logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਅਕਾਲ ਯੂਨੀਵਰਸਿਟੀ ਵਿਚ 8ਵੀਂ ਅਥਲੈਟਿਕ ਮੀਟ ਸਫਲਤਾ ਨਾਲ ਮੁਕੰਮਲ ਹੋਈ। ਤਲਵੰਡੀ ਸਾਬੋ, 11 ਮਾਰਚ (ਗੁਰਜੰਟ ਸਿੰਘ ਨਥੇਹਾ)- ਅਕਾਲ ਯੂਨੀਵਰਸਿਟੀ ਦੁਆਰਾ ਆਪਣੇ ਮਿਸ਼ਨ 'ਤੇ ਪਹਿਰਾ ਦਿੰਦਿਆਂ ਵਿਦਿਆਰਥੀਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਨੂੰ ਹਮੇਸ਼ਾ ਧਿਆਨ ਵਿਚ ਰੱਖਿਆ ਜਾਂਦਾ ਹੈ, ਜਿਸ ਤਹਿਤ ਯੂਨੀਵਰਸਿਟੀ ਵੱਲੋਂ ਆਪਣੇ ਵਿਹੜੇ ਵਿਚ 8ਵੀਂ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਸਭ ਤੋਂ ਪਹਿਲਾ ਮੰਚ ਸੰਚਾਲਕ ਡਾ. ਰਮਨਦੀਪ ਕੌਰ ਨੇ ਸਭ ਦਾ ਸਵਾਗਤ ਕਰਦਿਆਂ ਸਮੁਚੇ ਪ੍ਰੋਗਰਾਮ ਦੀ ਰੂਪਰੇਖਾ ਸਾਂਝੀ ਕੀਤੀ। ਪ੍ਰੋਗਰਾਮ ਦਾ ਆਗ਼ਾਜ਼ ਸ਼ਬਦ ਗਾਇਨ ਦੀ ਰਸਮ ਨਾਲ ਕੀਤਾ ਗਿਆ। ਉਪਰੰਤ ਅਥਲੈਟਿਕ ਮੀਟ ਦਾ ਉਦਘਾਟਨ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਪ੍ਰੋ. ਗੁਰਮੇਲ ਸਿੰਘ ਨੇ ਕੀਤਾ। ਉਹਨਾਂ ਨੇ ਮੰਚ ਤੋਂ ਆਪਣੇ ਉਦਘਾਟਨੀ ਸ਼ਬਦਾਂ ਰਾਹੀਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਵਿਦਿਆਰਥੀ ਜੀਵਨ ਵਿਚ ਪੜ੍ਹਾਈ ਅਤੇ ਖੇਡਾਂ ਦੇ ਮਹੱਤਵ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਖੇਡਾਂ ਦੌਰਾਨ ਕੁਝ ਧਿਆਨ ਦੇਣ ਯੋਗ ਗੱਲਾਂ ਬਾਰੇ ਵੀ ਸੰਕੇਤ ਕੀਤਾ। ਉਹਨਾਂ ਵੱਲੋਂ ਅਗਿਆ ਦੇਣ ਨਾਲ ਖੇਡਾਂ ਦਾ ਆਗ਼ਾਜ਼ ਹੋਇਆ। ਸਹੁੰ ਚੁਕਣ ਦੀ ਰਸਮ ਤੋਂ ਬਾਅਦ ਕੈਂਪਸ ਦੇ ਦੋਹਾਂ ਮੈਦਾਨਾਂ 'ਚ ਵਿਦਿਆਰਥੀਆਂ ਦੀਆਂ ਸਮਾਨੰਤਰ ਖੇਡਾਂ ਸ਼ਾਮ ਤੀਕਰ ਹੋਈਆਂ। ਖੇਡ ਮੁਕਾਬਲਿਆਂ ਵਿਚ 100 ਮੀਟਰ, 200 ਮੀਟਰ, 800 ਮੀਟਰ 1500 ਮੀਟਰ ਦੀ ਰੇਸ, ਰਿਲੇ ਰੇਸ, ਰੱਸਾਕਸ਼ੀ, ਡਿਸਕਸ ਥਰੋ, ਲੰਮੀ ਛਲਾਂਗ, ਟ੍ਰਿਪਲ ਜੰਪ ਅਤੇ ਸੋਰਟ ਪੁੱਟ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਗਏ, ਜਿਹਨਾਂ ਵਿਚ ਲਗਭਗ ਹਰ ਵਿਭਾਗ ਦੇ ਵਿਦਿਆਰਥੀਆਂ ਨੇ ਖੇਡ ਭਾਵਨਾ ਦੀ ਵਚਨਬੱਧਤਾ ਨਾਲ ਭਾਗ ਲਿਆ। ਡਾਇਰੈਕਟਰ ਡਾ. ਗੁਰਟੇਕ ਸਿੰਘ ਨੇ ਖੇਡਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਵਿਸ਼ੇਸ਼ ਯੋਗਦਾਨ ਦਿਤਾ। ਡੀਨ ਵਿਦਿਆਰਥੀ ਭਲਾਈ ਡਾ. ਜਨਪ੍ਰੀਤ ਸਿੰਘ, ਡਾ. ਗੁਰਟੇਕ ਸਿੰਘ ਅਤੇ ਡਾ. ਕੋਮਲਪ੍ਰੀਤ ਕੌਰ ਨੇ ਕੋਆਡੀਨੇਟਰ ਦੀ ਭੂਮਿਕਾ ਨਿਭਾਈ। ਸਾਰੀਆਂ ਖੇਡ ਗਤੀਵਿਧੀਆਂ ਨੂੰ ਸਫ਼ਲਤਾ ਨਾਲ ਪੜਾਅ ਦਰ ਪੜਾਅ ਅੱਗੇ ਵਧਾਉਣ ਵਿਚ ਸਮੁੱਚੇ ਰੂਪ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵਿਸ਼ੇਸ਼ ਤੌਰ 'ਤੇ ਸਹਿਯੋਗ ਦਿੱਤਾ। ਖੇਡਾਂ ਨੂੰ ਸਫ਼ਲਤਾ ਨਾਲ ਮੁਕੰਮਲ ਕਰਨ ਵਿਚ ਅਕਾਲ ਅਕੈਡਮੀ ਤੋਂ ਆਏ ਕੋਚ ਸਰਬਜੀਤ ਸਿੰਘ ਅਤੇ ਯੂਨੀਵਰਸਿਟੀ ਤੋਂ ਸਪੋਰਟਸ ਅਧਿਆਪਕ ਜਸਬੀਰ ਸਿੰਘ ਨੇ ਪੂਰਾ ਸਹਿਯੋਗ ਦਿੱਤਾ। ਖੇਡ ਮੁਕਾਬਲਿਆਂ ਤੋਂ ਬਾਅਦ ਵਾਈਸ ਚਾਂਸਲਰ ਪ੍ਰੋ. ਗੁਰਮੇਲ ਸਿੰਘ ਨੇ ਖੇਡ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਮੁੰਡਿਆਂ 'ਚੋਂ ਬੈਸਟ ਅਥਲੀਟ ਵਰਿੰਦਰ ਸਿੰਘ (ਕੰਪਿਊਟਰ ਸਾਇੰਸ ਵਿਭਾਗ) ਕੁੜੀਆਂ ਵਿੱਚੋਂ ਬੈਸਟ ਅਥਲੀਟ ਅੰਮ੍ਰਿਤਪਾਲ ਕੌਰ (ਕਾਮਰਸ ਵਿਭਾਗ) ਨੂੰ ਸਨਮਾਨਿਤ ਕੀਤਾ। ਉਹਨਾਂ ਨੇ ਖੇਡ ਮੁਕਾਬਲਿਆਂ ਦੇ ਹੋਰ ਜੇਤੂਆਂ ਨੂੰ ਮੈਡਲ ਤੇ ਪ੍ਰਮਾਣ-ਪੱਤਰ ਵੰਡੇ। ਅੰਤ ਵਿਚ ਡੀਨ ਅਕਾਦਮਿਕ ਮੇਜਰ ਜਨਰਲ ਡਾ. ਜੀ ਐੱਸ ਲਾਂਬਾ ਨੇ ਸ਼ਲਾਘਾਪੂਰਨ ਸ਼ਬਦਾਂ ਨਾਲ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਯੂਨੀਵਰਸਿਟੀ ਪ੍ਰਬੰਧਕ, ਸਾਰੇ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਵਿਦਿਆਰਥੀਆਂ ਦੀ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਹਾਜ਼ਰ ਰਹੇ।

on 11 March
user_Gurjant Singh Natheha
Gurjant Singh Natheha
ਪੱਤਰਕਾਰ ਤਲਵੰਡੀ ਸਾਬੋ, ਬਠਿੰਡਾ, ਪੰਜਾਬ•
on 11 March
5c5ebd83-529c-4a3b-b7de-3cf263ab90b2

ਅਕਾਲ ਯੂਨੀਵਰਸਿਟੀ ਵਿਚ 8ਵੀਂ ਅਥਲੈਟਿਕ ਮੀਟ ਸਫਲਤਾ ਨਾਲ ਮੁਕੰਮਲ ਹੋਈ। ਤਲਵੰਡੀ ਸਾਬੋ, 11 ਮਾਰਚ (ਗੁਰਜੰਟ ਸਿੰਘ ਨਥੇਹਾ)- ਅਕਾਲ ਯੂਨੀਵਰਸਿਟੀ ਦੁਆਰਾ ਆਪਣੇ ਮਿਸ਼ਨ 'ਤੇ ਪਹਿਰਾ ਦਿੰਦਿਆਂ ਵਿਦਿਆਰਥੀਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਨੂੰ ਹਮੇਸ਼ਾ ਧਿਆਨ ਵਿਚ ਰੱਖਿਆ ਜਾਂਦਾ ਹੈ, ਜਿਸ ਤਹਿਤ ਯੂਨੀਵਰਸਿਟੀ ਵੱਲੋਂ ਆਪਣੇ ਵਿਹੜੇ ਵਿਚ 8ਵੀਂ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਸਭ ਤੋਂ ਪਹਿਲਾ ਮੰਚ ਸੰਚਾਲਕ ਡਾ. ਰਮਨਦੀਪ ਕੌਰ ਨੇ ਸਭ ਦਾ ਸਵਾਗਤ ਕਰਦਿਆਂ ਸਮੁਚੇ ਪ੍ਰੋਗਰਾਮ ਦੀ ਰੂਪਰੇਖਾ ਸਾਂਝੀ ਕੀਤੀ। ਪ੍ਰੋਗਰਾਮ ਦਾ ਆਗ਼ਾਜ਼ ਸ਼ਬਦ ਗਾਇਨ ਦੀ ਰਸਮ ਨਾਲ ਕੀਤਾ ਗਿਆ। ਉਪਰੰਤ ਅਥਲੈਟਿਕ ਮੀਟ ਦਾ ਉਦਘਾਟਨ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਪ੍ਰੋ. ਗੁਰਮੇਲ ਸਿੰਘ ਨੇ

49a42624-0574-49a4-99cc-8bee8643b40c

ਕੀਤਾ। ਉਹਨਾਂ ਨੇ ਮੰਚ ਤੋਂ ਆਪਣੇ ਉਦਘਾਟਨੀ ਸ਼ਬਦਾਂ ਰਾਹੀਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਵਿਦਿਆਰਥੀ ਜੀਵਨ ਵਿਚ ਪੜ੍ਹਾਈ ਅਤੇ ਖੇਡਾਂ ਦੇ ਮਹੱਤਵ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਖੇਡਾਂ ਦੌਰਾਨ ਕੁਝ ਧਿਆਨ ਦੇਣ ਯੋਗ ਗੱਲਾਂ ਬਾਰੇ ਵੀ ਸੰਕੇਤ ਕੀਤਾ। ਉਹਨਾਂ ਵੱਲੋਂ ਅਗਿਆ ਦੇਣ ਨਾਲ ਖੇਡਾਂ ਦਾ ਆਗ਼ਾਜ਼ ਹੋਇਆ। ਸਹੁੰ ਚੁਕਣ ਦੀ ਰਸਮ ਤੋਂ ਬਾਅਦ ਕੈਂਪਸ ਦੇ ਦੋਹਾਂ ਮੈਦਾਨਾਂ 'ਚ ਵਿਦਿਆਰਥੀਆਂ ਦੀਆਂ ਸਮਾਨੰਤਰ ਖੇਡਾਂ ਸ਼ਾਮ ਤੀਕਰ ਹੋਈਆਂ। ਖੇਡ ਮੁਕਾਬਲਿਆਂ ਵਿਚ 100 ਮੀਟਰ, 200 ਮੀਟਰ, 800 ਮੀਟਰ 1500 ਮੀਟਰ ਦੀ ਰੇਸ, ਰਿਲੇ ਰੇਸ, ਰੱਸਾਕਸ਼ੀ, ਡਿਸਕਸ ਥਰੋ, ਲੰਮੀ ਛਲਾਂਗ, ਟ੍ਰਿਪਲ ਜੰਪ ਅਤੇ ਸੋਰਟ ਪੁੱਟ ਆਦਿ ਖੇਡਾਂ ਦੇ

21ada6ae-475c-4760-811f-f097cdc2901b

ਮੁਕਾਬਲੇ ਕਰਵਾਏ ਗਏ, ਜਿਹਨਾਂ ਵਿਚ ਲਗਭਗ ਹਰ ਵਿਭਾਗ ਦੇ ਵਿਦਿਆਰਥੀਆਂ ਨੇ ਖੇਡ ਭਾਵਨਾ ਦੀ ਵਚਨਬੱਧਤਾ ਨਾਲ ਭਾਗ ਲਿਆ। ਡਾਇਰੈਕਟਰ ਡਾ. ਗੁਰਟੇਕ ਸਿੰਘ ਨੇ ਖੇਡਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਵਿਸ਼ੇਸ਼ ਯੋਗਦਾਨ ਦਿਤਾ। ਡੀਨ ਵਿਦਿਆਰਥੀ ਭਲਾਈ ਡਾ. ਜਨਪ੍ਰੀਤ ਸਿੰਘ, ਡਾ. ਗੁਰਟੇਕ ਸਿੰਘ ਅਤੇ ਡਾ. ਕੋਮਲਪ੍ਰੀਤ ਕੌਰ ਨੇ ਕੋਆਡੀਨੇਟਰ ਦੀ ਭੂਮਿਕਾ ਨਿਭਾਈ। ਸਾਰੀਆਂ ਖੇਡ ਗਤੀਵਿਧੀਆਂ ਨੂੰ ਸਫ਼ਲਤਾ ਨਾਲ ਪੜਾਅ ਦਰ ਪੜਾਅ ਅੱਗੇ ਵਧਾਉਣ ਵਿਚ ਸਮੁੱਚੇ ਰੂਪ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵਿਸ਼ੇਸ਼ ਤੌਰ 'ਤੇ ਸਹਿਯੋਗ ਦਿੱਤਾ। ਖੇਡਾਂ ਨੂੰ ਸਫ਼ਲਤਾ ਨਾਲ ਮੁਕੰਮਲ ਕਰਨ ਵਿਚ ਅਕਾਲ ਅਕੈਡਮੀ ਤੋਂ ਆਏ ਕੋਚ ਸਰਬਜੀਤ ਸਿੰਘ ਅਤੇ ਯੂਨੀਵਰਸਿਟੀ ਤੋਂ ਸਪੋਰਟਸ ਅਧਿਆਪਕ

25d3f490-c1ac-41a6-8df8-fe3e0ea38211

ਜਸਬੀਰ ਸਿੰਘ ਨੇ ਪੂਰਾ ਸਹਿਯੋਗ ਦਿੱਤਾ। ਖੇਡ ਮੁਕਾਬਲਿਆਂ ਤੋਂ ਬਾਅਦ ਵਾਈਸ ਚਾਂਸਲਰ ਪ੍ਰੋ. ਗੁਰਮੇਲ ਸਿੰਘ ਨੇ ਖੇਡ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਮੁੰਡਿਆਂ 'ਚੋਂ ਬੈਸਟ ਅਥਲੀਟ ਵਰਿੰਦਰ ਸਿੰਘ (ਕੰਪਿਊਟਰ ਸਾਇੰਸ ਵਿਭਾਗ) ਕੁੜੀਆਂ ਵਿੱਚੋਂ ਬੈਸਟ ਅਥਲੀਟ ਅੰਮ੍ਰਿਤਪਾਲ ਕੌਰ (ਕਾਮਰਸ ਵਿਭਾਗ) ਨੂੰ ਸਨਮਾਨਿਤ ਕੀਤਾ। ਉਹਨਾਂ ਨੇ ਖੇਡ ਮੁਕਾਬਲਿਆਂ ਦੇ ਹੋਰ ਜੇਤੂਆਂ ਨੂੰ ਮੈਡਲ ਤੇ ਪ੍ਰਮਾਣ-ਪੱਤਰ ਵੰਡੇ। ਅੰਤ ਵਿਚ ਡੀਨ ਅਕਾਦਮਿਕ ਮੇਜਰ ਜਨਰਲ ਡਾ. ਜੀ ਐੱਸ ਲਾਂਬਾ ਨੇ ਸ਼ਲਾਘਾਪੂਰਨ ਸ਼ਬਦਾਂ ਨਾਲ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਯੂਨੀਵਰਸਿਟੀ ਪ੍ਰਬੰਧਕ, ਸਾਰੇ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਵਿਦਿਆਰਥੀਆਂ ਦੀ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਹਾਜ਼ਰ ਰਹੇ।

More news from ਪੰਜਾਬ and nearby areas
  • ਚਹਿਲ ਫਾਊਂਡੇਸ਼ਨ ਸਮਾਉ ਵੱਲੋਂ ਵਿਸਾਖੀ ਮੌਕੇ ਭੀਖੀ ਦਾਣਾ ਮੰਡੀ ਵਿੱਚ ਜਲ ਜੀਰੇ ਦੀ ਛਬੀਲ ਲਗਾਈ ਗਈ
    1
    ਚਹਿਲ ਫਾਊਂਡੇਸ਼ਨ ਸਮਾਉ ਵੱਲੋਂ ਵਿਸਾਖੀ ਮੌਕੇ ਭੀਖੀ ਦਾਣਾ ਮੰਡੀ ਵਿੱਚ ਜਲ ਜੀਰੇ ਦੀ ਛਬੀਲ ਲਗਾਈ ਗਈ
    user_Rajinder Singh
    Rajinder Singh
    Press Reporter ਮਾਨਸਾ, ਮਾਨਸਾ, ਪੰਜਾਬ•
    15 hrs ago
  • ਪੰਜਾਬ ਬੀਜ ਭੰਡਾਰ ਗਿੱਦੜਬਾਹਾ ਦੀ ਦੁਕਾਨ ਤੋਂ ਲੱਗੀ ਭਿਆਨਕ ਅੱਗ ਲੱਖਾਂ ਰੁਪਿਆਂ ਦੇ ਸਮਾਨ ਸੜ ਕੇ ਹੋਇਆ ਸੁਆ
    1
    ਪੰਜਾਬ ਬੀਜ ਭੰਡਾਰ ਗਿੱਦੜਬਾਹਾ ਦੀ ਦੁਕਾਨ ਤੋਂ ਲੱਗੀ ਭਿਆਨਕ ਅੱਗ ਲੱਖਾਂ ਰੁਪਿਆਂ ਦੇ ਸਮਾਨ ਸੜ ਕੇ ਹੋਇਆ ਸੁਆ
    user_Malout Samachar
    Malout Samachar
    ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    19 hrs ago
  • Post by Kashmir singh
    1
    Post by Kashmir singh
    user_Kashmir singh
    Kashmir singh
    ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
    16 hrs ago
  • ਕਣਕ ਦੀ ਖਰੀਦ ਸ਼ੁਰੂ ਨਾ ਹੋਣ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ ਅੱਜ ਲਹਿਰਾ ਗਾਗਾ ਦੀ ਅਨਾਜ ਮੰਡੀ ਵਿੱਚ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਕਿਸਾਨਾਂ ਦੀਆਂ ਮੁਸ਼ਕਲਾਂ ਸਾਨੂੰ ਪਹੁੰਚੇ ਅਤੇ ਕਿਹਾ ਇਸਦੀ ਜਿੰਮੇਵਾਰੀ ਪੰਜਾਬ ਸਰਕਾਰ ਹੈ ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਕਿ ਕਿਸਾਨਾਂ ਨੂੰ ਖਰੀਦਣਾ ਹੋਣ ਕਰਕੇ ਖੱਜਲ ਖੁਆਰ ਹੋਣਾ ਪੈ ਰਿਹਾ ਉਹਨਾਂ ਨੇ ਕਿਹਾ ਕਿ 80% ਖਰੀਦ ਪੰਜਾਬ ਸਰਕਾਰ ਨੇ ਕਰਨੀ ਹੈ ਜਿਹੜੀ ਕਿ ਉਹ ਵੀ ਨਹੀਂ ਕੀਤੀ ਜਾ ਰਹੀ ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਦਿੱਲੀ ਵਾਲੇ ਐਲਾਨ ਕਰਦੇ ਹਨ ਕਿ ਕਿਸਾਨ ਟਰਾਲੀ ਲੈ ਕੇ ਮੰਡੀ ਵਿੱਚ ਪਹੁੰਚਦਾ ਹ ਤੇ ਉਸੇ ਦਿਨ ਪੈਸੇ ਦੇ ਲੈ ਕੇ ਆਪਣੇ ਘਰ ਚਲਾ ਜਾਂਦਾ ਹੈ। ਪਰ ਸਚਾਈ ਕੋਹਾਂ ਦੂਰ ਹੈ ਉਹਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਵੀ ਮਾਰਕੀਟ ਕਮੇਟੀ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ ਕਿਹਾ ਬੇਅਦਬੀ ਬਿਲ ਦੇ ਹੱਕ ਚ ਹਾਂ ਪਰ ਜਦੋਂ ਤੱਕ ਇਹ ਕਾਨੂੰਨੀ ਬਣਦਾ ਉਦੋਂ ਤੱਕ ਇਸ ਬਿਲ ਨੂੰ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਪਹਿਲਾਂ ਵੀ ਦੋ ਵਾਰ ਬਿੱਲ ਪਾਸ ਹੋ ਚੁੱਕਿਆ ਹੈ ਬਾਈਟ:- ਪਰਮਿੰਦਰ ਢੀਂਡਸਾ ਸਾਬਕਾ ਖਜ਼ਾਨਾ ਮੰਤਰੀ
    1
    ਕਣਕ ਦੀ ਖਰੀਦ ਸ਼ੁਰੂ ਨਾ ਹੋਣ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ 
ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ
ਅੱਜ ਲਹਿਰਾ ਗਾਗਾ ਦੀ ਅਨਾਜ ਮੰਡੀ ਵਿੱਚ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਕਿਸਾਨਾਂ ਦੀਆਂ ਮੁਸ਼ਕਲਾਂ ਸਾਨੂੰ ਪਹੁੰਚੇ ਅਤੇ ਕਿਹਾ ਇਸਦੀ ਜਿੰਮੇਵਾਰੀ ਪੰਜਾਬ ਸਰਕਾਰ ਹੈ 
ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਕਿ ਕਿਸਾਨਾਂ ਨੂੰ ਖਰੀਦਣਾ ਹੋਣ ਕਰਕੇ ਖੱਜਲ ਖੁਆਰ ਹੋਣਾ ਪੈ ਰਿਹਾ 
ਉਹਨਾਂ ਨੇ ਕਿਹਾ ਕਿ 80% ਖਰੀਦ ਪੰਜਾਬ ਸਰਕਾਰ ਨੇ ਕਰਨੀ ਹੈ ਜਿਹੜੀ ਕਿ ਉਹ ਵੀ ਨਹੀਂ ਕੀਤੀ ਜਾ ਰਹੀ 
ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਦਿੱਲੀ ਵਾਲੇ ਐਲਾਨ ਕਰਦੇ ਹਨ ਕਿ ਕਿਸਾਨ ਟਰਾਲੀ ਲੈ ਕੇ ਮੰਡੀ ਵਿੱਚ ਪਹੁੰਚਦਾ ਹ ਤੇ ਉਸੇ ਦਿਨ ਪੈਸੇ ਦੇ ਲੈ ਕੇ ਆਪਣੇ ਘਰ ਚਲਾ ਜਾਂਦਾ ਹੈ। ਪਰ ਸਚਾਈ ਕੋਹਾਂ ਦੂਰ ਹੈ 
ਉਹਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਵੀ ਮਾਰਕੀਟ ਕਮੇਟੀ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ 
ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ 
ਕਿਹਾ ਬੇਅਦਬੀ ਬਿਲ ਦੇ ਹੱਕ ਚ ਹਾਂ ਪਰ ਜਦੋਂ ਤੱਕ ਇਹ ਕਾਨੂੰਨੀ ਬਣਦਾ ਉਦੋਂ ਤੱਕ ਇਸ ਬਿਲ ਨੂੰ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਪਹਿਲਾਂ ਵੀ ਦੋ ਵਾਰ ਬਿੱਲ ਪਾਸ ਹੋ ਚੁੱਕਿਆ ਹੈ 
ਬਾਈਟ:- ਪਰਮਿੰਦਰ ਢੀਂਡਸਾ ਸਾਬਕਾ ਖਜ਼ਾਨਾ ਮੰਤਰੀ
    user_ANIL JAIN
    ANIL JAIN
    Local News Reporter ਲਹਿਰਾ, ਸੰਗਰੂਰ, ਪੰਜਾਬ•
    17 hrs ago
  • Post by Bandhantor singh
    4
    Post by Bandhantor singh
    user_Bandhantor singh
    Bandhantor singh
    Voice of people Barnala, Punjab•
    17 hrs ago
  • ਰਾਹੁਲ ਸਿੱਧੂ ਨੇ ਕੇਂਦਰ ਸਰਕਾਰ ‘ਤੇ ਕਣਕ ਦੀ ਖਰੀਦ ਵਿੱਚ ਜਾਨਬੁੱਝ ਕੇ ਦੇਰੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਖਰੀਦ ਸ਼ੁਰੂ ਕਰਨ ਦੇ ਦਾਅਵੇ ਕੀਤੇ ਗਏ ਸਨ, ਪਰ 13 ਅਪ੍ਰੈਲ ਤੱਕ ਵੀ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਢੰਗ ਨਾਲ ਸ਼ੁਰੂ ਨਹੀਂ ਹੋ ਸਕੀ। ਪੰਜਾਬ ਦੀਆਂ ਮੰਡੀਆਂ ਨਕੋ-ਨਕ ਭਰ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਨਾ ਤਾਂ ਖਰੀਦ ਅਧਿਕਾਰੀ ਮੌਜੂਦ ਹਨ ਅਤੇ ਨਾ ਹੀ ਬੋਲੀ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ “ਬਾਰੀਕ ਦਾਣਾ” ਦੇ ਆਧਾਰ ‘ਤੇ ਖਰੀਦ ਤੋਂ ਕਤਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਅੰਦਰ ਖਰੀਦ ਏਜੰਸੀਆਂ ਨੂੰ ਕਣਕ ਦੀ ਖਰੀਦ ਕਰਨ ਤੋਂ ਰੋਕ ਦਿਤਾ ਗਿਆ ਹੈ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਬਰਿਸ਼ ਕਰਨ ਕਣਕ ਦਾ ਦਾਣਾ ਪਿਚਕ ਗਿਆ ਹੈ। ਜੋ ਕੇਂਦਰੀ ਅੰਨ ਭੰਡਾਰਾਂ ਦੇ ਮਾਪ ਦੰਡਾਂ ਅਨੁਸਾਰ ਨਹੀਂ ਹੈ । ਬਰਿਸ਼ ਕਰਨ ਪੰਜਾਬ ਦੀ ਕਣਕ ਕੇਂਦਰ ਸਰਕਾਰ ਦੇ ਕਹਿਣ ਅਨੁਸਾਰ ਪਿਚਕੀ ਨਹੀਂ, ਕੇਂਦਰ ਸਰਕਾਰ ਪੰਜਾਬ ਦੀ ਕਣਕ ਦੀ ਖਰੀਦ ਤੁਰੰਤ ਸ਼ੁਰੂ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਭਾਰੀ ਕਮੀ ਹੈ ਅਤੇ ਐਫ.ਸੀ.ਆਈ. ਵੱਲੋਂ ਭੇਜਿਆ ਗਿਆ ਬਾਰਦਾਨਾ ਵੀ ਖਰਾਬ ਹਾਲਤ ਵਿੱਚ ਹੈ, ਜਿਸ ਨਾਲ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਉਨ੍ਹਾਂ ਦੇ ਅਨੁਸਾਰ ਭਾਰਤ ਦੇ 26 ਰਾਜਾਂ ਵਿੱਚੋਂ ਸਿਰਫ ਦੋ ਰਾਜਾਂ ਵਿੱਚ ਹੀ ਕੇਂਦਰ ਸਰਕਾਰ ਕਣਕ ਦੀ ਖਰੀਦ ਕਰਦੀ ਹੈ, ਪਰ ਹੁਣ ਇਨ੍ਹਾਂ ਰਾਜਾਂ ਵਿੱਚ ਵੀ ਖਰੀਦ ਪ੍ਰਕਿਰਿਆ ਤੋਂ ਪਿੱਛੇ ਹਟਣ ਦੇ ਸੰਕੇਤ ਮਿਲ ਰਹੇ ਹਨ। ਬੇਮੌਸਮੀ ਬਰਸਾਤ ਕਾਰਨ ਪਹਿਲਾਂ ਹੀ ਕਿਸਾਨ ਨੁਕਸਾਨ ਝੱਲ ਰਹੇ ਹਨ ਅਤੇ ਖਰੀਦ ਵਿੱਚ ਹੋ ਰਹੀ ਦੇਰੀ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਜਥੇਬੰਦੀ ਨੇ ਪੰਜਾਬ ਸਰਕਾਰ ਦੇ ਮੰਡੀਆਂ ਦੇ ਪ੍ਰਬੰਧਾਂ ਬਾਰੇ ਕੀਤੇ ਦਾਅਵਿਆਂ ਨੂੰ ਝੂਠਾ ਕਰਾਰ ਦਿੰਦਿਆਂ ਖਰੀਦ ਕੇਂਦਰ ਦੇ ਹਾਲਾਤਾਂ ‘ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਸਫਾਈ ਦਾ ਬੁਰਾ ਹਾਲ ਹੈ, ਮਿੱਟੀ ਦੇ ਢੇਰ ਲੱਗੇ ਹੋਏ ਹਨ, ਪੀਣ ਵਾਲੇ ਪਾਣੀ ਦੀ ਯਥੋਚਿਤ ਵਿਵਸਥਾ ਨਹੀਂ, ਲਾਈਟਾਂ ਅਤੇ ਵਾਸ਼ਰੂਮ ਦੀ ਵੀ ਕਮੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅਧਿਕਾਰੀ ਸਿਰਫ ਖਾਨਾਪੂਰਤੀ ਕਰ ਰਹੇ ਹਨ ਅਤੇ ਮਾਰਕੀਟ ਕਮੇਟੀ ਆਪਣੀ ਜ਼ਿੰਮੇਵਾਰੀ ਢੰਗ ਨਾਲ ਨਹੀਂ ਨਿਭਾ ਰਹੀ। ਸਿੱਧੂ ਨੇ ਚੇਤਾਵਨੀ ਦਿੱਤੀ ਕਿ ਜੇ ਜਲਦੀ ਲਾਈਟਾਂ ਅਤੇ ਪਾਣੀ ਦੀ ਵਿਵਸਥਾ ਨਾ ਕੀਤੀ ਗਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸੰਬੰਧਤ ਅਧਿਕਾਰੀਆਂ ਦੀ ਹੋਵੇਗੀ। ਕਾਂਗਰਸ ਪਾਰਟੀ ਨੇ ਐਲਾਨ ਕੀਤਾ ਕਿ ਉਹ ਸਾਰੀਆਂ ਮੰਡੀਆਂ ਦਾ ਦੌਰਾ ਕਰੇਗੀ ਤਾਂ ਜੋ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਹੋ ਸਕੇ। ਜੇ ਹਾਲਾਤ ਵਿੱਚ ਸੁਧਾਰ ਨਾ ਆਇਆ ਤਾਂ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ। ਰਾਹੁਲ ਸਿੱਧੂ ਨੇ ਕੇਂਦਰ ਸਰਕਾਰ ਤੋਂ ਤੁਰੰਤ ਮੰਗ ਕੀਤੀ ਹੈ ਕਿ ਕਣਕ ਦੀ ਖਰੀਦ ਸ਼ੁਰੂ ਕੀਤੀ ਜਾਵੇ ਅਤੇ ਬਾਰਦਾਨੇ ਦਾ ਪੂਰਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ ਇਸ ਮੌਕੇ ਤੇ ਰਵਿੰਦਰ ਟੁਰਨਾ, ਮਿੰਠਣ ਲਾਲ ਸਿੰਗਲਾ, ਜਗਦੀਸ਼ ਗੋਇਲ, ਪੁਰਸ਼ੋਤਮ ਲਾਲ ਸਿੰਗਲਾ,
    1
    ਰਾਹੁਲ ਸਿੱਧੂ ਨੇ ਕੇਂਦਰ ਸਰਕਾਰ ‘ਤੇ ਕਣਕ ਦੀ ਖਰੀਦ ਵਿੱਚ ਜਾਨਬੁੱਝ ਕੇ ਦੇਰੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਖਰੀਦ ਸ਼ੁਰੂ ਕਰਨ ਦੇ ਦਾਅਵੇ ਕੀਤੇ ਗਏ ਸਨ, ਪਰ 13 ਅਪ੍ਰੈਲ ਤੱਕ ਵੀ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਢੰਗ ਨਾਲ ਸ਼ੁਰੂ ਨਹੀਂ ਹੋ ਸਕੀ। ਪੰਜਾਬ ਦੀਆਂ ਮੰਡੀਆਂ ਨਕੋ-ਨਕ ਭਰ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਨਾ ਤਾਂ ਖਰੀਦ ਅਧਿਕਾਰੀ ਮੌਜੂਦ ਹਨ ਅਤੇ ਨਾ ਹੀ ਬੋਲੀ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ “ਬਾਰੀਕ ਦਾਣਾ” ਦੇ ਆਧਾਰ ‘ਤੇ ਖਰੀਦ ਤੋਂ ਕਤਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਅੰਦਰ ਖਰੀਦ ਏਜੰਸੀਆਂ ਨੂੰ ਕਣਕ ਦੀ ਖਰੀਦ ਕਰਨ ਤੋਂ ਰੋਕ ਦਿਤਾ ਗਿਆ ਹੈ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਬਰਿਸ਼ ਕਰਨ ਕਣਕ ਦਾ ਦਾਣਾ ਪਿਚਕ ਗਿਆ ਹੈ। ਜੋ ਕੇਂਦਰੀ ਅੰਨ ਭੰਡਾਰਾਂ ਦੇ ਮਾਪ ਦੰਡਾਂ ਅਨੁਸਾਰ ਨਹੀਂ ਹੈ । ਬਰਿਸ਼ ਕਰਨ ਪੰਜਾਬ ਦੀ ਕਣਕ ਕੇਂਦਰ ਸਰਕਾਰ ਦੇ ਕਹਿਣ ਅਨੁਸਾਰ ਪਿਚਕੀ ਨਹੀਂ, ਕੇਂਦਰ ਸਰਕਾਰ ਪੰਜਾਬ ਦੀ ਕਣਕ ਦੀ ਖਰੀਦ ਤੁਰੰਤ ਸ਼ੁਰੂ ਕਰੇ।
ਉਨ੍ਹਾਂ ਇਹ ਵੀ ਕਿਹਾ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਭਾਰੀ ਕਮੀ ਹੈ ਅਤੇ ਐਫ.ਸੀ.ਆਈ. ਵੱਲੋਂ ਭੇਜਿਆ ਗਿਆ ਬਾਰਦਾਨਾ ਵੀ ਖਰਾਬ ਹਾਲਤ ਵਿੱਚ ਹੈ, ਜਿਸ ਨਾਲ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ।
ਉਨ੍ਹਾਂ ਦੇ ਅਨੁਸਾਰ ਭਾਰਤ ਦੇ 26 ਰਾਜਾਂ ਵਿੱਚੋਂ ਸਿਰਫ ਦੋ ਰਾਜਾਂ ਵਿੱਚ ਹੀ ਕੇਂਦਰ ਸਰਕਾਰ ਕਣਕ ਦੀ ਖਰੀਦ ਕਰਦੀ ਹੈ, ਪਰ ਹੁਣ ਇਨ੍ਹਾਂ ਰਾਜਾਂ ਵਿੱਚ ਵੀ ਖਰੀਦ ਪ੍ਰਕਿਰਿਆ ਤੋਂ ਪਿੱਛੇ ਹਟਣ ਦੇ ਸੰਕੇਤ ਮਿਲ ਰਹੇ ਹਨ। ਬੇਮੌਸਮੀ ਬਰਸਾਤ ਕਾਰਨ ਪਹਿਲਾਂ ਹੀ ਕਿਸਾਨ ਨੁਕਸਾਨ ਝੱਲ ਰਹੇ ਹਨ ਅਤੇ ਖਰੀਦ ਵਿੱਚ ਹੋ ਰਹੀ ਦੇਰੀ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ।
ਜਥੇਬੰਦੀ ਨੇ ਪੰਜਾਬ ਸਰਕਾਰ ਦੇ ਮੰਡੀਆਂ ਦੇ ਪ੍ਰਬੰਧਾਂ ਬਾਰੇ ਕੀਤੇ ਦਾਅਵਿਆਂ ਨੂੰ ਝੂਠਾ ਕਰਾਰ ਦਿੰਦਿਆਂ ਖਰੀਦ ਕੇਂਦਰ ਦੇ ਹਾਲਾਤਾਂ ‘ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਸਫਾਈ ਦਾ ਬੁਰਾ ਹਾਲ ਹੈ, ਮਿੱਟੀ ਦੇ ਢੇਰ ਲੱਗੇ ਹੋਏ ਹਨ, ਪੀਣ ਵਾਲੇ ਪਾਣੀ ਦੀ ਯਥੋਚਿਤ ਵਿਵਸਥਾ ਨਹੀਂ, ਲਾਈਟਾਂ ਅਤੇ ਵਾਸ਼ਰੂਮ ਦੀ ਵੀ ਕਮੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਅਧਿਕਾਰੀ ਸਿਰਫ ਖਾਨਾਪੂਰਤੀ ਕਰ ਰਹੇ ਹਨ ਅਤੇ ਮਾਰਕੀਟ ਕਮੇਟੀ ਆਪਣੀ ਜ਼ਿੰਮੇਵਾਰੀ ਢੰਗ ਨਾਲ ਨਹੀਂ ਨਿਭਾ ਰਹੀ। ਸਿੱਧੂ ਨੇ ਚੇਤਾਵਨੀ ਦਿੱਤੀ ਕਿ ਜੇ ਜਲਦੀ ਲਾਈਟਾਂ ਅਤੇ ਪਾਣੀ ਦੀ ਵਿਵਸਥਾ ਨਾ ਕੀਤੀ ਗਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸੰਬੰਧਤ ਅਧਿਕਾਰੀਆਂ ਦੀ ਹੋਵੇਗੀ।
ਕਾਂਗਰਸ ਪਾਰਟੀ ਨੇ ਐਲਾਨ ਕੀਤਾ ਕਿ ਉਹ ਸਾਰੀਆਂ ਮੰਡੀਆਂ ਦਾ ਦੌਰਾ ਕਰੇਗੀ ਤਾਂ ਜੋ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਹੋ ਸਕੇ। ਜੇ ਹਾਲਾਤ ਵਿੱਚ ਸੁਧਾਰ ਨਾ ਆਇਆ ਤਾਂ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ। ਰਾਹੁਲ ਸਿੱਧੂ  ਨੇ ਕੇਂਦਰ ਸਰਕਾਰ ਤੋਂ ਤੁਰੰਤ ਮੰਗ ਕੀਤੀ ਹੈ ਕਿ ਕਣਕ ਦੀ ਖਰੀਦ ਸ਼ੁਰੂ ਕੀਤੀ ਜਾਵੇ ਅਤੇ ਬਾਰਦਾਨੇ ਦਾ ਪੂਰਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ ਇਸ ਮੌਕੇ ਤੇ ਰਵਿੰਦਰ ਟੁਰਨਾ, ਮਿੰਠਣ ਲਾਲ ਸਿੰਗਲਾ, ਜਗਦੀਸ਼ ਗੋਇਲ, ਪੁਰਸ਼ੋਤਮ ਲਾਲ ਸਿੰਗਲਾ,
    user_News India Times
    News India Times
    ਮੂਨਕ, ਸੰਗਰੂਰ, ਪੰਜਾਬ•
    4 hrs ago
  • ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਸੜੀ ਕਿਸਾਨ ਦੀ ਫਸਲ
    1
    ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਸੜੀ ਕਿਸਾਨ ਦੀ ਫਸਲ
    user_Rajinder Singh
    Rajinder Singh
    Press Reporter ਮਾਨਸਾ, ਮਾਨਸਾ, ਪੰਜਾਬ•
    17 hrs ago
  • Post by Kashmir singh
    1
    Post by Kashmir singh
    user_Kashmir singh
    Kashmir singh
    ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
    16 hrs ago
  • ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਨਾਲ ਰਲ ਕੇ ਕੀਤਾ ਗਿਆ ਸੀ ਨਜਾਇਜ਼ ਕਬਜ਼ਾ ਪੁੱਡਾ ਗਲਾਡਾ ਵਾਲੀ ਜਗ੍ਹਾ ਤੇ ਪੁੱਡਾ ਗਲਾਡਾ ਖਾਲੀ ਕਰਾਉਣ ਦਾ ਨੋਟਿਸ ਲਗਾਣ ਦੀ ਹੋਈ ਆਪ ਦੀ ਮਾਲਕੀ ਵਾਲੀ ਜਗ੍ਹਾ ਤੇ ਕੀ ਸਰਕਾਰਾਂ ਖਾਲੀ ਕਰਾ ਪਾਉਣਗੀਆਂ ਆਪਦੀ ਮਾਲਕੀ ਵਾਲੀ ਜਗ੍ਹਾ ਸੁਦਾ ਕਰ ਪਾਠਕ ਨਗਰ ਗਲੀ ਨੰਬਰ ਇੱਕ ਤਾਜਪੁਰ ਰੋਡ ਲੁਧਿਆਣਾ #virulreelsਤਾਜਪੁਰ ਰੋਡ, ਲੁਧਿਆਣਾ ਵਿਖੇ ਪੁੱਡਾ ਦੀ ਜ਼ਮੀਨ ‘ਤੇ ਵੱਡਾ ਗੈਰ-ਕਾਨੂੰਨੀ ਕਬਜ਼ਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੰਡਿਤ ਮਨੋਜ ਪਾਠਕ ਵੱਲੋਂ ਸਰਕਾਰੀ ਪਲਾਟ ‘ਤੇ ਕਬਜ਼ਾ ਕਰਕੇ “ਸ਼ਿਵ ਸ਼ਕਤੀ ਮੰਦਰ” ਦੀ ਉਸਾਰੀ ਕਰ ਲਈ ਗਈ ਹੈ। ਇਸ ਮਾਮਲੇ ਸਬੰਧੀ ਪਹਿਲਾਂ ਹੀ ਪੁੱਡਾ/ਗਲਾਡਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਜਿਸ ਉਪਰੰਤ ਵਿਭਾਗ ਵੱਲੋਂ 27 ਜਨਵਰੀ 2026 ਨੂੰ ਪਲਾਟ ਖਾਲੀ ਕਰਨ ਲਈ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਨੋਟਿਸ ਜਾਰੀ ਹੋਣ ਤੋਂ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਸਥਾਨਕ ਲੋਕਾਂ ਵਿੱਚ ਗੁੱਸਾ ਵੱਧ ਰਿਹਾ ਹੈ ਅਤੇ ਉਹਨਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਆਖ਼ਿਰਕਾਰ ਸਰਕਾਰੀ ਜ਼ਮੀਨ ‘ਤੇ ਹੋਏ ਇਸ ਗੈਰ-ਕਾਨੂੰਨੀ ਕਬਜ਼ੇ ਖ਼ਿਲਾਫ਼ ਕਾਰਵਾਈ ਕਦੋਂ ਹੋਵੇਗੀ। ਲੋਕਾਂ ਨੇ ਮੰਗ ਕੀਤੀ ਹੈ ਕਿ ਤੁਰੰਤ ਕਬਜ਼ਾ ਹਟਾ ਕੇ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
    4
    ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਨਾਲ ਰਲ ਕੇ ਕੀਤਾ ਗਿਆ ਸੀ ਨਜਾਇਜ਼ ਕਬਜ਼ਾ ਪੁੱਡਾ ਗਲਾਡਾ ਵਾਲੀ ਜਗ੍ਹਾ ਤੇ ਪੁੱਡਾ ਗਲਾਡਾ ਖਾਲੀ ਕਰਾਉਣ ਦਾ ਨੋਟਿਸ ਲਗਾਣ ਦੀ ਹੋਈ ਆਪ ਦੀ ਮਾਲਕੀ ਵਾਲੀ ਜਗ੍ਹਾ ਤੇ ਕੀ ਸਰਕਾਰਾਂ ਖਾਲੀ ਕਰਾ ਪਾਉਣਗੀਆਂ ਆਪਦੀ ਮਾਲਕੀ ਵਾਲੀ ਜਗ੍ਹਾ  ਸੁਦਾ ਕਰ ਪਾਠਕ ਨਗਰ ਗਲੀ ਨੰਬਰ ਇੱਕ ਤਾਜਪੁਰ ਰੋਡ ਲੁਧਿਆਣਾ
#virulreelsਤਾਜਪੁਰ ਰੋਡ, ਲੁਧਿਆਣਾ ਵਿਖੇ ਪੁੱਡਾ ਦੀ ਜ਼ਮੀਨ ‘ਤੇ ਵੱਡਾ ਗੈਰ-ਕਾਨੂੰਨੀ ਕਬਜ਼ਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੰਡਿਤ ਮਨੋਜ ਪਾਠਕ ਵੱਲੋਂ ਸਰਕਾਰੀ ਪਲਾਟ ‘ਤੇ ਕਬਜ਼ਾ ਕਰਕੇ “ਸ਼ਿਵ ਸ਼ਕਤੀ ਮੰਦਰ” ਦੀ ਉਸਾਰੀ ਕਰ ਲਈ ਗਈ ਹੈ।
ਇਸ ਮਾਮਲੇ ਸਬੰਧੀ ਪਹਿਲਾਂ ਹੀ ਪੁੱਡਾ/ਗਲਾਡਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਜਿਸ ਉਪਰੰਤ ਵਿਭਾਗ ਵੱਲੋਂ 27 ਜਨਵਰੀ 2026 ਨੂੰ ਪਲਾਟ ਖਾਲੀ ਕਰਨ ਲਈ ਨੋਟਿਸ ਵੀ ਜਾਰੀ ਕੀਤਾ ਗਿਆ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਨੋਟਿਸ ਜਾਰੀ ਹੋਣ ਤੋਂ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ।
ਸਥਾਨਕ ਲੋਕਾਂ ਵਿੱਚ ਗੁੱਸਾ ਵੱਧ ਰਿਹਾ ਹੈ ਅਤੇ ਉਹਨਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਆਖ਼ਿਰਕਾਰ ਸਰਕਾਰੀ ਜ਼ਮੀਨ ‘ਤੇ ਹੋਏ ਇਸ ਗੈਰ-ਕਾਨੂੰਨੀ ਕਬਜ਼ੇ ਖ਼ਿਲਾਫ਼ ਕਾਰਵਾਈ ਕਦੋਂ ਹੋਵੇਗੀ।
ਲੋਕਾਂ ਨੇ ਮੰਗ ਕੀਤੀ ਹੈ ਕਿ ਤੁਰੰਤ ਕਬਜ਼ਾ ਹਟਾ ਕੇ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
    user_SANDEEP SINGLA m no 9888979288
    SANDEEP SINGLA m no 9888979288
    Doctor ਸੰਗਰੂਰ, ਸੰਗਰੂਰ, ਪੰਜਾਬ•
    17 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.