੱਲੋਂ ਉਠਾਏ ਗਏ ਇਤਰਾਜ਼ਾਂ ਉੱਤੇ ਸਰਕਾਰ ਨੂੰ ਸਮੇਂ ਸਿਰ ਜਵਾਬ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਵੀ ਸੂਬੇ ਦੇ ਕਰਜ਼ੇ, ਇਸ਼ਤਿਹਾਰਬਾਜ਼ੀ ਅਤੇ ਵਿਕਾਸ ਕਾਰਜਾਂ ਉੱਤੇ ਹੋਣ ਵਾਲੇ ਖ਼ਰਚ ਦਾ ਮੱਦਵਾਰ ਵੇਰਵਾ ਜਨਤਾ ਸਾਹਮਣੇ ਰੱਖਿਆ ਜਾਣਾ ਚਾਹੀਦਾ ਹੈ। ਜਨਤਾ ਦੇ ਮਨਾਂ ਵਿੱਚ ਉੱਠ ਰਹੇ ਸਵਾਲ ਕੀ ਆਮ ਆਦਮੀ ਦੀ ਸਿਆਸਤ ਕਰਨ ਵਾਲੀਆਂ ਪਾਰਟੀਆਂ ਦੇ ਆਗੂਆਂ ਦੇ ਸਰਕਾਰੀ ਰਹਿਣ-ਸਹਿਣ ਵਿੱਚ ਵੀ ਸਾਦਗੀ ਦਿਖਾਈ ਦੇਣੀ ਚਾਹੀਦੀ ਹੈ? ਕੀ ਪੰਜਾਬ ਸਰਕਾਰ ਨੂੰ ਸੂਬੇ ਦੇ ਕਰਜ਼ੇ ਅਤੇ ਇਸ਼ਤਿਹਾਰਬਾਜ਼ੀ ਦੇ ਖ਼ਰਚਿਆਂ ਦਾ ਪੂਰਾ ਹਿਸਾਬ ਜਨਤਕ ਕਰਨਾ ਚਾਹੀਦਾ ਹੈ? ਕੀ ਦਿੱਲੀ ਦੇ ‘ਸ਼ੀਸ਼ ਮਹਿਲ’ ਵਿਵਾਦ ਦੀ ਤਰ੍ਹਾਂ ਪੰਜਾਬ ਵਿੱਚ ਵੀ ਸਰਕਾਰੀ ਖ਼ਰਚਿਆਂ ਅਤੇ ਯੋਜਨਾਵਾਂ ਦਾ ਸੁਤੰਤਰ ਆਡਿਟ ਹੋਣਾ ਚਾਹੀਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਸਿਆਸੀ ਬਿਆਨਬਾਜ਼ੀ ਦੀ ਬਜਾਏ ਸਰਕਾਰੀ ਦਸਤਾਵੇਜ਼ਾਂ, ਪਾਰਦਰਸ਼ੀ ਜਾਂਚ ਅਤੇ ਜਨਤਕ ਜਵਾਬਦੇਹੀ ਰਾਹੀਂ ਹੀ ਮਿਲ ਸਕਦੇ ਹਨ। ਫਿਲਹਾਲ ‘ਸ਼ੀਸ਼ ਮਹਿਲ’ ਵਿਵਾਦ ਨੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਸਿਆਸੀ ਚਰਚਾ ਨੂੰ ਗਰਮਾ ਦਿੱਤਾ ਹੈ। ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਬਾਰੇ ਹੋਰ ਕਿਹੜੇ ਤੱਥ ਅਤੇ ਅਧਿਕਾਰਤ ਸਪੱਸ਼ਟੀਕਰਨ ਸਾਹਮਣੇ ਆਉਂਦੇ ਹਨ, ਇਹ ਦੇਖਣਾ ਮਹੱਤਵਪੂਰਨ ਹੋਵੇਗਾ। ਵਿਸ਼ੇਸ਼ ਨੋਟ: ਇਹ ਖ਼ਬਰ ਸੰਦੀਪ ਸਿੰਘ (ਸੰਨੀ ਬਰਾੜ) ਵੱਲੋਂ ਜਾਰੀ ਬਿਆਨ ਅਤੇ ਉਪਲਬਧ ਮੀਡੀਆ ਰਿਪੋਰਟਾਂ ਵਿੱਚ ਦਰਸਾਏ ਵੇਰਵਿਆਂ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। 59 ਕਰੋੜ ਰੁਪਏ ਦਾ ਅੰਕੜਾ ਸੰਨੀ ਬਰਾੜ ਦੇ ਬਿਆਨ ਵਿੱਚ ਲਗਾਏ ਗਏ ਦੋਸ਼ ਵਜੋਂ ਦਰਜ ਹੈ। CAG ਰਿਪੋਰਟ ਵਿੱਚ ਦਰਜ 33.66 ਕਰੋੜ ਅਤੇ ਮੀਡੀਆ ਦੌਰੇ ਦੌਰਾਨ ਦਰਸਾਏ ਲਗਭਗ 56 ਕਰੋੜ ਰੁਪਏ ਦੇ ਅੰਕੜੇ ਵੱਖਰੇ ਆਧਾਰਾਂ ਨਾਲ ਸਬੰਧਤ ਹਨ। ਆਮ ਆਦਮੀ ਪਾਰਟੀ ਦਾ ਪੱਖ ਵੀ ਰਿਪੋਰਟ ਵਿੱਚ ਸ਼ਾਮਲ ਕੀਤਾ ਗਿਆ ਹੈ। ਸਬੰਧਤ ਧਿਰਾਂ ਦਾ ਕੋਈ ਨਵਾਂ ਅਧਿਕਾਰਤ ਸਪੱਸ਼ਟੀਕਰਨ ਮਿਲਣ ’ਤੇ ਉਸ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ। ਰਿਪੋਰਟ: ਟੀਮ ਦੀਪਕ ਗਰਗ ਫਰੀਦਕੋਟ | 28 ਨਵੰਬਰ 20261
- ਇਥੇ ਹਰ ਤਰ੍ਹਾਂ ਦੀਆਂ ਜ਼ਮੀਨਾਂ ਪਲਾਂਟ ਕੋਠੀਆਂ ਖ੍ਰੀਦਣ ਵੇਚਣ ਲਈ ਇੱਕ ਵਾਰ ਜਰੂਰ ਸੰ ਕਰੋ 7717326565,97811001701
- ਮੈਰਿਜ ਪੈਲੇਸਾਂ ਤੇ ਕੈਟਰਿੰਗ ਵਾਲਿਆ ਨੂੰ ਫੂਡ ਇੰਸਪੈਕਟਰ ਅਭਿਨਵ ਕੁਮਾਰ ਦੀ ਸਖਤ ਚੇਤਾਵਨੀ। ਮੈਰਿਜ ਪੈਲੇਸਾਂ ਤੇ ਕੈਟਰਿੰਗ ਵਾਲਿਆ ਨੂੰ ਫੂਡ ਇੰਸਪੈਕਟਰ ਅਭਿਨਵ ਕੁਮਾਰ ਦੀ ਸਖਤ ਚੇਤਾਵਨੀ। ਜੇਕਰ ਬਾਸਿਆ ਹੋਇਆ ਮਿਲਿਆ ਖਾਣਾ ਤਾਂ ਹੋਏਗੀ ਸਖਤ ਕਾਰਵਾਈ।1
- 11 ਏਕੜ ਜ਼ਮੀਨ ਬਕਿਉ ਇੱਕ ਮੋਟਰ ਤਕਸੀਮ ਖਾਤਾ ਸੜਕ ਫਰੰਟ ਨਾਭੇ ਦੇ ਨਾਲ shergill property nabha contact 9781100170 ,77173265651
- ਸ਼ਹੀਦ ਉਧਮ ਸਿੰਘ ਕਾਲਜ ਸੁਨਾਮ ਵਿਖੇ ਅੰਤਰਰਾਸ਼ਟਰੀ ਹਾਕੀ ਗਰਾਊਂਡ ਲੋਕਾਂ ਨੂੰ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਕੀਤਾ ਲੋਕ ਅਰਪਣ ਸ਼ਹੀਦ ਉਧਮ ਸਿੰਘ ਕਾਲਜ ਸੁਨਾਮ ਵਿਖੇ ਅੰਤਰਰਾਸ਼ਟਰੀ ਹਾਕੀ ਗਰਾਊਂਡ ਲੋਕਾਂ ਨੂੰ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਕੀਤਾ ਲੋਕ ਅਰਪਣ1
- ਜੰਗਲੀ ਸੂਰ ਦੇ ਹਮਲੇ ਵਿੱਚ ਕਿਸਾਨ ਗੰਭੀਰ ਜ਼ਖਮੀ, ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਲਤਲਵੰਡੀ ਸਾਬੋ, 29 ਨਵੰਬਰ (ਗੁਰਜੰਟ ਸਿੰਘ ਨਥੇਹਾ)-ਪਿੰਡ ਗਹਿਲੇਵਾਲਾ ਵਿਖੇ ਖੇਤ ਵਿੱਚ ਕੰਮ ਕਰ ਰਹੇ ਕਿਸਾਨ ਉੱਤੇ ਜੰਗਲੀ ਸੂਰ ਨੇ ਅਚਾਨਕ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਕਿਸਾਨ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੱਸਾ ਸਿੰਘ ਪੁੱਤਰ ਮਿੱਠੂ ਸਿੰਘ, ਉਮਰ ਕਰੀਬ 42 ਸਾਲ, ਵਾਸੀ ਪਿੰਡ ਗਹਿਲੇਵਾਲਾ, ਤਹਿਸੀਲ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਜੰਗਲੀ ਸੂਰ ਨੇ ਉਸ ਉੱਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਜੱਸਾ ਸਿੰਘ ਗੰਭੀਰ ਜ਼ਖਮੀ ਹੋ ਗਿਆ। ਰੌਲਾ ਸੁਣ ਕੇ ਆਸ-ਪਾਸ ਕੰਮ ਕਰ ਰਹੇ ਲੋਕ ਮੌਕੇ ਤੇ ਪਹੁੰਚੇ ਅਤੇ ਉਸਨੂੰ ਤੁਰੰਤ ਮੁਢਲੀ ਸਹਾਇਤਾ ਦੇ ਕੇ ਜਿੰਦਲ ਹਸਪਤਾਲ ਬਠਿੰਡਾ ਪਹੁੰਚਾ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਲਾਕੇ ਵਿੱਚ ਜੰਗਲੀ ਸੂਰਾਂ ਦੀ ਗਿਣਤੀ ਵੱਧ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਖੇਤਾਂ ਵਿੱਚ ਕੰਮ ਕਰਨ ਵਿੱਚ ਡਰ ਲੱਗਣ ਲੱਗਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਵਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਜੰਗਲੀ ਜਾਨਵਰਾਂ ਤੋਂ ਕਿਸਾਨਾਂ ਦੀ ਸੁਰੱਖਿਆ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ, ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।2