Shuru
Apke Nagar Ki App…
ਇਥੇ ਹਰ ਤਰ੍ਹਾਂ ਦੀਆਂ ਜ਼ਮੀਨਾਂ ਪਲਾਂਟ ਕੋਠੀਆਂ ਖ੍ਰੀਦਣ ਵੇਚਣ ਲਈ ਇੱਕ ਵਾਰ ਜਰੂਰ ਸੰ ਕਰੋ 7717326565,9781100170
D News punjabi
ਇਥੇ ਹਰ ਤਰ੍ਹਾਂ ਦੀਆਂ ਜ਼ਮੀਨਾਂ ਪਲਾਂਟ ਕੋਠੀਆਂ ਖ੍ਰੀਦਣ ਵੇਚਣ ਲਈ ਇੱਕ ਵਾਰ ਜਰੂਰ ਸੰ ਕਰੋ 7717326565,9781100170
More news from ਪੰਜਾਬ and nearby areas
- ਇਥੇ ਹਰ ਤਰ੍ਹਾਂ ਦੀਆਂ ਜ਼ਮੀਨਾਂ ਪਲਾਂਟ ਕੋਠੀਆਂ ਖ੍ਰੀਦਣ ਵੇਚਣ ਲਈ ਇੱਕ ਵਾਰ ਜਰੂਰ ਸੰ ਕਰੋ 7717326565,97811001701
- S gill property group nabhaਸਾਡੇ ਓਫਸ ਦਾ ਪਤਾ ਸਰਕਲ ਰੋਡ ਨੇੜੇ ਸ਼ਗਨ ਸਪੀਟਸ ਨਾਭਾਮ੍ਹ ਇਥੇ ਹਰ ਤਰਾਂ ਦੀਆਂ ਜ਼ਮੀਨਾਂ ਪਲਾਟ ਕੋਠੀਆਂ ਖਰੀਦਣ ਵੇਚਣ ਲਈ ਇੱਕ ਵਾਰ ਜਰੂਰ ਸੰਪਰਕ ਕਰੋ 7717326565,97811001701
- ਸੁਨਾਮ ਬਠਿੰਡਾ ਰੋਡ ਤੇ ਹੋਇਆ ਭਿਆਨਕ ਐਕਸੀਡੈਟ ਡਵਾਈਡਰ ਵਿੱਚ ਵੱਜੀ ਕਾਰ ਸੁਨਾਮ ਬਠਿੰਡਾ ਰੋਡ ਤੇ ਹੋਇਆ ਭਿਆਨਕ ਐਕਸੀਡੈਟ ਡਵਾਈਡਰ ਵਿੱਚ ਵੱਜੀ ਕਾਰ1
- 11 ਏਕੜ ਜ਼ਮੀਨ ਬਕਿਉ ਇੱਕ ਮੋਟਰ ਤਕਸੀਮ ਖਾਤਾ ਸੜਕ ਫਰੰਟ ਨਾਭੇ ਦੇ ਨਾਲ shergill property nabha contact 9781100170 ,77173265651
- ਜਮਹੂਰੀ ਅਧਿਕਾਰ ਸਭਾ ਪੰਜਾਬ ਦਾ 18ਵਾਂ ਸੂਬਾਈ ਡੈਲੀਗੇਟ ਇਜਲਾਸ, ਮਨੁੱਖੀ ਅਧਿਕਾਰਾਂ ਦੀ ਰਾਖ਼ੀ ਕਰਨ ਦੇ ਅਹਿਦ ਨਾਲ ਸਫ਼ਲਤਾਪੂਰਵਕ ਸੰਪੰਨ ਪ੍ਰੋ ਜਗਮੋਹਨ ਸਿੰਘ ਪ੍ਰਧਾਨ ਅਤੇ ਜਸਵੰਤ ਜੀਰਖ ਜਨਰਲ ਸਕੱਤਰ ਚੁਣੇ ਗਏ ਬਰਨਾਲਾ, ਬੰਧਨ ਤੋੜ ਸਿੰਘ ਜਮਹੂਰੀ ਅਧਿਕਾਰ ਸਭਾ ਪੰਜਾਬ ਦਾ 18ਵਾਂ ਸੂਬਾਈ ਡੈਲੀਗੇਟ ਇਜਲਾਸ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਦੋ ਦਿਨਾਂ ਵਿਚਾਰ-ਚਰਚਾ ਤੋਂ ਬਾਅਦ ਸਫ਼ਲਤਾਪੂਰਵਕ ਸੰਪੰਨ ਹੋਇਆ। ਇਜਲਾਸ ਵਿੱਚ ਸੂਬੇ ਭਰ ਵਿੱਚੋਂ ਪਹੁੰਚੇ ਡੈਲੀਗੇਟਾਂ ਨੇ ਹਿੱਸਾ ਲਿਆ ਅਤੇ ਦੇਸ਼ ਤੇ ਸੂਬੇ ਦੇ ਮੌਜੂਦਾ ਜਮਹੂਰੀ ਹਾਲਾਤ, ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਜਥੇਬੰਦਕ ਮਸਲਿਆਂ 'ਤੇ ਡੂੰਘੀ ਮੰਥਨ ਕੀਤਾ। ਇਜਲਾਸ ਦੇ ਖੁੱਲ੍ਹੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਮੁੱਖ ਮਨੁੱਖੀ ਅਧਿਕਾਰ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕੋਲਿਨ ਗੌਂਸਾਲਵੇਸ ਅਤੇ ਵਕੀਲ ਮਾਨਿਕ ਗੁਪਤਾ ਨੇ ਕਿਹਾ ਕਿ ਦੇਸ਼ ਵਿੱਚ ਮੌਜੂਦਾ ਤਾਨਾਸ਼ਾਹੀ 1975 ਦੀ ਐਮਰਜੈਂਸੀ ਨਾਲੋਂ ਦਸ ਗੁਣਾ ਵੱਧ ਖ਼ਤਰਨਾਕ ਹੈ। ਨਿਆਂਪਾਲਿਕਾ ਦੀ ਸੁਤੰਤਰਤਾ ਨੂੰ ਖੋਰਾ ਲਾਇਆ ਜਾ ਰਿਹਾ ਹੈ ਅਤੇ ਸਖ਼ਤ ਜਾਬਰ ਕਾਲੇ ਕਾਨੂੰਨਾਂ ਤਹਿਤ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਨੂੰ ਕੁਚਲਿਆ ਜਾ ਰਿਹਾ ਹੈ। ਉਨ੍ਹਾਂ ਆਦਿਵਾਸੀ ਇਲਾਕਿਆਂ ਵਿੱਚ ਕਾਰਪੋਰੇਟ ਲੁੱਟ, ਝੂਠੇ ਮੁਕਾਬਲਿਆਂ, ਸਿਆਸੀ ਕੈਦੀਆਂ ਦੀ ਲੰਬੀ ਕੈਦ ਅਤੇ ਨਵੇਂ ਲੇਬਰ ਕੋਡਾਂ ਰਾਹੀਂ ਮਜ਼ਦੂਰਾਂ ਦੀ ਹੋ ਰਹੀ ਨਵੀਂ ਕਿਸਮ ਦੀ ਗ਼ੁਲਾਮੀ ਵਿਰੁੱਧ ਤਿੱਖੀ ਆਵਾਜ਼ ਬੁਲੰਦ ਕੀਤੀ। ਇਜਲਾਸ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਜਨਰਲ ਸਕੱਤਰ ਵੱਲੋਂ ਪੇਸ਼ ਕੀਤੀ ਗਈ ਸੂਬਾਈ ਰਿਪੋਰਟ ਅਤੇ ਜਥੇਬੰਦਕ ਮਸਲਿਆਂ 'ਤੇ ਭਰਵੀਂ ਬਹਿਸ ਹੋਈ। ਡੈਲੀਗੇਟਾਂ ਨੇ ਪੰਜਾਬ ਵਿੱਚ ਪੁਲਿਸ ਜਬਰ, ਬੁਲਡੋਜ਼ਰ ਸੱਭਿਆਚਾਰ, ਨਸ਼ਿਆਂ ਦੀ ਆੜ ਹੇਠ ਹੋ ਰਹੇ ਜ਼ਿਆਦਤੀਆਂ, ਐੱਨ.ਆਈ.ਏ. ਦੇ ਛਾਪਿਆਂ ਅਤੇ ਧਾਰਮਿਕ ਕੱਟੜਵਾਦੀ ਕਾਨੂੰਨਾਂ 'ਤੇ ਚਿੰਤਾ ਪ੍ਰਗਟਾਈ। ਬੁਲਾਰਿਆਂ ਨੇ ਜ਼ੋਰ ਦਿੱਤਾ ਕਿ ਸਭਾ ਨੂੰ ਮਹਿਜ਼ ਬਿਆਨਬਾਜ਼ੀ ਤੱਕ ਸੀਮਤ ਰਹਿਣ ਦੀ ਬਜਾਏ ਪੀੜਤ ਲੋਕਾਂ ਦੇ ਘੋਲਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਾ ਚਾਹੀਦਾ ਹੈ। ਮੀਟਿੰਗ ਦੌਰਾਨ ਰਾਮਪੁਰਾ ਇਲਾਕਾ ਕਮੇਟੀ ਦੇ ਢਾਂਚੇ ਅਤੇ ਮੈਂਬਰਸ਼ਿਪ ਦੇ ਤਰੀਕਾਕਾਰ ਨੂੰ ਲੈ ਕੇ ਵੀ ਵਿਸਥਾਰਤ ਵਿਚਾਰ-ਚਰਚਾ ਕੀਤੀ ਗਈ। ਡੈਲੀਗੇਟਾਂ ਨੇ ਸੁਝਾਅ ਦਿੱਤਾ ਕਿ ਸੰਵਿਧਾਨਕ ਹੱਕਾਂ, ਕੌਮਾਂਤਰੀ ਸੰਧੀਆਂ ਅਤੇ ਅਦਾਲਤੀ ਫ਼ੈਸਲਿਆਂ ਨੂੰ ਲੋਕ-ਘੋਲਾਂ ਦਾ ਹਥਿਆਰ ਬਣਾਉਣ ਲਈ ਕਾਰਕੁਨਾਂ ਦੀ ਸਿਖਲਾਈ ਵਰਕਸ਼ਾਪਾਂ ਲਗਾਈਆਂ ਜਾਣ। ਇਸ ਮੌਕੇ ਸਭਾ ਵੱਲੋਂ ਆਉਣ ਵਾਲੇ ਸਮੇਂ ਲਈ ਨਵੇਂ ਸੰਘਰਸ਼ੀ ਕਾਰਜ-ਏਜੰਡੇ ਤੈਅ ਕੀਤੇ ਗਏ ਅਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਵਿਆਪਕ ਲੋਕ ਲਾਮਬੰਦੀ ਦਾ ਸੱਦਾ ਦਿੱਤਾ ਗਿਆ। ਅਖ਼ੀਰ ਵਿੱਚ ਨਵੀਂ ਸੂਬਾ ਕਮੇਟੀ ਅਤੇ ਸਕੱਤਰੇਤ ਦੀ ਚੋਣ ਨਾਲ ਇਜਲਾਸ ਦਾ ਸਮਾਪਤੀ ਹੋਈ। ਜਿਸ ਵਿੱਚ ਪ੍ਰਧਾਨ ਪ੍ਰੋਫੈਸਰ ਜਗਮੋਹਨ ਸਿੰਘ ਜਰਨਲ ਸਕੱਤਰ ਜਸਵੰਤ ਜੀਰਖ ਮੀਤ ਪ੍ਰਧਾਨ ਬਰਿੰਦਰ ਡਾਕਟਰ ਬਰਜਿੰਦਰ ਸੋਹਲ ਜਥੇਬੰਦਕ ਸਕੱਤਰ ਨਰਭਿੰਦਰ ਵਿੱਤ ਸਕੱਤਰ ਤਰਸੇਮ ਲਾਲ ਪ੍ਰਕਾਸ਼ਨ ਸਕੱਤਰ ਡਾਕਟਰ ਬਰਜਿੰਦਰ ਦਫਤਰ ਸਕੱਤਰ ਸਵਰਨਜੀਤ ਸਿੰਘ ਕੌਮੀ ਕੋਡੀਨੇਟਰ ਪ੍ਰਿਤਪਾਲ ਸਿੰਘ, ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਚੁਣੇ ਗਏ। ਇਜਲਾਸ ਸਾਮਰਾਜੀ ਜੰਗਾਂ ਵਿਰੁੱਧ ਦੁਨੀਆਂ ਭਰ ਵਿੱਚ ਉੱਠਣੀਆਂ ਆਵਾਜ਼ਾਂ ਵਿੱਚ ਆਪਣੀ ਆਵਾਜ਼ ਮਿਲਾਉਂਦਾ ਹੈ ਅਤੇ ਇਹਨੂੰ ਮਜਬੂਤ ਕਰਨੀ ਦੇਸ਼ ਭਰ ਦੀ ਜਮਹੂਰੀ ਹੱਕਾਂ ਦੇ ਰਖਵਾਲਿਆਂ ਤੇ ਜਮਹੂਰੀ ਲੋਕਾਂ ਨੂੰ ਇੱਕ ਤਾਕਤਵਰ ਲਹਿਰ ਉਸਾਰਨ, ਹਿੰਦੂਤਵੀ ਫਾਸ਼ੀਵਾਦੀ ਨਿਰਕੁਸ਼ਤਾ ਹਰ ਖੇਤਰ ਵਿੱਚ ਵੱਧ ਰਹੀ ਹੈ ਕਲਾ, ਵਿਦਿਆ, ਸੱਭਿਆਚਾਰ, ਭਾਸ਼ਾ, ਧਰਮ, ਅਰਥ ਵਿਵਸਥਾ ਤੇ ਰਾਜਨੀਤੀ ਹਰ ਜਗ੍ਹਾ ਅਸਹਿਮਤੀ, ਵਿਅਕਤੀਗਤ ਆਜ਼ਾਦੀ ਅਤੇ ਜਮਹੂਰੀ ਕਦਰਾਂ ਕੀਮਤਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ ਅਤੇ ਹਿੰਦੂਤਵੀ ਫਾਸ਼ੀਵਾਦੀ ਆਪਣੀ ਚੌਧਰ ਥੋਪ ਰਹੇ ਹਨ। ਜਮਹੂਰੀ ਅਧਿਕਾਰ ਸਭਾ ਦਾ ਇਹ ਇਜਲਾਸ ਹਕੂਮਤ ਦੇ ਇਸ ਅਤਿ ਜਮਹੂਰੀ ਅਧਿਕਾਰਾਂ ਵਿਰੋਧੀ ਨਿਰਕੁਸ਼ ਵਰਤਾਰੇ ਦੀ ਜਬਰਦਸਤ ਨਿਖੇਦੀ ਕਰਦਾ ਹੈ ਤੇ ਲੋਕਾਂ ਦੇ ਹਰ ਤਰ੍ਹਾਂ ਦੇ ਜਮਹੂਰੀ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਕਰਨ ਤੇ ਇਹਨਾਂ ਹਮਲਿਆਂ ਤੋਂ ਜਾਗਰੂਕ ਕਰਨ ਦਾ ਅਹਿਦ ਲਿਆ, ਪੰਜਾਬ ਦੇ ਪੱਤਰਕਾਰਾਂ, ਮੁਲਾਜਮਾਂ, ਆਊਟਸੋਰਸ ਕੰਮਿਆ ਆਦਿ ਦੀ ਆਜਾਦੀ ਅਤੇ ਸੰਘਰਸ਼ਾਂ ਨੂੰ ਤਾਕਤ ਦੇ ਜੋਰ ਨਾਲ ਸਰਕਾਰ ਵੱਲੋਂ ਕੀਤੇ ਉਹਨਾਂ ਦੀ ਜਮਹੂਰੀ ਹੱਕਾਂ ਉੱਤੇ ਕੀਤੇ ਜਾ ਰਹੇ ਹਮਲਿਆਂ ਦੀ ਨਿਖੇਧੀ ਕਰਦਾ ਹੈ ਤੇ ਸਰਕਾਰ ਨੂੰ ਇਹਨਾਂ ਤੁਰੰਤ ਬੰਦ ਕਰਕੇ ਉਹਨਾਂ ਦੇ ਮੰਗਾਂ ਮਸਲਿਆ ਸਬੰਧੀ ਗਲਬਾਤ ਕਰਨ ਦੀ ਮੰਗ ਕੀਤੀ, ਬੁਲਡੋਜ਼ਰ ਕਲਚਰ ਲੋਕਾਂ ਨੂੰ ਦਹਿਸ਼ਤਜਦਾ ਕਰਨ ਦਾ ਇੱਕ ਹਥਿਆਰ ਹੈ, ਘੱਟ ਗਿਣਤੀ ਫਿਰਕੇ ਦੇ ਸੈਂਕੜੇ ਲੋਕਾਂ ਦੀਆਂ ਜਾਇਦਾਦਾਂ ਤਬਾਹ ਕੀਤੀਆਂ ਗਈਆਂ ਤੇ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਮਲੀਆਮੇਟ ਕੀਤਾ ਗਿਆ, ਸੈਂਕੜੇ ਲੋਕ ਬੇਦਖਲ ਕੀਤੇ ਗਏ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਬੁਲਡੋਜਰ ਦੀ ਇਹ ਵਰਤੋਂ ਕੇਂਦਰੀ ਤੇ ਸੂਬਾਈ ਸਰਕਾਰਾਂ ਦੇ ਇੱਕ ਪਾਸੜ ਤਾਨਾਸ਼ਾਹੀ ਫਰਮਾਨਾ ਹੇਠ ਪੂਰੇ ਦੇਸ਼ ਵਿੱਚ ਹੀ ਚੱਲ ਰਹੀ ਹੈ। ਬੁਲਡੋਜਰ ਨੂੰ ਆਪਣੇ ਵਿਰੋਧੀਆਂ ਨੂੰ ਕੁਚਲਣ ਲਈ ਇੱਕ ਹਥਿਆਰ ਬਣਾ ਲਿਆ ਗਿਆ ਹੈ। ਅਫਸਰਸ਼ਾਹੀ ਤੇ ਪੁਲਿਸ ਜਦੋਂ ਖੁਦ ਹੀ ਅਦਾਲਤਾਂ ਬਣਕੇ ਬੁਲਡੋਜਰੀ ਸਜ਼ਾ ਸੁਣਾਕੇ ਕਿਸੇ ਵਿਅਕਤੀ ਦੇ ਘਰ ਜਾਂ ਕਾਰੋਬਾਰ ਤਬਾਹ ਕਰਦੇ ਹਨ ਤਾਂ ਇਹ ਨਾ ਸਿਰਫ ਕਾਨੂੰਨੀ ਰੱਦੋਅਮਲ ਰਾਹੀਂ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਤੇ ਇਸ ਮੁਲਕ ਦੇ ਕਿਸੇ ਵਿਅਕਤੀ ਦੇ ਆਤਮ ਸਨਮਾਨ ਵਾਲੇ ਇੱਕ ਸਨਮਾਨਯੋਗ ਨਾਗਰਿਕ ਹੋਣ ਦੇ ਵਿਚਾਰ ਨੂੰ ਹੀ ਤਹਿਸ਼ ਨਹਿਸ਼ ਕਰਦਾ ਹੈ ਸਗੋਂ ਡਰ ਤੇ ਸਹਿਮ ਵਾਲੇ ਇੱਕ ਰਾਜ ਹੋਣ ਨੂੰ ਵੀ ਸਾਬਤ ਕਰਦਾ ਹੈ। ਚੇਤੇ ਰਹੇ ਕਿ ਬਹੁਤੀਆਂ ਬਸਤੀਆਂ ਜਿਹਨਾਂ ਉੱਤੇ ਬੁਲਡੋਜਰ ਚਲਾਏ ਗਏ ਹਨ, ਉੱਥੋਂ ਦੀ ਜਮੀਨ ਭੌਂ ਮਾਫੀਆ ਦੇ ਹੱਥਾਂ ਵਿੱਚ ਚਲੇ ਗਈ ਅਤੇ ਉਹ ਉੱਜੜ ਗਏ, ਉਹਨਾਂ ਨੂੰ ਨਾ ਸਿਰਫ ਉਜਾੜਿਆ ਗਿਆ ਸਗੋਂ ਉਹਨਾਂ ਨੂੰ ਰੁਜਗਾਰ ਵਿਹੂਣੇ, ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝਿਆਂ, ਛੋਟੇ ਰੁਜਗਾਰ ਤੋਂ ਬੰਚਿਤ ਕਰ ਦਿੱਤਾ ਗਿਆ। ਆਪਣੀ ਹੀ ਦੇਸ਼ ਚ ਨਾਗਰਿਕਾਂ ਵਿਰੁੱਧ ਇਹ ਵਰਤਾਰਾ ਚੱਲ ਰਿਹਾ ਹੈ। ਇਹਨਾਂ ਨਾਗਰਿਕਾਂ ਦੇ ਬੁਨਿਆਦੀ, ਮੌਲਿਕ ਅਤੇ ਜਮਹੂਰੀ ਅਧਿਕਾਰਾਂ ਨੂੰ ਸੱਤ੍ਹਾ ਦੀ ਤਾਕਤ ਦੇ ਜ਼ੋਰ ਖੋਹਣਾ ਹੈ। ਅੱਜ ਦਾ ਇਜਲਾਸ ਹਕੂਮਤਾਂ (ਕੇਂਦਰੀ ਤੇ ਰਾਜ) ਵੱਲੋਂ ਨਾਗਰਿਕਾਂ ਦੀਆਂ ਬਸਤੀਆਂ ਤੇ ਕਾਰੋਬਾਰੀ ਸੰਪਤੀਆਂ, ਧਾਰਮਿਕ ਸੰਸਥਾਵਾਂ ਨੂੰ ਜਮੀਨ ਦੇਣ ਦੀ ਸਖਤ ਨਿਖੇਧੀ ਕਰਦਾ ਹੈ ਤੇ ਮੰਗ ਕਰਦਾ ਹੈ ਕਿ ਬਿਨਾਂ ਨਿਆ ਪ੍ਰਕਿਰਿਆ ਦੇ ਅਜਿਹੇ ਜੁਰਮ ਕਰਨ ਤੋਂ ਹਕੂਮਤਾਂ ਗੁਰੇਜ ਕਰਨ ਅਤੇ ਬੁਲਡੋਜਰ ਕਾਰਵਾਈਆਂ ਨੂੰ ਫੈਲਣ ਤੋਂ ਰੋਕਣ, ਜਮਹੂਰੀ ਅਧਿਕਾਰ ਸਭਾ ਪੰਜਾਬ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਦੇ ਚੋਣ ਕਮਿਸ਼ਨ ਵੱਲੋਂ ਐਸਆਈਆਰ ਤਹਿਤ ਆਪਣੇ ਹੀ ਨਾਗਰਿਕਾਂ ਦੇ ਵੋਟਰ ਅਧਿਕਾਰ ਤੋਂ ਲੈ ਕੇ ਸਮੁੱਚੇ ਨਗਰਿਕ ਅਧਿਕਾਰਾਂ ਤੋਂ ਵਾਝਾਂ ਕਰਨ ਦੀ ਇਸ ਪ੍ਰਕਿਰਿਆ ਦੀ ਸਖਤ ਨਿੰਦਾ ਕਰਦਾ ਹੈ ਤੇ ਮੰਗ ਕਰਦੀ ਹੈ ਕਿ ਇਹਦੇ ਸਿੱਟੇ ਬੇਹੱਦ ਨਾਗਰਿਕ ਵਿਰੋਧੀ ਹਨ ਅਤੇ ਇਸ ਉੱਤੇ ਫੌਰਨ ਰੋਕ ਲਾਈ ਜਾਵੇ। ਸਭਾ ਦਾ ਇਹ ਅਜਲਾਸ ਪ੍ਰਣ ਲੈਂਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਚੋਣ ਕਮਿਸ਼ਨ ਰਾਹੀਂ ਆਪਣੇ ਨਾਗਰਿਕਾਂ ਵਿਰੁੱਧ ਜੋ ਇਹ ਸ਼ਜਿਸ਼ ਰਚੀ ਜਾ ਰਹੀ ਹੈ ਇਸ ਖ਼ਿਲਾਫ਼ ਵਿਸ਼ਾਲ ਲੋਕਾਈ ਨੂੰ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਜਾਵੇਗੀ ਤੇ ਹਰ ਨਾਗਰਿਕ ਦੇ ਵੋਟ ਅਧਿਕਾਰ ਸਮੇਤ ਸਾਰੇ ਜਮਹੂਰੀ ਹੱਕਾਂ ਦੀ ਜ਼ਾਮਨੀ ਕਰਨ ਦੇ ਹੱਕ ’ਚ ਆਵਾਜ਼ ਉਠਾਉਣਵਨਿਜੀ ਹਿਤਾਂ ਤੋਂ ਉੱਪਰ ਉੱਠ ਕੇ ਆਮ ਲੋਕਾਂ ਦੀਆਂ ਜਿੰਦਗੀਆਂ ਦੀ ਬੇਹਤਰੀ ਲਈ ਸੰਘਰਸ਼ ਕਰਨ ਵਾਲੇ ਅਗਾਹ ਵਧੂ ਹਿੱਸਿਆਂ ਵਿਰੁੱਧ ਦਰਜ ਕੇਸ ਰੱਦ ਕਰਨ ਅਤੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਨ ਦੀ ਮੰਗ ਕਰਨ, ਨਵੇਂ ਘੜੇ ਫੌਜਦਾਰੀ ਕਾਨੂੰਨਾਂ ਰਾਹੀਂ ਪੁਲਿਸ ਨੂੰ ਲੋਕ ਰੋਹ ਨਾਲ ਲਿਪਟਣ ਲਈ ਪ੍ਰਾਈਵੇਟ ਨਿਜੀ ਗਰੋਹਾਂ ਦੀ ਅਮਦਾਦ ਲੈਣ ਲਈ ਪੁਲਸ ਨੂੰ ਦਿੱਤੀਆਂ ਖੁੱਲਾਂ ਦੀ ਇਜਲਾਸ ਨਿਖੇਧੀ ਕਰਦਾ ਤੇ ਇਹਨਾਂ ਮੱਦਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ, ਇਜਲਾਸ ਸਾਰੇ ਕਾਲੇ ਕਾਨੂੰਨਾਂ ਸਮੇਤਯੂਏਪੀਏ, ਦੇਸ ਧ੍ਰੋਹ, ਅਫਸਪਾ ਆਦਿ ਨੂੰ ਰੱਦ ਕਰਨ ਦੀ ਮੰਗ ਕਰਦਾ ਹੈ ਅਤੇ ਇਹਨਾਂ ਤਹਿਤ ਗ੍ਰਿਫਤਾਰ ਕੀਤੇ ਸਾਰੇ ਲੋਕਾਂ ਨੂੰ ਰਿਹਾ ਕਰਨ ਦੀ ਮੰਗ ਕਰਦਾ ਹੈ। ਤੇ ਦੋਸ਼ੀਆਂ ਖਿਲਾਫ ਕਾਨੂੰਨਾਂ ਅਨੁਸਾਰ ਕਾਰਵਾਈ ਕਰਨ, ਮਜਦੂਰ ਜਮਾਤ ਵੱਲੋਂ ਸੰਘਰਸ਼ਾਂ ਬਾਅਦ ਹਾਸਲ ਕੀਤੇ ਹੱਕਾਂ ਨੂੰ ਨਵੇਂ ਕਿਰਤ ਕੋਡਾਂ ਰਾਹੀ ਖੋਹਣ ਦੀ ਨਿਖੇਧੀ ਕਰਦਾ ਹੈ ਅਤੇ ਇਹਨਾਂ ਕੋਡਾਂ ਨੂੰ ਰੱਦ ਕਰਨ, ਸਜਾ ਪੂਰੀ ਕਰ ਚੁੱਕੇ ਸਾਰੇ ਕੈਦੀਆਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਰਿਹਾ ਕਰਨ, ਲੋਕਾਂ ਦੇ ਰੋਟੀ ਰੋਜੀ, ਅਤੇ ਬੁਨਿਆਦੀ ਜਰੂਰਤਾ ਨੂੰ ਖੋਹਣ ਲਈ ਬਣਾਏ ਹਰ ਤਰ੍ਹਾਂ ਦੇ ਕਾਰਪੋਰੇਟ ਪੱਖੀ ਕਾਨੂੰਨ ਨੂੰ ਰੱਦ ਕਰਨ , ਬੇਰੁਜਗਾਰੀ, ਘਰੇਲੂ,ਤੰਗੀਆਂ, ਅਤੇ ਨਸ਼ਾਂ ਤਸਕਰਾਂ, ਸਿਆਸੀ ਅਤੇ ਪੁਲਸੀ ਗੱਠਜੋੜ ਕਾਰਨ ਨਸ਼ਿਆਂ ਦੀ ਸਪਲਾਈ ਕਾਰਨ ਪੰਜਾਬ ਅੰਦਰ ਨਸ਼ਿਆਂ ਦੀ ਵੱੜੀ ਅਲਾਮਤ ਖੜ੍ਹੀ ਹੋਈ ਹੈ। ਤੇ ਇਹਨਾਂ ਵਿਰੁੱਧ ਬੋਲਣ ਵਾਲਿਆਂ ਉਪਰ ਹਮਲੇ ਅਤੇ ਕਤਲਾਂ ਖ਼ਿਲਾਫ਼ ਇਸ ਗੱਠ ਜੋੜ ਖਿਲਾਫ ਆਵਾਜ ਬੁਲੰਦ ਕਰਨ ਦਾ ਸੱਦਾ ਦਿੰਦਾ ਹੈ ਅਤੇ ਨਸ਼ਿਆਂ ਤੋਂ ਪੀੜਤ ਵਿਅਕਤੀਆਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨ ਦੀ ਮੰਗ ਕਰਦਾ ਹੈ।4
- ਖੰਨਾ: ਏ.ਐਸ. ਮਾਡਰਨ ਸਕੂਲ 'ਚ "ਆਰੋਹਣ" ਦੀ ਰਹੀ ਧੂਮ, ਹੋਣਹਾਰ ਵਿਦਿਆਰਥੀਆਂ ਦਾ ਹੋਇਆ ਸਨਮਾਨ1
- ਕੁਰਾਲੀ ਵਿਖੇ 01 ਦਸੰਬਰ ਨੂੰ ਪੁੱਜਣਗੇ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਜੁੜੇ ਨਵੇਂ ਲਾਭਪਾਤਰੀਆਂ ਦੀ ਰਾਸ਼ੀ ਜਾਰੀ ਕਰਨਗੇ- ਗੋਲਡੀ ਨਵੀਂ ਅਨਾਜ ਮੰਡੀ, ਕੁਰਾਲੀ ਵਿਖੇ ਕੀਤੀ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ. ਪਰਮਿੰਦਰ ਸਿੰਘ ਗੋਲਡੀ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ 1 ਦਸੰਬਰ ਨੂੰ ਕੁਰਾਲੀ ਦੀ ਨਵੀਂ ਅਨਾਜ ਮੰਡੀ ਵਿਖੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਮਾਤਾਵਾਂ-ਭੈਣਾਂ ਨੂੰ ਸੰਬੋਧਨ ਕਰਨਗੇ ਅਤੇ ਯੋਜਨਾ ਤਹਿਤ ਨਵੇਂ ਜੁੜੇ ਲਾਭਪਾਤਰੀਆਂ ਨੂੰ ਸਕੀਮ ਦੀ ਰਾਸ਼ੀ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਮਾਗਮ ਵਿਸ਼ੇਸ਼ ਤੌਰ 'ਤੇ ਪੰਜਾਬ ਦੀਆਂ ਮਾਤਾਵਾਂ ਅਤੇ ਭੈਣਾਂ ਦੇ ਸਨਮਾਨ ਲਈ ਕਰਵਾਇਆ ਜਾ ਰਿਹਾ ਹੈ। ਸ. ਗੋਲਡੀ ਨੇ ਹਲਕਾ ਖਰੜ ਦੀਆਂ ਸਮੂਹ ਮਾਤਾਵਾਂ-ਭੈਣਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ 1 ਦਸੰਬਰ ਨੂੰ ਕੁਰਾਲੀ ਦੀ ਨਵੀਂ ਅਨਾਜ ਮੰਡੀ ਵਿਖੇ ਪਹੁੰਚ ਕੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਵਿਚਾਰ ਸੁਣਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਲਈ ਕਈ ਅਹਿਮ ਕਦਮ ਚੁੱਕੇ ਹਨ, ਜਿਨ੍ਹਾਂ ਵਿੱਚ ਹਰ ਪਰਿਵਾਰ ਨੂੰ 600 ਯੂਨਿਟ ਮੁਫ਼ਤ ਬਿਜਲੀ ਅਤੇ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਲਈ ਸਿਹਤ ਕਾਰਡ ਦੀ ਸਹੂਲਤ ਸ਼ਾਮਲ ਹੈ। ਇਸੇ ਤਰ੍ਹਾਂ ਮਾਵਾਂ-ਭੈਣਾਂ ਲਈ ਸ਼ੁਰੂ ਕੀਤੀ ਗਈ ਸਤਿਕਾਰ ਯੋਜਨਾ ਤਹਿਤ ਵੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਇਸ ਪ੍ਰੈੱਸ ਕਾਨਫਰੰਸ ਦੌਰਾਨ ਗੁਰਸ਼ਰਨ ਸਿੰਘ, ਰਾਣਾ ਕੁਸ਼ਲਪਾਲ, ਗੁਰਿੰਦਰ ਸਿੰਘ ਸਰਪੰਚ, ਅਮਨਦੀਪ ਸਿੰਘ ਰੌਕੀ, ਜਗਜੀਤ ਸਿੰਘ ਜੱਗੀ, ਸਤਵਿੰਦਰ ਸਿੰਘ, ਸੁਰਿੰਦਰ ਧੀਮਾਨ, ਰਾਜ ਗਿੱਲ, ਸੰਜੀਵ ਵਿਰਦੀ, ਸੁਰਿੰਦਰ ਕੌਰ ਅਤੇ ਹਰਪ੍ਰੀਤ ਕੌਰ ਵੀ ਮੌਜੂਦ ਸਨ।1
- ਸ਼ਹੀਦ ਉਧਮ ਸਿੰਘ ਕਾਲਜ ਸੁਨਾਮ ਵਿਖੇ ਅੰਤਰਰਾਸ਼ਟਰੀ ਹਾਕੀ ਗਰਾਊਂਡ ਲੋਕਾਂ ਨੂੰ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਕੀਤਾ ਲੋਕ ਅਰਪਣ ਸ਼ਹੀਦ ਉਧਮ ਸਿੰਘ ਕਾਲਜ ਸੁਨਾਮ ਵਿਖੇ ਅੰਤਰਰਾਸ਼ਟਰੀ ਹਾਕੀ ਗਰਾਊਂਡ ਲੋਕਾਂ ਨੂੰ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਕੀਤਾ ਲੋਕ ਅਰਪਣ1